NASA Offer: ਜੇ ਚਾਹੁੰਦੇ ਹੋ ਚੰਦ ‘ਤੇ ਹੋਵੇ ਤੁਹਾਡਾ ਨਾਮ, ਤਾਂ ਕਰ ਲਓ ਇਹ ਕੰਮ
ਅਕਸਰ ਅਸੀਂ ਧਰਤੀ ਤੋਂ ਜਦੋਂ ਚੰਦ ਨੂੰ ਦੇਖਦੇ ਹਾਂ ਤਾਂ ਕਈ ਤਰ੍ਹਾਂ ਦੇ ਖਿਆਲ ਸਾਡੇ ਮਨ ਵਿੱਚ ਆਉਂਦੇ ਹਨ, ਪਰ ਜੇ ਕੋਈ ਤੁਹਾਨੂੰ ਕਹੇ ਕੀ ਤੁਹਾਡੇ ਨਾਮ ਸਿਰਫ਼ ਇਸ ਧਰਤੀ ਤੇ ਹੀ ਨਹੀਂ ਸਗੋਂ ਚੰਦ ਤੇ ਹੋਵੇ ਤਾਂ ਸ਼ਾਇਦ ਤੁਹਾਨੂੰ ਇਹ ਗੱਲ ਕੋਈ ਮਜਾਕ ਲੱਗੇ, ਪਰ ਹੁਣ ਇਹ ਸੱਚ ਹੈ ਤੁਸੀਂ ਚੰਦ ਉੱਪਰ ਆਪਣਾ ਨਾਮ ਭੇਜ ਸਕਦੇ ਹੋ। ਹੁਣ ਨਾਸਾ ਇਸ ਸੁਪਨੇ ਨੂੰ ਜਲਦ ਸੱਚ ਕਰਨ ਜਾ ਰਿਹਾ ਹੈ ਜਿਸ ਲਈ ਨਾਸਾ ਨੇ ਦੁਨੀਆ ਭਰ ਦੇ ਲੋਕਾਂ ਤੋਂ ਉਹਨਾਂ ਦੇ ਨਾਮ ਮੰਗੇ ਹਨ ਜੇਕਰ ਤੁਸੀਂ ਵੀ ਚੰਦ ਉੱਪਰ ਆਪਣਾ ਨਾਮ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ।
Technology: ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਸਮਾਂ ਆਵੇਗਾ ਜਦੋਂ ਲੋਕ ਚੰਦ ‘ਤੇ ਆਪਣਾ ਨਾਮ ਭੇਜਣ ਦੇ ਯੋਗ ਹੋਣਗੇ? ਪਰ ਹੁਣ ਨਾਸਾ ਦੇ ਕਾਰਨ ਇਹ ਸੰਭਵ ਹੋ ਗਿਆ ਹੈ। NASA ਦੁਨੀਆ ਭਰ ਦੇ ਲੋਕਾਂ ਨੂੰ VIPER (ਵੋਲੇਟਾਈਲਜ਼ ਇਨਵੈਸਟੀਗੇਟਿੰਗ ਪੋਲਰ ਐਕਸਪਲੋਰੇਸ਼ਨ ਰੋਵਰ) ਚੰਦਰ ਰੋਵਰ ‘ਤੇ ਰਾਹੀਂ ਚੰਦਰਮਾ ‘ਤੇ ਨਾਮ ਭੇਜਣ ਅਤੇ ਇੱਕ ਵਰਚੁਅਲ ਬੋਰਡਿੰਗ ਪਾਸ ਪ੍ਰਾਪਤ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰ ਰਿਹਾ ਹੈ।
ਇਸ ਮਿਸ਼ਨ ਦਾ ਉਦੇਸ਼ ਚੰਦਰਮਾ ਦੇ ਦੱਖਣੀ ਧਰੁਵ ਦੀ ਖੋਜ ਕਰਨਾ ਅਤੇ ਚੰਦਰਮਾ ‘ਤੇ ਪਾਣੀ ਵਰਗੇ ਰਹੱਸਾਂ ਨੂੰ ਉਜਾਗਰ ਕਰਨਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣਾ ਨਾਮ ਚੰਦਰਮਾ ‘ਤੇ ਕਿਵੇਂ ਭੇਜ ਸਕਦੇ ਹੋ ਅਤੇ ਇਸ ਕੰਮ ਲਈ ਤੁਹਾਡੇ ਕੋਲ ਕਿੰਨਾ ਸਮਾਂ ਬਚਿਆ ਹੈ।
