ਤਿੰਨ ਦੋਸਤ ਨਵੀਂ ਕਾਰ ਖਰੀਦਣ ਗਏ ਸਨ ਚੰਡੀਗੜ੍ਹ ਪਰ ਪੁਰਾਣੀ ਕਾਰ ਨੇ ਲੈ ਲਈ ਸਾਰਿਆਂ ਦੀ ਜਾਨ ਪੜੋ ਪੂਰੀ ਖਬਰ

Updated On: 

10 Dec 2023 12:01 PM

ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਤਿੰਨ ਦੋਸਤਾਂ ਦੀ ਸੜਕ ਹਾਸਦੇ ਵਿੱਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ ਇੱਕ ਭਿਆਨਕ ਸੜਕੀ ਹਾਦਸਾ ਨਵਾਸ਼ਹਿਰ ਵਿਖੇ ਵਾਪਰ ਗਿਆ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਅਤੇ ਪਰਾਲੀ ਨਾਲ ਭਰੇ ਟਰਾਲੇ ਦੀ ਟੱਕਰ ਹੋਣ ਨਾਲ ਵਾਪਰਿਆ। ਤਿੰਨੇ ਨੌਜਵਾਨ ਨਵੀਂ ਗੱਡੀ ਖਰੀਦਣ ਲਈ ਚੰਡੀਗੜ੍ਹ ਗਏ ਹੋਏ ਸਨ ਤੇ ਬੀਤੀ ਦੇਰ ਰਾਤ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆ ਰਹੇ ਸਨ। ਜਦੋਂ ਇਹ ਹਾਦਸਾ ਵਾਪਰ ਗਿਆ।

ਤਿੰਨ ਦੋਸਤ ਨਵੀਂ ਕਾਰ ਖਰੀਦਣ ਗਏ ਸਨ ਚੰਡੀਗੜ੍ਹ ਪਰ ਪੁਰਾਣੀ ਕਾਰ ਨੇ ਲੈ ਲਈ ਸਾਰਿਆਂ ਦੀ ਜਾਨ ਪੜੋ ਪੂਰੀ ਖਬਰ
Follow Us On

ਅੰਮ੍ਰਿਤਸਰ। ਅੰਮ੍ਰਿਤਸਰ ਰੋਡ ਤੇ ਸਥਿਤ ਪਿੰਡ ਖਾਸਾ ਦੇ ਤਿੰਨ ਵਸਨੀਕਾਂ ਦੀ ਬੀਤੀ ਦੇਰ ਰਾਤ ਆਰਟੀਕਾ ਕਾਰ ਤੇ ਪਰਾਲੀ ਦੇ ਭਰੇ ਟਰਾਲੇ ਨਾਲ ਹੋਈ ਭਿਆਨਕ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਬਾਰੇ ਜਾਣਕਾਰੀ ਹਾਸਿਲ ਹੋਈ ਹੈ। ਇਹ ਹਾਦਸਾ ਨਵਾਸ਼ਹਿਰ (Navashahr) ਦੇ ਕੋਲ ਹੋਇਆ ਜਦੋਂ ਇਹ ਤਿੰਨੇ ਦੋਸਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵੱਲ ਵਾਪਸ ਆ ਰਹੇ ਸਨ।

ਫਿਲਹਾਲ ਪੁਲਿਸ ਨੇ ਤਿੰਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲ਼ਈ ਹਸਪਤਾਲ ਵਿਖੇ ਪਹੁੰਚਾ ਦਿੱਤਾ ਹੈ। ਦਰਅਸਲ ਇਹ ਤਿੰਨੇ ਦੋਸਤ ਚੰਡੀਗੜ੍ਹ ਨਵੀਂ ਕਾਰ ਲੈਣ ਗਏ ਸਨ। ਪਰ ਉਨ੍ਹਾਂ ਕੀ ਪਤਾ ਸੀ ਉਨ੍ਹਾਂ ਨੇ ਅੱਜ ਘਰ ਨਹੀਂ ਮੁੜਨਾ।