Video: ‘ਕੋਹਲੀ ਵਾਂਗ ਅੱਧਾ ਕੰਮ ਕਰ ਲਓ… ਭਾਰਤੀ ਕੋਚ ਨੇ ਡਰੈਸਿੰਗ ਰੂਮ ‘ਚ ਅਜਿਹਾ ਕਿਉਂ ਕਿਹਾ?

Updated On: 

18 Jan 2024 23:15 PM

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ ਟੀਮ ਇੰਡੀਆ ਨੇ ਡਬਲ ਸੁਪਰ ਓਵਰ 'ਚ ਜਿੱਤ ਦਰਜ ਕੀਤੀ। ਵਿਰਾਟ ਕੋਹਲੀ ਆਪਣੇ ਬੱਲੇ ਨਾਲ ਕੋਈ ਇਸ ਮੈਚ 'ਚ ਯੋਗਦਾਨ ਨਹੀਂ ਦੇ ਸਕੇ। ਹਾਲਾਂਕਿ, ਉਨ੍ਹਾਂ ਯਕੀਨੀ ਤੌਰ 'ਤੇ ਕੁਝ ਅਜਿਹਾ ਕੀਤਾ ਜੋ ਮੈਚ ਨੂੰ ਸੁਪਰ ਓਵਰ ਤੱਕ ਲੈ ਗਿਆ ਅਤੇ ਫਿਰ ਉਥੇ ਭਾਰਤ ਨੂੰ ਜਿੱਤ ਮਿਲੀ।

Video: ਕੋਹਲੀ ਵਾਂਗ ਅੱਧਾ ਕੰਮ ਕਰ ਲਓ... ਭਾਰਤੀ ਕੋਚ ਨੇ ਡਰੈਸਿੰਗ ਰੂਮ ਚ ਅਜਿਹਾ ਕਿਉਂ ਕਿਹਾ?

'ਕੋਹਲੀ ਵਾਂਗ ਅੱਧਾ ਕੰਮ ਕਰ ਲਓ... ਭਾਰਤੀ ਕੋਚ ਨੇ ਡਰੈਸਿੰਗ ਰੂਮ 'ਚ ਅਜਿਹਾ ਕਿਉਂ ਕਿਹਾ? (Pic Credit: BCCI)

Follow Us On

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਸ਼ਾਨਦਾਰ ਤਰੀਕੇ ਨਾਲ ਖਤਮ ਹੋਈ। ਇਹ ਇੱਕ ਅਜਿਹਾ ਅੰਤ ਸੀ ਜਿਸਦੀ ਸ਼ਾਇਦ ਹੀ ਕਿਸੇ ਨੂੰ ਉਮੀਦ ਸੀ। ਟੀਮ ਇੰਡੀਆ ਨੇ ਪਹਿਲਾ ਅਤੇ ਦੂਜਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਸੀ ਪਰ ਬੇਂਗਲੁਰੂ ‘ਚ ਖੇਡੇ ਗਏ ਆਖਰੀ ਮੈਚ ‘ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਆਖਿਰਕਾਰ 40 ਓਵਰਾਂ ਅਤੇ 2 ਸੁਪਰ ਓਵਰਾਂ ਦੇ ਬਾਅਦ ਟੀਮ ਇੰਡੀਆ ਜਿੱਤਣ ‘ਚ ਕਾਮਯਾਬ ਰਹੀ। ਇਹ ਮੈਚ ਵਿਰਾਟ ਕੋਹਲੀ ਆਪਣੇ ਬੱਲੇ ਨਾਲ ਕੁਝ ਖਾਸ ਨਹੀਂ ਕਰ ਸਕੇ ਪਰ ਫਿਰ ਵੀ ਟੀਮ ਇੰਡੀਆ ਦੇ ਡਰੈਸਿੰਗ ਰੂਮ ‘ਚ ਭਾਰਤੀ ਕੋਚ ਨੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਤੋਂ ਸਿੱਖਣ ਦੀ ਸਲਾਹ ਦਿੱਤੀ।

