AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇੱਥੇ ਇਨਸਾਨ ਨਹੀਂ, ਮਸ਼ੀਨਾਂ ਦੱਬੀਆਂ ਹੋਈਆਂ ਹਨ, ਇਸ ਨੂੰ ਕਿਹਾ ਜਾਂਦਾ ਹੈ ‘ਸੈਟੇਲਾਈਟਾਂ ਦਾ ਕਬਰਿਸਤਾਨ’

Point Nemo : ਅੱਜ ਅਸੀਂ ਤੁਹਾਨੂੰ ਅਜਿਹੇ ਕਬਰਿਸਤਾਨ ਬਾਰੇ ਦਸਾਂਗੇ ਜਿੱਥੇ ਇਨਸਾਨ ਨਹੀਂ ਮਸ਼ੀਨਾਂ ਨੂੰ ਦੱਬੀਆ ਜਾਂਦਾ ਹੈ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਇਹ ਇਲਾਕਾ 13,000 ਫੀਟ ਤੋਂ ਵੱਧ ਦੀ ਗਹਿਰਾਈ ਤੱਕ ਡੁੱਬਿਆ ਹੋਇਆ ਹੈ। ਇਨਸਾਨਾਂ ਦੀ ਪਹੁੰਚ ਤੋਂ ਬਹੁਤ ਦੂਰ ਇਸ ਇਲਾਕੇ ਨੂੰ 'ਸੈਟੇਲਾਈਟਾਂ ਦਾ ਕਬਰਿਸਤਾਨ' ਵੀ ਕਿਹਾ ਜਾਂਦਾ ਹੈ।

ਇੱਥੇ ਇਨਸਾਨ ਨਹੀਂ, ਮਸ਼ੀਨਾਂ ਦੱਬੀਆਂ ਹੋਈਆਂ ਹਨ, ਇਸ ਨੂੰ ਕਿਹਾ ਜਾਂਦਾ ਹੈ 'ਸੈਟੇਲਾਈਟਾਂ ਦਾ ਕਬਰਿਸਤਾਨ'
Pic Credit: Social Media
tv9-punjabi
| Published: 05 Dec 2023 15:55 PM IST
Share

ਟ੍ਰੈਡਿੰਗ ਨਿਊਜ। ਤੁਸੀਂ ਵੱਡੇ ਤੋਂ ਵੱਡੇ ਕਬਰਿਸਤਾਨ ਦੇ ਬਾਰੇ ਸੁਣਿਆ ਹੋਵੇਗਾ ਕਿ ਇੱਥੇ ਲੱਖਾਂ ਇਨਸਾਨ ਦਫਨ ਹੈ। ਪਰ ਕੀ ਤੁਸੀਂ ਸੁਣਿਆ ਹੈ ਕਿ ਮਸ਼ੀਨਾ ਦਾ ਵੀ ਕਬਰਿਤਸਾਨ ਹੁੰਦਾ ਹੈ। ਦੁਨੀਆ ਵਿੱਚ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਸੈਟੇਲਾਈਟਾਂ ਨੂੰ ਦਫਨਾਇਆ ਜਾਂਦਾ ਹੈ। ਇਹ ਓਹ ਸੈਟੇਲਾਈਟਸ ਹੁੰਦੀਆਂ ਹਨ ਜੋ ਸਪੇਸ ਵਿੱਚ ਆਪਣਾ ਕਾਰਜਕਾਰ ਪੂਰਾ ਕਰ ਚੁੱਕੀ ਹੁੰਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਡੰਪ ਕੀਤਾ ਜਾਂਦਾ ਹੈ। ਹੁਣ ਇੱਥੇ ਇੰਟਰਨੇਸ਼ਨਲ ਸਪੇਸ ਸਟੇਸ਼ਨ (ISS) ਨੂੰ ਵੀ ਦਫਨਾਉਣ ਦਾ ਪਲਾਨ ਹੈ.ਜੋ ਅਗਲੇ ਕੁੱਝ ਸਾਲਾਂ ਵਿੱਚ ਆਪਣੀ ਸਰਵੀਸ ਤੋਂ ਹੱਟਣ ਵਾਲੇ ਹਨ।

