AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG! ਭਗਵਾਨ ਬੁੱਧ ਦੇ ਵਾਲਾਂ ‘ਤੇ ਟਿਕਿਆ ਹੈ ਰਹੱਸਮਈ ਪੱਥਰ ! ਛੂਹਣ ਨਾਲ ਸਾਰੀਆਂ ਇੱਛਾਵਾਂ ਹੋ ਜਾਂਦੀਆਂ ਹਨ ਪੂਰੀਆਂ

Ajab Gajab Photo: ਮਿਆਂਮਾਰ ਵਿੱਚ ਇੱਕ ਅਜਿਹੇ ਪੱਥਰ ਸਥਿਤ ਹੈ। ਜੋ ਸਦੀਆਂ ਤੋਂ ਚਮਤਕਾਰੀ ਢੰਗ ਨਾਲ ਕਿਸੇ ਹੋਰ ਪੱਥਰ ਦੀ ਢਾਲ 'ਤੇ ਟਿਕਿਆ ਹੋਇਆ ਹੈ। ਇਸ ਰਹੱਸਮਈ ਪੱਥਰ ਬਾਰੇ ਪੜ੍ਹੋ...

OMG! ਭਗਵਾਨ ਬੁੱਧ ਦੇ ਵਾਲਾਂ 'ਤੇ ਟਿਕਿਆ ਹੈ ਰਹੱਸਮਈ ਪੱਥਰ ! ਛੂਹਣ ਨਾਲ ਸਾਰੀਆਂ ਇੱਛਾਵਾਂ ਹੋ ਜਾਂਦੀਆਂ ਹਨ ਪੂਰੀਆਂ
Image Source: Freepik (ਸੰਕੇਤਕ ਤਸਵੀਰ)
tv9-punjabi
| Updated On: 20 Oct 2023 21:58 PM IST
Share
ਇਸ ਦੁਨੀਆ ‘ਚ ਕਈ ਅਜਿਹੀਆਂ ਰਹੱਸਮਈ ਥਾਵਾਂ ਹਨ, ਜਿਨ੍ਹਾਂ ਦੇ ਰਹੱਸ ਤੋਂ ਵਿਗਿਆਨੀ ਹੁਣ ਤੱਕ ਪਰਦਾ ਨਹੀਂ ਚੁੱਕ ਸਕੇ ਹਨ। ਵਿਗਿਆਨੀਆਂ (Scientist) ਲਈ ਇਹ ਇਕ ਗੁੰਝਲਦਾਰ ਬੁਝਾਰਤ ਵਾਂਗ ਹੈ, ਜੋ ਇੰਨੇ ਸਾਲਾਂ ਬਾਅਦ ਵੀ ਸੁਲਝਣ ਦਾ ਨਾਂ ਨਹੀਂ ਲੈ ਰਹੀ ਹੈ। ਅਜਿਹਾ ਹੀ ਇੱਕ ਰਹੱਸ ਹੈ ਜੋ ਅੱਜ ਵੀ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਪੱਥਰ ਦੀ ਜੋ ਮਿਆਂਮਾਰ ਵਿੱਚ ਸਥਿਤ ਹੈ। ਇਸ ਪੱਥਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਦੀਆਂ ਤੋਂ ਇਹ ਪੱਥਰ ਚਮਤਕਾਰੀ ਢੰਗ ਨਾਲ ਕਿਸੇ ਹੋਰ ਪੱਥਰ ਦੀ ਢਾਲ ‘ਤੇ ਟਿਕਿਆ ਹੋਇਆ ਹੈ। ਇਹ ਤਾਮਿਲਨਾਡੂ ਦੇ ਮਹਾਬਲੀਪੁਰਮ ਸ਼ਹਿਰ ‘ਚ ਮੌਜੂਦ ਪੱਥਰ (Stone) ਵਰਗਾ ਲੱਗਦਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੱਥਰ ਲਗਭਗ 1100 ਮੀਟਰ ਦੀ ਉਚਾਈ ‘ਤੇ ਸਥਿਤ ਹੈ, ਜੋ ਕਿ ਕਿਸੇ ਰਹੱਸ ਤੋਂ ਘੱਟ ਨਹੀਂ ਹੈ। ਜੋ ਦੇਖਣ ‘ਚ ਬਿਲਕੁਲ ਸੋਨੇ ਵਰਗਾ ਲੱਗਦਾ ਹੈ। ਇਹੀ ਕਾਰਨ ਹੈ ਕਿ ਦੁਨੀਆ ਇਸ ਨੂੰ ਗੋਲਡਨ ਰਾਕ ਜਾਂ ਕਿਆਕਤੀਓ ਪਗੋਡਾ ਦੇ ਨਾਂ ਨਾਲ ਜਾਣਦੀ ਹੈ। ਇਹ ਪੱਥਰ ਸ਼ੁਰੂ ਤੋਂ ਇਸ ਤਰ੍ਹਾਂ ਦਾ ਨਹੀਂ ਸੀ ਪਰ ਲੋਕਾਂ ਨੇ ਇਸ ‘ਤੇ ਸੋਨੇ ਦੀਆਂ ਪੱਤੀਆਂ ਚਿਪਕਾ ਕੇ ਇਸ ਤਰ੍ਹਾਂ ਬਣਾਇਆ। ਤੁਹਾਨੂੰ ਦੱਸ ਦੇਈਏ ਕਿ ਇਹ ਸਥਾਨ ਮਿਆਂਮਾਰ ਦੇ ਬੋਧੀਆਂ ਦਾ ਮੁੱਖ ਤੀਰਥ ਸਥਾਨ ਹੈ।

ਸਿਰਫ਼ ਮਹਿਲਾ ਹੀ ਹਿਲਾ ਸਕਦੀਆਂ ਹਨ ਪੱਥਰ

ਇਸ ਚਮਤਕਾਰ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ ਤਾਂ ਜੋ ਉਹ ਇਹ ਰਹੱਸ ਦੇਖ ਸੱਕਣ ਕਿ ਇਹ ਪੱਥਰ ਇੰਨੇ ਸਾਲਾਂ ਤੱਕ ਇੱਥੇ ਕਿਵੇਂ ਪਿਆ ਰਿਹਾ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਾਲ ਵਿੱਚ ਤਿੰਨ ਵਾਰ ਇਸ ਪੱਥਰ ਦੇ ਕੋਲ ਜਾਣ ਨਾਲ ਗਰੀਬੀ ਅਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਜੋ ਵੀ ਇਸ ਪੱਥਰ ਨੂੰ ਛੂਹ ਕੇ ਕੋਈ ਇੱਛਾ ਕਰਦਾ ਹੈ, ਉਹ ਜ਼ਰੂਰ ਪੂਰੀ ਹੁੰਦੀ ਹੈ। ਬੋਧੀ ਭਿਕਸ਼ੂਆਂ ਅਨੁਸਾਰ ਇਹ ਪੱਥਰ ਭਗਵਾਨ ਬੁੱਧ ਦੇ ਵਾਲਾਂ ‘ਤੇ ਟਿੱਕਿਆ ਹੋਇਆ ਹੈ, ਇਸ ਲਈ ਭਾਵੇਂ ਕਿੰਨਾ ਵੀ ਵੱਡਾ ਤੂਫਾਨ ਆ ਜਾਵੇ, ਇਹ ਪੱਥਰ ਆਪਣੀ ਜਗ੍ਹਾ ਤੋਂ ਨਹੀਂ ਹਿੱਲਦਾ। ਹਾਲਾਂਕਿ ਇਸ ਦੀ ਸੱਚਾਈ ਕੀ ਹੈ, ਇਹ ਅੱਜ ਤੱਕ ਸਿਰਫ਼ ਰਹੱਸ ਹੀ ਬਣਿਆ ਹੋਇਆ ਹੈ। ਇਸ ਪੱਥਰ ਬਾਰੇ ਇਹ ਮਾਨਤਾ ਹੈ ਕਿ ਇਸ ਨੂੰ ਸਿਰਫ਼ ਔਰਤ ਹੀ ਆਰਾਮ ਨਾਲ ਹਿਲਾ ਸਕਦੀ ਹੈ। ਇਹ ਹੀ ਕਾਰਨ ਹੈ ਕਿ ਕੋਈ ਵੀ ਔਰਤ ਇਸ ਪੱਥਰ ਨੂੰ ਛੂਹ ਨਹੀਂ ਸਕਦੀ। ਇਸ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਜਗ੍ਹਾ ਦੇ ਅੰਦਰ ਆਉਣ ਵਾਲੇ ਗੇਟ ‘ਤੇ ਸੁਰੱਖਿਆ ਕਰਮਚਾਰੀ ਹਰ ਸਮੇਂ ਤਾਇਨਾਤ ਰਹਿੰਦੇ ਹਨ ਅਤੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕੋਈ ਔਰਤ ਇਸ ਨੂੰ ਹੱਥ ਨਾ ਲਾਵੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...