ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੁਸਲਮਾਨਾਂ ਨੂੰ ਮੈਸੇਜ਼, ਇਜ਼ਰਾਈਲ ਨੂੰ ਹਮਲੇ ਦੀ ਧਮਕੀ… ਸੰਬੋਧਨ ‘ਚ ਕੀ-ਕੀ ਬੋਲੇ ਈਰਾਨ ਦੇ ਸੁਪਰੀਮ ਲੀਡਰ ?

Iran Supreme Leader Ayatullah Ali Khamenei : ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ 5 ਸਾਲਾਂ 'ਚ ਪਹਿਲੀ ਵਾਰ ਸ਼ੁੱਕਰਵਾਰ ਦੀ ਨਮਾਜ਼ ਦੀ ਅਗਵਾਈ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਖਾਮੇਨੇਈ ਨੇ ਕਿਹਾ ਕਿ ਮੰਗਲਵਾਰ ਨੂੰ ਈਰਾਨ ਨੇ ਫਲਸਤੀਨ ਦੇ ਅਧਿਕਾਰਾਂ ਲਈ ਇਜ਼ਰਾਈਲ 'ਤੇ ਹਮਲਾ ਕੀਤਾ ਹੈ ਅਤੇ ਭਵਿੱਖ 'ਚ ਜੇਕਰ ਲੋੜ ਪਈ ਤਾਂ ਉਹ ਫਿਰ ਅਜਿਹਾ ਕਰਨਗੇ। ਮੁਸਲਮਾਨਾਂ ਨੂੰ ਇਕਜੁੱਟ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਅਰਬ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ।

ਮੁਸਲਮਾਨਾਂ ਨੂੰ ਮੈਸੇਜ਼, ਇਜ਼ਰਾਈਲ ਨੂੰ ਹਮਲੇ ਦੀ ਧਮਕੀ… ਸੰਬੋਧਨ ‘ਚ ਕੀ-ਕੀ ਬੋਲੇ ਈਰਾਨ ਦੇ ਸੁਪਰੀਮ ਲੀਡਰ ?
ਮੁਸਲਮਾਨਾਂ ਨੂੰ ਮੈਸੇਜ਼, ਇਜ਼ਰਾਈਲ ਨੂੰ ਧਮਕੀ, ਕੀ ਬੋਲੇ ਈਰਾਨ ਦੇ ਸੁਪਰੀਮ ਲੀਡਰ?
Follow Us
tv9-punjabi
| Updated On: 04 Oct 2024 15:58 PM

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਏਨੀ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕੀਤਾ। ਮੰਗਲਵਾਰ ਨੂੰ ਈਰਾਨ ਵੱਲੋਂ ਕੀਤੇ ਗਏ ਹਮਲੇ ਬਾਰੇ ਉਨ੍ਹਾਂ ਕਿਹਾ ਹੈ ਕਿ ਇਹ ਹਮਲਾ ਇਜ਼ਰਾਈਲ ‘ਤੇ ਫਲਸਤੀਨ ਦੇ ਹੱਕਾਂ ਲਈ ਕੀਤਾ ਗਿਆ ਸੀ ਅਤੇ ਭਵਿੱਖ ‘ਚ ਜੇਕਰ ਲੋੜ ਪਈ ਤਾਂ ਇਸ ਨੂੰ ਦੁਬਾਰਾ ਵੀ ਕੀਤਾ ਜਾਵੇਗਾ। ਖਾਮਨੇਈ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਅਤੇ ਭਵਿੱਖ ਵਿੱਚ ਵੀ ਇਸ ਨੂੰ ਪੂਰਾ ਕਰਾਂਗੇ। ਅਸੀਂ ਨਾ ਤਾਂ ਜਲਦਬਾਜ਼ੀ ਕਰਾਂਗੇ ਅਤੇ ਨਾ ਹੀ ਰੁਕਾਂਗੇ।