ਗੱਲ ਹੋ ਰਹੀ ਹੈ ਪ੍ਰਸ਼ਾਤ ਮਹਾਸਾਗਰ ਦੇ ਵਿੱਚ ਸਥਿਤ Point Nemo ਦੀ,ਜਿਸ ਨੂੰ ‘ਸੈਟੇਲਾਈਟਾਂ ਦਾ ਕਬਰਿਸਤਾਨ’ ਕਿਹਾ ਜਾਂਦਾ ਹੈ। ਇਹ ਇਲਾਕਾ ਇਹ ਇਲਾਕਾ ਇੰਨਾ ਪਹੁੰਚ ਤੋਂ ਬਾਹਰ ਹੈ ਕਿ ਨਜ਼ਦੀਕੀ ਜ਼ਮੀਨੀ ਹਿੱਸਾ ਵੀ 1,670 ਮੀਲ ਯਾਨੀ 2,700 ਕਿਲੋਮੀਟਰ ਦੂਰ ਹੈ। ਇਸ ਸਥਾਨ ‘ਤੇ ਪਹੁੰਚਣ ਲਈ ਤੁਹਾਨੂੰ ਸਮੁੰਦਰ ਪਾਰ ਕਰਨ ਲਈ ਕਈ ਦਿਨ ਲੱਗ ਜਾਣਗੇ। ਕਿਹਾ ਜਾਂਦਾ ਹੈ ਕਿ ਇਸ ਖੇਤਰ ਵਿੱਚ ਕਈ ਛੋਟੇ-ਛੋਟੇ ਟਾਪੂ ਹਨ, ਜਿੱਥੇ ਪੰਛੀਆਂ ਤੋਂ ਇਲਾਵਾ ਕੋਈ ਹੋਰ ਜੀਵ ਨਹੀਂ ਰਹਿੰਦਾ।

Livescience ਦੇ ਮੁਤਾਬਕ, ਸਮੁੰਦਰ ਦੇ ਪਾਣੀ ਨਾਲ ਘਿਰਿਆ ਇਹ ਖੇਤਰ ਈਸਟਰ ਟਾਪੂ ਦੇ ਦੱਖਣ ਅਤੇ ਅੰਟਾਰਕਟਿਕਾ ਦੇ ਉੱਤਰ ਵਿੱਚ ਸਥਿਤ ਹੈ। ਇਹ ਇਲਾਕਾ 13,000 ਫੀਟ ਤੋਂ ਵੱਧ ਡੁਬਿਆ ਹੋਇਆ ਹੈ। ਇਨਸਾਨਾਂ ਦੀ ਪਹੁੰਚ ਤੋਂ ਦੂਰ ਇਸ ਇਲਾਕੇ ਨੂੰ ਇਸਨੂੰ ‘ਪੋਲ ਆਫ਼ ਐਕਸੈਸਬਿਲਟੀ’ ਵੀ ਕਿਹਾ ਜਾਂਦਾ ਹੈ।

ਹੁਣ ਤੱਕ ਕਿੰਨੇ ਸੈਟੇਲਾਈਟ ਦੱਬੇ ਜਾ ਚੁੱਕੇ ਹਨ?

ਰਿਪੋਰਟ ਦੇ ਮੁਤਾਬਕ,70 ਦੇ ਦਸ਼ਕ ਤੋਂ ਬਾਅਦ ਹੁਣ ਤੱਕ Point Nemo ਵਿੱਚ 300 ਤੋਂ ਵੱਧ ਸੈਟੇਲਾਈਟ ਅਤੇ ਸਪੇਸ ਸਟੇਸ਼ਨ ਦਫਨ ਕੀਤੇ ਜਾ ਚੁੱਕੇ ਹਨ। ਇਹ ਸੈਟੇਲਾਈਟਸ ਦੀ ਦੁਨੀਆ ਦੇ ਅਲਗ-ਅਲਗ ਦੇਸ਼ਾ ਨਾਲ ਜੁੜੇ ਹੋਏ ਹਨ। ਹਾਲ ਹੀ ਵਿੱਚ ਅਮਰੀਕਾ ਸਪੇਸ ਏਜੰਸੀ NASA ਨੇ ਘੋਸ਼ਨਾ ਕੀਤੀ ਹੈ ਕਿ ਉਹ ISS ਨੂੰ ਵੀ ਇਸ ਥਾਂ ‘ਤੇ ਹੀ ਦਫਨ ਕਰਣਗੇ।

ਕਰੋਂ ਹੋਵੇਗਾ ISS Retire?

ISS ਪਿਛਲੇ 25 ਸਾਲ ਤੋਂ ਸਪੇਸ ਵਿੱਚ ਹੈ,ਜਿਸ ਨੂੰ 2031 ਤੱਕ ਆਫੀਸ਼ਿਅਲੀ ਬੰਦ ਕਰ ਦਿੱਤਾ ਜਾਵੇਗਾ। 357 ਫੀਟ ਲੰਬਾ ਅਤੇ 4,19,725 ਕੀਲੋ ਭਾਰੀ ਇਹ ਸਪੇਸ ਸਟੇਸ਼ਨ ਪੁਆਇੰਟ ਨਿੰਮੋ ਵਿੱਚ ਦਫ਼ਨ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਸਪੇਸ equipment ਹੋਵੇਗਾ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...