Shocking News: ਪਿਛਲੇ 50 ਸਾਲਾਂ ਤੋਂ ਔਰਤ ਨੇ ਨਹੀਂ ਖਾਧਾ ਖਾਣਾ!, ਵਜ੍ਹਾ ਜਾਣ ਕੇ ਹਰ ਕੋਈ ਹੋਇਆ ਹੈਰਾਨ

Published: 

05 Dec 2023 07:25 AM

ਵੀਅਤਨਾਮ ਦੀ ਇਕ 75 ਸਾਲਾ ਔਰਤ ਹੈ, ਜਿਸ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ 50 ਸਾਲਾਂ ਤੋਂ ਕੁਝ ਨਹੀਂ ਖਾਧਾ। ਉਹ ਪਾਣੀ ਅਤੇ ਸਾਫਟ ਡਰਿੰਕਸ 'ਤੇ ਹੀ ਜਿਉਂਦਾ ਹੈ। ਉਸਨੇ ਸਾਲ 1970 ਵਿੱਚ ਹੀ ਖਾਣਾ ਛੱਡ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਖਾਣੇ ਦੀ ਮਹਿਕ ਹੀ ਉਸ ਨੂੰ ਮਤਲੀ ਮਹਿਸੂਸ ਕਰਾਉਂਦੀ ਹੈ।

Shocking News: ਪਿਛਲੇ 50 ਸਾਲਾਂ ਤੋਂ ਔਰਤ ਨੇ ਨਹੀਂ ਖਾਧਾ ਖਾਣਾ!, ਵਜ੍ਹਾ ਜਾਣ ਕੇ ਹਰ ਕੋਈ ਹੋਇਆ ਹੈਰਾਨ
Follow Us On

ਕੋਈ ਵੀ ਵਿਅਕਤੀ ਸਿਰਫ਼ ਤਿੰਨ ਚੀਜ਼ਾਂ ‘ਤੇ ਹੀ ਜਿਉਂਦਾ ਰਹਿ ਸਕਦਾ ਹੈ। ਪਹਿਲਾ ਭੋਜਨ, ਦੂਜਾ ਪਾਣੀ ਅਤੇ ਤੀਜੀ ਹਵਾ ਮਤਲਬ ਆਕਸੀਜਨ। ਮਨੁੱਖ ਦੇ ਜਿਉਂਦੇ ਰਹਿਣ ਲਈ ਇਹ ਤਿੰਨੋਂ ਚੀਜ਼ਾਂ ਜ਼ਰੂਰੀ ਹਨ। ਜੇਕਰ ਕਿਸੇ ਨੂੰ ਇਨ੍ਹਾਂ ‘ਚੋਂ ਇੱਕ ਵੀ ਚੀਜ਼ ਨਾ ਮਿਲੇ ਤਾਂ ਉਸ ਦਾ ਬਚਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਅੱਜਕਲ ਇੱਕ ਔਰਤ ਸੁਰਖੀਆਂ ‘ਚ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ 50 ਸਾਲਾਂ ‘ਚ ਕੋਈ ਠੋਸ ਭੋਜਨ ਨਹੀਂ ਖਾਧਾ, ਸਗੋਂ ਉਹ ਪਾਣੀ ਅਤੇ ਸਾਫਟ ਡਰਿੰਕਸ ‘ਤੇ ਹੀ ਜਿਉਂਦੀ ਹੈ।। ਔਰਤ ਇਸ ਸਮੇਂ 75 ਸਾਲ ਦੀ ਹੈ ਅਤੇ ਵੀਅਤਨਾਮ ਦੀ ਵਸਨੀਕ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬਿਲਕੁਲ ਤੰਦਰੁਸਤ ਹੈ।

ਔਰਤ ਦਾ ਨਾਂਅ ਬੁਈ ਥੀ ਲੋਈ ਹੈ। ਉਹ ਵੀਅਤਨਾਮ ਦੇ ਕੁਆਂਗ ਬਿਨਹ ਸੂਬੇ ਵਿੱਚ Loc Ninh ਕਮਿਊਨ ਵਿੱਚ ਰਹਿੰਦੀ ਹੈ। ਇਹ ਵੀ ਕਾਫੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਚੰਗੀ ਅਤੇ ਜਵਾਨ ਲੱਗਦੀ ਹੈ। ਇਸ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਉਹ ਅੱਧੀ ਸਦੀ ਤੋਂ ਪਾਣੀ ਅਤੇ ਸਾਫਟ ਡਰਿੰਕਸ ‘ਤੇ ਗੁਜ਼ਾਰਾ ਕਰ ਰਹੀ ਹੈ, ਉਹ ਕਦੇ ਵੀ ਠੋਸ ਭੋਜਨ ਦੀ ਇੱਛਾ ਨਹੀਂ ਕਰਦੀ।

