ਸੜਕ 'ਤੇ ਮਰੇ ਜਾਨਵਰਾਂ ਨੂੰ ਖਾਂਦੀ ਹੈ ਇਹ ਔਰਤ,ਜਾਣੋ ਕਿਉਂ ਕਰਦੀ ਹੈ ਇਹ ਬੇਕਾਰ ਕੰਮ Punjabi news - TV9 Punjabi

ਸੜਕ ‘ਤੇ ਮਰੇ ਜਾਨਵਰਾਂ ਨੂੰ ਖਾਂਦੀ ਹੈ ਇਹ ਔਰਤ,ਜਾਣੋ ਕਿਉਂ ਕਰਦੀ ਹੈ ਇਹ ਬੇਕਾਰ ਕੰਮ

Updated On: 

05 Dec 2023 17:17 PM

ਅਮਰੀਕਾ ਦੇ ਓਰੇਗਨ ਦੀ ਰਹਿਣ ਵਾਲੀ ਇਹ ਔਰਤ ਹੈ ਮੈਂਡਰਸ ਬਾਰਨੇਟ,ਜੋ ਹੁਣ ਖਾਣਾਬਦੋਸ਼ ਦੀ ਜ਼ਿੰਦਗੀ ਗੁਜ਼ਾਰ ਰਹੀ ਹੈ ਅਤੇ ਉਹ ਵੀ ਆਪਣੀ ਚੰਗੀ ਨੌਕਰੀ ਛੱਡ ਕੇ ਹੁਣ ਇਹ ਮਰੇ ਹੋਏ ਜਾਨਵਰਾਂ ਨੂੰ ਖਾਂਦੀ ਹੈ। ਇਸ ਦਾ ਕਾਰਨ ਕਾਫੀ ਅਜੀਬੋ-ਗਰੀਬ ਹੈ।

ਸੜਕ ਤੇ ਮਰੇ ਜਾਨਵਰਾਂ ਨੂੰ ਖਾਂਦੀ ਹੈ ਇਹ ਔਰਤ,ਜਾਣੋ ਕਿਉਂ ਕਰਦੀ ਹੈ ਇਹ ਬੇਕਾਰ ਕੰਮ

(ਫੋਟੋ: Facebook/Manders Barnett)

Follow Us On

ਟ੍ਰੈਡਿੰਗ ਨਿਊਜ। ਸੜਕਾਂ ‘ਤੇ ਜਾਨਵਰਾਂ ਦੀਆਂ ਐਕਸੀਡੈਂਟ ਦੀ ਘਟਨਾਵਾਂ ਤਾਂ ਆਮ ਹੈ। ਅਕਸਰ ਅਜਿਹਾ ਹੁੰਦਾ ਰਹਿੰਦਾ ਹੈ ਕਿ ਸੜਕ ਪਾਰ ਕਰਨ ਦੇ ਚੱਕਰ ਵਿੱਚ ਜਾਨਵਰ ਤੇਜ਼ ਰਫ਼ਤਾਰ ਗੱਡੀਆਂ ਨਾਲ ਟੱਕਰਾ ਜਾਂਦੇ ਹਨ ਅਤੇ ਫਿਰ ਮਰ ਜਾਂਦੇ ਹਨ। ਅਜਿਹੀ ਵਿੱਚ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਦੇਖ ਕੇ ਗੱਡੀਆਂ ਵਿੱਚੋਂ ਉੱਤਰਦੇ ਤੱਕ ਨਹੀਂ,ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਮਰੇ ਹੋਏ ਜਾਨਵਰਾਂ ਨੂੰ ਸੜਕ ਵਿੱਚੋਂ ਚੁੱਕ ਕੇ ਕਿਨਾਰੇ ‘ਤੇ ਰੱਖ ਦਿੰਦੇ ਹਨ। ਜਦੋਂ ਕਿ ਦੁਨੀਆ ਵਿੱਚ ਕੁੱਝ ਅਜਿਹੇ ਲੋਕ ਉਨ੍ਹਾਂ ਤੋਂ ਵੀ ਚੰਗੇ ਹੁੰਦੇ ਹਨ ਜੋ ਉਨ੍ਹਾਂ ਨੂੰ ਜ਼ਮੀਨ ਵਿੱਚ ਦਫਨਾ ਦਿੰਦੇ ਹਨ। ਇੱਕ ਅਜਿਹੀ ਔਰਤ ਚਰਚਾ ਵਿੱਚ ਹੈ ਜੋ ਸੜਕਾਂ ‘ਤੇ ਮਰੇ ਹੋਏ ਜਾਨਵਰਾਂ ਨੂੰ ਵੀ ਖਾ ਜਾਂਦੀ ਹੈ।

