OMG! ਭਗਵਾਨ ਬੁੱਧ ਦੇ ਵਾਲਾਂ ‘ਤੇ ਟਿਕਿਆ ਹੈ ਰਹੱਸਮਈ ਪੱਥਰ ! ਛੂਹਣ ਨਾਲ ਸਾਰੀਆਂ ਇੱਛਾਵਾਂ ਹੋ ਜਾਂਦੀਆਂ ਹਨ ਪੂਰੀਆਂ
Ajab Gajab Photo: ਮਿਆਂਮਾਰ ਵਿੱਚ ਇੱਕ ਅਜਿਹੇ ਪੱਥਰ ਸਥਿਤ ਹੈ। ਜੋ ਸਦੀਆਂ ਤੋਂ ਚਮਤਕਾਰੀ ਢੰਗ ਨਾਲ ਕਿਸੇ ਹੋਰ ਪੱਥਰ ਦੀ ਢਾਲ 'ਤੇ ਟਿਕਿਆ ਹੋਇਆ ਹੈ। ਇਸ ਰਹੱਸਮਈ ਪੱਥਰ ਬਾਰੇ ਪੜ੍ਹੋ...
ਇਸ ਦੁਨੀਆ ‘ਚ ਕਈ ਅਜਿਹੀਆਂ ਰਹੱਸਮਈ ਥਾਵਾਂ ਹਨ, ਜਿਨ੍ਹਾਂ ਦੇ ਰਹੱਸ ਤੋਂ ਵਿਗਿਆਨੀ ਹੁਣ ਤੱਕ ਪਰਦਾ ਨਹੀਂ ਚੁੱਕ ਸਕੇ ਹਨ। ਵਿਗਿਆਨੀਆਂ (Scientist) ਲਈ ਇਹ ਇਕ ਗੁੰਝਲਦਾਰ ਬੁਝਾਰਤ ਵਾਂਗ ਹੈ, ਜੋ ਇੰਨੇ ਸਾਲਾਂ ਬਾਅਦ ਵੀ ਸੁਲਝਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹਾ ਹੀ ਇੱਕ ਰਹੱਸ ਹੈ ਜੋ ਅੱਜ ਵੀ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਪੱਥਰ ਦੀ ਜੋ ਮਿਆਂਮਾਰ ਵਿੱਚ ਸਥਿਤ ਹੈ। ਇਸ ਪੱਥਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਦੀਆਂ ਤੋਂ ਇਹ ਪੱਥਰ ਚਮਤਕਾਰੀ ਢੰਗ ਨਾਲ ਕਿਸੇ ਹੋਰ ਪੱਥਰ ਦੀ ਢਾਲ ‘ਤੇ ਟਿਕਿਆ ਹੋਇਆ ਹੈ।
ਇਹ ਤਾਮਿਲਨਾਡੂ ਦੇ ਮਹਾਬਲੀਪੁਰਮ ਸ਼ਹਿਰ ‘ਚ ਮੌਜੂਦ ਪੱਥਰ (Stone) ਵਰਗਾ ਲੱਗਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੱਥਰ ਲਗਭਗ 1100 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜੋ ਕਿ ਕਿਸੇ ਰਹੱਸ ਤੋਂ ਘੱਟ ਨਹੀਂ ਹੈ। ਜੋ ਦੇਖਣ ‘ਚ ਬਿਲਕੁਲ ਸੋਨੇ ਵਰਗਾ ਲੱਗਦਾ ਹੈ।
ਇਹੀ ਕਾਰਨ ਹੈ ਕਿ ਦੁਨੀਆ ਇਸ ਨੂੰ ਗੋਲਡਨ ਰਾਕ ਜਾਂ ਕਿਆਕਤੀਓ ਪਗੋਡਾ ਦੇ ਨਾਂ ਨਾਲ ਜਾਣਦੀ ਹੈ। ਇਹ ਪੱਥਰ ਸ਼ੁਰੂ ਤੋਂ ਇਸ ਤਰ੍ਹਾਂ ਦਾ ਨਹੀਂ ਸੀ ਪਰ ਲੋਕਾਂ ਨੇ ਇਸ ‘ਤੇ ਸੋਨੇ ਦੀਆਂ ਪੱਤੀਆਂ ਚਿਪਕਾ ਕੇ ਇਸ ਤਰ੍ਹਾਂ ਬਣਾਇਆ। ਤੁਹਾਨੂੰ ਦੱਸ ਦੇਈਏ ਕਿ ਇਹ ਸਥਾਨ ਮਿਆਂਮਾਰ ਦੇ ਬੋਧੀਆਂ ਦਾ ਮੁੱਖ ਤੀਰਥ ਸਥਾਨ ਹੈ।
