ਇੱਥੇ ਇਨਸਾਨ ਨਹੀਂ, ਮਸ਼ੀਨਾਂ ਦੱਬੀਆਂ ਹੋਈਆਂ ਹਨ, ਇਸ ਨੂੰ ਕਿਹਾ ਜਾਂਦਾ ਹੈ ‘ਸੈਟੇਲਾਈਟਾਂ ਦਾ ਕਬਰਿਸਤਾਨ’
Point Nemo : ਅੱਜ ਅਸੀਂ ਤੁਹਾਨੂੰ ਅਜਿਹੇ ਕਬਰਿਸਤਾਨ ਬਾਰੇ ਦਸਾਂਗੇ ਜਿੱਥੇ ਇਨਸਾਨ ਨਹੀਂ ਮਸ਼ੀਨਾਂ ਨੂੰ ਦੱਬੀਆ ਜਾਂਦਾ ਹੈ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਇਹ ਇਲਾਕਾ 13,000 ਫੀਟ ਤੋਂ ਵੱਧ ਦੀ ਗਹਿਰਾਈ ਤੱਕ ਡੁੱਬਿਆ ਹੋਇਆ ਹੈ। ਇਨਸਾਨਾਂ ਦੀ ਪਹੁੰਚ ਤੋਂ ਬਹੁਤ ਦੂਰ ਇਸ ਇਲਾਕੇ ਨੂੰ 'ਸੈਟੇਲਾਈਟਾਂ ਦਾ ਕਬਰਿਸਤਾਨ' ਵੀ ਕਿਹਾ ਜਾਂਦਾ ਹੈ।
ਟ੍ਰੈਡਿੰਗ ਨਿਊਜ। ਤੁਸੀਂ ਵੱਡੇ ਤੋਂ ਵੱਡੇ ਕਬਰਿਸਤਾਨ ਦੇ ਬਾਰੇ ਸੁਣਿਆ ਹੋਵੇਗਾ ਕਿ ਇੱਥੇ ਲੱਖਾਂ ਇਨਸਾਨ ਦਫਨ ਹੈ। ਪਰ ਕੀ ਤੁਸੀਂ ਸੁਣਿਆ ਹੈ ਕਿ ਮਸ਼ੀਨਾ ਦਾ ਵੀ ਕਬਰਿਤਸਾਨ ਹੁੰਦਾ ਹੈ। ਦੁਨੀਆ ਵਿੱਚ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਸੈਟੇਲਾਈਟਾਂ ਨੂੰ ਦਫਨਾਇਆ ਜਾਂਦਾ ਹੈ। ਇਹ ਓਹ ਸੈਟੇਲਾਈਟਸ ਹੁੰਦੀਆਂ ਹਨ ਜੋ ਸਪੇਸ ਵਿੱਚ ਆਪਣਾ ਕਾਰਜਕਾਰ ਪੂਰਾ ਕਰ ਚੁੱਕੀ ਹੁੰਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਡੰਪ ਕੀਤਾ ਜਾਂਦਾ ਹੈ। ਹੁਣ ਇੱਥੇ ਇੰਟਰਨੇਸ਼ਨਲ ਸਪੇਸ ਸਟੇਸ਼ਨ (ISS) ਨੂੰ ਵੀ ਦਫਨਾਉਣ ਦਾ ਪਲਾਨ ਹੈ.ਜੋ ਅਗਲੇ ਕੁੱਝ ਸਾਲਾਂ ਵਿੱਚ ਆਪਣੀ ਸਰਵੀਸ ਤੋਂ ਹੱਟਣ ਵਾਲੇ ਹਨ।
ਗੱਲ ਹੋ ਰਹੀ ਹੈ ਪ੍ਰਸ਼ਾਤ ਮਹਾਸਾਗਰ ਦੇ ਵਿੱਚ ਸਥਿਤ Point Nemo ਦੀ,ਜਿਸ ਨੂੰ ‘ਸੈਟੇਲਾਈਟਾਂ ਦਾ ਕਬਰਿਸਤਾਨ’ ਕਿਹਾ ਜਾਂਦਾ ਹੈ। ਇਹ ਇਲਾਕਾ ਇਹ ਇਲਾਕਾ ਇੰਨਾ
