Shocking Video: ਅਜਗਰ ਨੇ ਸ਼ਿਕਾਰ ਨੂੰ ਦਰਖ਼ਤ ‘ਤੇ 12 ਘੰਟੇ ਤੱਕ ਲਟਕਾਇਆ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

Updated On: 

10 Jan 2024 18:10 PM

Viral Video: ਭਾਵੇਂ ਸੱਪ ਦੇ ਅੰਦਰਲਾ ਜ਼ਹਿਰ ਨਜ਼ਰ ਨਹੀਂ ਆਉਂਦਾ ਪਰ ਇਹ ਖੁੰਖਾਰ ਸ਼ਿਕਾਰੀ ਹੈ। ਜੋ ਨਾ ਸਿਰਫ਼ ਇਨਸਾਨ ਨੂੰ ਸਗੋਂ ਜਾਨਵਰਾਂ ਨੂੰ ਵੀ ਸਿੱਧਾ ਨਿਗਲ ਸਕਦਾ ਹੈ। ਇਸ ਦੇ ਹੱਥ ਜੇਕਰ ਕੋਈ ਸ਼ਿਕਾਰ ਆ ਜਾਵੇਂ ਤਾਂ ਇਹ ਉਸ ਨੂੰ ਆਸਾਨੀ ਨਾਲ ਨਹੀਂ ਛੱਡਦਾ ਹੈ। ਹਾਲ ਹੀ ਦੇ ਦਿਨਾਂ ਵਿੱਚ ਇਸ ਨਾਲ ਜੁੜਿਆ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋ ਰਹੇ ਹਨ।

Shocking Video: ਅਜਗਰ ਨੇ ਸ਼ਿਕਾਰ ਨੂੰ ਦਰਖ਼ਤ ਤੇ 12 ਘੰਟੇ ਤੱਕ ਲਟਕਾਇਆ, ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

Pic Credit: Instagram:sunshinecoastsnakecatchers

Follow Us On

ਸੱਪ ਨੂੰ ਦੇਖਕੇ ਹੀ ਲੋਕਾਂ ਦੀ ਹਾਲਾਤ ਖ਼ਰਾਬ ਹੋ ਜਾਂਦੀ ਹੈ। ਉਂਝ ਤਾਂ ਧਰਤੀ ‘ਤੇ ਇਸ ਦੀਆਂ ਕਈ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ,ਪਰ ਜਦੋਂ ਗੱਲ ਅਜਗਰ ਦੀ ਹੁੰਦੀ ਹੈ ਤਾਂ ਚੰਗੇ-ਚੰਗੇ ਲੋਕਾਂ ਦੇ ਪਸੀਨੇ ਛੁੱਟ ਜਾਣ। ਸੱਪ ਦੀ ਇਸ ਪ੍ਰਜਾਤੀ ‘ਚ ਭਾਵੇਂ ਜ਼ਹਿਰ ਨਹੀਂ ਹੁੰਦਾ, ਪਰ ਇਸਦੇ ਬਾਵਜੂਦ ਇਹ ਇੱਕ ਖੁੰਖਾਰ ਸ਼ਿਕਾਰੀ ਹੈ ਜੋ ਨਾ ਸਿਰਫ਼ ਜਾਨਵਰਾਂ ਸਗੋਂ ਇਨਸਾਨਾਂ ਨੂੰ ਵੀ ਜਿੰਦਾ ਨਿਗਲ ਜਾਣ ਦਾ ਦਮ ਰੱਖਦਾ ਹੈ। ਸੋਸ਼ਲ ਮੀਡੀਆ ‘ਤੇ ਇਸ ਨਾਲ ਜੁੜਿਆ ਇੱਕ ਭਿਆਨਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ,ਜਿਸ ਨੂੰ ਦੇਖਕੇ ਲੋਕ ਕਾਫ਼ੀ ਹੈਰਾਨ ਹਨ।

ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਅਜਗਰ ਪੋਸਮ ਨਾਂ ਦੇ ਜਾਨਵਰ ਨੂੰ ਫੱੜਕੇ ਦਰਖ਼ਤ ਨਾਲ ਲਟਕਿਆ ਨਜ਼ਰ ਆ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਉਹ ਆਪਣੇ ਸ਼ਿਕਾਰ ਨੂੰ ਲੈ ਕੇ ਦਰਖ਼ਤ ‘ਤੇ ਉਲਟਾ ਝੂਲ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਅਜਗਰ 12 ਘੰਟੇ ਤੱਕ ਇਸੇ ਤਰ੍ਹਾਂ ਹੀ ਲਟਕਿਆ ਰਿਹਾ।

ਇਸ ਵੀਡੀਓ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਅਜਗਰ ਨੇ ਇਸ ਜਾਨਵਰ ਦਾ ਸ਼ਿਕਾਰ ਪਹਿਲਾਂ ਹੀ ਕੀਤਾ ਹੋਵੇ ਅਤੇ ਹੁਣ ਇਸ ਨੂੰ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਪਰ ਉਹ ਆਪਣੀ ਇਸ ਕੋਸ਼ਿਸ ਵਿੱਚ ਸਫ਼ਲ ਨਹੀਂ ਹੋ ਪਾ ਰਿਹਾ ਹੈ। ਹਾਲਤ ਇਹ ਹੋ ਗਈ ਹੈ ਕਿ ਦੰਦਾਂ ‘ਤੇ ਭਾਰ ਅਤੇ ਹੇਠਾਂ ਵੱਲ ਦਬਾਅ ਕਾਰਨ ਅਜਗਰ ਵੀ ਆਪਣੇ ਸ਼ਿਕਾਰ ਤੇ ਪਕੜ ਬਣਾਉਣ ‘ਚ ਸਮਰੱਥ ਨਹੀਂ ਲੱਗ ਰਿਹਾ ਹੈ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ Stuart McKenzie ਨਾਮ ਦੇ ਅਕਾਊਂਟ ਵੱਲੋਂ ਸ਼ੇਅਰ ਕੀਤਾ ਗਿਆ ਹੈ। ਜਿਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਲਿਖਿਆ – ਇਹ ਹੈਰਾਨ ਕਰ ਦੇਣ ਵਾਲਾ ਹੈ! ਸਟੂ ਦੇ ਘਰ ਦੇ ਕੋਲ ਇੱਕ ਕਾਰਪੇਟ ਪਾਏਥਨ ਦਰਖ਼ਤ ਨਾਲ ਲਟਕਿਆ ਹੋਇਆ ਹੈ ਅਤੇ ਸੱਪ ਨੇ ਆਪਣੇ ਮੁੰਹ ਵਿੱਚ ਪੋਸਮ ਨੂੰ ਕਾਬੂ ਕਰ ਰੱਖਿਆ ਹੈ ਅਤੇ ਬੀਤੇ 12 ਘੰਟਿਆਂ ਤੋਂ ਇਹੀ ਉਸ ਦੀ ਇਹ ਹਾਲਤ ਬਣੀ ਹੋਈ ਹੈ। ਆਪਣੇ ਸ਼ਿਕਾਰ ਨੂੰ ਇੰਝ ਹੀ ਲਟਕਾ ਰੱਖਿਆ ਹੈ। ਪਾਗਲਪਨ! ਖ਼ਬਰ ਲਿਖੇ ਜਾਣ ਤੱਕ 11 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਕੁਮੈਂਟ ਕਰ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।

Exit mobile version