ਗੈਂਗਸਟਰਸ ਅਤੇ ਅੱਤਵਾਦੀਆਂ ਨੇ ਬਣਾਇਆ ਗਠਜੋੜ, ਪੰਜਾਬ ਤੋਂ ਜੁਟਾ ਰਹੇ ਫੰਡ ਨਾਲ ਕਰ ਰਹੇ ਨੌਜਵਾਨਾਂ ਦੀ ਭਰਤੀ, NIA ਦੀ ਚਾਰਜਸ਼ੀਟ ‘ਚ ਖੁਲਾਸਾ
ਪੰਜਾਬ ਵਿੱਚ ਕਈ ਥਾਵਾਂ 'ਤੇ ਪੰਜਾਬ ਪੁਲਿਸ ਨੇ ਗੈਂਗਸਟਰਾਂ, ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ NIA ਨੇ ਆਪਣੀ ਮੋਸਟ ਵਾਂਟੇਡ ਲਿਸਟ ਵਿੱਚ ਤਕਰੀਬਨ 21 ਅੱਤਵਾਦੀਆਂ ਦੇ ਨਾਂ ਦਰਜ ਕੀਤੇ ਸਨ।
FILE PHOTO
NIA FILES CHARGESHEET AGAINST RINDA, DALA, LANDA & 6 OTHER BKI & KTF TERRORISTS pic.twitter.com/yLtQ0K5yxh
— NIA India (@NIA_India) July 24, 2023
ਨੌਜਵਾਨਾਂ ਦੀ ਭਰਤੀ ਕਰ ਰਹੇ BKI ਅਤੇ KTF
ਐਨਆਈਏ ਨੇ ਇੱਕ ਅਧਿਕਾਰਤ ਬਿਆਨ ਵਿੱਚ ਇਲਜ਼ਾਮ ਲਾਇਆ ਕਿ ਮੁਲਜ਼ਮਾਂ ਦੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਵਿੱਚ ਨਸ਼ਾ ਤਸਕਰਾਂ ਅਤੇ ਖਾਲਿਸਤਾਨੀ ਕਾਰਕੁਨਾਂ ਨਾਲ ਨੇੜਲੇ ਸਬੰਧ ਹਨ। ਵਿਦੇਸ਼ਾਂ ਵਿੱਚ ਸਥਿਤ ਗੁਰਗਿਆਂ ਦੇ ਇਸ ਗੁੰਝਲਦਾਰ ਨੈਟਵਰਕ ਦੇ ਜ਼ਰੀਏ, ਉਹ ਭਾਰਤ ਵਿੱਚ ਆਪਣੇ ਸਾਥੀਆਂ ਨੂੰ ਅੱਤਵਾਦੀ ਗਤੀਵਿਧੀਆਂ, ਜਬਰੀ ਵਸੂਲੀ ਅਤੇ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਲਈ ਜੋੜ ਰਹੇ ਹਨ। ਇਹ ਮੁਲਜ਼ਮ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਪਾਲ ਰਹੇ ਹਨ। ਉਨ੍ਹਾਂ ਦੇ ਉੱਤਰੀ ਭਾਰਤ ਵਿੱਚ ਕੰਮ ਕਰ ਰਹੇ ਵੱਡੇ ਗਰੋਹਾਂ ਨਾਲ ਵੀ ਸਬੰਧ ਹਨ, ਜਿਨ੍ਹਾਂ ਵਿੱਚ ਸਥਾਨਕ ਗੈਂਗਸਟਰ, ਸੰਗਠਿਤ ਅਪਰਾਧ ਸਿੰਡੀਕੇਟ ਅਤੇ ਨੈੱਟਵਰਕ ਸ਼ਾਮਲ ਹਨ।ਰਿੰਦਾ ‘ਤੇ ਹਥਿਆਰ ਅਤੇ ਡਰੱਗ ਤਸਕਰੀ ਦਾ ਇਲਜ਼ਾਮ
ਗੈਂਗਸਟਰ ਤੋਂ ਅੱਤਵਾਦੀ ਬਣਿਆ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਹੁਣ BKI ਦਾ ਪ੍ਰਮੁੱਖ ਮੈਂਬਰ ਅਤੇ ਖਾਲਿਸਤਾਨੀ ਆਪਰੇਟਿਵ ਹੈ। ਸਾਲ 2018/19 ਵਿਚ ਉਹ ਗੈਰ-ਕਾਨੂੰਨੀ ਤੌਰ ‘ਤੇ ਪਾਕਿਸਤਾਨ ਭੱਜ ਗਿਆ ਸੀ ਅਤੇ ਇਸ ਸਮੇਂ ਆਈਐਸਆਈ ਦੀ ਸੁਰੱਖਿਆ ਹੇਠ ਉਥੇ ਰਹਿ ਰਿਹਾ ਹੈ। ਭਾਰਤ ਖਿਲਾਫ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ‘ਚ ਸ਼ਾਮਲ ਹੈ। ਐਨਆਈਏ ਨੇ ਦੋਸ਼ ਲਾਇਆ ਕਿ ਉਹ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰਾਂ, ਗੋਲਾ ਬਾਰੂਦ ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਬੀਕੇਆਈ ਕਾਰਕੁਨਾਂ ਦੀ ਭਰਤੀ, ਹੱਤਿਆਵਾਂ, ਪੰਜਾਬ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਫਿਰੌਤੀ ਰਾਹੀਂ ਬੀਕੇਆਈ ਲਈ ਫੰਡ ਇਕੱਠਾ ਕਰਨ ਵਰਗੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਐਨਆਈਏ ਨੇ ਚਾਰਜਸ਼ੀਟ ਵਿੱਚ ਕਿਹਾ ਕਿ ਰਿੰਦਾ ਮਈ 2022 ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਆਰਪੀਜੀ ਹਮਲੇ ਸਮੇਤ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ 2023 ਵਿੱਚ ‘ਵਿਅਕਤੀਗਤ ਅੱਤਵਾਦੀ’ ਘੋਸ਼ਿਤ ਕੀਤਾ ਸੀ। ਹਾਲਾਂਕਿ 2 ਸਾਲ ਪਹਿਲਾਂ ਰਿੰਦਾ ਦੇ ਪਾਕਿਸਤਾਨ ਵਿੱਚ ਮਾਰੇ ਜਾਣ ਦੀਆਂ ਖਬਰਾਂ ਆ ਚੁੱਕੀਆਂ ਹਨ, ਪਰ ਕਿਸੇ ਵੀ ਸਰਕਾਰੀ ਏਜੰਸੀ ਨੇ ਇਸ ਬਾਰੇ ਬਿਆਨ ਜਾਰੀ ਨਹੀਂ ਕੀਤਾ ਹੈ।ਭਾਰਤ ਦਾ ਲੋੜੀਂਦਾ ਗੈਂਗਸਟਰ ਅਰਸ਼ ਡੱਲਾ ਕੇਟੀਐਫ ਦਾ ਮੈਂਬਰ
ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਭਾਰਤ ਦਾ ਇੱਕ ਬਦਨਾਮ ਗੈਂਗਸਟਰ ਹੈ, ਜੋ ਕੈਨੇਡਾ ਚਲਾ ਗਿਆ ਸੀ। ਕੈਨੇਡਾ ‘ਚ ਡੱਲਾ ਹਰਦੀਪ ਸਿੰਘ ਨਿੱਝਰ ਦੇ ਸੰਪਰਕ ‘ਚ ਆਇਆ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ KTF ਦਾ ਮੁਖੀ ਸੀ। ਦੋਵੇਂ ਨੌਜਵਾਨਾਂ ਦੀ ਭਰਤੀ ਕਰਨ ਅਤੇ ਕੇਟੀਐਫ ਲਈ ਫੰਡ ਇਕੱਠਾ ਕਰਨ ਅਤੇ ਪੰਜਾਬ ਵਿੱਚ ਵਪਾਰੀਆਂ ਅਤੇ ਖਾਸ ਭਾਈਚਾਰਿਆਂ ਦੇ ਨੇਤਾਵਾਂ ਦੀ ਟਾਰਗੇਟ ਕਿਲਿੰਗ ਕਰਨ ਲਈ ਅੱਤਵਾਦੀ ਗਰੋਹ ਬਣਾਉਣ ਵਿੱਚ ਲੱਗੇ ਹੋਏ ਸਨ। ਅਰਸ਼ ਡੱਲਾ ਨੂੰ 2023 ਵਿੱਚ ਭਾਰਤ ਸਰਕਾਰ ਨੇ ‘ਵਿਅਕਤੀਗਤ ਅੱਤਵਾਦੀ’ ਘੋਸ਼ਿਤ ਕੀਤਾ ਹੈ।ਕਨੇਡਾ ਵਿੱਚ ਛੁਪਿਆ ਲੰਡਾ
ਲਖਬੀਰ ਸਿੰਘ ਸੰਧੂ ਉਰਫ ਲੰਡਾ ਪਹਿਲਾਂ ਅਪਰਾਧਿਕ ਅਤੇ ਗੈਂਗਸਟਰ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ। 2017 ਵਿੱਚ, ਉਹ ਕੈਨੇਡਾ ਚਲਾ ਗਿਆ ਅਤੇ ਉੱਥੋਂ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। ਉਹ BKI ਦੇ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦੇ ਸੰਪਰਕ ‘ਚ ਆਇਆ ਅਤੇ ਰਿੰਦਾ ਅਤੇ BKI ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਲੰਡਾ ਮਈ 2022 ਵਿਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰਪੀਜੀ ਹਮਲੇ ਅਤੇ ਦਸੰਬਰ 2022 ਵਿਚ ਤਰਨਤਾਰਨ ਦੇ ਸਰਹਾਲੀ ਥਾਣੇ ਸਮੇਤ ਕਈ ਅੱਤਵਾਦੀ ਘਟਨਾਵਾਂ ਵਿਚ ਮੁੱਖ ਮੁਲਜ਼ਮ ਰਿਹਾ ਹੈ। ਉਹ ਅਗਸਤ 2022 ਵਿੱਚ ਪੰਜਾਬ ਪੁਲਿਸ ਦੇ ਐਸਆਈ ਦਿਲਬਾਗ ਸਿੰਘ ਦੇ ਕਤਲ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਵੀ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
