OMG! ਰੈਸਟੋਰੈਂਟ ਨੇ ਖਾਣੇ ‘ਚ ਪਰੋਸ ਦਿੱਤੀ ਕੱਟੀ ਹੋਈ ਉਂਗਲੀ , ਔਰਤ ਨੇ ਸਲਾਦ ਦੇ ਨਾਲ ਚਬਾਈ, ਪਤਾ ਲੱਗਾ ਤਾਂ ਉੱਡ ਗਏ ਹੋਸ਼

Published: 

30 Nov 2023 17:19 PM

Chopped Finger In Salad: ਇੱਕ ਔਰਤ ਰੈਸਟੋਰੈਂਟ ਵਿੱਚ ਭੋਜਨ ਦਾ ਆਨੰਦ ਲੈਣ ਲਈ ਗਈ ਸੀ, ਪਰ ਉੱਥੇ ਉਸ ਨੂੰ ਅਜਿਹਾ ਸਲਾਦ ਪਰੋਸਿਆ ਗਿਆ ਜੋ ਉਸ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਔਰਤ ਦਾ ਆਰੋਪ ਹੈ ਕਿ ਉਸ ਨੂੰ ਸਲਾਦ ਵਿਚ ਕੱਟੀ ਹੋਈ ਮਨੁੱਖੀ ਦੀ ਉਂਗਲੀ ਮਿਲੀ। ਜਿਸ ਤੋਂ ਬਾਅਦ ਮਹਿਲਾ ਨੇ ਰੈਸਟੋਰੈਂਟ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

OMG! ਰੈਸਟੋਰੈਂਟ ਨੇ ਖਾਣੇ ਚ ਪਰੋਸ ਦਿੱਤੀ ਕੱਟੀ ਹੋਈ ਉਂਗਲੀ , ਔਰਤ ਨੇ ਸਲਾਦ ਦੇ ਨਾਲ ਚਬਾਈ, ਪਤਾ ਲੱਗਾ ਤਾਂ ਉੱਡ ਗਏ ਹੋਸ਼
Follow Us On

ਕਲਪਨਾ ਕਰੋ ਕਿ ਤੁਸੀਂ ਇੱਕ ਰੈਸਟੋਰੈਂਟ ਵਿੱਚ ਬੈਠ ਕੇ ਲਜ਼ੀਜ਼ ਭੋਜਨ ਦਾ ਆਨੰਦ ਮਾਣ ਰਹੇ ਹੋ। ਪਰ ਤੁਸੀਂ ਕੀ ਕਰੋਗੇ ਜੇ ਤੁਹਾਡੇ ਸਲਾਦ ਵਿਚ ਕਿਸੇ ਵਿਅਕਤੀ ਦੀ ਕੱਟੀ ਹੋਈ ਉਂਗਲੀ ਵਿਖ ਜਾਵੇ ? ਜ਼ਾਹਿਰ ਹੈ, ਤੁਸੀਂ ਘਬਰਾ ਜਾਓਗੇ। ਅਜਿਹਾ ਹੀ ਕੁਝ ਅਮਰੀਕਾ ਦੇ ਕਨੈਕਟੀਕਟ ‘ਚ ਹੋਇਆ, ਜਦੋਂ ਇਕ ਔਰਤ ਨੂੰ ਪਤਾ ਲੱਗਾ ਕਿ ਉਸ ਨੇ ਸਲਾਦ ਨਹੀਂ ਸਗੋਂ ਇਨਸਾਨ ਦੀ ਕੱਟੀ ਹੋਈ ਉਂਗਲੀ ਨੂੰ ਚਬਾ ਲਿਆ ਹੈ ਤਾਂ ਉਸ ਦੇ ਹੋਸ ਉੱਡ ਗਏ। ਪੀੜਤ ਔਰਤ ਨੇ ਰੈਸਟੋਰੈਂਟ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ।

nypost ਦੀ ਰਿਪੋਰਟ ਮੁਤਾਬਕ, ਗ੍ਰੀਨਵਿਚ ਦੀ ਐਲੀਸਨ ਕੋਜੀ ਨੇ ਦੱਸਿਆ ਕਿ ਉਸ ਨੇ ਇਸ ਸਾਲ 7 ਅਪ੍ਰੈਲ ਨੂੰ ਨਿਊਯਾਰਕ ਦੇ ਮਸ਼ਹੂਰ ਰੈਸਟੋਰੈਂਟ ‘ਚੋਪਟ’ ਤੋਂ ਸਲਾਦ ਆਰਡਰ ਕੀਤਾ ਸੀ। ਔਰਤ ਦਾ ਦੋਸ਼ ਹੈ ਕਿ ਉਸ ਨੂੰ ਸਲਾਦ ਵਿਚ ਕੱਟੀ ਹੋਈ ਉਂਗਲੀ ਪਰੋਸ ਦਿੱਤੀ ਗਈ, ਜਿਸ ਨੂੰ ਚਬਾਉਂਦੇ ਸਮੇਂ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਲਾਦ ਨਹੀਂ ਸਗੋਂ ਕੁਝ ਹੋਰ ਸੀ।

