Crime News: ਸਾਂਝੀ ਕੰਧ ਨੂੰ ਲੈ ਕੇ ਹੋਇਆ ਝਗੜਾ, ਚੱਲੇ ਇੱਟਾਂ ਪੱਥਰ, ਕਈ ਲੋਕ ਹੋਏ ਜ਼ਖਮੀ
ਘਟਨਾ ਅਬੋਹਰ ਦੀ ਸਰਕੂਲਰ ਰੋਡ ਦੀ ਹੈ ਜਿੱਥੇ ਦੋ ਧਿਰਾਂ ਵਿੱਚ ਸਿਰਫ ਸਾਂਝੀ ਕੰਧ ਵਿੱਚ ਹੋਏ ਸੁਰਾਖ ਨੂੰ ਲੈ ਕੇ ਵਿਵਾਦ ਹੋ ਗਿਆ। ਇੱਕ ਧਿਰ ਨੇ ਦੂਜੀ ਧਿਰ ਨੂੰ ਸੁਰਾਖ ਬੰਦ ਕਰਨ ਲਈ ਕਿਹਾ ਜਿਸ ਤੇ ਬਹਿਸ ਹੋ ਗਈ ਤੇ ਫੇਰ ਬਹਿਸ ਨੇ ਝਗੜੇ ਦਾ ਦਾ ਰੂਪ ਲੈ ਲਿਆ। ਜਿਸ ਕਾਰਨ ਇੱਟਾਂ ਪੱਥਰ ਚੱਲੇ ਤੇ ਕਈ ਲੋਕ ਜ਼ਖਮੀ ਹੋ ਗਏ।
ਫਾਜਿਲਕਾ। ਅਬੋਹਰ ਦੇ ਸਥਾਨਕ ਸਰਕੂਲਰ ਰੋਡ ਤੇ ਚਾਚੇ-ਭਤੀਜੇ ਨੇ ਸਾਂਝੀ ਕੰਧ ਦੇ ਝਗੜੇ ਨੂੰ ਲੈ ਕੇ ਇਕ-ਦੂਜੇ ‘ਤੇ ਇੱਟਾਂ-ਪੱਥਰ ਸੁੱਟੇ, ਜਿਸ ‘ਚ ਪੰਜ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਲਾਜ ਅਧੀਨ ਮਹੇਸ਼ ਨੇ ਦੱਸਿਆ ਕਿ ਘਰ ਦੀ ਸਾਝੀ ਕੰਧ ਸੀ।
ਉਸਨੇ ਦੱਸਿਆ ਕਿ ਉਹ ਆਪਣਾ ਨਵਾਂ ਘਰ ਬਣਾ ਰਿਹਾ ਹੈ, ਜਿਸ ਕਾਰਨ ਸਾਂਝੀ ਕੰਧ ਵੀ ਦੁਬਾਰਾ ਬਣ ਗਈ, ਕੰਧ ‘ਚ ਇੱਕ ਸੁਰਾਖ ਰਹਿ ਗਿਆ, ਜਿਸ ਨੂੰ ਲੈ ਕੇ ਬਹਿਸ ਕਰਦੇ ਹੋਏ ਉਸ ਦੇ ਭਤੀਜੇ ਸਾਹਿਲ ਅਤੇ ਉਸ ਦੀ ਪਤਨੀ ਰੇਸ਼ਮਾ ਨੇ ਉਸ ‘ਤੇ ਇੱਟ ਪੱਥਰ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਅਤੇ ਉਸ ਦਾ ਪੁੱਤਰ ਅਮਨ ਅਤੇ ਪਤਨੀ ਸੰਗੀਤਾ ਜ਼ਖ਼ਮੀ ਹੋ ਗਏ।


