ਇਕੱਠੇ ਹੋਏ ‘ਆਪ’-ਕਾਂਗਰਸ ਚੰਡੀਗੜ੍ਹ ਮੇਅਰ ਦੀ ਚੋਣ ਲੜਨਗੇ ਇਕੱਠੇ, ‘ਆਪ’ ਨੂੰ ਮਿਲੇਗਾ ਮੇਅਰ ਦਾ ਅਹੁਦਾ… ਬਾਕੀ ਕਾਂਗਰਸ ਨੂੰ

Updated On: 

15 Jan 2024 18:00 PM

Chandigarh Mayor Election: ਕਾਂਗਰਸ ਅਤੇ 'ਆਪ' ਦੇ ਇਕੱਠੇ ਆਉਣ ਕਾਰਨ ਪਿਛਲੇ ਕਈ ਸਾਲਾਂ ਤੋਂ ਮੇਅਰ ਦੀ ਕੁਰਸੀ 'ਤੇ ਬੈਠੀ ਭਾਜਪਾ ਦੀ ਬਾਦਸ਼ਾਹਤ ਖ਼ਤਰੇ 'ਚ ਪੈ ਗਈ ਹੈ। ਆਪ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗਠਜੋੜ ਦੇ ਅੰਕੜਿਆਂ ਨਾਲੋਂ ਵੱਧ ਵੋਟਾਂ ਮਿਲਣਗੀਆਂ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਗਠਜੋੜ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਨਜ਼ਰ ਭਾਜਪਾ ਅਤੇ ਅਕਾਲੀ ਦਲ ਦੇ ਇਕ ਕੌਂਸਲਰ 'ਤੇ ਹੈ।

ਇਕੱਠੇ ਹੋਏ ਆਪ-ਕਾਂਗਰਸ ਚੰਡੀਗੜ੍ਹ ਮੇਅਰ ਦੀ ਚੋਣ ਲੜਨਗੇ ਇਕੱਠੇ, ਆਪ ਨੂੰ ਮਿਲੇਗਾ ਮੇਅਰ ਦਾ ਅਹੁਦਾ... ਬਾਕੀ ਕਾਂਗਰਸ ਨੂੰ

ਚੰਡੀਗੜ੍ਹ ਮੇਅਰ ਦੀ ਚੋਣ ਇਕੱਠੇ ਲੜਨਗੇ 'ਆਪ'-ਕਾਂਗਰਸ

Follow Us On

ਚੰਡੀਗੜ੍ਹ (Chandigarh) ਚੰਡੀਗੜ੍ਹ ਮੇਅਰ ਦੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰ ​​ਲਿਆ ਹੈ। ਸੋਮਵਾਰ ਨੂੰ ਆਪ ਅਤੇ ਕਾਂਗਰਸ ਦੇ ਆਗੂ ਤੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈਣ ਲਈ ਨਗਰ ਨਿਗਮ ਪੁੱਜੇ। ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੀ ਰਹੇਗਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਕੋਲ ਜਾਣਗੇ।

ਇੰਡੀਆ ਗਠਜੋੜ ਲਈ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਸੀਟਾਂ ਦੀ ਵੰਡ ਤੋਂ ਪਹਿਲਾਂ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਇਮਤਿਹਾਨ ਹੈ। 35 ਕੌਂਸਲਰਾਂ ਦੇ ਹਾਊਸ ਵਿੱਚ ਆਮ ਆਦਮੀ ਪਾਰਟੀ ਦੇ 13 ਕੌਂਸਲਰ ਹਨ। ਜਦੋਂਕਿ ਕਾਂਗਰਸ (Congress) ਕੋਲ 7 ਕੌਂਸਲਰ ਹਨ। ਜੇਕਰ ਦੋਵੇਂ ਪਾਰਟੀਆਂ ਇੰਡੀਆ ਅਲਾਇੰਸ ਤਹਿਤ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਕੌਂਸਲਰਾਂ ਦੀ ਗਿਣਤੀ 20 ਹੋ ਜਾਵੇਗੀ ਅਤੇ ਇੰਡੀਆ ਅਲਾਇੰਸ ਦਾ ਮੇਅਰ ਬੜੀ ਆਸਾਨੀ ਨਾਲ ਬਣ ਸਕਦਾ ਹਨ। ਗਠਜੋੜ ਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ ਜਿਸ ਦੀ ਪ੍ਰਕਿਰਿਆ ਅੰਤਿਮ ਦੌਰ ਤੇ ਪਹੁੰਚ ਗਈ ਹੈ। ਦੂਜੇ ਪਾਸੇ ਭਾਜਪਾ ਕੋਲ ਕੁੱਲ 14 ਕੌਂਸਲਰਾਂ ਅਤੇ 1 ਸੰਸਦ ਮੈਂਬਰ ਦੀ ਵੋਟ ਹੈ। ਜਦੋਂ ਕਿ 1 ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਹੈ ਜੋ ਵੋਟਿੰਗ ਦੌਰਾਨ ਜ਼ਿਆਦਾਤਰ ਗੈਰਹਾਜ਼ਰ ਰਹਿੰਦੇ ਹਨ।

18 ਜਨਵਰੀ ਨੂੰ ਹੈ ਮੇਅਰ ਚੋਣ

ਮੇਅਰ ਦੀਆਂ ਇਹ ਅਹਿਮ ਚੋਣਾਂ 18 ਜਨਵਰੀ ਨੂੰ ਹੋ ਰਹੀਆਂ ਹਨ। ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦੇ ਤਹਿਤ ਇਕੱਠੇ ਹੋ ਜਾਂਦੇ ਹਨ ਤਾਂ ਮੰਨਿਆ ਜਾ ਰਿਹਾ ਹੈ ਕਿ ਪੰਜਾਬ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਸਾਕਾਰਾਤਮਕ ਢੰਗ ਨਾਲ ਅੱਗੇ ਵਧ ਸਕਦੀ ਹੈ। ਭਾਜਪਾ ਜਿਸ ਕੋਲ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਸੀਟ ਰਹੀ ਹੈ। ਜੇਕਰ ਇਸ ਵਾਰ ਹਾਰ ਹੁੰਦੀ ਹੈ ਤਾਂ ਇਹ ਉਸ ਲਈ ਵੱਡਾ ਝਟਕਾ ਹੋਵੇਗਾ।

Exit mobile version