ਸਰਦੀਆਂ ਵਿੱਚ ਸੱਪ ਦਾ ਸੂਪ ਕਿਉਂ ਪੀਂਦੇ ਹਨ ਚੀਨ ਦੇ ਲੋਕ? ਇਸ ਦੇ ਮਗਰ ਹੈ ਇੱਕ ਗਹਿਰਾ ਰਾਜ਼

Updated On: 

04 Dec 2023 15:55 PM

ਆਮਤੌਰ 'ਤੇ ਲੋਕ ਸੱਪਾਂ ਤੋਂ ਡੱਰਦੇ ਹਨ,ਕਿਉਂਕਿ ਉਹ ਜ਼ਹਿਰੀਲੇ ਹੁੰਦੇ ਹਨ, ਪਰ ਚੀਨ ਦੇ ਲੋਕ ਤਾਂ ਸੱਪਾਂ ਦਾ ਸੂਪ ਬਣਾ ਕੇ ਪੀ ਜਾਂਦੇ ਹਨ। ਇੱਥੋਂ ਦੇ ਲੋਕ ਕਹਿੰਦੇ ਹਨ ਕਿ ਸੱਪਾਂ ਦਾ ਸੂਪ ਜੇ ਸਹੀ ਤਰੀਕੇ ਨਾਲ ਤਿਆਰ ਕੀਤਾ ਜਾਵੇ ਤਾਂ ਅਜੀਬ ਨਹੀਂ ਦਿਖਦਾ ਅਤੇ ਨਾ ਹੀ ਇਸਦਾ ਟੇਸਟ ਅਜੀਬ ਲੱਗਦਾ ਹੈ।

ਸਰਦੀਆਂ ਵਿੱਚ ਸੱਪ ਦਾ ਸੂਪ ਕਿਉਂ ਪੀਂਦੇ ਹਨ ਚੀਨ ਦੇ ਲੋਕ? ਇਸ ਦੇ ਮਗਰ ਹੈ ਇੱਕ ਗਹਿਰਾ ਰਾਜ਼

Pic Credit:Freepik

Follow Us On

ਟ੍ਰੈਡਿੰਗ ਨਿਊਜ। ਸੱਪਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਜਾਨਵਰਾਂ ਵਿੱਚ ਗਿਣਿਆ ਜਾਂਦਾ ਹੈ, ਕਿਉਂਕਿ ਇਨ੍ਹਾਂ ਦੀਆਂ ਕੁੱਝ ਪ੍ਰਜਾਤੀਆਂ ਬੇਹੱਦ ਜ਼ਹਿਰੀਲੀਆਂ ਹੁੰਦੀਆਂ ਹਨ। ਸੱਪ ਇਨਾ ਜ਼ਹਿਰੀਲਾ ਹੈ ਕਿ ਜੇਕਰ ਡੰਗ ਮਾਰੇ ਤਾਂ ਵਿਅਕਤੀ ਦੀ ਪਲਾਂ ਵਿੱਚ ਹੀ ਮੌਤ ਹੋ ਸਕਦੀ ਹੈ। ਬਹੁਤ ਸਾਰੇ ਸੱਪ ਹਨ ਜਿਨ੍ਹਾਂ ਦਾ ਜ਼ਹਿਰ, ਇੱਕ ਬੂੰਦ ਵੀ ਸੈਂਕੜੇ ਲੋਕਾਂ ਨੂੰ ਮਾਰ ਸਕਦਾ ਹੈ। ਹੁਣ ਤਾਂ ਜ਼ਿਆਦਾਤਰ ਲੋਕ ਸੱਪਾਂ ਤੋਂ ਡਰਦੇ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਇਕ ਅਜਿਹਾ ਦੇਸ਼ ਵੀ ਹੈ। ਜਿੱਥੇ ਲੋਕ ਸੱਪਾਂ ਦਾ ਸੂਪ ਬਣਾ ਕੇ ਪੀਂਦੇ ਹਨ। ਆਮ ਤੌਰ ‘ਤੇ ਲੋਕ ਚਿਕਨ ਸੂਪ ਪੀਂਦੇ ਹਨ ਪਰ ਇੱਥੇ ਲੋਕ ਸੱਪ ਦਾ ਸੂਪ ਪੀਂਦੇ ਹਨ। ਇਸ ਦੇਸ਼ ਦਾ ਨਾਮ ਚੀਨ ਹੈ।

