Sania Shoaib Divorce: ਹੈਦਰਾਬਾਦ ‘ਚ ਵਿਆਹ, ਲਾਹੌਰ ‘ਚ ਰਿਸੈਪਸ਼ਨ ਤੇ ਫਤਵਾ… ਜਦੋਂ ਸਾਨੀਆ-ਸ਼ੋਏਬ ਦਾ ਹੋਇਆ ਵਿਆਹ
ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਹੁਣ ਵੱਖ ਹੋ ਗਏ ਹਨ। ਸ਼ੋਏਬ ਮਲਿਕ ਨੇ ਪਾਕਿਸਤਾਨ 'ਚ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਹੈ, ਜੋ ਉਨ੍ਹਾਂ ਦਾ ਤੀਜਾ ਵਿਆਹ ਹੈ। ਸਾਲ 2010 'ਚ ਜਦੋਂ ਸਾਨੀਆ-ਸ਼ੋਏਬ ਦਾ ਵਿਆਹ ਹੋਇਆ ਸੀ ਤਾਂ ਦੇਸ਼ 'ਚ ਕਾਫੀ ਹੰਗਾਮਾ ਹੋਇਆ ਸੀ ਪਰ ਸਾਰੀਆਂ ਆਲੋਚਨਾਵਾਂ ਦੇ ਬਾਵਜੂਦ ਸਾਨੀਆ ਨੇ ਸ਼ੋਏਬ ਨਾਲ ਵਿਆਹ ਕਰ ਲਿਆ।
ਸਾਨੀਆ ਮਿਰਜ਼ਾ ਭਾਰਤ ਦੀ ਟੈਨਿਸ ਸਨਸਨੀ ਜੋ ਛੋਟੀ ਉਮਰ ਵਿੱਚ ਹੀ ਦੇਸ਼ ਦੀ ਸਟਾਰ ਬਣ ਗਈ ਸੀ। ਸਾਨੀਆ ਭਾਰਤ ‘ਚ ਖੇਡਾਂ ‘ਚ ਲੜਕੀਆਂ ਲਈ ਰੋਲ ਮਾਡਲ ਬਣੀ। ਉਨ੍ਹਾਂ ਨੇ ਕਈ ਮਾਮਲਿਆਂ ‘ਚ ਸਮਾਜ ਨੂੰ ਸ਼ੀਸ਼ਾ ਵੀ ਦਿਖਾਇਆ। ਫੈਸ਼ਨ ਰਾਹੀਂ ਨਵਾਂ ਰੁਝਾਨ ਸਥਾਪਤ ਕਰਨਾ ਹੋਵੇ ਜਾਂ ਸਭ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਹੋਵੇ, ਸਾਨੀਆ ਮਿਰਜ਼ਾ ਕਿਸੇ ਵੀ ਚੀਜ਼ ਤੋਂ ਨਹੀਂ ਡਰਦੇ ਸਨ। ਉਨ੍ਹਾਂ ਨੇ ਆਪਣੇ ਵਿਆਹ ਦੇ ਸਮੇਂ ਵੀ ਅਜਿਹਾ ਹੀ ਕੀਤਾ ਸੀ, ਜਦੋਂ ਪੂਰਾ ਦੇਸ਼ ਸਾਨੀਆ ਦੇ ਵਿਆਹ ਦੇ ਖਿਲਾਫ ਸੀ ਤਾਂ ਸਭ ਨਾਲ ਲੜਦੇ ਹੋਏ ਸਾਨੀਆ ਮਿਰਜ਼ਾ (Sania Mirza) ਨੇ ਆਪਣੇ ਮਨ ‘ਤੇ ਚੱਲਦਿਆਂ ਪਾਕਿਸਤਾਨ ਦੇ ਸ਼ੋਏਬ ਮਲਿਕ ਨਾਲ ਵਿਆਹ ਕਰਵਾ ਲਿਆ।
2010 ‘ਚ ਹੋਇਆ ਸ਼ੋਏਬ ਤੇ ਸਾਨੀਆ ਦਾ ਵਿਆਹ
ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦਾ ਵਿਆਹ ਸਾਲ 2010 ਵਿੱਚ ਹੋਇਆ ਸੀ। ਇਹ ਵਿਆਹ ਹੈਦਰਾਬਾਦ ‘ਚ ਹੋਇਆ ਪਰ ਸਭ ਕੁਝ ਇੰਨਾ ਆਸਾਨ ਨਹੀਂ ਸੀ। ਕਿਉਂਕਿ ਉਸ ਸਮੇਂ ਇਹ ਵਿਆਹ ਸਭ ਤੋਂ ਵੱਡੀ ਖ਼ਬਰ ਬਣ ਗਿਆ ਸੀ ਅਤੇ ਹਰ ਪਾਸੇ ਇਸ ਦੀ ਚਰਚਾ ਹੋਈ ਸੀ, ਇੱਥੋਂ ਤੱਕ ਕਿ ਇਸ ਵਿਆਹ ਦਾ ਵਿਰੋਧ ਵੀ ਹੋਇਆ ਸੀ ਅਤੇ ਸਿਆਸਤਦਾਨਾਂ ਤੋਂ ਲੈ ਕੇ ਹੋਰ ਵੱਡੀਆਂ ਹਸਤੀਆਂ ਤੱਕ ਹਰ ਕਿਸੇ ਨੂੰ ਇਸ ਮੁੱਦੇ ‘ਤੇ ਟਿੱਪਣੀਆਂ ਕਰਨੀਆਂ ਪਈਆਂ ਸਨ। ਹੁਣ ਜਦੋਂ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਰਿਸ਼ਤਾ ਕਰੀਬ 14 ਸਾਲ ਬਾਅਦ ਖਤਮ ਹੋ ਰਿਹਾ ਹੈ ਤਾਂ ਉਸ ਵਿਵਾਦ ਬਾਰੇ ਇੱਕ ਵਾਰ ਫਿਰ ਤੋਂ ਜਾਣਨਾ ਜ਼ਰੂਰੀ ਹੈ।
ਸਾਨੀਆ ਨੇ ਦੇਸ਼ ਲਈ ਕਈ ਰਿਕਾਰਡ ਤੇ ਐਵਾਰਡ ਜਿੱਤੇ
2010 ਵਿੱਚ ਜਦੋਂ ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਕਿ ਉਹ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਵਿਆਹ ਕਰਨ ਜਾ ਰਹੀ ਹੈ ਤਾਂ ਦੇਸ਼ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ। ਸਾਨੀਆ ਉਸ ਸਮੇਂ ਆਪਣੇ ਕਰੀਅਰ ਦੇ ਸਿਖਰ ‘ਤੇ ਸੀ, ਉਨ੍ਹਾਂ ਨੇ ਦੇਸ਼ ਲਈ ਕਈ ਰਿਕਾਰਡ ਅਤੇ ਪੁਰਸਕਾਰ ਜਿੱਤੇ ਸਨ। ਅਜਿਹੇ ‘ਚ ਲੋਕਾਂ ‘ਚ ਗੁੱਸਾ ਸੀ ਕਿ ਸਾਨੀਆ ਮਿਰਜ਼ਾ ਪਾਕਿਸਤਾਨੀ ਨਾਲ ਵਿਆਹ ਕਿਉਂ ਕਰ ਰਹੀ ਹੈ, ਕੁਝ ਨੇਤਾਵਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਅਸੀਂ ਸਾਨੀਆ ਨੂੰ ਭਾਰਤੀ ਵੀ ਨਹੀਂ ਮੰਨਾਂਗੇ।
ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ (Shoaib Malik) ਦਾ ਵਿਆਹ 12 ਅਪ੍ਰੈਲ 2010 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਸਾਨੀਆ ਦੇ ਘਰ ‘ਚ ਪੂਰੀ ਰੌਣਕ ਸੀ, ਹੈਦਰਾਬਾਦ ‘ਚ ਮੀਡੀਆ ਦੀ ਮੌਜੂਦਗੀ ਸੀ ਅਤੇ ਸਾਰਿਆਂ ਦੀਆਂ ਨਜ਼ਰਾਂ ਦੋਹਾਂ ‘ਤੇ ਟਿਕੀਆਂ ਹੋਈਆਂ ਸਨ। ਸ਼ੋਏਬ-ਸਾਨੀਆ ਦਾ ਵਿਆਹ ਹੈਦਰਾਬਾਦ ‘ਚ ਹੋਇਆ ਸੀ ਪਰ ਉਨ੍ਹਾਂ ਨੇ ਰਿਸੈਪਸ਼ਨ ਲਾਹੌਰ ‘ਚ ਦਿੱਤੀ ਸੀ। ਸ਼ੋਏਬ ਮਲਿਕ ਵਿਆਹ ਤੋਂ ਕੁਝ ਸਮਾਂ ਪਹਿਲਾਂ ਹੀ ਭਾਰਤ ਆਏ ਸਨ, ਇੰਨਾ ਹੀ ਨਹੀਂ ਪੁਲਿਸ ਨੇ ਸ਼ੋਏਬ ਮਲਿਕ ਦਾ ਪਾਸਪੋਰਟ ਆਪਣੇ ਕੋਲ ਰੱਖਣ ਕਾਰਨ ਕਾਫੀ ਵਿਵਾਦ ਵੀ ਹੋਇਆ ਸੀ।
