ਚੰਡੀਗੜ੍ਹ ‘ਚ ਸਮਝੌਤਾ ਮੋਹਾਲੀ ‘ਚ ਪ੍ਰਦਰਸ਼ਨ, AAP- ਕਾਂਗਰਸ ਗਠਜੋੜ ‘ਤੇ ਫਿਰ ਫਸੀ ਗਰਾਰੀ!

Updated On: 

19 Jan 2024 13:32 PM

Punjab India Alliance: ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਵੱਲੋਂ ਇਸ ਪ੍ਰਦਰਸ਼ਨ ਦੀ ਆਗੁਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ਚ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੋ ਜਿਸ ਦੇ ਚੱਲਦੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜਾਬ ਕਾਂਗਰਸ ਲਗਾਤਾਰ ਇੰਡੀਆ ਗਠਜੋੜ ਦਾ ਵਿਰੋਧ ਕਰ ਰਹੀ ਹੈ।

ਚੰਡੀਗੜ੍ਹ ਚ ਸਮਝੌਤਾ ਮੋਹਾਲੀ ਚ ਪ੍ਰਦਰਸ਼ਨ, AAP- ਕਾਂਗਰਸ ਗਠਜੋੜ ਤੇ ਫਿਰ ਫਸੀ ਗਰਾਰੀ!

ਆਪ ਕਾਂਗਰਸ

Follow Us On

ਬੀਤੇ ਦਿਨ ਚੰਡੀਗੜ੍ਹ (Chandigarh) ਮੇਅਰ ਚੋਣ ਲਈ ਗਠਜੋੜ ਤੋਂ ਬਾਅਦ ਕਾਂਗਰਸ ਵਰਕਰ ਅੱਜ ਮੁਹਾਲੀ ‘ਚ ਵਿਰੋਧ ਲਈ ਉਤਰੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਵੱਲੋਂ ਇਸ ਪ੍ਰਦਰਸ਼ਨ ਦੀ ਆਗੁਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ਚ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੋ ਜਿਸ ਦੇ ਚੱਲਦੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਪੰਜਾਬ ਕਾਂਗਰਸ ਲਗਾਤਾਰ ਇੰਡੀਆ ਗਠਜੋੜ ਦਾ ਵਿਰੋਧ ਕਰ ਰਹੀ ਹੈ।

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਤੇ ਇਲਜ਼ਾਮ ਲਗਾਏ ਹਨ ਕਿ ਸੂਬੇ ‘ਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਹਰ ਦਿਨ ਅਪਰਾਧਿਕ ਘਟਨਾਵਾਂ ਲਗਾਤਾਰ ਵਾਪਰ ਰਹੀਆਂ। ਉਨ੍ਹਾਂ ਨੇ ਤਰਨਤਾਰਨ ਵਿੱਚ ਸਰਪੰਚ ਸੋਨੂੰ ਚੀਮਾ ਦੇ ਕਤਲ ਦੀ ਵਾਰਦਾਤ ਤੇ ਬੋਲਦਿਆਂ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਚ ਬਦਮਾਸ਼ ਬੇਖੋਫ਼ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਸੂਬੇ ਦੇ ਲੋਕਾਂ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਵਿੱਚ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ। ਹਾਲਾਂਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ।

‘ਚੰਡੀਗੜ੍ਹ ਦਾ ਗਣਿਤ’

ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਦਿੱਤੀ ਜਾਣਕਾਰੀ ਦਿੱਤੀ ਸੀ ਕਿ ਮੇਅਰ ਚੋਣਾਂ ਨੂੰ ਲੈ ਕੇ ‘ਆਪ’ ਪਾਰਟੀ ਤੇ ਕਾਂਗਰਸ ਵਿਚਾਲੇ ਲਗਭਗ ਪੂਰਾ ਸਮਝੌਤਾ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੇਅਰ ਦੀ ਸੀਟ ‘ਆਪ’ ਪਾਰਟੀ ਕੋਲ ਰਹੇਗੀ ਅਤੇ ਸੀਨੀਅਰ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਕੋਲ ਹੀ ਰਹਿਣਗੇ। 35 ਕੌਂਸਲਰਾਂ ਦੇ ਹਾਊਸ ਵਿੱਚ AAP ਕੋਲ 13 ਕੌਂਸਲਰ ਹਨ ਅਤੇ ਕਾਂਗਰਸ ਕੋਲ 7 ਕੌਂਸਲਰ ਹਨ। ਜੇਕਰ ਆਪ ਅਤੇ ਕਾਂਗਰਸ ਪਾਰਟੀ ਇੰਡੀਆ ਅਲਾਇੰਸ ਤਹਿਤ ਇਕੱਠੀਆਂ ਹੋਣ ਤਾਂ ਕੌਂਸਲਰਾਂ ਦੀ ਗਿਣਤੀ 20 ਹੋ ਜਾਵੇਗੀ। ਇਸ ਤਰ੍ਹਾਂ ਇੰਡੀਆ ਅਲਾਇੰਸ ਦਾ ਮੇਅਰ ਬੜੀ ਆਸਾਨੀ ਨਾਲ ਬਣ ਸਕਦਾ ਹਨ।