AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭੂਚਾਲ, ਮੀਂਹ ਜਾਂ ਹਿਮਸਖਲਨ…ਆਖਿਰ ਨੇਪਾਲ ‘ਚ ਆਏ ਵਿਨਾਸ਼ਕਾਰੀ ਹੜ੍ਹ ਦਾ ਕੀ ਹੈ ਕਾਰਨ?

ਨੇਪਾਲ 'ਚ ਆਏ ਵਿਨਾਸ਼ਕਾਰੀ ਹੜ੍ਹ ਦੇ ਕਈ ਸੰਭਾਵਿਤ ਕਾਰਨ ਦੱਸੇ ਜਾ ਰਹੇ ਹਨ, ਜਿਸ 'ਚ ਭੂਚਾਲ ਤੋਂ ਲੈ ਕੇ ਹਿਮਸਖਲਨ ਤੇ ਭਾਰੀ ਮੀਂਹ ਦੀ ਸੰਭਾਵਨਾ ਸ਼ਾਮਲ ਹੈ। ਦਰਅਸਲ, ਤਿੱਬਤੀ ਖੇਤਰ 'ਚ ਸਵੇਰੇ 4.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ।

ਭੂਚਾਲ, ਮੀਂਹ ਜਾਂ ਹਿਮਸਖਲਨ...ਆਖਿਰ ਨੇਪਾਲ 'ਚ ਆਏ ਵਿਨਾਸ਼ਕਾਰੀ ਹੜ੍ਹ ਦਾ ਕੀ ਹੈ ਕਾਰਨ?
ਭੂਚਾਲ, ਮੀਂਹ ਜਾਂ ਹਿਮਸਖਲਨ…ਆਖਿਰ ਨੇਪਾਲ ‘ਚ ਆਏ ਹੜ੍ਹ ਦਾ ਕੀ ਕਾਰਨ?
tv9-punjabi
| Updated On: 27 Aug 2026 07:31 AM IST
Share

ਨੇਪਾਲ ‘ਚ ਆਏ ਵਿਨਾਸ਼ਕਾਰੀ ਹੜ੍ਹ ਨੇ ਨੇਪਾਲ ‘ਚ ਤਾਂ ਤਬਾਹੀ ਮਚਾਈ ਹੀ ਹੈ, ਨਾਲ ਹੀ ਭਾਰਤ ਦੀ ਵੀ ਚਿੰਤਾ ਵਧਾ ਦਿੱਤੀ ਹੈ। ਖਾਸ ਕਰਕੇ ਬਿਹਾਰ ਤੇ ਉੱਤਰ ਪ੍ਰਦੇਸ਼ ਦੀ, ਕਿਉਂਕਿ ਇਹ ਦੋਵੇਂ ਹੀ ਸੂਬੇ ਨੇਪਾਲ ਨਾਲ ਲੱਗਦੇ ਹਨ ਤੇ ਜਦੋਂ ਵੀ ਨੇਪਾਲ ‘ਚ ਹੜ੍ਹ ਦਾ ਖਤਰਾ ਮੰਡਰਾਉਂਦਾ ਹੈ, ਇਨ੍ਹਾਂ ਦੋਵੇਂ ਸੂਬਿਆਂ ਦੀਆਂ ਵੀ ਚਿੰਤਾਵਾਂ ਵੱਧ ਜਾਂਦੀਆਂ ਹਨ। ਹਾਲਾਂਕਿ ਸੂਬਾ ਸਰਕਾਰਾਂ ਨੇ ਪਹਿਲਾਂ ਹੀ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਤੇ ਨਾਲ ਹੀ NDRF ਦੀਆਂ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਨੇਪਾਲ ਦੀ ਗੱਲ ਕਰੀਏ ਤਾਂ ਇਸ ਹੜ੍ਹ ਨੇ ਅਜਿਹੀ ਤਬਾਹੀ ਮਚਾਈ ਹੈ ਕਿ ਸੈਂਕੜੇ ਲੋਕ ਲਾਪਤਾ ਹੋ ਗਏ ਹਨ ਤੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ।

