Shocking Video: ਗਾਂ ਨੂੰ ਬਾਈਕ 'ਤੇ ਬੈਠਾ ਕੇ ਸ਼ਖਸ ਨੇ ਅੰਨ੍ਹੇਵਾਹ ਵਧਾਈ ਸਪੀਡ, ਫੇਰ ਕੀ ਹੋਇਆ, ਵੇਖੋ ਇਹ ਹੈਰਾਨ ਕਰ ਦੇਣ ਵਾਲਾ ਵੀਡੀਓ | viral funny video a man riding bike with cow social media users are surprising video viral know full detail in punjabi Punjabi news - TV9 Punjabi

Shocking Video: ਗਾਂ ਨੂੰ ਬਾਈਕ ‘ਤੇ ਬੈਠਾ ਕੇ ਸ਼ਖਸ ਨੇ ਅੰਨ੍ਹੇਵਾਹ ਵਧਾਈ ਸਪੀਡ, ਫੇਰ ਕੀ ਹੋਇਆ, ਵੇਖੋ ਇਹ ਹੈਰਾਨ ਕਰ ਦੇਣ ਵਾਲਾ ਵੀਡੀਓ

Updated On: 

14 Nov 2023 07:32 AM

Viral Video: ਇਸ ਵੀਡੀਓ ਨੂੰ everydayreelsday ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੇ ਪ੍ਰਤੀਕਰਮ ਸਾਂਝੇ ਕੀਤੇ ਹਨ। ਇਕ ਯੂਜ਼ਰ ਨੇ ਕਿਹਾ, 'ਮੈਂ ਹੈਰਾਨ ਹਾਂ ਕਿ ਉਸ ਵਿਅਕਤੀ ਨੇ ਗਾਂ ਨੂੰ ਬਾਈਕ 'ਤੇ ਕਿਵੇਂ ਬਿਠਾਇਆ ਹੋਵੇਗਾ।' ਜਦਕਿ ਇਕ ਹੋਰ ਯੂਜ਼ਰ ਨੇ ਕਿਹਾ, 'ਗਾਂ ਬਹੁਤ ਸ਼ਾਂਤ ਹੈ।' ਇਕ ਹੋਰ ਯੂਜ਼ਰ ਨੇ ਕਿਹਾ, 'ਉਹ ਗਾਂ ਨਾਲ ਬਾਈਕ ਕਿਉਂ ਚਲਾ ਰਿਹਾ ਹੈ?'

Shocking Video: ਗਾਂ ਨੂੰ ਬਾਈਕ ਤੇ ਬੈਠਾ ਕੇ ਸ਼ਖਸ ਨੇ ਅੰਨ੍ਹੇਵਾਹ ਵਧਾਈ ਸਪੀਡ, ਫੇਰ ਕੀ ਹੋਇਆ, ਵੇਖੋ ਇਹ ਹੈਰਾਨ ਕਰ ਦੇਣ ਵਾਲਾ ਵੀਡੀਓ
Follow Us On

ਸੋਸ਼ਲ ਮੀਡੀਆ ‘ਤੇ ਹਰ ਰੋਜ ਕੁਝ ਨਾ ਕੁਝ ਅਜਿਹਾ ਵਾਇਰਲ ਹੁੰਦਾ ਹੈ, ਜਿਸਨੂੰ ਲੈ ਕੇ ਯੂਜ਼ਰਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਨ੍ਹਾਂ ਵਿੱਚ ਕੁਝ ਚੰਗੇ ਤੇ ਕੁਝ ਮਾੜੇ ਵੀਡੀਓ ਵੀ ਸ਼ਾਮਲ ਹੁੰਦੇ ਹਨ। ਪਰ ਕਦੇ-ਕਦੇ ਇਨ੍ਹਾਂ ਵੀਡੀਓ ਵਿੱਚ ਕੁਝ ਫਨੀ ਵੀਡੀਓ ਵੀ ਵੇਖਣ ਨੂੰ ਮਿਲ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਬੜੀ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਦਾ ਵੀ ਬੁਰਾ ਦਿਨ ਚੰਗੇ ਵਿੱਚ ਬਦਲ ਸਕਦਾ ਹੈ।

ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਬਾਈਕ ‘ਤੇ ਸਵਾਰ ਗਾਂ ਨੂੰ ਬਿਠਾ ਕੇ ਲੈ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਤੱਕ ਤੁਸੀਂ ਬੱਕਰੀਆਂ, ਕੁੱਤੇ ਜਾਂ ਬਿੱਲੀਆਂ ਨੂੰ ਬਾਈਕ ‘ਤੇ ਸਵਾਰ ਹੁੰਦੇ ਦੇਖਿਆ ਹੋਵੇਗਾ। ਕਿਉਂਕਿ ਇਹ ਛੋਟੇ ਜਾਨਵਰ ਹਨ, ਇਨ੍ਹਾਂ ਨੂੰ ਕਿਤੇ ਵੀ ਲਿਜਾਣਾ ਮੁਸ਼ਕਲ ਨਹੀਂ ਹੈ।ਪਰ , ਕੀ ਤੁਸੀਂ ਕਦੇ ਕਿਸੇ ਨੂੰ ਬਾਈਕ ‘ਤੇ ਗਾਂ ਲੈ ਕੇ ਜਾਂਦੇ ਦੇਖਿਆ ਹੈ? ਯਕੀਨਨ ਤੁਸੀਂ ਇਹ ਨਹੀਂ ਦੇਖਿਆ ਹੋਵੇਗਾ, ਕਿਉਂਕਿ ਗਾਂ ਦਾ ਸਰੀਰ ਬਹੁਤ ਭਾਰਾ ਅਤੇ ਵੱਡਾ ਹੁੰਦਾ ਹੈ, ਅਜਿਹੀ ਸਥਿਤੀ ਵਿੱਚ ਕੋਈ ਵੀ ਇਸਨੂੰ ਬਾਈਕ ‘ਤੇ ਲਿਜਾਣ ਦਾ ਜੋਖਮ ਨਹੀਂ ਲੈ ਸਕਦਾ।

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਇਕ ਵਿਅਕਤੀ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਇਕ ਗਾਂ ਨੂੰ ਆਪਣੀ ਬਾਈਕ ਦੀ ਅਗਲੀ ਸੀਟ ‘ਤੇ ਬਿਠਾਇਆ ਹੋਇਆ ਹੈ। ਜਦਕਿ ਉਹ ਆਪ ਪਿੱਛੇ ਬੈਠਾ ਹੈ। ਗਾਂ ਦੇ ਬੈਠਣ ਦੇ ਬਾਅਦ ਵੀ ਉਹ ਆਦਮੀ ਉਸੇ ਰਫ਼ਤਾਰ ਨਾਲ ਬਾਈਕ ਚਲਾ ਰਿਹਾ ਹੈ, ਜਿਵੇਂ ਉਹ ਇਕੱਲਾ ਹੁੰਦਾ ਤਾਂ ਕਰ ਸਕਦਾ ਸੀ। ਭਾਵੇਂ ਉਸਨੂੰ ਅੱਗੇ ਵੇਖਣ ਚ ਮੁਸ਼ਕੱਲ ਹੋ ਰਹੀ ਹੈ।

ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਗਾਂ ਨੇ ਪੂਰੀ ਯਾਤਰਾ ਦੌਰਾਨ ਆਪਣੇ ਮਾਲਕ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ। ਉਹ ਚੁੱਪਚਾਪ ਬਾਈਕ’ਤੇ ਉਸੇ ਸਥਿਤੀ ਵਿਚ ਬੈਠੀ ਰਹੀ ਜਿਸ ਵਿਚ ਉਸ ਦੇ ਮਾਲਕ ਨੇ ਉਸ ਨੂੰ ਬਿਠਾਇਆ ਸੀ। ਗਾਂ ਨੇ ਇੱਧਰ-ਉੱਧਰ ਹਿੱਲਣ ਦੀ ਬਿਲਕੁੱਲ ਵੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਉਹ ਅਜਿਹਾ ਕਰਦੀ ਤਾਂ ਬਾਈਕ ਦਾ ਸੰਤੁਲਨ ਵਿਗੜ ਜਾਂਦਾ ਅਤੇ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ।

ਯੂਜ਼ਰਸ ਨੇ ਦਿੱਤੇ ਫਨੀ ਕੂਮੈਂਟਸ

ਕਾਰ ‘ਚ ਬੈਠੇ ਕੁਝ ਲੋਕਾਂ ਨੇ ਜਦੋਂ ਗਾਂ ਨੂੰ ਬਾਈਕ ਤੇ ਜਾਂਦੇ ਦੇਖਿਆ ਤਾਂ ਉਹ ਵੀ ਇਹ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਲੋਕਾਂ ਨੇ ਤੁਰੰਤ ਗਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ, ਜਿਸ ਤੋਂ ਬਾਅਦ ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ।

Exit mobile version