ਕਦੇ ਮਾਂ ਨੇ ਗਹਿਣੇ ਵੇਚ ਦਵਾਈ ਸੀ ਕ੍ਰਿਕਟ ਕਿੱਟ, ਹੁਣ ਪੁੱਤ ਖੇਡੇਗਾ ਟੀਮ ਇੰਡੀਆ ਲਈ

Published: 

13 Jan 2024 14:25 PM

Dhruv Jurel Life story: ਅਕਸਰ ਤੁਸੀਂ ਉਹ ਕਹਾਵਤ ਤਾਂ ਸੁਣੀ ਹੋਵੇਗੀ, ਉੱਗਣ ਵਾਲੇ ਤਾਂ ਉੱਗ ਪੈਦੇ ਪਾੜਕੇ ਸੀਨਾ ਪੱਥਰਾਂ ਦਾ। ਹੁਣ ਇਹ ਕਹਾਵਤ ਆਗਰੇ ਦੇ ਨੌਜਵਾਨ ਨੇ ਸੱਚ ਕਰ ਦਿਖਾਈ ਹੈ। 22 ਸਾਲਾਂ ਦਾ ਗੱਭਰੂ ਜਵਾਨ Dhruv Jurel ਹੁਣ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ਖੇਡੇਗਾ, ਇੰਗਲੈਂਡ ਨਾਲ ਹੋਣ ਵਾਲੇ ਮੁਕਾਬਲਿਆਂ ਲਈ ਜੋ ਟੀਮ ਚੁਣੀ ਗਈ ਹੈ ਉਸ ਵਿੱਚ 3 ਵਿਕਟਕੀਪਰਾਂ ਨੂੰ ਥਾਂ ਦਿੱਤੀ ਗਈ ਹੈ ਜਿਨ੍ਹਾਂ ਵਿੱਚ Dhruv Jurel ਉਮਰ ਵਿੱਚ ਸਭਤੋਂ ਛੋਟੇ ਖਿਡਾਰੀ ਹਨ।

ਕਦੇ ਮਾਂ ਨੇ ਗਹਿਣੇ ਵੇਚ ਦਵਾਈ ਸੀ ਕ੍ਰਿਕਟ ਕਿੱਟ, ਹੁਣ ਪੁੱਤ ਖੇਡੇਗਾ ਟੀਮ ਇੰਡੀਆ ਲਈ

ਧੁਰੱਵ ਜਰੇਲ ਦੀ ਪੁਰਾਣੀ ਫੋਟੋ Pic Credit: Instagram

Follow Us On

ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ਼ ਹੋਣ ਵਾਲੀ ਟੈਸਟ ਸੀਰੀਜ ਖੇਡਣ ਲਈ ਤਿਆਰ ਹੈ। ਇਸ ਸੀਰੀਜ ਦੇ 2 ਸ਼ੁਰੂਆਤੀ ਮੈਚਾਂ ਦੇ ਲਈ ਟੀਮ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪਰ ਇਸ ਟੀਮ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ 22 ਸਾਲਾਂ ਖਿਡਾਰੀ ਧੁਰਾਵ ਜੁਰਾਲ ਨੂੰ ਇਸ ਟੂਰਨਾਮੈਂਟ ਲਈ ਬੁਲਾਇਆ ਗਿਆ ਹੈ। ਧੁਰਾਵ ਆਪਣੀ ਘਰੇਲੂ ਕ੍ਰਿਕਟ ਵਿੱਚ ਉੱਤਰ ਪ੍ਰਦੇਸ਼ ਲਈ ਖੇਡਦੇ ਹਨ ਅਤੇ ਰਣਜੀ ਟਰਾਫੀ ਵਿੱਚ ਵੀ ਉਹਨਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਸੀ।

