23 Jan 2024
TV9 Punjabi
25 ਜਨਵਰੀ ਤੋਂ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। 5 ਟੈਸਟ ਮੈਚਾਂ ਦੀ ਇਹ ਸੀਰੀਜ਼ 5 ਖਿਡਾਰੀਆਂ ਦੇ ਟੈਸਟ ਕੈਰਿਅਰ ਵਿੱਚ ਆਖਿਰੀ ਮੁਕਾਮ ਦੀ ਤਰ੍ਹਾਂ ਹੋ ਸਕਦਾ ਹੈ।
Pic Credit: PTI/AFP/Instagram
41 ਸਾਲ ਦੇ ਜੇਮਸ ਐਂਡਰਸਨ ਦਾ ਇਸ ਲਿਸਟ ਵਿੱਚ ਪਹਿਲਾਂ ਨਾਮ ਹੈ,ਜੋ ਇਸ ਸੀਰੀਜ਼ ਵਿੱਚ ਆਪਣਾ ਆਖਿਰੀ ਟੈਸਟ ਖੇਡਕੇ 21 ਸਾਲ ਲੰਬੇ ਟੈਸਟ ਕੈਰਿਅਰ ਤੋਂ ਸੰਨਿਆਸ ਲੈ ਸਕਦੇ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਅਜੇ ਤਾਂ 36 ਸਾਲ ਦੇ ਹੀ ਹਨ। ਪਰ ਮੌਜੂਦਾ ਸੀਰੀਜ਼ ਵਿੱਚ ਉਹ ਆਪਣਾ ਆਖਿਰੀ ਟੈਸਟ ਖੇਡਦੇ ਦਿਖ ਸਕਦੇ ਹਨ।
ਅਸ਼ਵਿਨ ਵੀ ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਹਨ। ਉਸਦੀ ਉਮਰ 37 ਸਾਲ ਤੋਂ ਵੱਧ ਹੈ। ਨਾਲ ਹੀ, ਟੀਮ ਕੋਲ ਵਿਕਲਪਾਂ ਦੀ ਕੋਈ ਕਮੀ ਨਹੀਂ ਹੈ। ਅਜਿਹੇ 'ਚ ਇਹ ਸੀਰੀਜ਼ ਉਸ ਲਈ ਆਖਰੀ ਵੀ ਹੋ ਸਕਦੀ ਹੈ।
ਇੰਗਲੈਂਡ ਦੇ ਵਿਕੇਟਕੀਪਰ ਬੱਲੇਬਾਜ਼ ਬੇਨ ਫੋਕਸ ਦੇ ਲਈ ਇਹ ਖੁੱਦ ਨੂੰ ਸਾਬਤ ਕਰਨ ਲਈ ਆਖਿਰੀ ਸੀਰੀਜ਼ ਹੈ। ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਉਨ੍ਹਾਂ ਦੀ ਟੈਸਟ ਕਹਾਣੀ ਦਾ The End ਹੋ ਸਕਦਾ ਹੈ।
ਆਵੇਸ਼ ਖਾਨ ਦੀ ਉੱਮਰ 27 ਸਾਲ ਹੀ ਹੈ ਪਰ ਉਨ੍ਹਾਂ ਦੇ ਲਈ ਰੇਡ ਬਾਲ ਕ੍ਰਿਕੇਟ ਵਿੱਚ ਆਪਣਾ ਪੈਰ ਜਨਾਉਣ ਦਾ ਇਹ ਆਖਿਰੀ ਮੌਕਾ ਹੈ।
ਹੁਣ ਤੁਸੀਂ ਕਹੋਗੇ ਕਿ ਮੌਜੂਦਾ ਟੈਸਟ ਸੀਰੀਜ਼ ਇਨ੍ਹਾਂ 5 ਖਿਡਾਰੀਆਂ ਲਈ ਆਖਰੀ ਕਿਉਂ ਬਣ ਸਕਦੀ ਹੈ? ਇਸ ਲਈ ਪਹਿਲਾ ਕਾਰਨ ਇਹ ਹੈ ਕਿ ਦੋਵੇਂ ਟੀਮਾਂ ਨੇੜ ਭਵਿੱਖ ਵਿੱਚ ਟੈਸਟ ਮੈਚ ਨਹੀਂ ਖੇਡਣੇ ਹਨ।
ਇਸ ਤੋਂ ਇਲਾਵਾ ਖਿਡਾਰੀਆਂ ਦੀ ਫਿਟਨੈੱਸ ਅਤੇ ਪ੍ਰਦਰਸ਼ਨ ਵੀ ਇਕ ਵੱਡਾ ਕਾਰਨ ਹੈ। ਦੋਵਾਂ ਟੀਮਾਂ ਦੀ ਬੈਂਚ ਸਟ੍ਰੈਂਥ ਇੰਨੀ ਜ਼ਿਆਦਾ ਹੈ ਕਿ ਖਿਡਾਰੀਆਂ ਲਈ ਪ੍ਰਦਰਸ਼ਨ ਕੀਤੇ ਬਿਨਾਂ ਟਿਕਣਾ ਅਤੇ ਦੁਬਾਰਾ ਮੌਕਾ ਮਿਲਣਾ ਮੁਸ਼ਕਲ ਹੈ।