ਇਸ ਔਰਤ ਦਾ ਨਾਮ ਮੈਂਡਰਸ ਬਾਰਨੇਟ (Manders Barnett)ਹੈ। 32 ਸਾਲਾ ਮੈਂਡਰਸ ਬਾਰਨੇਟ ਅਮਰੀਕਾ ਦੇ ਉਹ ਅਮਰੀਕਾ ਦੇ ਓਰੇਗਨ ਦੀ ਰਹਿਣ ਵਾਲੀ ਹੈ। ਮੈਂਡਰਸ ਇਹ ਦਾਅਵਾ ਕਰਨ ਤੋਂ ਬਾਅਦ ਆਨਲਾਇਨ ਚਰਚਾ ਵਿੱਚ ਆ ਗਈ ਹੈ ਉਹ 24 ਘੰਟੇ ਬਾਹਰ ਹੀ ਰਹਿੰਦੀ ਹੈ ਅਤੇ ਰੋੜਕਿਲ ਮਤਲਬ ਸੜਕਾਂ ‘ਤੇ ਮਰੇ ਹੋਏ ਜਾਨਵਰਾਂ ਨੂੰ ਵੀ ਖਾਂਦੀ ਹੈ। ਕਿਉਂਕਿ ਉਹ ਨਹੀਂ ਚਾਹੁੰਦੀ ਕਿ ਜਾਨਵਰਾਂ ਦਾ ਮਰਨਾ ਬੇਕਾਰ ਜਾਵੇ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ,ਮੈਂਡਰਸ ਪਿਛਲੇ ਚਾਰ ਸਾਲ ਤੋਂ ਖਾਨਾਬਦੋਸ਼ ਦੀ ਜ਼ਿੰਦਗੀ ਹੀ ਬਿਤਾ ਰਹੀ ਹੈ ਅਤੇ ਦੁਨੀਆ ਦੇ ਤਾਮਝਾਮ ਤੋਂ ਬਚਾਅ ਲਈ ਇੱਕ ਤੰਬੂ ਵਿੱਚ ਰਹਿ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦਿਲ ਅਤੇ ਆਤਮਾ ਪ੍ਰਕਰਤੀ ਵਿੱਚ ਹੈ।

ਹੁਣ ਮੈਂਡਰਸ ਇਕੱਲੀ ਹੀ ਰਹਿੰਦੀ

ਮੈਂਡਰਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਖਾਨਾਬਦੋਸ਼ ਜ਼ਿੰਦਗੀ ਦੀ ਸ਼ੁਰੂਆਤ ਜੁਲਾਈ 2019 ਵਿੱਚ ਸ਼ੁਰੂ ਕੀਤੀ ਸੀ ਜਦੋਂ ਉਨ੍ਹਾਂ ਦੀ ਮੁਲਾਕਾਤ ਇੱਕ ਅਜਿਹੇ ਵਿਅਕਤੀ ਨਾਲ ਹੋਈ ਜੋ 6 ਸਾਲ ਤੋਂ ਘੋੜੇ ‘ਤੇ ਯਾਤਰਾ ਕਰ ਰਿਹਾ ਸੀ। ਉਸਦੀ ਲਾਇਫਸਟਾਈਲ ਤੋਂ ਮੈਂਡਰਸ ਕਾਫੀ ਇੰਪਰੈਸ ਹੋਈ ਕਿ ਉਸਨੇ ਵਾਈਲਡ ਲਾਈਫ ਟੈਕਨੀਸ਼ੀਅਨ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਦਮੀ ਨਾਲ ਜੁੜ ਗਈ। ਕਰੀਬ ਢਾਈ ਸਾਲ ਉਸ ਨਾਲ ਬਿਤਾਏ। ਇਸ ਸਮੇਂ ਦੌਰਾਨ ਉਸਨੇ ਇਡਾਹੋ ਤੋਂ ਓਰੇਗਨ ਤੱਕ 500 ਮੀਲ ਦਾ ਸਫ਼ਰ ਕੀਤਾ। ਹਾਲਾਂਕਿ ਬਾਅਦ ਵਿੱਚ ਉਹ ਵੱਖ ਹੋ ਗਏ। ਹੁਣ ਮੈਂਡਰਸ ਇਕੱਲੀ ਹੀ ਰਹਿੰਦੀ ਹੈ।

ਲਕੜ ਦੇ ਚੁੱਲੇ ‘ਤੇ ਬਣਾਉਂਦੀ ਹੈ ਖਾਣਾ

ਖਾਣਾ ਪਕਾਉਣ ਦੇ ਲਈ ਉਹ ਲਕੜੀ ਦੇ ਚੁੱਲੇ ਦਾ ਇਸਤੇਮਾਲ ਕਰਦੀ ਹੈ, ਜਦੋਂ ਨਹਾਉਣਾ ਅਤੇ ਕੱਪੜੇ ਧੋਣ ਦੇ ਲਈ ਕੁਏ ਤੋਂ ਪਾਣੀ ਲੈਂਦੀ ਹੈ। ਇਸ ਤੋਂ ਇਲਾਵਾ ਆਪਣੇ ਫੋਨ ਦਾ ਚਾਰਜ ਕਰਨ ਦੇ ਲਈ ਉਹ ਸੋਲਰ ਬੈਟਰੀ ਦਾ ਇਸਤੇਮਾਲ ਕਰਦੀ ਹੈ, ਖ਼ਾਸ ਗੱਲ ਇਹ ਹੈ ਕਿ ਉਹ ਆਪਣੇ ਮੋਬਾਈਲ ‘ਤੇ ਟੀਵੀ ਨਹੀਂ ਦੇਖਦੀ।

Exit mobile version