ਡੋਸਾ ਬਣਾਉਂਦੇ ਸਮੇਂ ਸਿੱਖ ਸ਼ੈੱਫ ਨੇ ਗਾਇਆ ਅਜਿਹਾ ਗਾਣਾ, ਲੋਕ ਬੋਲੇ – ਇਹ ਹੈ Singing Dosa

Published: 

27 Nov 2023 14:05 PM

Viral Video: ਸੋਸ਼ਲ ਮੀਡੀਆ 'ਤੇ ਇਕ ਸਿੱਖ ਸ਼ੈੱਫ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਮਸਤੀ ਨਾਲ ਗੀਤ ਗਾ ਕੇ ਡੋਸਾ ਬਣਾ ਰਹੇ ਹਨ। ਲੋਕਾਂ ਨੇ ਇਸ ਸ਼ਖਸ ਦੀ ਇਸ ਪ੍ਰਤਿਭਾ ਨੂੰ ਕਾਫੀ ਪਸੰਦ ਕੀਤਾ ਹੈ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਟਰਨੈੱਟ ਦੀ ਦੁਨੀਆ 'ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।

ਡੋਸਾ ਬਣਾਉਂਦੇ ਸਮੇਂ ਸਿੱਖ ਸ਼ੈੱਫ ਨੇ ਗਾਇਆ ਅਜਿਹਾ ਗਾਣਾ, ਲੋਕ ਬੋਲੇ - ਇਹ ਹੈ Singing Dosa
Follow Us On

ਜੇਕਰ ਤੁਸੀਂ ਸਹੀ ਮਾਇਨੇ ਵਿੱਚ ਦੋਖੋ, ਤਾਂ ਕੋਈ ਵੀ ਇੰਟਰਨੈਟ ‘ਤੇ ਸਟਾਰ ਬਣ ਸਕਦਾ ਹੈ। ਸ਼ਰਤ ਸਿਰਫ ਇਹ ਹੈ ਕਿ ਤੁਹਾਡੇ ਅੰਦਰ ਉਹ ਪ੍ਰਤਿਭਾ ਹੋਣੀ ਚਾਹੀਦੀ ਹੈ … ਜਿਸ ਨਾਲ ਦੁਨੀਆ ਤੁਹਾਨੂੰ ਸਲਾਮ ਕਰ ਸਕੇ। ਇਹੀ ਕਾਰਨ ਹੈ ਕਿ ਜਦੋਂ ਅਜਿਹੇ ਪ੍ਰਤਿਭਾਸ਼ਾਲੀ ਲੋਕਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਤਾਂ ਲੋਕ ਨਾ ਸਿਰਫ ਉਨ੍ਹਾਂ ਨੂੰ ਦੇਖਦੇ ਹਨ, ਸਗੋਂ ਉਨ੍ਹਾਂ ਨੂੰ ਇਕ-ਦੂਜੇ ਨਾਲ ਸਾਂਝਾ ਵੀ ਕਰਦੇ ਹਨ। ਇਸ ਸਿਲਸਿਲੇ ‘ਚ ਇਕ ਸ਼ੈੱਫ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਖਾਣਾ ਬਣਾਉਂਦੇ ਹੋਏ ਖੁਸ਼ੀ-ਖੁਸ਼ੀ ਆਪਣਾ ਦੂਜਾ ਟੈਲੇਂਟ ਵੀ ਦਿਖਾ ਰਹੇ ਹਨ।

ਖੈਰ, ਜੇਕਰ ਤੁਸੀਂ ਸੋਚਦੇ ਹੋ ਕਿ ਖਾਣਾ ਬਣਾਉਣਾ ਇੱਕ ਕੰਮ ਹੈ ਤਾਂ ਤੁਸੀਂ ਬਿਲਕੁਲ ਗਲਤ ਹੋ ਕਿਉਂਕਿ ਇਹ ਇੱਕ ਜਨੂੰਨ ਹੈ। ਹੁਣ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੀ ਦੇਖ ਲਵੋ, ਜਿਸ ‘ਚ ਇੱਕ ਸਿੱਖ ਸ਼ੈਫ਼ ਖਾਣਾ ਬਣਾਉਣ ਦੇ ਨਾਲ-ਨਾਲ ਆਪਣਾ ਸਿਗਿੰਗ ਟੈਲੈਂਟ ਵੀ ਦਿਖਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਹ ਡੋਸਾ ਬਣਾਉਂਦੇ ਨਜ਼ਰ ਆ ਰਹੇ ਹਨ ਅਤੇ ਡੋਸਾ ਬਣਾਉਂਦੇ ਹੋਏ ਸਰਦਾਰ ਜੀ ‘ਬਾਰ ਬਾਰ ਦੇਖੋ, ਹਜ਼ਾਰ ਵਾਰ ਦੇਖੋ, ਯੇ ਹਮਾਰਾ ਡੋਸਾ, ਡੋਸਾ ਓ’ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੇ ਡੋਸਾ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

ਇੱਥੇ ਵੇਖੋ ਵੀਡੀਓ

ਸ਼ੈੱਫ ਮਨਪ੍ਰੀਤ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ, ”ਡੋਸਾ ਨੂੰ ਹੋਰ ਵੀ ਸੁਆਦੀ ਕਿਵੇਂ ਬਣਾਇਆ ਜਾਵੇ? ਬੱਸ ਗਾਓ, ਡਾਂਸ ਕਰੋ ਅਤੇ ਇਸਨੂੰ ਬਣਾਉਂਦੇ ਹੋਏ ਖੁਸ਼ ਰਹੋ। ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਬੈਕਗ੍ਰਾਉਂਡ ਵਿੱਚ, ਹੋਰ ਸ਼ੈੱਫ ਵੀ ਸ਼ਾਮਲ ਹੁੰਦੇ ਹਨ, ਨੱਚਦੇ ਹਨ ਅਤੇ ਉਨ੍ਹਾਂ ਦੀ ਗਾਇਕੀ ਦਾ ਅਨੰਦ ਲੈਂਦੇ ਹਨ। ਜਿਵੇਂ ਹੀ ਉਹ ਥਾਲੀ ਵਿੱਚ ਡੋਸਾ ਰੱਖਦੇ ਹਨ, ਉਨ੍ਹਾਂ ਦੇ ਸਾਥੀ ਨੱਚਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਉਹ ਇੱਕ ਭਾਰਤੀ ਸ਼ੈੱਫ ਹਨ, ਜੋ ਇਸ ਸਮੇਂ ਇੰਗਲੈਂਡ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।