ਟੀਮ ਦੇ ਚੋਣ ਕਰਨ ਵਾਲੇ ਅਧਿਕਾਰੀਆਂ ਨੇ ਧੁਰਾਵ ਨੂੰ ਈਸ਼ਾਨ ਕਿਸ਼ਨ ਤੋਂ ਜ਼ਿਆਦਾ ਤਵੱਜ਼ੋ ਦਿੱਤੀ ਹੈ। ਅਜਿਹੇ ਵਿੱਚ ਚਾਰੇ ਪਾਸੇ ਧੁਰਾਵ ਬਾਰੇ ਜਾਣਨ ਦੀ ਹੋੜ ਜਿਹੀ ਲੱਗ ਗਈ ਹੈ। ਹਾਲ ਹੀ ਵਿੱਚ ਉਹਨਾਂ ਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਹੈ। ਜਿਸ ਵਿੱਚ ਉਹਨਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਸੰਘਰਸ਼ ਬਾਰੇ ਦੱਸਿਆ ਹੈ।

ਮਾਂ ਦੇ ਵੇਚ ਦਿੱਤੇ ਸਨ ਗਹਿਣੇ

ਆਪਣੇ ਇੰਟਰਵਿਊ ਵਿੱਚ ਧੁਰਾਵ ਜੁਰਾਲ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਆਪਣਾ ਪਹਿਲਾ ਟੂਰਨਾਮੈਂਟ ਖੇਡਣਾ ਸੀ ਤਾਂ ਉਸ ਨੂੰ ਕ੍ਰਿਕਟ ਕਿੱਟ ਦੀ ਜ਼ਰੂਰਤ ਸੀ। ਜਦੋਂ ਧੁਰਾਵ ਨੇ ਆਪਣੇ ਪਿਤਾ ਕੋਲ ਕਿੱਟ ਦੀ ਮੰਗ ਕੀਤੀ ਤਾਂ ਉਹਨਾਂ ਨੇ ਮਨ੍ਹਾਂ ਕਰ ਦਿੱਤਾ ਕਿਉਂਕਿ ਉਹਨਾਂ ਕੋਲ ਐਨੇ ਪੈਸੇ ਨਹੀਂ ਸਨ ਕਿ ਉਹ ਧੁਰਾਵ ਲਈ ਕਿੱਟ ਖਰੀਦ ਸਕਣ। ਅਜਿਹੇ ਵਿੱਚ ਉਹਨਾਂ ਦੀ ਮਾਂ ਨੇ ਆਪਣੀ ਸੋਨੇ ਦੀ ਚੈਨ ਵੇਚ ਦਿੱਤੀ। ਇਸ ਚੈਨ ਨਾਲ ਜੋ ਪੈਸੇ ਮਿਲੇ ਉਸ ਨਾਲ ਹੀ ਧੁਰਾਵ ਨੂੰ ਪਰਿਵਾਰ ਨੇ ਪਹਿਲੀ ਕ੍ਰਿਕਟ ਕਿੱਟ ਖਰੀਦਕੇ ਦਿੱਤੀ ਸੀ। ਜਿਸ ਨੂੰ ਹੁਣ ਵੀ ਧੁਰਾਵ ਯਾਦ ਕਰਦੇ ਨੇ।

ਫੌਜ ਵਿੱਚ ਸਨ ਧੁਰਾਵ ਦੇ ਪਿਤਾ

ਧੁਰਾਵ ਉੱਤਰਪ੍ਰਦੇਸ਼ ਦੇ ਆਗਰਾ ਦੇ ਰਹਿਣ ਵਾਲੇ ਹਨ ਉਹਨਾਂ ਦੇ ਪਿਤਾ ਫੌਜ ਵਿੱਚ ਹੌਲਦਾਰ ਦੇ ਆਹੁਦੇ ਤੇ ਤਾਇਨਾਤ ਸਨ। ਧੁਰਾਵ ਵੀ ਆਪਣੇ ਪਿਤਾ ਵਾਂਗ ਹੀ ਫੌਜ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਸਨ ਅਤੇ ਉਹਨਾਂ ਦੇ ਪਿਤਾ ਵੀ ਇਹੀ ਚਾਹੁੰਦੇ ਸਨ ਕਿ ਪੁੱਤ ਦੀ ਸਰਕਾਰੀ ਨੌਕਰੀ ਲੱਗ ਜਾਵੇ। ਜਦੋਂ ਧੁਰਾਵ ਨੇ ਕ੍ਰਿਕਟ ਦੀ ਟ੍ਰੇਨਿੰਗ ਲੈਣ ਲਈ ਆਪਣਾ ਨਾਮ ਲਿਖਵਾਇਆ ਤਾਂ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਨਹੀਂ ਦੱਸੀ। ਜਿਸ ਤੋਂ ਬਾਅਦ ਧੁਰਾਵ ਦੇ ਪਿਤਾ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਧੁਰਾਵ ਨੂੰ ਕਾਫ਼ੀ ਝਿੜਕਾਂ ਲਗਾਈਆਂ।