ਇਸ ਹੜ੍ਹ ਨੇ ਨੇਪਾਲ ਦੇ ਰਾਸੁਵਾ ਜ਼ਿਲ੍ਹੇ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ, ਪਰ ਤਿਮੁਰੇ ਤੇ ਸਿਆਫ੍ਰੁਬੇਸੀ ਸਮੇਤ ਹੋਰ ਖੇਤਰਾਂ ‘ਚ ਵੀ ਭਾਰੀ ਨੁਕਸਾਨ ਹੋਇਆ ਹੈ। ਹੜ੍ਹ ‘ਚ ਕਈ ਪੁਲ ਵਹਿ ਗਏ ਤੇ ਕਈ ਬਸਤੀਆਂ ਤਬਾਹ ਹੋ ਗਈਆਂ, ਪਰ ਸਵਾਲ ਇਹ ਹੈ ਕਿ ਆਖਿਰ ਇਸ ਵਿਨਾਸ਼ਕਾਰੀ ਹੜ੍ਹ ਦੇ ਆਉਣ ਦਾ ਕੀ ਕਾਰਨ ਸੀ? ਇਸ ਦੇ ਤਿੰਨ ਸੰਭਾਵਿਤ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਸੰਭਾਵਿਤ ਕਾਰਨਾਂ ਬਾਰੇ।

ਕੀ ਹਿਮਸਖਲਨ ਕਾਰਨ ਆਈ ਬਾੜ੍ਹ?

ਸ਼ੁਰੂਆਤੀ ਜਾਂਚ ‘ਚ ਹਿਮਸਖਲਨ ਕਾਰਨ ਹੜ੍ਹ ਆਉਣ ਦੇ ਸੰਕੇਤ ਮਿਲਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕਾਠਮੰਡੂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਦੱਸਿਆ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਿਮਸਖਲਨ ਲ੍ਹੇਂਡੇ ਨਦੀ ‘ਚ ਡਿੱਗ ਗਿਆ ਤੇ ਉਸ ਨੂੰ ਜਾਮ ਕਰ ਦਿੱਤਾ, ਜਿਸ ਨਾਲ ਪਾਣੀ ਇਕੱਠਾ ਹੋ ਗਿਆ ਤੇ ਫਿਰ ਜਿਵੇਂ ਹੀ ਪਾਣੀ ਹਟਿਆ ਤਾਂ ਉਹ ਪਾਣੀ ਹੇਠਾਂ ਵੱਲ ਵਹਿ ਕੇ ਭੋਟੇਕੋਸ਼ੀ ਨਦੀ ‘ਚ ਚਲਾ ਗਿਆ। ਇਸ ਤੋਂ ਬਾਅਦ ਭਾਰੀ ਤਬਾਹੀ ਮਚ ਗਈ। ਹਾਲਾਂਕਿ ਇਹ ਸਿਰਫ਼ ਸੰਭਾਵਨਾ ਹੈ। ਇਸ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ ਹੈ।

ਕੀ ਭੂਚਾਲ ਕਾਰਨ ਆਈ ਸੀ ਬਾੜ੍ਹ?

