ਸ਼ੁਭਮਨ ਗਿੱਲ ਲਈ ‘ਸ਼ੁਭ’ ਨਹੀਂ ਇਹ ਸਾਲ! ਕਿਤੇ ਟੀਮ ਤੋਂ ਨਾ ਹੋ ਜਾਵੇ ਬਾਹਰ | India-England Test match will be a do or die situation for Subhan Gill Punjabi news - TV9 Punjabi

ਸ਼ੁਭਮਨ ਗਿੱਲ ਲਈ ਸ਼ੁਭ ਨਹੀਂ ਇਹ ਸਾਲ! ਕਿਤੇ ਟੀਮ ਤੋਂ ਨਾ ਹੋ ਜਾਵੇ ਬਾਹਰ

Published: 

23 Jan 2024 16:10 PM

shubman gill: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੋਵਾਂ ਟੀਮਾਂ ਲਈ ਸਖਤ ਇਮਤਿਹਾਨ ਹੈ। ਪਰ, ਕੁਝ ਖਿਡਾਰੀਆਂ ਲਈ ਇਹ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਨ ਦਾ ਮੌਕਾ ਹੈ। ਹਾਲਾਂਕਿ ਸ਼ੁਭਮਨ ਗਿੱਲ ਲਈ ਅਜਿਹਾ ਕਹਿਣਾ ਠੀਕ ਨਹੀਂ ਜਾਪਦਾ। ਪਰ ਟੈਸਟ ਕ੍ਰਿਕਟ ਵਿੱਚ ਉਸ ਦੇ ਅੰਕੜੇ ਡਰਾਉਣੇ ਹਨ। ਅਤੇ, ਇਸੇ ਲਈ ਉਨ੍ਹਾਂ ਲਈ ਕਾਉਂਟਡਾਊਨ ਸ਼ੁਰੂ ਹੋ ਗਿਆ ਹੈ।

ਸ਼ੁਭਮਨ ਗਿੱਲ ਲਈ ਸ਼ੁਭ ਨਹੀਂ ਇਹ ਸਾਲ! ਕਿਤੇ ਟੀਮ ਤੋਂ ਨਾ ਹੋ ਜਾਵੇ ਬਾਹਰ

ਸ਼ੁਭਮਨ ਗਿੱਲ ਦੀ ਤਸਵੀਰ (Pic Credit: AFP)

Follow Us On

BCCI ਅਵਾਰਡਸ ਵਿੱਚ ਸ਼ੁਭਮਨ ਗਿੱਲ ਦੀ ਧੂਮ ਹੋਵੇਗੀ। ਕਿਉਂਕਿ ਉਹ ਇਸ ਸਾਲ ਕ੍ਰਿਕਟ ਆਫ਼ ਦਾ ਈਯਰ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ। ਪਰ, ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੁੰਦੇ ਹੀ ਗਿੱਲ ਲਈ ਉਲਟੀ ਗਿਣਤੀ ਸ਼ੁਰੂ ਹੋ ਜਾਵੇਗੀ। ਦਰਅਸਲ, ਗਿੱਲ ਨੂੰ ਬੀਸੀਸੀਆਈ ਤੋਂ ਜੋ ਐਵਾਰਡ ਮਿਲਣ ਜਾ ਰਿਹਾ ਹੈ, ਉਹ ਉਸ ਦੇ ਪਿਛਲੇ ਪ੍ਰਦਰਸ਼ਨ ਦਾ ਨਤੀਜਾ ਹੈ। ਉਸ ਦਾ ਹਾਲੀਆ ਪ੍ਰਦਰਸ਼ਨ ਔਸਤ ਜਿਹਾ ਹੀ ਰਿਹਾ ਹੈ। ਖਾਸ ਕਰਕੇ ਜਦੋਂ ਟੈਸਟ ਕ੍ਰਿਕਟ ਦੀ ਗੱਲ ਆਉਂਦੀ ਹੈ, ਤਾਂ ਹੋਰ ਵੀ। ਹਾਲਾਂਕਿ ਗਿੱਲ ਤੋਂ ਅਜੇ ਵੀ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਖੇਡਣ ਦੀ ਉਮੀਦ ਹੈ, ਜਿੱਥੇ ਉਸਨੂੰ ਆਪਣੀ ਜਗ੍ਹਾ ਬਰਕਰਾਰ ਰੱਖਣ ਲਈ ਪਿਛਲੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਨਹੀਂ ਤਾਂ, ਜਿਵੇਂ ਅਸੀਂ ਕਿਹਾ, ਕਾਉਂਟਡਾਊਨ ਸ਼ੁਰੂ ਹੋ ਗਿਆ ਹੈ।