ਪਹੁੰਚ ਤੋਂ ਬਾਹਰ ਹੈ ਕਿ ਨਜ਼ਦੀਕੀ ਜ਼ਮੀਨੀ ਹਿੱਸਾ ਵੀ 1,670 ਮੀਲ ਯਾਨੀ 2,700 ਕਿਲੋਮੀਟਰ ਦੂਰ ਹੈ। ਇਸ ਸਥਾਨ ‘ਤੇ ਪਹੁੰਚਣ ਲਈ ਤੁਹਾਨੂੰ ਸਮੁੰਦਰ ਪਾਰ ਕਰਨ ਲਈ ਕਈ ਦਿਨ ਲੱਗ ਜਾਣਗੇ। ਕਿਹਾ ਜਾਂਦਾ ਹੈ ਕਿ ਇਸ ਖੇਤਰ ਵਿੱਚ ਕਈ ਛੋਟੇ-ਛੋਟੇ ਟਾਪੂ ਹਨ, ਜਿੱਥੇ ਪੰਛੀਆਂ ਤੋਂ ਇਲਾਵਾ ਕੋਈ ਹੋਰ ਜੀਵ ਨਹੀਂ ਰਹਿੰਦਾ।
Livescience ਦੇ ਮੁਤਾਬਕ, ਸਮੁੰਦਰ ਦੇ ਪਾਣੀ ਨਾਲ ਘਿਰਿਆ ਇਹ ਖੇਤਰ ਈਸਟਰ ਟਾਪੂ ਦੇ ਦੱਖਣ ਅਤੇ ਅੰਟਾਰਕਟਿਕਾ ਦੇ ਉੱਤਰ ਵਿੱਚ ਸਥਿਤ ਹੈ। ਇਹ ਇਲਾਕਾ 13,000 ਫੀਟ ਤੋਂ ਵੱਧ ਡੁਬਿਆ ਹੋਇਆ ਹੈ। ਇਨਸਾਨਾਂ ਦੀ ਪਹੁੰਚ ਤੋਂ ਦੂਰ ਇਸ ਇਲਾਕੇ ਨੂੰ ਇਸਨੂੰ ‘ਪੋਲ ਆਫ਼ ਐਕਸੈਸਬਿਲਟੀ’ ਵੀ ਕਿਹਾ ਜਾਂਦਾ ਹੈ।
ਹੁਣ ਤੱਕ ਕਿੰਨੇ ਸੈਟੇਲਾਈਟ ਦੱਬੇ ਜਾ ਚੁੱਕੇ ਹਨ?
ਰਿਪੋਰਟ ਦੇ ਮੁਤਾਬਕ,70 ਦੇ ਦਸ਼ਕ ਤੋਂ ਬਾਅਦ ਹੁਣ ਤੱਕ Point Nemo ਵਿੱਚ 300 ਤੋਂ ਵੱਧ ਸੈਟੇਲਾਈਟ ਅਤੇ ਸਪੇਸ ਸਟੇਸ਼ਨ ਦਫਨ ਕੀਤੇ ਜਾ ਚੁੱਕੇ ਹਨ। ਇਹ ਸੈਟੇਲਾਈਟਸ ਦੀ ਦੁਨੀਆ ਦੇ ਅਲਗ-ਅਲਗ ਦੇਸ਼ਾ ਨਾਲ ਜੁੜੇ ਹੋਏ ਹਨ। ਹਾਲ ਹੀ ਵਿੱਚ ਅਮਰੀਕਾ ਸਪੇਸ ਏਜੰਸੀ NASA ਨੇ ਘੋਸ਼ਨਾ ਕੀਤੀ ਹੈ ਕਿ ਉਹ ISS ਨੂੰ ਵੀ ਇਸ ਥਾਂ ‘ਤੇ ਹੀ ਦਫਨ ਕਰਣਗੇ।
ਕਰੋਂ ਹੋਵੇਗਾ ISS Retire?
ISS ਪਿਛਲੇ 25 ਸਾਲ ਤੋਂ ਸਪੇਸ ਵਿੱਚ ਹੈ,ਜਿਸ ਨੂੰ 2031 ਤੱਕ ਆਫੀਸ਼ਿਅਲੀ ਬੰਦ ਕਰ ਦਿੱਤਾ ਜਾਵੇਗਾ। 357 ਫੀਟ ਲੰਬਾ ਅਤੇ 4,19,725 ਕੀਲੋ ਭਾਰੀ ਇਹ ਸਪੇਸ ਸਟੇਸ਼ਨ ਪੁਆਇੰਟ ਨਿੰਮੋ ਵਿੱਚ ਦਫ਼ਨ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਸਪੇਸ equipment ਹੋਵੇਗਾ।