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ, ਤਿੱਬਤੀ ਖੇਤਰ ‘ਚ ਸਵੇਰੇ 8:37 ਵਜੇ 4.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ ਤੇ ਇਸ ਦਾ ਕੇਂਦਰ ਗੋਸਾਈਂਕੁੰਡਾ ਤੋਂ ਲਗਭਗ 47 ਕਿਲੋਮੀਟਰ ਉੱਤਰ ‘ਚ ਸੀ। ਕਾਠਮੰਡੂ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਤਿੱਬਤੀ ਹਿੱਸੇ ‘ਚ ਭੂਚਾਲ ਉਸੇ ਸਮੇਂ ਆਇਆ ਜਦੋਂ ਹਿਮਸਖਲਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਅਜਿਹੇ ‘ਚ ਭੂਚਾਲ ਨੂੰ ਹੜ੍ਹ ਦੇ ਇੱਕ ਸੰਭਾਵਿਤ ਕਾਰਨ ਵਜੋਂ ਜਾਂਚਿਆ ਜਾ ਰਿਹਾ ਹੈ, ਪਰ ਫਿਲਹਾਲ ਅਜਿਹਾ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ, ਜੋ ਇਹ ਸਾਬਤ ਕਰੇ ਕਿ ਭੂਚਾਲ ਦੀ ਵਜ੍ਹਾ ਨਾਲ ਹੜ੍ਹ ਆਇਆ।

ਕੀ ਭਾਰੀ ਮੀਂਹ ਸੀ ਹੜ੍ਹ ਦਾ ਕਾਰਨ?

ਨੇਪਾਲ ਦੇ ਜਲ ਵਿਗਿਆਨ ਤੇ ਮੌਸਮ ਵਿਗਿਆਨ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਜਾਂ ਬੁੱਧਵਾਰ ਨੂੰ ਰਾਸੁਵਾ ਖੇਤਰ ‘ਚ ਭਾਰੀ ਮੀਂਹ ਨਹੀਂ ਪਿਆ। ਵਿਭਾਗ ਨੇ ਇਹ ਵੀ ਕਿਹਾ ਕਿ ਬੁੱਧਵਾਰ ਨੂੰ ਇਸ ਇਲਾਕੇ ‘ਚ ਮੀਂਹ ਦੀ ਸੰਭਾਵਨਾ ਵੀ ਨਹੀਂ ਸੀ ਤੇ ਵੀਰਵਾਰ ਤੋਂ ਮੀਂਹ ਲਿਆਉਣ ਵਾਲੇ ਬੱਦਲ ਬਣਨ ਦੀ ਉਮੀਦ ਹੈ। ਅਜਿਹੇ ‘ਚ ਵਿਗਿਆਨੀਆਂ ਨੇ ਹੜ੍ਹ ਦੇ ਇਸ ਸੰਭਾਵਿਤ ਕਾਰਨ ਨੂੰ ਵੀ ਨਕਾਰ ਦਿੱਤਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਫਿਲਹਾਲ ਹੜ੍ਹ ਦੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੇਪਾਲ ਦੀ ਭੋਟੇਕੋਸ਼ੀ ਹੜ੍ਹ ‘ਚ 384 ਯਾਤਰੀ ਲਾਪਤਾ

ਨੇਪਾਲ ‘ਚ ਭੋਟੇਕੋਸ਼ੀ ਨਦੀ ‘ਚ ਬੁੱਧਵਾਰ ਸਵੇਰੇ ਕਰੀਬ 8:30 ਵਜੇ ਆਈ ਅਚਾਨਕ ਹੜ੍ਹ ਤੋਂ ਬਾਅਦ ਵੱਡੀ ਗਿਣਤੀ ‘ਚ ਸੈਲਾਨੀਆਂ ਤੇ ਯਾਤਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਨੇਪਾਲ ਟੂਰਿਜ਼ਮ ਬੋਰਡ (NTB) ਮੁਤਾਬਕ, ਸ਼ੁਰੂਆਤੀ ਸੂਚੀ ‘ਚ ਕੁੱਲ 384 ਯਾਤਰੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ‘ਚ 291 ਵਿਦੇਸ਼ੀ ਨਾਗਰਿਕ ਤੇ 93 ਨੇਪਾਲੀ ਨਾਗਰਿਕ ਸ਼ਾਮਲ ਹਨ। ਲਾਪਤਾ ਦੱਸੇ ਜਾ ਰਹੇ ਲੋਕਾਂ ‘ਚ ਹੁਣ ਤੱਕ 105 ਭਾਰਤੀ ਨਾਗਰਿਕਾਂ ਤੇ 37 NRI ਦੀ ਪਛਾਣ ਹੋਈ ਹੈ। ਹਾਲਾਂਕਿ ਇਹ ਅੰਕੜੇ ਸ਼ੁਰੂਆਤੀ ਹਨ ਤੇ ਅਜੇ ਇਨ੍ਹਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