ਇਹ ਵੀ ਪੜ੍ਹੋ
ਦਰਅਸਲ 12 ਅਪ੍ਰੈਲ ਨੂੰ ਵਿਆਹ ਤੋਂ ਪਹਿਲਾਂ ਸ਼ੋਏਬ ਮਲਿਕ ਦੇ ਪਹਿਲੇ ਵਿਆਹ ਦਾ ਖੁਲਾਸਾ ਹੋਇਆ ਸੀ। ਆਇਸ਼ਾ ਸਿੱਦੀਕੀ, ਜੋ ਕਿ ਭਾਰਤੀ ਸੀ ਉਸ ਨੇ ਦਾਅਵਾ ਕੀਤਾ ਸੀ ਕਿ ਸ਼ੋਏਬ ਮਲਿਕ ਨੇ ਉਸ ਨਾਲ ਵਿਆਹ ਕੀਤਾ ਸੀ। ਹਾਲਾਂਕਿ ਸ਼ੋਏਬ ਮਲਿਕ ਨੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਇਸ ਨੂੰ ਝੂਠ ਕਰਾਰ ਦਿੱਤਾ ਹੈ। ਸਾਨੀਆ-ਸ਼ੋਏਬ ਦੇ ਵਿਆਹ ਦੌਰਾਨ ਆਇਸ਼ਾ ਨੇ ਕਾਫੀ ਹੰਗਾਮਾ ਕੀਤਾ ਸੀ, ਜਿਸ ਕਾਰਨ ਮੀਡੀਆ ‘ਚ ਕਾਫੀ ਸੁਰਖੀਆਂ ਬਣੀਆਂ ਸਨ। ਇਸ ਦੌਰਾਨ ਪੁਲਿਸ ਨੇ ਸ਼ੋਏਬ ਮਲਿਕ ਤੋਂ ਪਾਸਪੋਰਟ ਲੈ ਕੇ ਪੁੱਛਗਿੱਛ ਵੀ ਕੀਤੀ।
ਸੁੰਨੀ ਉਲੇਮਾ ਬੋਰਡ ਨੇ ਵਿਆਹ ਦੇ ਖਿਲਾਫ ਫਤਵਾ ਜਾਰੀ ਕੀਤਾ
ਸਾਨੀਆ ਅਤੇ ਸ਼ੋਏਬ ਦੇ ਵਿਆਹ ਦਾ ਵਿਰੋਧ ਵੀ ਘੱਟ ਨਹੀਂ ਹੋਇਆ ਸੀ, ਉਸ ਸਮੇਂ ਸੁੰਨੀ ਉਲੇਮਾ ਬੋਰਡ ਨੇ ਵਿਆਹ ਦੇ ਖਿਲਾਫ ਫਤਵਾ ਜਾਰੀ ਕੀਤਾ ਸੀ ਪਰ ਸਾਨੀਆ ਨੇ ਕਿਸੇ ਦੀ ਨਾ ਸੁਣੀ, ਸਿਆਸੀ ਹਲਕਿਆਂ ‘ਚ ਵੀ ਇਸ ਵਿਆਹ ਦਾ ਵਿਰੋਧ ਹੋਇਆ। ਸ਼ਿਵ ਸੈਨਾ ਦੇ ਸਾਬਕਾ ਮੁਖੀ ਬਾਲ ਠਾਕਰੇ ਨੇ ਵੀ ਸਾਨੀਆ ਦੇ ਵਿਆਹ ਦਾ ਵਿਰੋਧ ਕੀਤਾ ਸੀ ਅਤੇ ਉਦੋਂ ਬਿਆਨ ਦਿੱਤਾ ਸੀ ਕਿ ਉਹ ਹੁਣ ਭਾਰਤੀ ਨਹੀਂ ਰਹੀ। ਸਵਾਲ ਇਹ ਵੀ ਉਠਾਏ ਗਏ ਸਨ ਕਿ ਸਾਨੀਆ ਵਿਆਹ ਤੋਂ ਬਾਅਦ ਟੈਨਿਸ ਛੱਡ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ।
ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਤੋਂ ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਏਬ ਮਲਿਕ ਨੇ ਕੀਤਾ ਤੀਜਾ ਵਿਆਹ, ਤਸਵੀਰ ਆਈਆਂ ਸਾਹਮਣੇ