ਟੀਮ ਇੰਡੀਆ ਨੇ 17 ਜਨਵਰੀ ਨੂੰ ਚਿੰਨਾਸਵਾਮੀ ਸਟੇਡੀਅਮ ‘ਚ ਟੀ-20 ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ ‘ਚ ਦੂਜੇ ਸੁਪਰ ਓਵਰ ‘ਚ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 212 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਜੜਿਆ ਪਰ ਵਿਰਾਟ ਕੋਹਲੀ ਪਹਿਲੀ ਗੇਂਦ ‘ਤੇ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਨੇ ਸੁਪਰ ਓਵਰ ‘ਚ ਵੀ ਬੱਲੇਬਾਜ਼ੀ ਨਹੀਂ ਕੀਤੀ ਅਤੇ ਕੁੱਲ ਮਿਲਾ ਕੇ ਉਹ ਆਪਣੇ ਬੱਲੇ ਨਾਲ ਟੀਮ ਲਈ ਕੋਈ ਦੌੜਾਂ ਨਹੀਂ ਬਣਾ ਸਕੇ।

ਬੱਲੇਬਾਜ਼ੀ ‘ਚ ਅਸਫਲ, ਫੀਲਡਿੰਗ ਨਾਲ ਖੇਡ ਨੂੰ ਬਦਲ ਦਿੱਤਾ

ਇਸ ਦੇ ਬਾਵਜੂਦ ਟੀਮ ਇੰਡੀਆ ਦੀ ਇਸ ਜਿੱਤ ‘ਚ ਵਿਰਾਟ ਕੋਹਲੀ ਦਾ ਵੱਡਾ ਯੋਗਦਾਨ ਰਿਹਾ। ਸਾਬਕਾ ਕਪਤਾਨ ਕੋਹਲੀ ਨੇ ਭਾਵੇਂ ਕੋਈ ਦੌੜਾਂ ਨਹੀਂ ਬਣਾਈਆਂ ਪਰ ਉਨ੍ਹਾਂ ਨੇ ਸ਼ਾਨਦਾਰ ਫੀਲਡਿੰਗ ਰਾਹੀਂ ਦੌੜਾਂ ਬਚਾਈਆਂ ਅਤੇ ਵਿਕਟਾਂ ਵੀ ਲਈਆਂ। ਕੋਹਲੀ ਨੇ ਪਹਿਲਾਂ ਲੌਂਗ ਆਨ ਬਾਉਂਡਰੀ ‘ਤੇ ਜਬਰਦਸਤ ਛਾਲ ਲਗਾ ਕੇ ਛੱਕਾ ਰੋਕਿਆ ਅਤੇ ਸਿਰਫ 1 ਰਨ ਹੀ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ 38 ਮੀਟਰ ਦੌੜ ਕੇ ਸ਼ਾਨਦਾਰ ਕੈਚ ਫੜਿਆ। ਜੇਕਰ ਕੋਹਲੀ ਇਨ੍ਹਾਂ ਦੋਹਾਂ ਟਾਸਕਾਂ ‘ਚ ਅਸਫਲ ਰਹਿੰਦੇ ਤਾਂ ਮੈਚ ਬਰਾਬਰੀ ਤੋਂ ਪਹਿਲਾਂ ਹੀ ਖਤਮ ਹੋ ਜਾਣਾ ਸੀ। ਫਿਰ ਪਹਿਲੇ ਸੁਪਰ ਓਵਰ ਵਿੱਚ ਕੋਹਲੀ ਨੇ ਤੇਜ਼ੀ ਨਾਲ ਗੇਂਦ ਨੂੰ ਫੜ੍ਹਿਆ ਅਤੇ ਗੁਲਬਦੀਨ ਨਾਇਬ ਨੂੰ ਰਨ ਆਊਟ ਕਰ ਦਿੱਤਾ।

