Ajab Gajab Surgery! ਕੱਟਣਾ ਨਾ ਪਵੇ ਹੱਥ, ਡਾਕਟਰਾਂ ਨੇ ਜੇਬ ਬਣਾ ਕੇ ਸੀ ਦਿੱਤਾ ਢਿੱਡ ਦੇ ਨਾਲ
Anthony Seward: ਇਹ ਅਨੋਖੀ ਸਰਜਰੀ ਬ੍ਰਿਸਟਲ ਦੇ ਇਕ ਹਸਪਤਾਲ ਵਿਚ ਜੇਮਸ ਹੈਂਡਰਸਨ ਨਾਂ ਦੇ ਡਾਕਟਰ ਨੇ ਅੰਜਾਮ ਦਿੱਤੀ ਹੈ। ਡਾਕਟਰ ਨੇ ਚਾਰ ਸਰਜਰੀਆਂ ਕਰਕੇ ਐਂਥਨੀ ਸੀਵਰਡ ਨਾਂ ਦੇ ਨੌਜਵਾਨ ਦਾ ਹੱਥ ਬਚਾ ਲਿਆ।
ਡਾਕਟਰਾਂ ਨੇ ਨੌਜਵਾਨ ਦੇ ਹੱਥ ਦੀ ਅਨੋਖੀ ਸਰਜਰੀ ਕੀਤੀ, ਜਿਸ ਕਾਰਨ ਉਸ ਦਾ ਹੱਥ ਵੀ ਨਹੀਂ ਕੱਟਣਾ ਪਿਆ। ਡਾਕਟਰਾਂ ਨੇ ਨੌਜਵਾਨ ਦੇ ਹੱਥ ਨੂੰ ਜੇਬ ਦੇ ਆਕਾਰ ਦੇ ਚਮੜੇ ਦੇ ਕਵਰ ਨਾਲ ਸੀ ਦਿੱਤਾ।ਨੌਜਵਾਨ ਨਾਲ ਇੱਕ ਫੈਕਟਰੀ ਵਿੱਚ ਹਾਦਸਾ ਵਾਪਰ ਗਿਆ ਸੀ। ਇਸ ਵਿਚ ਉਸ ਦਾ ਹੱਥ ਇੰਨਾ ਗੰਭੀਰ ਜ਼ਖਮੀ ਹੋ ਗਿਆ ਸੀ ਕਿ ਉਸ ਨੇ ਦੁਬਾਰਾ ਪਾਉਣ ਦੀ ਉਮੀਦ ਛੱਡ ਦਿੱਤੀ ਸੀ। ਪਰ, ਡਾਕਟਰਾਂ ਨੇ ਉਹ ਕਰ ਦਿਖਾਇਆ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ।
ਮਿਰਰ ਦੀ ਰਿਪੋਰਟ ਮੁਤਾਬਕ 21 ਸਾਲਾ ਐਂਥਨੀ ਸੀਵਰਡ ਫਾਇਰਫਾਈਟਰ ਵਜੋਂ ਕੰਮ ਕਰਦਾ ਸੀ। ਇਸ ਦੇ ਨਾਲ ਹੀ ਉਹ ਇੱਕ ਫੈਕਟਰੀ ਵਿੱਚ ਵੀ ਸੇਵਾਵਾਂ ਦਿੰਦਾ ਸੀ। ਇਹ 2017 ਦੀ ਗੱਲ ਹੈ, ਜਦੋਂ ਐਂਥਨੀ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਇੱਕ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਨੌਜਵਾਨ ਦਾ ਹੱਥ ਬੁਰੀ ਤਰ੍ਹਾਂ ਕੁਚਲ ਗਿਆ ਸੀ। ਇਸ ਹਾਦਸੇ ਤੋਂ ਬਾਅਦ ਉਸ ਦੇ ਹੱਥਾਂ ਦੀ ਚਮੜੀ ਗਾਇਬ ਹੋ ਗਈ ਅਤੇ ਹੱਡੀਆਂ ਦਿਖਾਈ ਦੇਣ ਲੱਗ ਪਈਆਂ ਸਨ।


