Viral Video: ਕੋਰੋਨਾ ਦੇ ਨਵੇਂ ਵੇਰੀਐਂਟ ‘ਤੇ ਡਾਕਟਰ ਨੇ ਸ਼ੇਅਰ ਕੀਤੀ ਫਨੀ ਰੀਲ, ਹੱਸ-ਹੱਸ ਕੇ ਲੋਟਪੋਟ ਹੋਏ ਲੋਕ

Published: 

20 Dec 2023 14:09 PM

Covid-19 New Variant: ਕੇਰਲ ਵਿੱਚ ਕੋਰੋਨਾ ਦਾ ਨਵਾਂ ਰੂਪ ਮਿਲਣ ਕਾਰਨ ਜਿੱਥੇ ਲੋਕਾਂ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਹੈ, ਉੱਥੇ ਹੀ ਇੱਕ ਡਾਕਟਰ ਨੇ ਕੋਰੋਨਾ ਦੇ ਨਵੇਂ JN.1 ਵੇਰੀਐਂਟ ਦਾ ਦੁਖੜਾ ਸੁਣਾ ਕੇ ਲੋਕਾਂ ਨੂੰ ਹਸਾ-ਹਸਾ ਕੇ ਲੋਟਪੋਟ ਕਰ ਦਿੱਤਾ ਹੈ। ਯਕੀਨ ਕਰੋ, ਡਾਕਟਰ ਦਾ ਇਹ ਫਨੀ ਵੀਡੀਓ ਕਿਸੇ ਟ੍ਰੀਟਮੈਂਟ ਤੋਂ ਘੱਟ ਨਹੀਂ ਹੈ।

Viral Video: ਕੋਰੋਨਾ ਦੇ ਨਵੇਂ ਵੇਰੀਐਂਟ ਤੇ ਡਾਕਟਰ ਨੇ ਸ਼ੇਅਰ ਕੀਤੀ ਫਨੀ ਰੀਲ, ਹੱਸ-ਹੱਸ ਕੇ ਲੋਟਪੋਟ ਹੋਏ ਲੋਕ
Follow Us On

ਹੈਲੋ-ਹੈਲੋ, ਮੈਂ ਕੋਰੋਨਾ ਵਾਇਰਸ… ਥੋੜਾ ਬਦਲਿਆ-ਬਦਲਿਆ ਜਿਹਾ ਲੱਗ ਰਿਹਾ ਹਾਂ, ਹੈ ਨਾ? ਕਿਉਂਕਿ, ਮੈਂ ਇੱਕ ਮਿਊਟੈਂਟ ਹੋ ਗਿਆ ਹਾਂ। ਹੁਣ ਮੈਂ ‘ਜੈਨ’ ਬਣ ਗਿਆ ਹਾਂ। ਬੋਲੇ ਤੋ JN.1… ਕੇਰਲ ਵਿੱਚ ਕੋਰੋਨਾ ਦੇ ਨਵੇਂ ਰੂਪ ਦੀ ਪੁਸ਼ਟੀ ਹੋਣ ਕਾਰਨ ਦੇਸ਼ ਦੇ ਲੋਕਾਂ ਵਿੱਚ ਇੱਕ ਵਾਰ ਫਿਰ ਡਰ ਦਾ ਮਾਹੌਲ ਹੈ, ਉੱਥੇ ਹੀ ਇੱਕ ਡਾਕਟਰ ਨੇ ਬਹੁਤ ਹੀ ਹਾਸੇ-ਮਜ਼ਾਕ ਭਰੇ ਢੰਗ ਨਾਲ ਕੋਰੋਨਾ ਦੇ ਨਵੇਂ ਰੂਪ ਦਾ ਦੁਖੜਾ ਸੁਣਾ ਕੇ ਇੰਟਰਨੈਟ ਦੀ ਪਬਲਿਕ ਨੂੰ ਹਸਾ-ਹਸਾ ਕੇ ਢਿੱਡ ਵਿੱਚ ਪੀੜਾਂ ਪਾ ਦਿੱਤੀਆਂ ਹਨ। ਤੁਸੀਂ ਵੀ ਦੇਖੋ ਅਤੇ ਆਨੰਦ ਮਾਣੋ।

