OMG: ਗੂਗਲ ਮੈਪ ਨੇ ਦਿਖਾਇਆ ਸ਼ਹਿਰ ਜਾਣ ਦਾ ਅਜਿਹਾ ‘ਸ਼ਾਰਟਕੱਟ’ ਰਸਤਾ, ਰੇਗਿਸਤਾਨ ‘ਚ ਫਸਿਆ ਪਰਿਵਾਰ
ਅਮਰੀਕਾ ਵਿੱਚ ਗੂਗਲ ਮੈਪ ਦੀ ਇੱਕ ਹੋਰ ਗਲਤੀ ਦਾ ਪਰਦਾਫਾਸ਼ ਹੋਇਆ ਹੈ, ਜਿਸ ਨੇ ਲੋਕ ਹੈਰਾਨ ਕਰ ਦਿੱਤੇ ਹਨ। ਇੱਥੇ ਇੱਕ ਪਰਿਵਾਰ ਆਪਣੇ ਘਰ ਤੱਕ ਪਹੁੰਚਣ ਲਈ ਗੂਗਲ ਮੈਪ ਦੀ ਮਦਦ ਲੈ ਰਿਹਾ ਸੀ ਪਰ ਮੈਪ ਨੇ ਉਨ੍ਹਾਂ ਨੂੰ ਅਜਿਹਾ ਸ਼ਾਰਟਕੱਟ ਦਿੱਤਾ ਕਿ ਉਹ ਘਰ ਜਾਣ ਦੀ ਬਜਾਏ ਸਿੱਧਾ ਰੇਗਿਸਤਾਨ ਵਿੱਚ ਚਲੇ ਗਏ।
Pic Credit: Tv9hindi.com
ਗੂਗਲ ਮੈਪ ਕਰਕੇ ਰੇਗਿਸਤਾਨ ਤੱਕ ਪਹੁੰਚ ਗਏ
ਰਿਪੋਰਟਾਂ ਮੁਤਾਬਕ ਨਕਸ਼ਾ ਦੱਸ ਰਿਹਾ ਸੀ ਕਿ ਜੇਕਰ ਉਹ ਇਹ ਬਦਲਵਾਂ ਰਸਤਾ ਅਪਣਾਉਂਦੇ ਹਨ ਤਾਂ ਉਹ ਆਪਣੀ ਮੰਜ਼ਿਲ ‘ਤੇ ਜਲਦੀ ਯਾਨੀ 50 ਮਿੰਟ ਪਹਿਲਾਂ ਪਹੁੰਚ ਜਾਣਗੇ, ਪਰ ਹੋਇਆ ਇਸ ਦੇ ਉਲਟ। ਲੋਕੇਸ਼ਨ ਨੂੰ ਫਾਲੋ ਕਰਦੇ ਹੋਏ, ਪਰਿਵਾਰ ਹਾਈਵੇਅ ਤੋਂ ਹਟ ਗਿਆ ਅਤੇ ਝਾੜੀਆਂ ਵਿੱਚੋਂ ਦੀ ਲੰਘਦਾ ਹੋਇਆ ਨੇਵਾਡਾ ਦੇ ਮਾਰੂਥਲ ਖੇਤਰ ਵਿੱਚ ਪਹੁੰਚ ਗਿਆ। ਸੜਕ ਅੱਗੇ ਜਾ ਕੇ ਖਤਮ ਹੋ ਗਈ। ਇਹ ਘਟਨਾ 19 ਨਵੰਬਰ ਦੀ ਹੈ, ਜੋ ਹੁਣ ਸੁਰਖੀਆਂ ‘ਚ ਹੈ।ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ
ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਗੂਗਲ ਮੈਪ ਨੇ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਸਾਲ ਅਕਤੂਬਰ ਵਿੱਚ ਕੇਰਲ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਸੀ। ਗੂਗਲ ਮੈਪ ਨੇ ਤਿੰਨ ਡਾਕਟਰਾਂ ਨੂੰ ਅਜਿਹਾ ਰਸਤਾ ਦਿੱਤਾ ਸੀ ਕਿ ਉਨ੍ਹਾਂ ਦੀ ਕਾਰ ਸਿੱਧੀ ਜਾ ਕੇ ਨਦੀ ‘ਚ ਜਾ ਡਿੱਗੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
Follow Us