ਸ਼ੁਭਮਨ ਗਿੱਲ ਕੋਲ ਵੀ ਹੁਣ ਮੌਕਾ ਹੈ। ਟੀਮ ਦੇ ਸੀਨੀਅਰ ਬੱਲੇਬਾਜ਼ ਯਾਨੀ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟਾਂ ਤੋਂ ਬਾਹਰ ਹਨ। ਜੇਕਰ ਵਿਰਾਟ ਭਾਰਤੀ ਕ੍ਰਿਕਟ ਦਾ ਬਾਦਸ਼ਾਹ ਹੈ ਤਾਂ ਗਿੱਲ ਸ਼ਹਿਜ਼ਾਦਾ ਹੈ। ਅਤੇ, ਹੁਣ ਨਾ ਸਿਰਫ ਉਸਦੇ ਪ੍ਰਸ਼ੰਸਕ ਬਲਕਿ ਟੀਮ ਪ੍ਰਬੰਧਨ ਵੀ ਇਸ ਪ੍ਰਿੰਸ ਤੋਂ ਉਮੀਦ ਕਰਨਗੇ ਕਿ ਉਹ ਵਿਰਾਟ ਦੀ ਗੈਰਹਾਜ਼ਰੀ ਦਾ ਪੂਰਾ ਫਾਇਦਾ ਉਠਾਉਣ ਅਤੇ ਇੱਕ ਬਾਦਸ਼ਾਹ ਵਾਂਗ ਕ੍ਰੀਜ਼ ‘ਤੇ ਹਾਵੀ ਹੋਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਲਈ ਗਿੱਲ ਨੂੰ ਟੀਮ ‘ਚ ਆਪਣੀ ਜਗ੍ਹਾ ਨੂੰ ਰੱਖਣਾ ਮੁਸ਼ਕਿਲ ਹੋ ਜਾਵੇਗਾ। ਮਤਲਬ ਉਨ੍ਹਾਂ ਦਾ ਪੱਤਾ ਵੀ ਸਾਫ਼ ਹੋ ਸਕਦਾ ਹੈ।

ਗਿੱਲ ਦਾ ਟੈਸਟ ਰਿਕਾਰਡ ਖ਼ਰਾਬ

ਸ਼ੁਭਮਨ ਗਿੱਲ ਨੂੰ ਲੈ ਕੇ ਕਿਉਂ ਸ਼ੁਰੂ ਹੋ ਗਈ ਉਲਟੀ ਗਿਣਤੀ? ਆਖਿਰ ਟੈਸਟ ‘ਚ ਉਨ੍ਹਾਂ ਦੇ ਅੰਕੜੇ ਕੀ ਹਨ, ਜਿਨ੍ਹਾਂ ਦੇ ਆਧਾਰ ‘ਤੇ ਅਸੀਂ ਕਹਿ ਰਹੇ ਹਾਂ ਕਿ ਰੋਹਿਤ ਅਤੇ ਦ੍ਰਾਵਿੜ ਲਈ ਆਪਣੀ ਇਕ ਗਲਤੀ ਨੂੰ ਵੀ ਬਰਦਾਸ਼ਤ ਕਰਨਾ ਮੁਸ਼ਕਿਲ ਹੋਵੇਗਾ? ਜ਼ਾਹਿਰ ਹੈ ਕਿ ਇਹ ਸਵਾਲ ਤੁਹਾਡੇ ਮਨ ਵਿੱਚ ਚੱਲ ਰਹੇ ਹੋਣਗੇ। ਇਸ ਲਈ ਇਨ੍ਹਾਂ ਅੰਕੜਿਆਂ ‘ਤੇ ਨਜ਼ਰ ਮਾਰੋ, ਜੋ ਕਿ ਗਿੱਲ ਦੇ ਪਿਛਲੇ 12 ਮਹੀਨਿਆਂ ਯਾਨੀ ਕਿ ਟੈਸਟ ਕ੍ਰਿਕਟ ‘ਚ ਇਕ ਸਾਲ ਦੇ ਹਨ। ਇਸ ਦੌਰਾਨ ਉਸ ਨੇ 7 ਟੈਸਟ ਮੈਚ ਖੇਡੇ ਹਨ, ਜਿਸ ‘ਚ ਉਸ ਨੇ ਸਿਰਫ 304 ਦੌੜਾਂ ਬਣਾਈਆਂ ਹਨ ਅਤੇ ਬੱਲੇਬਾਜ਼ੀ ਔਸਤ 27.63 ਰਹੀ ਹੈ।