105 ਭਾਰਤੀਆਂ ਦੀ ਪਛਾਣ

ਨੇਪਾਲ ਟੂਰਿਜ਼ਮ ਬੋਰਡ ਮੁਤਾਬਕ, ਹੁਣ ਤੱਕ ਪਛਾਣੇ ਗਏ 105 ਭਾਰਤੀਆਂ ‘ਚ 59 ਯਾਤਰੀ ਸਮਰਾਟ ਟੂਰ ਐਂਡ ਟ੍ਰੈਵਲਜ਼ ਤੇ 46 ਯਾਤਰੀ Leaf ਹਾਲੀਡੇ ਰਾਹੀਂ ਯਾਤਰਾ ਕਰ ਰਹੇ ਸਨ। ਉੱਥੇ ਹੀ, 37 NRI ਯਾਤਰੀਆਂ ਨੂੰ ਹਿਮਾਲੀਅਨ ਗਲੇਸ਼ੀਅਰ ਦੇ ਰਿਕਾਰਡ ‘ਚ ਵੱਖਰੇ ਤੌਰ ‘ਤੇ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਲਾਪਤਾ ਭਾਰਤੀਆਂ ਦੀ ਗਿਣਤੀ ਵਧ ਵੀ ਸਕਦੀ ਹੈ। ਟ੍ਰੈਵਲ ਏਜੰਸੀਆਂ, ਗਾਈਡ, ਸਥਾਨਕ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਦੇ ਰਿਕਾਰਡ ਨੂੰ ਆਪਸ ‘ਚ ਮਿਲਾ ਕੇ ਯਾਤਰੀਆਂ ਦੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

ਲਾਪਤਾ ਲੋਕਾਂ ਦੀ ਸੂਚੀ ‘ਚ ਕਈ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ

ਲਾਪਤਾ ਵਿਦੇਸ਼ੀ ਯਾਤਰੀਆਂ ‘ਚ ਅਮਰੀਕਾ, ਮਲੇਸ਼ੀਆ, ਬ੍ਰਿਟੇਨ ਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ। Fishtail ਟੂਰ ਐਂਡ ਟ੍ਰੈਵਲਜ਼ ਨੇ 20 ਵਿਦੇਸ਼ੀ ਯਾਤਰੀਆਂ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ‘ਚ 3 ਅਮਰੀਕੀ ਤੇ 17 ਮਲੇਸ਼ੀਆਈ ਨਾਗਰਿਕ ਸ਼ਾਮਲ ਹਨ, ਜਦਕਿ ਹਿਮਾਲੀਅਨ ਗਲੇਸ਼ੀਅਰ ਦੇ ਰਿਕਾਰਡ ‘ਚ 37 ਵਿਦੇਸ਼ੀ ਯਾਤਰੀ ਹਨ ਤੇ ਅਲਪਾਈਨ ਈਕੋ ਟ੍ਰੈਕ ਨਾਲ ਜੁੜੇ 16 ਯਾਤਰੀ ਲਾਪਤਾ ਦੱਸੇ ਗਏ ਹਨ। ਇਨ੍ਹਾਂ ‘ਚ 12 ਬ੍ਰਿਟੇਨ ਤੇ 4 ਦੱਖਣੀ ਅਫਰੀਕਾ ਦੇ ਨਾਗਰਿਕ ਹਨ। ਕਈ ਹੋਰ ਵਿਦੇਸ਼ੀ ਯਾਤਰੀਆਂ ਦੀ ਪਹਿਚਾਣ ਅਜੇ ਸਪੱਸ਼ਟ ਨਹੀਂ ਹੋਈ ਹੈ।