ਐਨਾ ਬਾਕੀ ਹੈ ਟਾਈਮ
ਜੇਕਰ ਤੁਸੀਂ ਵੀ ਆਪਣਾ ਨਾਮ ਚੰਦਰਮਾ ‘ਤੇ ਭੇਜਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਸਿਰਫ VIPER ਲਿਖ ਕੇ ਆਪਣਾ ਨਾਮ ਭੇਜਣਾ ਹੋਵੇਗਾ। ਤੁਹਾਡੇ ਕੋਲ ਇਸ ਕੰਮ ਲਈ 15 ਮਾਰਚ ਰਾਤ 11:59 ਵਜੇ EST (16 ਮਾਰਚ ਸਵੇਰੇ 10:29 ਵਜੇ IST) ਤੱਕ ਦਾ ਸਮਾਂ ਹੈ।
ਨਾਮ ਮਿਲਣ ਤੋਂ ਬਾਅਦ ਨਾਸਾ ਸਾਰੇ ਇਕੱਠੇ ਕੀਤੇ ਗਏ ਨਾਮ ਰੋਵਰ ਨਾਲ ਜੋੜ ਕੇ ਭੇਜੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਨਾਮ ਨਾਸਾ ਤੱਕ ਕਿਵੇਂ ਪਹੁੰਚਾਇਆ ਜਾਵੇ।
ਆਨਲਾਈਨ ਕਰੋ ਅਪਲਾਈ
ਇਸ ਦੇ ਲਈ ਤੁਹਾਨੂੰ www.nasa.gov/send-your-name-with-viper ‘ਤੇ ਜਾਣਾ ਹੋਵੇਗਾ, ਇਸ ਤੋਂ ਬਾਅਦ ਤੁਹਾਨੂੰ ਵੈੱਬਸਾਈਟ ‘ਤੇ ਗੇਟ ਬੋਰਡਿੰਗ ਪਾਸ ਦਾ ਵਿਕਲਪ ਦਿਖਾਈ ਦੇਵੇਗਾ। ਇਸ ਆਪਸ਼ਨ ‘ਤੇ ਕਲਿੱਕ ਕਰਕੇ ਤੁਸੀਂ ਆਪਣੇ ਨਾਂ ‘ਤੇ ਬੋਰਡਿੰਗ ਪਾਸ ਬਣਾ ਸਕਦੇ ਹੋ। ਡਿਜੀਟਲ ਟਰੈਂਡਸ ਦੀਆਂ ਰਿਪੋਰਟਾਂ ਮੁਤਾਬਕ ਹੁਣ ਤੱਕ 13 ਹਜ਼ਾਰ ਤੋਂ ਵੱਧ ਲੋਕਾਂ ਨੇ ਚੰਦਰਮਾ ‘ਤੇ ਆਪਣਾ ਨਾਮ ਭੇਜਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਇਹ ਵੀ ਪੜ੍ਹੋ
VIPER ਮਿਸ਼ਨ ਕੀ ਹੈ?
ਵਾਈਪਰ ਮਿਸ਼ਨ ਦੇ ਜ਼ਰੀਏ, ਨਾਸਾ ਚੰਦਰਮਾ ਦੀ ਜ਼ਮੀਨ ਦੇ ਉਨ੍ਹਾਂ ਹਿੱਸਿਆਂ ਦਾ ਅਧਿਐਨ ਅਤੇ ਖੋਜ ਕਰੇਗਾ ਜਿਨ੍ਹਾਂ ਦੀ ਪਹਿਲਾਂ ਕਦੇ ਖੋਜ ਨਹੀਂ ਕੀਤੀ ਗਈ ਸੀ। VIPER ਪ੍ਰੋਜੈਕਟ ਮੈਨੇਜਰ ਡੇਨੀਅਲ ਐਂਡਰਿਊਜ਼ ਨੇ ਇਸ ਮਿਸ਼ਨ ਨੂੰ ਚੰਦਰਮਾ ‘ਤੇ ਮੌਜੂਦ ਸਰੋਤਾਂ ਨੂੰ ਸਮਝਣ ਲਈ ਇੱਕ ਗੇਮ-ਚੇਂਜਰ ਦੱਸਿਆ ਹੈ।