ਡਾ: ਜਗਦੀਸ਼ ਚਤੁਰਵੇਦੀ ਈਐਨਟੀ ਸਰਜਨ ਹਨ। ਇਸ ਦੇ ਨਾਲ, ਉਹ ਇੱਕ ਸਟੈਂਡ-ਅੱਪ ਕਾਮੇਡੀਅਨ ਅਤੇ ਇੰਸਟਾਗ੍ਰਾਮ ਇੰਨਫਿਲੁਐਂਸਰ ਵੀ ਹਨ। ਉਨ੍ਹਾਂ ਨੇ ਕੋਰੋਨਾ ਦੇ ਨਵੇਂ ਸਬ-ਵੇਰੀਐਂਟ ਨੂੰ ਲੈ ਕੇ ਇਕ ਬਹੁਤ ਹੀ ਮਜ਼ਾਕੀਆ ਰੀਲ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਮਜ਼ਾਕੀਆ ਅੰਦਾਜ਼ ‘ਚ ਲੋਕਾਂ ਨੂੰ JN.1 ਵੇਰੀਐਂਟ ਬਾਰੇ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਡਾਕਟਰ ਚਤੁਰਵੇਦੀ ਨੇ ਕੈਪਸ਼ਨ ‘ਚ ਲਿਖਿਆ ਹੈ, ‘ਵਾਇਰਸ ਵੱਲੋਂ ਮੈਸੇਜ।’ ਵੀਡੀਓ ‘ਚ ਉਹ ਕਹਿੰਦੇ ਹਨ, ‘ਮੈਂ JN.1 ਹਾਂ, BA.2.86 ਦਾ ਭਤੀਜਾ ਹਾਂ। ਹੇ ਦੋਸਤ, ਜਿਸਦਾ ਐਕਸ ਛੱਡ ਗਿਆ ਸੀ। ਲਾਈਫ ਮੇਂ ਮੋਏ-ਮੋਏ ਹੋ ਗਿਆ ਸੀ।’ ਉਹ ਅੱਗੇ ਦੱਸਦੇ ਹਨ ਕਿ ਕਿਵੇਂ ਕੇਰਲ ਨੇ ਜੀਨੋਮ ਸੀਕਵੈਂਸਿੰਗ ਰਾਹੀਂ ਨਵੇਂ ਰੂਪ ਨੂੰ ਫੜਿਆ ਅਤੇ ਲੋਕਾਂ ਨੂੰ ਇਸ ਦੇ ਸੰਭਾਵੀ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਤੋਂ ਨਹੀਂ ਘਬਰਾਉਣ ਲਈ ਕਿਹਾ।

ਕਿੰਨਾ ਘਾਤਕ ਹੈ ਵਾਇਰਸ?

ਇਸ ਤੋਂ ਬਾਅਦ ਡਾਕਟਰ ਮਜ਼ਾਕੀਆ ਅੰਦਾਜ਼ ਵਿੱਚ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ, ‘ਅਸੀਂ ਤੁਹਾਨੂੰ ਖੰਘ ਦੇਵਾਂਗੇ। ਗਲੇ ਵਿੱਚ ਥੋੜੀ ਜਿਹੀ ਖਰਾਸ਼ ਦੇਵਾਂਗੇ। ਛਿੱਕਾਂ ਦੇਵਾਂਗੇ ਤੇ ਛੱਡ ਦੇਵਾਂਗੇ ਪਰ ਸਾਨੂੰ ਘਬਰਾਉਣ ਜਾਂ ਡਰਨ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਬਾਅਦ, ਉਹ ਲੋਕਾਂ ਨੂੰ ਸਾਵਧਾਨੀ ਵਜੋਂ ਮਾਸਕ ਪਹਿਨਣ ਦੀ ਸਲਾਹ ਵੀ ਦਿੰਦੇ ਹਨ।

ਲੋਕਾਂ ਦੀ ਪ੍ਰਤੀਕਿਰਿਆ

ਡਾਕਟਰ ਚਤੁਰਵੇਦੀ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਪੋਸਟ ਨੂੰ ਹੁਣ ਤੱਕ ਸੈਂਕੜੇ ਲਾਈਕਸ ਮਿਲ ਚੁੱਕੇ ਹਨ, ਜਦੋਂ ਕਿ ਲੋਕ ਜਬਰਦਸਤ ਤਰੀਕੇ ਨਾਲ ਆਪਣੀਆਂ ਪ੍ਰਤੀਕਿਰਿਆਵਾਂ ਦਰਜ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਬਹੁਤ ਹੀ ਦਿਲਚਸਪ ਅਤੇ ਜਾਣਕਾਰੀ ਨਾਲ ਭਰਪੂਰ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ, ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਜੋਰਦਾਰ ਹੈ। ਇੱਕ ਹੋਰ ਯੂਜ਼ਰ ਦਾ ਕਹਿਣਾ ਹੈ, ਇਮਤਿਹਾਨ ਆ ਰਹੇ ਹਨ ਕੀ ਮੈਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਜਾਂ ਛੱਡਣੀ ਚਾਹੀਦੀ ਹੈ? ਕੀ ਲਾਕਡਾਊਨ ਦੀ ਸੰਭਾਵਨਾ ਹੈ?