ਸੁਪਰੀਮ ਲੀਡਰ ਨੇ ਅਰਬ ਦੇਸ਼ਾਂ ਸਮੇਤ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਮੁਸਲਮਾਨਾਂ ਵਿਰੁੱਧ ਤਬਾਹੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਇਸ ਲਈ ਉਨ੍ਹਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਖਾਮਨੇਈ ਨੇ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਈਰਾਨ ਸੰਕਟ ਦੀ ਘੜੀ ‘ਚ ਲੇਬਨਾਨ ਦੇ ਨਾਲ ਖੜ੍ਹਾ ਹੈ।

ਮੁਸਲਮਾਨਾਂ ਵਿਰੁੱਧ ਤਬਾਹੀ ਦੀ ਸਿਆਸਤ

ਖਾਮਨੇਈ ਨੇ ਅਮਰੀਕਾ ਦਾ ਨਾਂ ਲਏ ਬਿਨਾਂ ਹਮਲਾ ਕੀਤਾ ਅਤੇ ਕਿਹਾ ਕਿ ਮੁਸਲਮਾਨਾਂ ਖਿਲਾਫ ਜੰਗ ਦਾ ਹੁਕਮ ਸਿਰਫ ਇਕ ਦੇਸ਼ ਤੋਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਦੁਸ਼ਮਣ ਵਿਰੁੱਧ ਇਕਜੁੱਟ ਅਤੇ ਚੁਸਤ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦੁਸ਼ਮਣ ਪੂਰੀ ਦੁਨੀਆ ਵਿਚ ਜੰਗ ਚਾਹੁੰਦੇ ਹਨ। ਅਤੇ ਸਾਨੂੰ ਦੁਸ਼ਮਣ ਦੇ ਵਿਰੁੱਧ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ. ਉਨ੍ਹਾਂ ਦੋਸ਼ ਲਾਇਆ ਕਿ ਦੁਨੀਆਂ ਵਿੱਚ ਮੁਸਲਮਾਨਾਂ ਖ਼ਿਲਾਫ਼ ਤਬਾਹੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ।

ਖਾਮਨੇਈ ਨੇ ਦੁਨੀਆ ਭਰ ਦੇ ਮੁਸਲਿਮ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੁਸਲਮਾਨ ਇਕੱਠੇ ਰਹਿਣਗੇ ਤਾਂ ਹੀ ਅੱਲ੍ਹਾ ਉਨ੍ਹਾਂ ‘ਤੇ ਬਰਕਤ ਪਾਵੇਗਾ। ਉਨ੍ਹਾਂ ਕਿਹਾ ਕਿ ਦੁਸ਼ਮਣ ਮੁਸਲਿਮ ਦੇਸ਼ਾਂ ਦੇ ਮਗਰ ਲੱਗੇ ਹੋਏ ਹਨ। ਅਫਗਾਨਿਸਤਾਨ ਤੋਂ ਯਮਨ ਤੱਕ, ਇਰਾਕ ਤੋਂ ਲੈਬਨਾਨ ਤੱਕ, ਹਰ ਮੁਸਲਿਮ ਦੇਸ਼ ਦਾ ਸਮਰਥਨ ਹੋਣਾ ਚਾਹੀਦਾ ਹੈ। ਖਾਮਨੇਈ ਨੇ ਕਿਹਾ ਕਿ ਦੁਸ਼ਮਣ ਇੱਕ ਦੇਸ਼ ਵਿੱਚ ਆਪਣਾ ਉਦੇਸ਼ ਪ੍ਰਾਪਤ ਕਰਨ ਤੋਂ ਬਾਅਦ ਦੂਜੇ ਦੇਸ਼ ਵਿੱਚ ਚਲੇ ਜਾਂਦੇ ਹਨ। ਜੇਕਰ ਮੁਸਲਮਾਨ ਇਕੱਠੇ ਰਹਿਣਗੇ, ਤਾਂ ਅੱਲ੍ਹਾ ਸਾਨੂੰ ਬਰਕਤ ਦੇਵੇਗਾ ਅਤੇ ਅਸੀਂ ਮਿਲ ਕੇ ਦੁਸ਼ਮਣ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦੇਵਾਂਗੇ।

ਗਾਜ਼ਾ ਯੁੱਧ ‘ਤੇ ਖਾਮਨੇਈ ਨੇ ਕੀ ਕਿਹਾ?