ਫੀਲਡਿੰਗ ਮੈਡਲ ਹਾਸਲ ਕੀਤਾ

ਅਜਿਹੇ ‘ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੀਮ ਦੀ ਇਸ ਯਾਦਗਾਰ ਜਿੱਤ ‘ਚ ਕੋਹਲੀ ਦਾ ਯੋਗਦਾਨ ਰਿਹਾ। ਟੀਮ ਇੰਡੀਆ ਦੇ ਡਰੈਸਿੰਗ ਰੂਮ ‘ਚ ਵੀ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਟੀਮ ਇੰਡੀਆ ਨੇ ਸੀਰੀਜ਼ ‘ਤੇ ਵਿਸ਼ਵ ਕੱਪ 2023 ਤੋਂ ਸ਼ੁਰੂ ਕੀਤੇ ਗਏ ‘ਫੀਲਡਰ ਆਫ ਦਾ ਮੈਚ’ ਨਿਯਮ ਨੂੰ ਵੀ ਲਾਗੂ ਕੀਤਾ ਹੈ ਅਤੇ ਫੀਲਡਿੰਗ ਕੋਚ ਟੀ. ਦਿਲੀਪ ਨੇ ਕੋਹਲੀ ਨੂੰ ‘ਫੀਲਡਰ ਆਫ ਦਾ ਸੀਰੀਜ਼’ ਮੈਡਲ ਦਿੱਤਾ ਹੈ। ਤਮਗਾ ਦੇਣ ਤੋਂ ਪਹਿਲਾਂ ਦਲੀਪ ਨੇ ਟੀਮ ਦੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ 35 ਸਾਲ ਦੀ ਉਮਰ ‘ਚ ਵੀ ਕੋਹਲੀ ਮੈਦਾਨ ‘ਚ ਇੰਨੇ ਫਿੱਟ ਹਨ।

ਕੋਚ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ

ਦਿਲੀਪ ਨੇ ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ ਦਾ ਇੱਕ ਕਿੱਸਾ ਸੁਣਾਇਆ, ਜਿੱਥੇ ਕੋਹਲੀ ਟੈਸਟ ਸੀਰੀਜ਼ ਦਾ ਹਿੱਸਾ ਸਨ। ਦਿਲੀਪ ਨੇ ਦੱਸਿਆ ਕਿ ਕੋਹਲੀ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ ਉਹ ਸਲਿਪ ‘ਚ ਫੀਲਡਿੰਗ ਨਹੀਂ ਕਰਨਾ ਚਾਹੁੰਦਾ, ਸਗੋਂ ਉਨ੍ਹਾਂ ਨੂੰ ਸ਼ਾਰਟ ਲੈੱਗ ਅਤੇ ਸਿਲੀ ਪੁਆਇੰਟ ਵਰਗੀਆਂ ਮੁਸ਼ਕਿਲ ਸਥਿਤੀਆਂ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਖੁਦ ਨੂੰ ਅਤੇ ਆਪਣੇ ਨੌਜਵਾਨ ਸਾਥੀਆਂ ਨੂੰ ਚੁਣੌਤੀ ਦੇ ਸਕੇ। ਫੀਲਡਿੰਗ ਕੋਚ ਨੇ ਇਸ ਨੂੰ ਨੌਜਵਾਨਾਂ ਲਈ ਪ੍ਰੇਰਨਾ ਦੱਸਿਆ ਅਤੇ ਕਿਹਾ ਕਿ ਜੇਕਰ ਉਹ ਵੀ ਫੀਲਡਿੰਗ ਮੋਰਚੇ ‘ਤੇ ਕੋਹਲੀ ਵਾਂਗ ਅੱਧਾ ਕੰਮ ਕਰ ਲੈਣ ਤਾਂ ਟੀਮ ਦੀ ਫੀਲਡਿੰਗ ਜ਼ਬਰਦਸਤ ਹੋਵੇਗੀ।

Exit mobile version