ਇੰਝ ਪਲਟੀ ਕਿਸਮਤ

ਧੁਰਾਵ ਦੇ ਪਿਤਾ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਪੀਸੀਓ ਦਾ ਕੰਮ ਕਰਦੇ ਸਨ, ਧੁਰਾਵ ਦੱਸਦੇ ਹਨ ਕਿ ਉਹਨਾਂ ਨੂੰ ਆਪਣੇ ਪਿਤਾ ਦੀ ਮੰਦੀ ਆਰਥਿਕ ਹਾਲਤ ਦੇਖਕੇ ਦੁੱਖ ਲੱਗਦਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਧਿਆਨ ਕ੍ਰਿਕਟ ਤੇ ਕੇਂਦਰਿਤ ਕਰਨ ਦਾ ਫੈਸਲਾ ਲਿਆ। ਫਿਰ ਉਹ ਬਾਕੀ ਟੂਰਨਾਮੈਂਟ ਵੀ ਖੇਡਣ ਲੱਗ ਪਏ ਜਦੋਂ ਉਹਨਾਂ ਨੂੰ ਆਈਪੀਐਲ ਵਿੱਚ ਖੇਡਣ ਦਾ ਮੌਕਾ ਮਿਲਿਆ ਅਤੇ ਉਹਨਾਂ ਦੇ ਘਰੇਲੂ ਕ੍ਰਿਕਟ ਵਿੱਚ ਕੀਤੇ ਵਧੀਆ ਪ੍ਰਦਰਸ਼ਨ ਨੇ ਉਹਨਾਂ ਦੀ ਕਿਸਮਤ ਬਦਲਕੇ ਰੱਖ ਦਿੱਤੀ।

ਹੁਣ ਧੁਰਾਵ ਨੂੰ ਭਾਰਤੀ ਕ੍ਰਿਕਟ ਦੀ ਸੀਨੀਅਰ ਟੀਮ ਲਈ ਸੱਦਾ ਆਇਆ ਹੈ। ਜਦੋਂ ਧੁਰਾਵ ਦਾ ਟੀਮ ਇੰਡੀਆ ਲਈ ਸਿਲੇਕਸ਼ਨ ਹੋਇਆ ਤਾਂ ਉਸ ਦੀ ਜਾਣਕਾਰੀ ਸਭ ਤੋਂ ਪਹਿਲਾ ਉਸਦੇ ਦੋਸਤਾਂ ਨੇ ਦਿੱਤੀ। ਕਿਉਂਕਿ ਉਹ ਇੰਡੀਆ ਏ ਦੇ ਮੈਚ ਵਿੱਚ ਰੁੱਝੇ ਹੋਏ ਸਨ। ਪਰ ਹੁਣ ਪਰਿਵਾਰ ਨੂੰ ਧੁਰਾਵ ਤੋਂ ਹੋਰ ਵੀ ਜ਼ਿਆਦਾ ਉਮੀਦਾਂ ਹੋ ਗਈਆਂ ਹਨ। ਪਰਿਵਾਰ ਨੂੰ ਯਕੀਨ ਹੈ ਕਿ ਉਹ ਟੀਮ ਇੰਡੀਆ ਲਈ ਚੰਗਾ ਪ੍ਰਦਰਸ਼ਨ ਕਰਨਗੇ।

Exit mobile version