ਸ਼ਰਾਬ ਦੇ ਪਿਆਲੇ ਤੋਂ ਭੜਕੀ ਚਿੰਗਾਰੀ ਨੇ ਰੈਸਟੋਰੈਂਟ ਵਿੱਚ ਲਗਾ ਦਿੱਤੀ ਅੱਗ
ਰੈਸਟੋਰੈਂਟ ਵਿੱਚ ਅੱਗ ਦਰਅਸਲ ਉਸ ਵੇਲੇ ਲੱਗੀ ਜਦੋਂ ਉਥੇ ਇੱਕ ਕੌਕਟੇਲ ਵਿੱਚ ਰੱਖੇ ਸਪਾਰਕਲਰ ਨੂੰ ਜਲਾਏ ਜਾਣ ਮਗਰੋਂ ਉਸ ਦੀਆਂ ਚਿੰਗਾਰਿਆਂ ਨੇ ਉਥੇ ਟੰਗੇ ਹੈਂਗਿੰਗ ਵਾਲ ਡੈਕੋਰੇਸ਼ਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ
ਬਰਮਿੰਘਮ : ਇਥੇ ਦੇ ਇੱਕ ਇਟਾਲੀਅਨ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਲੋਕਾਂ ਵਿੱਚ ਓਸ ਵੇਲੇ ਭੱਜ ਨੱਠ ਮਚ ਗਈ ਜਦੋਂ ਉਥੇ ਸ਼ਰਾਬ ਦੀਆਂ ਪਿਆਲੀਆਂ ਦੇ ਆਲੇ ਦੁਆਲੇ ਸਜਾਵਟ ਵਾਸਤੇ ਸਪਾਰਕਲਰ ਦੀਆਂ ਚਿੰਗਾਰੀਆਂ ਨੇ ਰੈਸਟੋਰੈਂਟ ਵਿੱਚ ਇੱਕ ਹੈਂਗਿੰਗ ਵਾਲ ਡੈਕੋਰੇਸ਼ਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਉਥੇ ਅੱਗ ਭੜਕ ਗਈ। ਇਹ ਵਾਕਿਆ ਸ਼ਨੀਵਾਰ ਰਾਤ ਬਰਮਿੰਘਮ ਸਥਿਤ ‘ਦ ਆਰਕੇਡਿਯਨ ਸੈਂਟਰ’ ਵਿਚ ਬਣੇ ਇਕ ਇਟਾਲੀਅਨ ਰੈਸਟੋਰੈਂਟ ਵਿੱਚ ਵਾਪਰਿਆ ਸੀ ਅਤੇ ਉਸ ਤੋਂ ਬਾਅਦ ਉਥੇ ਖਾਣਾ ਖਾ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਉਹ ਜਾਨ ਬਚਾਉਣ ਵਾਸਤੇ ਬਾਹਰਲੇ ਪਾਸੇ ਭੱਜਣ ਲੱਗੇ। ਖੁਸ਼ਕਿਸਮਤੀ ਨਾਲ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।