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਗਾਜ਼ਾ ਯੁੱਧ ਨੂੰ ਲੈ ਕੇ ਇਜ਼ਰਾਈਲ ਅਤੇ ਉਸਦੇ ਸਮਰਥਕ ਦੇਸ਼ਾਂ ‘ਤੇ ਨਿਸ਼ਾਨਾ ਸਾਧਿਆ ਹੈ। ਖਾਮਨੇਈ ਨੇ ਪਿਛਲੇ ਸਾਲ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਨੂੰ ਜਾਇਜ਼ ਠਹਿਰਾਇਆ ਅਤੇ ਕਿਹਾ ਕਿ ਉਹ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਾਨੂੰਨ ਫਲਸਤੀਨੀਆਂ ਨੂੰ ਆਪਣੀ ਜ਼ਮੀਨ ਦੀ ਰੱਖਿਆ ਕਰਨ ਦਾ ਹੱਕ ਦਿੰਦਾ ਹੈ।

ਖਾਮਨੇਈ ਨੇ ਕਿਹਾ ਕਿ ਜਿਸ ਤਰ੍ਹਾਂ ਲੇਬਨਾਨ ‘ਚ ਅੱਤਿਆਚਾਰ ਹੋ ਰਹੇ ਹਨ, ਪਿਛਲੇ ਸਾਲ ਵੀ ਇਸੇ ਤਰ੍ਹਾਂ ਦੇ ਅੱਤਿਆਚਾਰ ਕੀਤੇ ਗਏ ਸਨ। ਖਾਮਨੇਈ ਨੇ ਕਿਹਾ ਕਿ ਗਾਜ਼ਾ ‘ਚ ਜੋ ਹੋਇਆ, ਉਸ ਨੂੰ ਸਾਰਿਆਂ ਨੇ ਦੇਖਿਆ। ਲੋਕਾਂ ਨੂੰ ਇਤਰਾਜ਼ ਹੈ ਕਿ ਹਿਜ਼ਬੁੱਲਾ ਗਾਜ਼ਾ ਦੇ ਲੋਕਾਂ ਦੀ ਮਦਦ ਕਿਉਂ ਕਰ ਰਿਹਾ ਹੈ। ਪਰ ਇਹ ਇੱਕ ਕਾਨੂੰਨ ਹੈ ਕਿ ਸਾਨੂੰ ਦੁਨੀਆ ਭਰ ਦੇ ਮੁਸਲਮਾਨਾਂ ਦੀ ਮਦਦ ਕਰੀਏ। ਇਹ ਇਸਲਾਮੀ ਕਾਨੂੰਨ ਹੈ ਕਿ ਸਾਨੂੰ ਮੁਸਲਮਾਨਾਂ ਦੀ ਮਦਦ ਕਰਨੀ ਚਾਹੀਦੀ ਹੈ।

ਹਿਜ਼ਬੁੱਲਾ ਚੀਫ਼ ਨਸਰੁੱਲਾ ਨੂੰ ਦੱਸਿਆ ਸ਼ਹੀਦ

ਸੁਪਰੀਮ ਲੀਡਰ ਖਾਮਨੇਈ ਨੇ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੀ ਮੌਤ ਨੂੰ ਸ਼ਹਾਦਤ ਦੱਸਦਿਆਂ ਕਿਹਾ ਕਿ ਨਸਰੱਲਾ ਸ਼ੈਤਾਨ ਇਜ਼ਰਾਈਲ ਨਾਲ ਲੜ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਨਸਰੱਲਾ ਦੀ ਸ਼ਹਾਦਤ ਤੋਂ ਦੁਖੀ ਹਾਂ ਪਰ ਹਾਰੇ ਨਹੀਂ, ਦੁਸ਼ਮਣ ਹਸਨ ਨਸਰੱਲਾ ਦੀ ਸ਼ਹਾਦਤ ਤੋਂ ਡਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਦੀ ਹਮਦਰਦੀ ਲੇਬਨਾਨ ਦੇ ਨਾਲ ਹੈ। ਇਰਾਨ ਇਸ ਸੰਕਟ ਵਿੱਚ ਲੇਬਨਾਨ ਦੇ ਨਾਲ ਖੜ੍ਹਾ ਹੈ।