ਨੇਪਾਲ ਹੜ੍ਹ ਤੋਂ ਬਾਅਦ EU ਨੇ ਐਕਟੀਵੇਟ ਕੀਤੀ ਸੈਟੇਲਾਈਟ ਸਰਵਿਲਾਂਸ

ਨੇਪਾਲ ਵਿੱਚ ਭਿਆਨਕ ਬਾੜ੍ਹ ਤੋਂ ਬਾਅਦ ਯੂਰਪੀ ਸੰਘ ਯਾਨੀ EU ਨੇ ਸੈਟੇਲਾਈਟ ਸਰਵਿਲਾਂਸ ਸਿਸਟਮ ਐਕਟੀਵੇਟ ਕਰ ਦਿੱਤਾ ਹੈ। ਇਸ ਦਾ ਮਕਸਦ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੀਆਂ ਤਸਵੀਰਾਂ ਤੇ ਮੈਪਿੰਗ ਤਿਆਰ ਕਰਕੇ ਰਾਹਤ ਤੇ ਬਚਾਅ ਮੁਹਿੰਮ ‘ਚ ਮਦਦ ਕਰਨਾ ਹੈ। EU ਦੀ ਪ੍ਰਮੁੱਖ ਉਰਸੁਲਾ ਵਾਨ ਡੇਰ ਲੇਯੇਨ ਨੇ ਬੁੱਧਵਾਰ ਨੂੰ ਕਿਹਾ ਕਿ ਯੂਰਪੀ ਸੰਘ ਨੇ ਆਪਣੇ Copernicus ਸੈਟੇਲਾਈਟ ਸਿਸਟਮ ਨੂੰ ਐਕਟੀਵੇਟ ਕੀਤਾ ਹੈ। ਇਸ ਦੇ ਜ਼ਰੀਏ ਨੇਪਾਲ ‘ਚ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੀ ਮੈਪਿੰਗ ਕੀਤੀ ਜਾਵੇਗੀ ਤੇ ਜ਼ਮੀਨ ‘ਤੇ ਚੱਲ ਰਹੀ ਰਾਹਤ ਮੁਹਿੰਮ ਨੂੰ ਜ਼ਰੂਰੀ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਰਪੀ ਸੰਘ ਨੇਪਾਲ ਦੀ ਮਦਦ ਲਈ ਅੱਗੇ ਹੋਰ ਸਹਾਇਤਾ ਉਪਲਬਧ ਕਰਵਾਉਣ ਲਈ ਵੀ ਤਿਆਰ ਹੈ।

ਹਾਲਾਂਕਿ, ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰਾਹਤ ਤੇ ਬਚਾਅ ਮੁਹਿੰਮ ਜਾਰੀ ਹੈ। ਅਜਿਹੇ ‘ਚ EU ਦਾ ਸੈਟੇਲਾਈਟ ਸਿਸਟਮ ਪ੍ਰਭਾਵਿਤ ਖੇਤਰਾਂ ਦੀ ਸਹੀ ਤਸਵੀਰ ਉਪਲਬਧ ਕਰਵਾ ਕੇ ਪ੍ਰਸ਼ਾਸਨ ਤੇ ਰਾਹਤ ਏਜੰਸੀਆਂ ਨੂੰ ਰੈਸਕਿਊ ਆਪਰੇਸ਼ਨ ਦੀ ਯੋਜਨਾ ਬਣਾਉਣ ਤੇ ਨੁਕਸਾਨ ਦਾ ਅੰਦਾਜ਼ਾ ਲਗਾਉਣ ‘ਚ ਮਦਦ ਕਰ ਸਕਦਾ ਹੈ।

Source: TV9Hindi.com

Follow Us
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......