ਹੈਦਰਾਬਾਦ ‘ਚ ‘ਅੰਗਰੇਜ਼ਾਂ’ ਦੀ ਖੈਰ ਨਹੀਂ, ਰਾਮ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਵਿਰਾਟ ਕੋਹਲੀ ਕਰਵਾਉਣਗੇ ਬੱਲੇ- ਬੱਲੇ!

Published: 

22 Jan 2024 15:29 PM

India vs England Test: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਹੈਦਰਾਬਾਦ 'ਚ ਖੇਡਿਆ ਜਾਵੇਗਾ, ਜਿੱਥੇ ਵਿਰਾਟ ਕੋਹਲੀ ਦੇ 500 ਦੌੜਾਂ ਬਣਾਉਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇੰਗਲੈਂਡ ਦਾ ਵੀ ਉਹੀ ਹਾਲ ਹੋ ਸਕਦਾ ਹੈ ਜੋ ਇਸ ਤੋਂ ਪਹਿਲਾਂ 4 ਟੀਮਾਂ ਦਾ ਵਿਰਾਟ ਦੇ ਬੱਲੇ ਨਾਲ ਹੋਇਆ ਸੀ। ਵਿਰਾਟ ਨੇ ਹੈਦਰਾਬਾਦ ਵਿੱਚ ਆਸਟਰੇਲੀਆ ਖ਼ਿਲਾਫ਼ 34, ਬੰਗਲਾਦੇਸ਼ ਖ਼ਿਲਾਫ਼ 121, ਨਿਊਜ਼ੀਲੈਂਡ ਖ਼ਿਲਾਫ਼ 58 ਅਤੇ ਵੈਸਟਇੰਡੀਜ਼ ਖ਼ਿਲਾਫ਼ 45 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

ਹੈਦਰਾਬਾਦ ਚ ਅੰਗਰੇਜ਼ਾਂ ਦੀ ਖੈਰ ਨਹੀਂ, ਰਾਮ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਵਿਰਾਟ ਕੋਹਲੀ ਕਰਵਾਉਣਗੇ ਬੱਲੇ- ਬੱਲੇ!

ਵਿਰਾਟ ਕੋਹਲੀ ਦੀ ਪੁਰਾਣੀ ਤਸਵੀਰ

Follow Us On

ਇੰਗਲੈਂਡ ਦੀ ਕ੍ਰਿਕਟ ਟੀਮ ਭਾਰਤ ਵਿੱਚ ਟੂਰਨਾਮੈਂਟ ਖੇਡਣ ਲਈ ਆਈ ਹੋਈ ਹੈ। UAE ਦੀ ਧਰਤੀ ‘ਤੇ ਅਭਿਆਸ ਕਰਨ ਤੋਂ ਬਾਅਦ, ਇੰਗਲੈਂਡ ਦੀ ਟੀਮ 21 ਜਨਵਰੀ ਨੂੰ ਹੈਦਰਾਬਾਦ ਪਹੁੰਚੀ, ਜਿੱਥੇ 25 ਜਨਵਰੀ ਤੋਂ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਣਾ ਹੈ। ਹੈਦਰਾਬਾਦ ਵਿਰਾਟ ਕੋਹਲੀ ਦਾ ਗੜ੍ਹ ਹੈ। ਦੌੜਾਂ ਦੇ ਮਾਮਲੇ ‘ਚ ਉਹ ਹੈਦਰਾਬਾਦ ਵਿੱਚ ਹੀਰੋ ਹਨ। ਉਹ ਟੈਸਟ ‘ਚ ਹੁਣ ਤੱਕ 4 ਟੀਮਾਂ ਦੇ ਖਿਲਾਫ ਆਪਣੇ ਬੱਲੇ ਦਾ ਕਮਾਲ ਦਿਖਾ ਚੁੱਕੇ ਹਨ। ਹੁਣ ਇੰਗਲੈਂਡ ਵਿਰਾਟ ਦੇ ਬੱਲੇ ਦਾ ਸ਼ਿਕਾਰ ਹੋਣ ਵਾਲੀ ਪੰਜਵੀਂ ਟੀਮ ਬਣ ਸਕਦੀ ਹੈ।

ਹੈਦਰਾਬਾਦ ‘ਚ ਪਹਿਲੀ ਵਾਰ ਟੈਸਟ ਕ੍ਰਿਕਟ ‘ਚ ਇੰਗਲੈਂਡ ਦਾ ਸਾਹਮਣਾ ਕਰਨ ਤੋਂ ਪਹਿਲਾਂ ਵਿਰਾਟ ਕੋਹਲੀ ਅਯੁੱਧਿਆ ਵਿੱਚ ਬਣੇ ਨਵੇਂ ਰਾਮ ਮੰਦਰ ‘ਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੂੰ ਇਥੇ ਹਾਜ਼ਰੀ ਭਰਨ ਦਾ ਵਿਸ਼ੇਸ਼ ਸੱਦਾ ਮਿਲਿਆ ਸੀ। ਰਾਮ ਮੰਦਰ ਦੇ ਦਰਸ਼ਨਾਂ ਤੋਂ ਬਾਅਦ ਦਰਸ਼ਕਾਂ ਨੂੰ ਵਿਰਾਟ ਕੋਹਲੀ ਤੋਂ ਹੈਦਰਾਬਾਦ ‘ਚ ਜ਼ੋਰਦਾਰ ਬੱਲੇਬਾਜ਼ੀ ਦੀ ਉਮੀਦ ਹੋਵੇਗੀ।

ਵਿਰਾਟ ਕੋਹਲੀ ਬਣਾਉਣਗੇ 500 ਦੌੜਾਂ!

