BCCI Awards: ਸ਼ੁਭਮਨ ਗਿੱਲ ਨੂੰ Best Indian Cricketer, ਰਵੀ ਸ਼ਾਸਤਰੀ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

Published: 

24 Jan 2024 08:05 AM

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹੈਦਰਾਬਾਦ ਟੈਸਟ ਮੈਚ ਤੋਂ ਪਹਿਲਾਂ ਆਪਣੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਸ ਪੁਰਸਕਾਰ ਵਿੱਚ ਯਸ਼ਸਵੀ ਜੈਸਵਾਲ ਅਤੇ ਰਵੀਚੰਦਰਨ ਅਸ਼ਵਿਨ ਸਮੇਤ ਕਈ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਰਾਜਸਥਾਨ ਰਾਇਲਜ਼ ਲਈ ਖੇਡਣ ਵਾਲੇ ਅਤੇ ਘਰੇਲੂ ਕ੍ਰਿਕਟ ਵਿੱਚ ਅਸਾਮ ਲਈ ਖੇਡਣ ਵਾਲੇ ਰਿਆਨ ਪਰਾਗ ਨੂੰ ਵੀ ਵਿਸ਼ੇਸ਼ ਪੁਰਸਕਾਰ ਮਿਲਿਆ ਹੈ।

BCCI Awards: ਸ਼ੁਭਮਨ ਗਿੱਲ ਨੂੰ Best Indian Cricketer, ਰਵੀ ਸ਼ਾਸਤਰੀ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

ਸਨਮਾਨ ਸਮਾਰੋਹ ਵਿੱਚ ਫਾਰੂਕ ਅਤੇ ਰਵੀ ਸਾਸ਼ਤਰੀ (pic credit: PTI)

Follow Us On

BCCI Awards: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਆਪਣੇ ਸਾਲਾਨਾ ਪੁਰਸਕਾਰਾਂ ਦਾ ਐਲਾਨ ਕੀਤਾ। ਕੋਵਿਡ ਦੇ ਕਾਰਨ, ਬੀਸੀਸੀਆਈ ਪਿਛਲੇ ਤਿੰਨ ਸਾਲਾਂ ਤੋਂ ਇਹ ਪੁਰਸਕਾਰ ਨਹੀਂ ਦੇ ਸਕਿਆ ਸੀ, ਪਰ ਇਸ ਸਾਲ ਬੋਰਡ ਨੇ ਪਿਛਲੇ ਤਿੰਨਾਂ ਸਾਲਾਂ ਦੇ ਇਕੱਠੇ ਪੁਰਸਕਾਰ ਦਿੱਤੇ ਹਨ। ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ polly umrigar cricketer award ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਸਾਲ 2022-23 ਲਈ ਦਿਲੀਪ ਸਰਦੇਸਾਈ ਪੁਰਸਕਾਰ ਮਿਲਿਆ ਹੈ। ਜੈਸਵਾਲ ਨੂੰ ਇਹ ਐਵਾਰਡ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਮਿਲਿਆ। ਜਦੋਂ ਕਿ ਰਵੀਚੰਦਰਨ ਅਸ਼ਵਿਨ ਨੂੰ ਸਭ ਤੋਂ ਵੱਧ ਵਿਕਟਾਂ ਲਈ ਇਹ ਪੁਰਸਕਾਰ ਮਿਲਿਆ ਹੈ। ਰਾਜਸਥਾਨ ਰਾਇਲਜ਼ ਲਈ ਆਈਪੀਐਲ ਖੇਡਣ ਵਾਲੇ ਅਤੇ ਘਰੇਲੂ ਕ੍ਰਿਕਟ ਵਿੱਚ ਅਸਾਮ ਦੀ ਨੁਮਾਇੰਦਗੀ ਕਰਨ ਵਾਲੇ ਰਿਆਨ ਪਰਾਗ ਨੂੰ ਸਾਲ 2022-23 ਲਈ ਸੀਮਤ ਓਵਰਾਂ ਵਿੱਚ ਸਰਵੋਤਮ ਆਲਰਾਊਂਡਰ ਦਾ ਪੁਰਸਕਾਰ ਮਿਲਿਆ ਹੈ।