ਸਿਰਫ਼ ਮਹਿਲਾ ਹੀ ਹਿਲਾ ਸਕਦੀਆਂ ਹਨ ਪੱਥਰ
ਇਸ ਚਮਤਕਾਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ ਤਾਂ ਜੋ ਉਹ ਇਹ ਰਹੱਸ ਦੇਖ ਸੱਕਣ ਕਿ ਇਹ ਪੱਥਰ ਇੰਨੇ ਸਾਲਾਂ ਤੱਕ ਇੱਥੇ ਕਿਵੇਂ ਪਿਆ ਰਿਹਾ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਾਲ ਵਿੱਚ ਤਿੰਨ ਵਾਰ ਇਸ ਪੱਥਰ ਦੇ ਕੋਲ ਜਾਣ ਨਾਲ ਗਰੀਬੀ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਜੋ ਵੀ ਇਸ ਪੱਥਰ ਨੂੰ ਛੂਹ ਕੇ ਕੋਈ ਇੱਛਾ ਕਰਦਾ ਹੈ, ਉਹ ਜ਼ਰੂਰ ਪੂਰੀ ਹੁੰਦੀ ਹੈ। ਬੋਧੀ ਭਿਕਸ਼ੂਆਂ ਅਨੁਸਾਰ ਇਹ ਪੱਥਰ ਭਗਵਾਨ ਬੁੱਧ ਦੇ ਵਾਲਾਂ ‘ਤੇ ਟਿੱਕਿਆ ਹੋਇਆ ਹੈ, ਇਸ ਲਈ ਭਾਵੇਂ ਕਿੰਨਾ ਵੀ ਵੱਡਾ ਤੂਫਾਨ ਆ ਜਾਵੇ, ਇਹ ਪੱਥਰ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ। ਹਾਲਾਂਕਿ ਇਸ ਦੀ ਸੱਚਾਈ ਕੀ ਹੈ, ਇਹ ਅੱਜ ਤੱਕ ਸਿਰਫ਼ ਰਹੱਸ ਹੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ
ਇਸ ਪੱਥਰ ਬਾਰੇ ਇਹ ਮਾਨਤਾ ਹੈ ਕਿ ਇਸ ਨੂੰ ਸਿਰਫ਼ ਔਰਤ ਹੀ ਆਰਾਮ ਨਾਲ ਹਿਲਾ ਸਕਦੀ ਹੈ। ਇਹ ਹੀ ਕਾਰਨ ਹੈ ਕਿ ਕੋਈ ਵੀ ਔਰਤ ਇਸ ਪੱਥਰ ਨੂੰ ਛੂਹ ਨਹੀਂ ਸਕਦੀ। ਇਸ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਜਗ੍ਹਾ ਦੇ ਅੰਦਰ ਆਉਣ ਵਾਲੇ ਗੇਟ ‘ਤੇ ਸੁਰੱਖਿਆ ਕਰਮਚਾਰੀ ਹਰ ਸਮੇਂ ਤਾਇਨਾਤ ਰਹਿੰਦੇ ਹਨ ਅਤੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕੋਈ ਔਰਤ ਇਸ ਨੂੰ ਹੱਥ ਨਾ ਲਾਵੇ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