ਸਰੀਰ ‘ਤੇ ਬਿਜਲੀ ਡਿੱਗਣ ਤੋਂ ਬਾਅਦ ਹੋਈ ਇਹ ਹਾਲਤ

ਓਡੀਟੀ ਸੈਂਟਰਲ ਦੀ ਰਿਪੋਰਟ ਦੇ ਅਨੁਸਾਰ, ਲੋਈ ਦਾ ਕਹਿਣਾ ਹੈ ਕਿ ਇਹ ਸਭ ਸਾਲ 1963 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਹ ਅਤੇ ਹੋਰ ਔਰਤਾਂ ਯੁੱਧ ਦੌਰਾਨ ਜ਼ਖਮੀ ਸੈਨਿਕਾਂ ਦਾ ਇਲਾਜ ਕਰਨ ਲਈ ਪਹਾੜ ‘ਤੇ ਚੜ੍ਹ ਰਹੀਆਂ ਸਨ। ਫਿਰ ਉਸ ‘ਤੇ ਬਿਜਲੀ ਡਿੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ ਪਰ ਉਸ ਦੀ ਜਾਨ ਤਾਂ ਬਚ ਗਈ ਪਰ ਉਸ ਤੋਂ ਬਾਅਦ ਉਹ ਪਹਿਲਾਂ ਵਰਗੀ ਨਹੀਂ ਰਹੀ।

1970 ‘ਚ ਛੱਡਿਆ ਸੀ ਖਾਣਾ

ਹੋਸ਼ ਆਉਣ ਤੋਂ ਬਾਅਦ ਉਸ ਨੇ ਕਈ ਦਿਨਾਂ ਤੱਕ ਕੁਝ ਨਹੀਂ ਖਾਧਾ। ਅਜਿਹੇ ‘ਚ ਉਸ ਦੇ ਦੋਸਤਾਂ ਨੇ ਉਸ ਨੂੰ ਮਿੱਠਾ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਬਾਅਦ ‘ਚ ਆਪਣੇ ਦੋਸਤਾਂ ਦੇ ਵਾਰ-ਵਾਰ ਕਹਿਣ ‘ਤੇ ਉਸ ਨੇ ਫਲਾਂ ਸਮੇਤ ਕੁਝ ਖਾਣਾ ਸ਼ੁਰੂ ਕਰ ਦਿੱਤਾ ਪਰ ਕੁਝ ਸਾਲਾਂ ਬਾਅਦ 1970 ‘ਚ ਉਸ ਨੇ ਹਮੇਸ਼ਾ ਲਈ ਖਾਣਾ ਛੱਡ ਦਿੱਤਾ।

ਭੋਜਨ ਦੀ ਗੰਧ ਤੋਂ ਆਉਂਦੀ ਹੈ ਉਲਟੀ

ਹੁਣ ਲੋਈ ਦਾ ਫਰਿੱਜ ਸਿਰਫ ਪਾਣੀ ਦੀਆਂ ਬੋਤਲਾਂ ਅਤੇ ਮਿੱਠੇ ਸਾਫਟ ਡਰਿੰਕਸ ਨਾਲ ਭਰਿਆ ਹੋਇਆ ਹੈ। ਲੋਈ ਦਾ ਦਾਅਵਾ ਹੈ ਕਿ ਭੋਜਨ ਦੀ ਮਹਿਕ ਹੀ ਉਸਨੂੰ ਮਤਲੀ ਮਹਿਸੂਸ ਕਰਦੀ ਹੈ। ਹਾਲਾਂਕਿ ਪਹਿਲਾਂ ਉਹ ਆਪਣੇ ਬੱਚਿਆਂ ਲਈ ਖਾਣਾ ਬਣਾਉਂਦੀ ਸੀ, ਪਰ ਉਹ ਨਹੀਂ ਖਾਂਦੇ ਸਨ। ਉਹ ਸਾਲਾਂ ਤੋਂ ਆਪਣੇ ਘਰ ਦੀ ਰਸੋਈ ਵਿੱਚ ਨਹੀਂ ਗਈ। ਉਸ ਦਾ ਕਹਿਣਾ ਹੈ ਕਿ ਹੁਣ ਉੱਥੇ ਸਿਰਫ਼ ਧੂੜ ਹੀ ਇਕੱਠੀ ਹੋਈ ਹੈ।