ਅਸ਼ਵਿਨ ਨੇ ਵੈਸਟਇੰਡੀਜ਼ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਸਨ ਅਤੇ ਇਸੇ ਸੀਰੀਜ਼ ‘ਚ ਜੈਸਵਾਲ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। ਜੈਸਵਾਲ ਨੇ ਇਸ ਸੀਰੀਜ਼ ‘ਚ ਆਪਣਾ ਟੈਸਟ ਡੈਬਿਊ ਕੀਤਾ। ਪਰਾਗ ਤੋਂ ਇਲਾਵਾ, ਰਿਸ਼ੀ ਧਵਨ ਨੂੰ ਸਾਲ 2020-21, 2021-22 ਵਿੱਚ ਸੀਮਤ ਓਵਰਾਂ ਵਿੱਚ ਸਰਵੋਤਮ ਆਲਰਾਊਂਡਰ ਚੁਣਿਆ ਗਿਆ ਹੈ। ਬਾਬਾ ਅਪਰਾਜੀਤ ਨੂੰ ਸਾਲ 2019-20 ਲਈ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਸਰਾਂਸ਼ ਜੈਨ ਨੂੰ ਸਾਲ 2022-23 ਲਈ ਰਣਜੀ ਟਰਾਫੀ ਵਿੱਚ ਸਰਵੋਤਮ ਆਲਰਾਊਂਡਰ ਦਾ ਪੁਰਸਕਾਰ ਮਿਲਿਆ ਹੈ। ਮੁੰਬਈ ਦੇ ਸ਼ਮਸ ਮੁਲਾਨੀ ਨੂੰ ਰਣਜੀ ਟਰਾਫੀ 2021-22 ਵਿੱਚ ਸਰਵੋਤਮ ਆਲਰਾਊਂਡਰ ਦਾ ਪੁਰਸਕਾਰ ਮਿਲਿਆ ਹੈ। ਤ੍ਰਿਪੁਰਾ ਦੇ ਐਮਬੀ ਮੁਰਾਸਿੰਘ ਨੂੰ 2019-20 ਸੀਜ਼ਨ ਲਈ ਇਹ ਪੁਰਸਕਾਰ ਮਿਲਿਆ ਹੈ।

ਗਿੱਲ, ਬੁਮਰਾਹ, ਅਸ਼ਵਿਨ ਨੂੰ ਮਿਲਿਆ ਐਵਾਰਡ

ਗਿੱਲ ਨੂੰ ਸਾਲ 2022-23 ਲਈ ਸਰਵੋਤਮ ਭਾਰਤੀ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ। ਜਸਪ੍ਰੀਤ ਬੁਮਰਾਹ ਨੂੰ ਸਾਲ 2021-22 ਲਈ ਸਾਲ ਦੇ ਸਰਵੋਤਮ ਭਾਰਤੀ ਕ੍ਰਿਕਟਰ ਦਾ ਪੋਲੀ ਉਮਰੀਗਰ ਪੁਰਸਕਾਰ ਮਿਲਿਆ ਹੈ। ਰਵੀਚੰਦਰਨ ਅਸ਼ਵਿਨ ਨੂੰ ਇਹ ਪੁਰਸਕਾਰ 2020-21 ਲਈ ਮਿਲਿਆ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ 2019-20 ਲਈ ਇਹ ਪੁਰਸਕਾਰ ਮਿਲਿਆ ਹੈ।