ਰਿਪੋਰਟਾਂ ਦੇ ਮੁਤਾਬਕ, ਕੁੱਝ ਦਿਨ ਪਹਿਲਾਂ, ਪੀਜ਼ਾ ਹੱਟ ਦੇ ਸੇਰ ਵੋਂਗ ਫਨ ਅਤੇ ਹਾਂਗਕਾਂਗ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ‘ਸਨੇਕ ਰੈਸਟੋਰੈਂਟ’ ਦੁਆਰਾ ਲਾਂਚ ਕੀਤੇ ਗਏ ਸਨੈਕ-ਸੂਪ ਪੀਜ਼ਾ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ ਅਤੇ ਬਹੁਤ ਸਾਰੇ ਲੋਕ ਹੈਰਾਨ ਸਨ ਕਿ ਕੀ ਇਸ ਦਾ ਸੇਵਨ ਕਰਨਾ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸਦਾ ਸੁਆਦ ਕਿਵੇਂ ਦਾ ਹੋਵੇਗਾ? ਕਿਹਾ ਜਾ ਰਿਹਾ ਹੈ ਕਿ ਇਹ ਕੈਂਟੋਨੀਜ਼ ਡਿਸ਼ ਹੈ, ਜੋ ਚੀਨ ‘ਚ ਖਾਸ ਕਰਕੇ ਸਰਦੀਆਂ ਦੇ ਮੌਸਮ ‘ਚ ਬਹੁਤ ਮਸ਼ਹੂਰ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੱਪ ਦਾ ਸੂਪ ਸਹੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਅਜੀਬ ਨਹੀਂ ਲੱਗਦਾ।

ਹਜ਼ਾਰਾਂ ਸਾਲ ਪੁਰਾਣੀ ਹੈ ਰੈਸਿਪੀ

ਮਾਹਰਾਂ ਦੇ ਅਨੁਸਾਰ, ਸੱਪ ਦਾ ਸੂਪ ਹਜ਼ਾਰਾਂ ਸਾਲਾਂ ਤੋਂ ਦੱਖਣੀ ਚੀਨ ਵਿੱਚ ਪਕਵਾਨਾਂ ਦਾ ਹਿੱਸਾ ਰਿਹਾ ਹੈ। ਇਸ ਰੇਸਿਪੀ ਨੂੰ ਜਿਆਂਗ ਕੋਂਗਯਿਨ (1864-1952) ਦੁਆਰਾ ਪ੍ਰਸਿੱਧ ਕੀਤਾ ਗਿਆ ਸੀ, ਜੋ ਕਿ ਕਿੰਗ ਰਾਜਵੰਸ਼ ਦੇ ਆਖਰੀ ਸਾਮਰਾਜੀ ਵਿਦਵਾਨਾਂ ਵਿੱਚੋਂ ਇੱਕ ਅਤੇ ਗੁਆਂਗਜ਼ੂ ਦਾ ਇੱਕ ਮੂਲ ਨਿਵਾਸੀ ਸੀ। ਉਸ ਸਮੇਂ, ਸੱਪ ਸੂਪ ਨੇ ਗੁਆਂਗਡੋਂਗ ਸੂਬੇ ਦੇ ਸਭ ਤੋਂ ਵਧੀਆ ਸੁਆਦੀ ਪਕਵਾਨ ਦਾ ਖਿਤਾਬ ਜਿੱਤਿਆ ਸੀ। ਇਸ ਨੂੰ ਸਿਹਤ ਦੇ ਨਜ਼ਰੀਏ ਤੋਂ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਸੱਪ ਦਾ ਸੂਪ ਫਾਇਦੇਮੰਦ ਮੰਨਿਆ ਜਾਂਦਾ ਹੈ?

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ,ਸੇਰ ਵੋਂਗ ਫਨ ਰੈਸਟੋਰੈਂਟ ਦੇ ਚੌਥੀ ਪੀੜ੍ਹੀ ਦੇ ਮਾਲਿਕ ਗੀਗੀ ਐਨਜੀ ਨੇ ਕਿਹਾ, ਹਾਨ ਰਾਜਵੰਸ਼ ਤੋਂ ਬਾਅਦ ਦੇ ਸੱਪਾਂ ਨੂੰ ਸਿਹਤਮੰਦ ਮੰਨਿਆ ਜਾਂਦਾ ਰਿਹਾ ਹੈ,ਕਿਉਂਕਿ ਇਹ ਕਈ ਮਹੱਤਵਪੂਰਨ ਚੀਨੀ ਮੈਡੀਕਲ ਫਾਰਮੂਲਿਆਂ ਵਿੱਚ ਵਰਤਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸੱਪ ਦਾ ਸੂਪ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਨੀਂਦ ਵਿੱਚ ਸੁਧਾਰ ਅਤੇ ਕੈਂਸਰ ਨੂੰ ਰੋਕਣ ਸਮੇਤ ਕਈ ਸਿਹਤ ਲਾਭ ਪਹੁੰਚਾਉਂਦਾ ਹੈ।