ਮੁਕੱਦਮੇ ਵਿੱਚ ਦੱਸਿਆ ਗਿਆ ਹੈ ਕਿ ਰੈਸਟੋਰੈਂਟ ਮੈਨੇਜਰ ਨੇ ਗਲਤੀ ਨਾਲ ਆਪਣੀ ਉਂਗਲੀ ਕੱਟ ਲਈ ਸੀ। ਇੱਕ ਦਿਨ ਪਹਿਲਾਂ ਉਸ ਨੇ ਸਲਾਦ ਲਈ ਸਬਜ਼ੀ ਕੱਟੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ। ਪਰ ਕੱਟੀ ਹੋਈ ਉਂਗਲੀ ਦਾ ਕੁਝ ਹਿੱਸਾ ਸਬਜ਼ੀਆਂ ਵਿੱਚ ਰਹਿ ਗਿਆ। ਉਹੀ ਸਲਾਦ ਬਹੁਤ ਸਾਰੇ ਗਾਹਕਾਂ ਨੂੰ ਪਰੋਸਿਆ ਗਿਆ, ਜਿਸ ਵਿੱਚ ਕੋਜੀ ਵੀ ਸ਼ਾਮਲ ਸੀ।

ਮਹਿਲਾ ਦਾ ਦੋਸ਼ ਹੈ ਕਿ ਸਲਾਦ ‘ਚ ਉਂਗਲੀ ਦੇਖ ਕੇ ਉਸ ਨੂੰ ਪੈਨਿਕ ਅਟੈਕ ਆ ਗਿਆ ਸੀ। ਉਹ ਬਹੁਤ ਘਬਰਾ ਗਈ। ਇੰਨਾ ਹੀ ਨਹੀਂ, ਉਂਗਲਾਂ ਦਾ ਸਲਾਦ ਖਾਣ ਤੋਂ ਬਾਅਦ ਉਸ ਨੇ ਆਪਣੀ ਗਰਦਨ ਅਤੇ ਮੋਢਿਆਂ ‘ਚ ਦਰਦ ਦੀ ਸ਼ਿਕਾਇਤ ਵੀ ਕੀਤੀ ਹੈ। ਮਹਿਲਾ ਦੀ ਤਰਫੋਂ ਮਾਮਲਾ ਦਰਜ ਕਰਨ ਤੋਂ ਬਾਅਦ ਸਿਹਤ ਵਿਭਾਗ ਨੇ ਚੋਪਟ ‘ਤੇ 900 ਡਾਲਰ ਦਾ ਜੁਰਮਾਨਾ ਲਗਾਇਆ ਹੈ।

ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ 2016 ਵਿੱਚ, ਕੈਲੀਫੋਰਨੀਆ ਵਿੱਚ ਇੱਕ ਗਰਭਵਤੀ ਔਰਤ ਨੇ ਐਪਲਬੀ ਦੇ ਰੈਸਟੋਰੈਂਟ ਉੱਤੇ ਦੋਸ਼ ਲਗਾਇਆ ਸੀ ਸਿਕ ਉਸ ਨੂੰ ਪਰੋਸੇ ਗਏ ਸਲਾਦ ਵਿੱਚ ਖੂਨ ਨਾਲ ਭਰੀਆਂ ਉਂਗਲਾਂ ਮਿਲਣ ਮਿਲੀਆਂ । ਅਜਿਹਾ ਹੀ ਇੱਕ ਮਾਮਲਾ 2012 ਵਿੱਚ ਮਿਸ਼ੀਗਨ ਤੋਂ ਸਾਹਮਣੇ ਆਇਆ ਸੀ, ਜਦੋਂ ਇੱਕ ਨੌਜਵਾਨ ਨੇ ਰੋਸਟ ਬੀਫ ਸੈਂਡਵਿਚ ਵਿੱਚ ਕੱਟੀ ਹੋਈ ਉਂਗਲੀ ਮਿਲਣ ਦਾ ਦਾਅਵਾ ਕੀਤਾ ਸੀ।