ਸਰਫਰਾਜ਼, ਮਯੰਕ ਨੂੰ ਵੀ ਮਿਲਿਆ ਸਨਮਾਨਿਤ

ਘਰੇਲੂ ਕ੍ਰਿਕਟ ‘ਚ ਲਗਾਤਾਰ ਚਮਕ ਰਹੇ ਸਰਫਰਾਜ਼ ਖਾਨ ਨੂੰ ਸਾਲ 2021-22 ‘ਚ ਰਣਜੀ ਟਰਾਫੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਲਈ ਮਾਧਵਰਾਵ ਸਿੰਧੀਆ ਪੁਰਸਕਾਰ ਮਿਲਿਆ ਹੈ। ਮਯੰਕ ਅਗਰਵਾਲ ਨੂੰ ਇਹ ਪੁਰਸਕਾਰ 2022-23 ਸੀਜ਼ਨ ਲਈ ਮਿਲਿਆ ਹੈ। ਰਾਹੁਲ ਦਲਾਲ ਨੂੰ ਇਹ ਪੁਰਸਕਾਰ 2019-20 ਸੀਜ਼ਨ ਲਈ ਮਿਲਿਆ ਹੈ। ਸਕਸੈਨਾ ਨੂੰ 2022-23 ਵਿੱਚ ਰਣਜੀ ਟਰਾਫੀ ਵਿੱਚ ਮਾਧਵਰਾਵ ਸਿੰਧੀਆ ਪੁਰਸਕਾਰ ਮਿਲਿਆ ਹੈ। ਸ਼ਮਸ ਮੁਲਾਨੀ ਨੂੰ 2021-22 ਸੀਜ਼ਨ ਲਈ ਅਤੇ ਜੈਦੇਵ ਉਨਾਦਕਟ ਨੂੰ 2019-20 ਸੀਜ਼ਨ ਲਈ ਇਹ ਪੁਰਸਕਾਰ ਮਿਲੇ ਹਨ।

ਫਾਰੂਕ ਇੰਜੀਨੀਅਰ, ਰਵੀ ਸ਼ਾਸਤਰੀ ਨੂੰ ਲਾਈਫ਼ ਟਾਇਮ ਐਵਾਰਡ

ਬੀਸੀਸੀਆਈ ਨੇ ਸਾਲ 2019-20 ਲਈ ਫਾਰੂਕ ਇੰਜੀਨੀਅਰ ਨੂੰ ਕਰਨਲ ਸੀਕੇ ਨਾਇਡੂ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਦੇ ਸਾਬਕਾ ਕੋਚ ਅਤੇ ਕਪਤਾਨ ਰਵੀ ਸ਼ਾਸਤਰੀ ਨੂੰ ਇਸ ਸਾਲ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ ਹੈ।

ਮਹਿਲਾ ਕ੍ਰਿਕਟਰਾਂ ਨੂੰ ਵੀ ਸਨਮਾਨ

ਭਾਰਤ ਦੀ ਸਰਵੋਤਮ ਮਹਿਲਾ ਆਲਰਾਊਂਡਰ ਦੀਪਤੀ ਸ਼ਰਮਾ ਨੂੰ ਸਾਲ 2019-20, 2022-23 ਲਈ ਮਹਿਲਾ ਵਰਗ ਵਿੱਚ ਸਾਲ ਦੀ ਸਰਵੋਤਮ ਭਾਰਤੀ ਕ੍ਰਿਕਟਰ ਚੁਣਿਆ ਗਿਆ ਹੈ, ਜਦਕਿ ਸਮ੍ਰਿਤੀ ਮੰਧਾਨਾ ਨੂੰ ਸਾਲ 2020-21, 2021-22 ਲਈ ਇਹ ਪੁਰਸਕਾਰ ਮਿਲਿਆ ਹੈ। ਪ੍ਰਿਆ ਪੂਨੀਆ ਨੂੰ ਸਾਲ 2019-20 ਲਈ, ਸ਼ੇਫਾਲੀ ਵਰਮਾ ਨੂੰ 2020-21 ਲਈ, ਐਸ ਮੇਘਨਾ ਨੂੰ 2021-22 ਲਈ, ਅਤੇ ਅਮਨਜੋਤ ਕੌਰ ਨੂੰ 2022-23 ਲਈ ਸਰਬੋਤਮ ਅੰਤਰਰਾਸ਼ਟਰੀ ਡੈਬਿਊ ਵੂਮੈਨ ਦਾ ਪੁਰਸਕਾਰ ਮਿਲਿਆ ਹੈ।