ਹੁਣ ਜੇਕਰ ਵਿਰਾਟ ਕੋਹਲੀ ਹੈਦਰਾਬਾਦ ਵਿੱਚ 500 ਦੌੜਾਂ ਬਣਾ ਲੈਂਦੇ ਹਨ ਤਾਂ ਜ਼ਰਾ ਸੋਚੋ ਕਿ ਇੰਗਲੈਂਡ ਦੀ ਟੀਮ ਦੀ ਸਥਿਤੀ ਕੀ ਹੋਵੇਗੀ? ਹਾਲਾਂਕਿ ਇਸ ਨੂੰ ਪੜ੍ਹ ਕੇ ਤੁਹਾਡੇ ਦਿਮਾਗ ‘ਚ ਇਹ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਕੋਹਲੀ 500 ਦੌੜਾਂ ਕਿਵੇਂ ਬਣਾਵੇਗਾ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਉਸ ਦੀਆਂ 500 ਦੌੜਾਂ ਹੈਦਰਾਬਾਦ ਵਿੱਚ ਉਸ ਦੀਆਂ ਓਵਰਆਲ ਟੈਸਟ ਦੌੜਾਂ ਨਾਲ ਸਬੰਧਤ ਹਨ।

ਦਰਅਸਲ, ਵਿਰਾਟ ਕੋਹਲੀ ਨੇ ਹੈਦਰਾਬਾਦ ‘ਚ ਹੁਣ ਤੱਕ ਖੇਡੇ ਗਏ 4 ਟੈਸਟ ਮੈਚਾਂ ‘ਚ 75.80 ਦੀ ਔਸਤ ਨਾਲ 1 ਸੈਂਕੜਾ ਲਗਾ ਕੇ 379 ਦੌੜਾਂ ਬਣਾਈਆਂ ਹਨ। ਇਸ ਅੰਕੜੇ ਨਾਲ ਉਹ ਹੈਦਰਾਬਾਦ ‘ਚ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ‘ਚ ਪੁਜਾਰਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਅਤੇ 500 ਦੌੜਾਂ ਦੇ ਜਾਦੂਈ ਅੰਕੜੇ ਤੋਂ ਮਹਿਜ਼ 121 ਦੌੜਾਂ ਦੂਰ ਹਨ।

ਹੁਣ ਜਿਸ ਤਰ੍ਹਾਂ ਵਿਰਾਟ ਕੋਹਲੀ ਦਾ ਹੈਦਰਾਬਾਦ ‘ਚ ਆਪਣਾ ਪਿਛਲਾ ਰਿਕਾਰਡ ਬਣਿਆ ਹੈ, ਉਹ ਇੰਗਲੈਂਡ ਦੇ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋ ਰਹੇ ਟੈਸਟ ਦੀਆਂ 2 ਪਾਰੀਆਂ ‘ਚ ਸੈਂਕੜਾ ਨਹੀਂ ਤਾਂ ਘੱਟੋ-ਘੱਟ 121 ਦੌੜਾਂ ਬਣਾ ਸਕਦਾ ਹੈ।

ਇੰਗਲੈਂਡ ਖਿਲਾਫ ਟੈਸਟ ਰਿਕਾਰਡ

ਵਿਰਾਟ ਕੋਹਲੀ ਨੇ ਸ਼ਾਇਦ ਹੈਦਰਾਬਾਦ ‘ਚ ਇੰਗਲੈਂਡ ਖਿਲਾਫ ਕੋਈ ਟੈਸਟ ਮੈਚ ਨਹੀਂ ਖੇਡਿਆ ਹੋਵੇਗਾ। ਪਰ, ਹੁਣ ਤੱਕ ਉਹ ਭਾਰਤੀ ਮੈਦਾਨਾਂ ‘ਤੇ 13 ਮੈਚਾਂ ਵਿਚ ਇੰਗਲੈਂਡ ਦਾ ਸਾਹਮਣਾ ਕਰ ਚੁੱਕਾ ਹੈ, ਜਿਸ ਵਿਚ ਉਸ ਨੇ 3 ਸੈਂਕੜਿਆਂ ਦੀ ਮਦਦ ਨਾਲ 56.38 ਦੀ ਔਸਤ ਨਾਲ 1015 ਦੌੜਾਂ ਬਣਾਈਆਂ ਹਨ। ਮਤਲਬ ਸਿਰਫ ਹੈਦਰਾਬਾਦ ਹੀ ਨਹੀਂ ਭਾਰਤੀ ਮੈਦਾਨਾਂ ‘ਤੇ ਇੰਗਲੈਂਡ ਖਿਲਾਫ ਵਿਰਾਟ ਕੋਹਲੀ ਦਾ ਰਿਕਾਰਡ ਵੀ ਜ਼ਬਰਦਸਤ ਹੈ। ਹੁਣ ਟੀਮ ਇੰਡੀਆ ਲਈ ਇਹ ਚੰਗੀ ਖਬਰ ਹੈ ਪਰ ਜੇਕਰ ਵਿਰਾਟ ਇਸ ਫਾਰਮ ‘ਚ ਬਣੇ ਰਹਿੰਦੇ ਹਨ ਤਾਂ ਇੰਗਲੈਂਡ ਦਾ ਮੁਸ਼ਕਿਲ ‘ਚ ਪੈ ਜਾਣਾ ਤੈਅ ਹੈ।