ਮੋਹਾਲੀ ਚ ਤਾਂ ਜਿੱਤ ਗਏ ਪਰ ਹੁਣ ਟੀਮ ਚੋਂ ਕਿਸਨੂੰ ਬਾਹਰ ਕਰਨਗੇ ਰੋਹਿਤ ਸ਼ਰਮਾ?
India vs Afghanistan: ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ 'ਚ ਜਿੱਤ ਦਰਜ ਕੀਤੀ ਸੀ ਅਤੇ ਪਰ ਹੁਣ ਉਸ ਦੀਆਂ ਨਜ਼ਰਾਂ ਦੂਜਾ ਟੀ-20 ਮੈਚ ਜਿੱਤ ਕੇ ਸੀਰੀਜ਼ ਜਿੱਤਣ 'ਤੇ ਹਨ। ਹਾਲਾਂਕਿ ਇਸ ਮੈਚ 'ਚ ਰੋਹਿਤ ਸ਼ਰਮਾ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਵਿਰਾਟ ਕੋਹਲੀ ਇਸ ਮੈਚ 'ਚ ਵਾਪਸੀ ਕਰ ਰਹੇ ਹਨ, ਇਸ ਲਈ ਹੁਣ ਇਹ ਦੇਖਣਾ ਹੋਵੇਗਾ ਕਿ ਰੋਹਿਤ ਕਿਸ ਨੂੰ ਟੀਮ 'ਚੋਂ ਬਾਹਰ ਕਰਦੇ ਹਨ।
ਰੋਹਿਤ ਸ਼ਰਮਾ ਅਗਲੇ ਮੈਚ ਲਈ ਕਰਨਗੇ ਵੱਡੇ ਬਦਲਾਅ (Pic Credit: bcci)
ਕੌਣ ਬਾਹਰ ਜਾਵੇਗਾ ?
ਕੋਹਲੀ ਨੇ ਸਾਲ 2022 ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਭਾਰਤ ਲਈ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ। ਇਸ ਤੋਂ ਬਾਅਦ ਉਹ ਅਤੇ ਰੋਹਿਤ ਟੀ-20 ਤੋਂ ਬ੍ਰੇਕ ‘ਤੇ ਸਨ। ਹਾਲਾਂਕਿ ਰੋਹਿਤ ਅਤੇ ਕੋਹਲੀ ਨੇ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੇ ਆਪ ਨੂੰ ਉਪਲਬਧ ਘੋਸ਼ਿਤ ਕਰ ਦਿੱਤਾ ਹੈ ਅਤੇ ਸ਼ਾਇਦ ਇਸੇ ਲਈ ਦੋਵਾਂ ਨੂੰ ਅਫਗਾਨਿਸਤਾਨ ਸੀਰੀਜ਼ ਲਈ ਚੁਣਿਆ ਗਿਆ ਹੈ। ਵਿਸ਼ਵ ਕੱਪ ਤੋਂ ਪਹਿਲਾਂ ਇਹ ਸੀਰੀਜ਼ ਭਾਰਤ ਦੀ ਆਖਰੀ ਟੀ-20 ਸੀਰੀਜ਼ ਹੈ ਅਤੇ ਇਸ ਸਥਿਤੀ ‘ਚ ਕੋਹਲੀ ਦਾ ਖੇਡਣਾ ਤੈਅ ਹੈ। ਹੁਣ ਸਵਾਲ ਇਹ ਹੈ ਕਿ ਰੋਹਿਤ ਕਿਸ ਨੂੰ ਬਾਹਰ ਕਰਨਗੇ? ਕੋਹਲੀ ਦੇ ਆਉਣ ਦਾ ਪ੍ਰਭਾਵ ਜੇਕਰ ਕਿਸੇ ‘ਤੇ ਪੈ ਸਕਦਾ ਹੈ ਤਾਂ ਉਹ ਹੈ ਤਿਲਕ ਵਰਮਾ। ਪਿਛਲੇ ਮੈਚ ‘ਚ ਉਹ ਤੀਜੇ ਨੰਬਰ ‘ਤੇ ਖੇਡਿਆ ਸੀ। ਉਸ ਦਾ ਪ੍ਰਦਰਸ਼ਨ ਵੀ ਕੁਝ ਖਾਸ ਨਹੀਂ ਸੀ। ਇਸ ਲਈ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਰੋਹਿਤ ਕੋਹਲੀ ਨੂੰ ਖੇਡਣ ਲਈ ਤਿਲਕ ਨੂੰ ਬਾਹਰ ਕਰ ਸਕਦੇ ਹਨ।ਕੀ ਗਿੱਲ ਵੀ ਬਾਹਰ ਜਾਣਗੇ?
ਇਸ ਤੋਂ ਇਲਾਵਾ ਰੋਹਿਤ ਇਕ ਹੋਰ ਬਦਲਾਅ ਕਰ ਸਕਦੇ ਹਨ। ਪਿਛਲੇ ਮੈਚ ਵਿੱਚ ਯਸ਼ਸਵੀ ਜੈਸਵਾਲ ਦੀ ਥਾਂ ਸ਼ੁਭਮਨ ਗਿੱਲ ਨੂੰ ਮੌਕਾ ਮਿਲਿਆ। ਜੈਸਵਾਲ ਨੂੰ ਗਰੋਇਨ ਦੀ ਸਮੱਸਿਆ ਸੀ ਅਤੇ ਇਸ ਕਾਰਨ ਉਹ ਨਹੀਂ ਖੇਡੇ। ਉਨ੍ਹਾਂ ਦੀ ਥਾਂ ਗਿੱਲ ਨੂੰ ਮੁੜ ਮੌਕਾ ਮਿਲਿਆ। ਜੇ ਜੈਸਵਾਲ ਦੂਜੇ ਮੈਚ ਵਿੱਚ ਫਿੱਟ ਰਹਿੰਦੇ ਹਨ ਤਾਂ ਗਿੱਲ ਨੂੰ ਬਾਹਰ ਜਾਣਾ ਪੈ ਸਕਦਾ ਹੈ।Loading...
Unable to load recommendations.
Follow Us