ਟੈਸਟ ਰਿਕਾਰਡ ਵੀ ਚੰਗਾ ਨਹੀਂ

ਸ਼ੁਭਮਨ ਗਿੱਲ ਨੇ ਸਾਲ 2024 ‘ਚ ਦੱਖਣੀ ਅਫਰੀਕਾ ‘ਚ ਹੁਣ ਤੱਕ ਸਿਰਫ ਇਕ ਹੀ ਟੈਸਟ ਖੇਡਿਆ ਹੈ, ਜਿਸ ‘ਚ ਉਹ ਦੋਵੇਂ ਪਾਰੀਆਂ ‘ਚ ਮਿਲਾ ਕੇ 50 ਦੌੜਾਂ ਵੀ ਨਹੀਂ ਬਣਾ ਸਕਿਆ ਸੀ। ਉਹ ਕੇਪਟਾਊਨ ‘ਚ ਖੇਡ ਟੈਸਟ ਦੀ ਪਹਿਲੀ ਪਾਰੀ ‘ਚ 36 ਦੌੜਾਂ ਬਣਾ ਸਕਿਆ ਅਤੇ ਦੂਜੀ ਪਾਰੀ ‘ਚ ਸਿਰਫ 10 ਦੌੜਾਂ ਹੀ ਬਣਾ ਸਕਿਆ। ਗਿੱਲ ਦੇ ਪੂਰੇ ਟੈਸਟ ਕਰੀਅਰ ਦੇ ਅੰਕੜੇ ਵੀ ਉਸ ਦੀ ਯੋਗਤਾ ਨੂੰ ਪੂਰੀ ਤਰ੍ਹਾਂ ਸਾਬਤ ਨਹੀਂ ਕਰਦੇ। ਗਿੱਲ ਨੇ ਆਪਣੇ ਕਰੀਅਰ ‘ਚ ਹੁਣ ਤੱਕ 20 ਟੈਸਟ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 30.58 ਦੀ ਮਾਮੂਲੀ ਔਸਤ ਨਾਲ 1040 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਸਿਰਫ 2 ਸੈਂਕੜੇ ਲਗਾਏ।

ਇੰਗਲੈਂਡ ਖਿਲਾਫ ਵੀ ਫੇਲ੍ਹ

ਜੇਕਰ ਸ਼ੁਭਮਨ ਗਿੱਲ ਮੌਜੂਦਾ ਟੈਸਟ ਸੀਰੀਜ਼ ‘ਚ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨ ਬਾਰੇ ਸੋਚਦੇ ਹਾਂ ਤਾਂ ਇੰਗਲੈਂਡ ਖਿਲਾਫ ਉਸ ਦੇ ਭਿਆਨਕ ਟੈਸਟ ਰਿਕਾਰਡ ਨੂੰ ਦੇਖ ਕੇ ਡਰ ਲੱਗਦਾ ਹੈ। ਉਸ ਨੇ ਇੰਗਲੈਂਡ ਖਿਲਾਫ ਹੁਣ ਤੱਕ 5 ਟੈਸਟ ਮੈਚ ਖੇਡੇ ਹਨ, ਜਿਸ ‘ਚ ਉਸ ਨੇ 17.50 ਦੀ ਔਸਤ ਨਾਲ ਸਿਰਫ 140 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਹ ਸਿਰਫ ਇੱਕ ਪਾਰੀ ਵਿੱਚ 50 ਦੌੜਾਂ ਦੇ ਅੰਕੜੇ ਨੂੰ ਛੂਹ ਸਕਿਆ ਹੈ। ਇੰਗਲੈਂਡ ਖਿਲਾਫ ਖੇਡੇ ਗਏ 5 ਟੈਸਟਾਂ ‘ਚੋਂ ਗਿੱਲ ਨੇ ਸਿਰਫ ਭਾਰਤੀ ਮੈਦਾਨਾਂ ‘ਤੇ 4 ਟੈਸਟ ਹੀ ਖੇਡੇ ਹਨ, ਜਿਸ ‘ਚ ਉਸ ਨੇ 19.83 ਦੀ ਔਸਤ ਨਾਲ 119 ਦੌੜਾਂ ਬਣਾਈਆਂ ਹਨ।

ਗਿੱਲ ਨੂੰ ਬਦਲਣਾ ਪਵੇਗਾ ‘ਇਤਿਹਾਸ’

ਮਤਲਬ, ਇੰਗਲੈਂਡ ਖਿਲਾਫ ਰਿਕਾਰਡ ਨਾ ਤਾਂ ਓਵਰਆਲ ਚੰਗਾ ਹੈ ਅਤੇ ਨਾ ਹੀ ਭਾਰਤੀ ਮੈਦਾਨਾਂ ‘ਤੇ। ਹੁਣ ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਇਸ ਮਾੜੇ ਰਿਕਾਰਡ ਦੇ ਇਤਿਹਾਸ ਨੂੰ ਉਲਟਾਉਣਾ ਹੋਵੇਗਾ ਅਤੇ ਉਹ ਵੀ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਨਾ ਹੋ ਜਾਵੇ। ਭਾਵ, ਗਿੱਲ ਨੂੰ ਹੈਦਰਾਬਾਦ ਵਿੱਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਹੀ ਸ਼ੁਰੂ ਹੋਣਾ ਪਵੇਗਾ। ਇਸੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਹੀ ਰੋਹਿਤ ਅਤੇ ਦ੍ਰਾਵਿੜ ਦਾ ਉਨ੍ਹਾਂ ‘ਚ ਭਰੋਸਾ ਬਹਾਲ ਰਹਿ ਸਕਦਾ ਹੈ। ਨਹੀਂ ਤਾਂ, ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਦੋ ਮੈਚਾਂ ਵਿੱਚ ਅਸਫਲਤਾ ਦਾ ਮਤਲਬ ਸ਼ੁਭਮਨ ਗਿੱਲ ਦਾ ਭਾਰਤੀ ਟੈਸਟ ਟੀਮ ਤੋਂ ਬਾਹਰ ਦਾ ਰਾਹ ਹੋਵੇਗਾ।

Exit mobile version