ਖਾਮਨੇਈ ਨੇ ਹਸਨ ਨਸਰੱਲਾ ਦੀ ਮੌਤ ਨੂੰ ਇਸਲਾਮ ਦੇ ਰਾਹ ‘ਚ ਦਿੱਤੀ ਕੁਰਬਾਨੀ ਦੱਸਿਆ। ਉਨ੍ਹਾਂ ਨੇ ਅਰਬ ਦੇਸ਼ਾਂ ਅਤੇ ਉਥੋਂ ਦੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਦੁਸ਼ਮਣ ਇੱਕੋ ਹੈ, ਜੋ ਈਰਾਨ ਦਾ ਦੁਸ਼ਮਣ ਹੈ, ਉਹ ਇਰਾਕ, ਲੇਬਨਾਨ ਅਤੇ ਮਿਸਰ ਦਾ ਦੁਸ਼ਮਣ ਹੈ।

ਪੰਜਾਬ ਦੀਆਂ ਔਰਤਾਂ ਦੀ ਹੋਵੇਗੀ ਕੈਂਸਰ ਸਕ੍ਰੀਨਿੰਗ, ਮੁਕਤਸਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ
ਪੰਜਾਬ ਦੀਆਂ ਔਰਤਾਂ ਦੀ ਹੋਵੇਗੀ ਕੈਂਸਰ ਸਕ੍ਰੀਨਿੰਗ, ਮੁਕਤਸਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ...
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ
ਸਾਲ 2024 ਦਿਲਜੀਤ ਦੋਸਾਂਝ ਲਈ ਰਿਹਾ ਸ਼ਾਨਦਾਰ, ਇਹ 5 ਗੱਲਾਂ ਭਰਦੀਆਂ ਹਨ ਗਵਾਹੀ...
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ
ਵਾਇਨਾਡ ਤੋਂ ਜਿੱਤ ਕੇ ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ, ਚੁੱਕੀ ਸਹੁੰ...
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ
ਜਲੰਧਰ 'ਚ ਪੁਲਿਸ ਤੇ ਲਾਰੈਂਸ ਗੈਂਗ ਦਾ ਐਨਕਾਊਂਟਰ, ਪੁਲਿਸ ਦੇ ਚੁੰਗਲ 'ਚ ਕਿਵੇਂ ਫਸੇ...
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!
NADA ਨੇ ਕਾਂਗਰਸੀ ਨੇਤਾ ਤੇ ਪਹਿਲਵਾਨ ਬਜਰੰਗ ਪੂਨੀਆ 'ਤੇ ਲਗਾਈ 4 ਸਾਲ ਦੀ ਪਾਬੰਦੀ, ਵੱਡਾ ਕਾਰਨ ਵੀ ਆਇਆ ਸਾਹਮਣੇ!...
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ
ਕਿਸਾਨ ਆਗੂ ਪੰਧੇਰ ਦਾ ਐਲਾਨ, ਡੱਲੇਵਾਲ ਦੀ ਥਾਂ ਮਰਨ ਵਰਤ ਤੇ ਬੈਠਣਗੇ ਸੁਖਜੀਤ...
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ
ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਰਵਨੀਤ ਸਿੰਘ ਬਿੱਟੂ ਨੇ ਘੇਰੀ ਪੰਜਾਬ ਸਰਕਾਰ...
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?
ਚੰਡੀਗੜ੍ਹ 'ਚ ਬੈਕ ਟੂ ਬੈਕ ਹੋਏ ਦੋ ਧਮਾਕੇ, ਮਸ਼ਹੂਰ ਗਾਇਕ ਦਾ ਜੁੜਿਆ ਨਾਂ, ਕਿਸ ਨੇ ਰਚੀ ਸਾਜ਼ਿਸ਼ ਅਤੇ ਕਿਉਂ?...
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ
ਅੰਮ੍ਰਿਤਸਰ ਦਾ ਅਜਨਾਲਾ ਥਾਣਾ ਫਿਰ ਸੁਰਖੀਆਂ 'ਚ, ਬੰਬ ਮਿਲਣ ਤੋਂ ਬਾਅਦ ਮਚੀ ਹਫੜਾ-ਤਫੜੀ...