ਹਮਾਸ ਦਾ ਖਾਤਮਾ, ਗਾਜ਼ਾ ‘ਤੇ ਕਬਜ਼ਾ, ਬਣਾਵਾਂਗੇ ਫੌਜੀ ਅੱਡਾ-ਇਜ਼ਰਾਈਲ ਦਾ ਸੀਕ੍ਰੇਟ ਪਲਾਨ ਲੀਕ!
ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਇਕ ਗੁਪਤ ਦਸਤਾਵੇਜ਼ ਲੀਕ ਹੋ ਗਿਆ ਹੈ। ਇਸ 'ਚ ਗਾਜ਼ਾ ਨੂੰ ਖਾਲੀ ਕਰਵਾਉਣ, ਇਸ 'ਤੇ ਕਬਜ਼ਾ ਕਰਨ ਅਤੇ ਭਵਿੱਖ 'ਚ ਇਸ ਦੀ ਵਰਤੋਂ ਲਈ ਯੋਜਨਾ ਪੇਸ਼ ਕੀਤੀ ਗਈ ਹੈ। ਇਜ਼ਰਾਈਲੀ ਫੌਜ ਇਸ ਦਸਤਾਵੇਜ਼ ਵਿੱਚ ਸੁਝਾਏ ਗਏ ਪੈਟਰਨ 'ਤੇ ਹਮਾਸ ਨਾਲ ਜੰਗ ਲੜ ਰਹੀ ਹੈ। ਆਓ ਜਾਣਦੇ ਹਾਂ ਗਾਜ਼ਾ ਲਈ ਇਜ਼ਰਾਈਲ ਦੀ ਗੁਪਤ ਯੋਜਨਾ ਕੀ ਹੈ?

ਵਰਲਡ ਨਿਊਜ। ਹਮਾਸ ਨਾਲ ਜੰਗ ਦੇ ਵਿਚਕਾਰ ਗਾਜ਼ਾ ਨੂੰ ਲੈ ਕੇ ਇਜ਼ਰਾਈਲ ਦੀ ਵੱਡੀ ਯੋਜਨਾ ਦਾ ਖੁਲਾਸਾ ਹੋਇਆ ਹੈ। ਇੱਕ ਗੁਪਤ ਦਸਤਾਵੇਜ਼ ਲੀਕ ਹੋਣ ਤੋਂ ਬਾਅਦ ਇਜ਼ਰਾਈਲ (Israel) ਦੇ ਇਰਾਦਿਆਂ ਦਾ ਪਰਦਾਫਾਸ਼ ਹੋ ਗਿਆ ਸੀ। ਰੱਖਿਆ ਮੰਤਰਾਲੇ ਨੇ ਗਾਜ਼ਾ ਲਈ ਇੱਕ ਯੋਜਨਾ ਤਿਆਰ ਕੀਤੀ ਹੈ, ਜਿਸ ਵਿੱਚ ਗਾਜ਼ਾ ਤੋਂ 22 ਲੱਖ ਆਬਾਦੀ ਨੂੰ ਕੱਢ ਕੇ ਗੁਆਂਢੀ ਮਿਸਰ ਵਿੱਚ ਸ਼ਿਫਟ ਕਰਨ ਦੀ ਯੋਜਨਾ ਬਣਾਈ ਗਈ ਹੈ। ਲੀਕ ਹੋਏ ਇਜ਼ਰਾਈਲੀ ਦਸਤਾਵੇਜ਼ ਵਿੱਚ ਗਾਜ਼ਾ ਨੂੰ ਲੈ ਕੇ ਤਿੰਨ ਵਿਕਲਪ ਤਿਆਰ ਕੀਤੇ ਗਏ ਹਨ। ਇਹ ਦਸਤਾਵੇਜ਼ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਛੇ ਦਿਨ ਬਾਅਦ ਹੀ ਤਿਆਰ ਕੀਤਾ ਗਿਆ ਸੀ।
10 ਪੰਨਿਆਂ ਦੇ ਗੁਪਤ ਦਸਤਾਵੇਜ਼ ਵਿੱਚ ਇਜ਼ਰਾਈਲ ਦੇ ਖੁਫੀਆ ਮੰਤਰਾਲੇ ਦਾ ਲੋਗੋ ਵੀ ਹੈ, ਜੋ ਕਿ ਇੱਕ ਸਰਕਾਰੀ ਸੰਸਥਾ ਹੈ। ਇਹ ਸੰਸਥਾ ਫੌਜ ਅਤੇ ਹੋਰ ਮੰਤਰਾਲਿਆਂ ਲਈ ਨੀਤੀ ਬਣਾਉਣ ਦਾ ਕੰਮ ਕਰਦੀ ਹੈ, ਅਤੇ ਫੌਜ ਅਤੇ ਹੋਰ ਮੰਤਰਾਲਿਆਂ ਨੂੰ ਆਪਣੇ ਪ੍ਰਸਤਾਵ ਪੇਸ਼ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਲੀਕ ਹੋਏ ਦਸਤਾਵੇਜ਼ ‘ਤੇ ਇਜ਼ਰਾਈਲ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਨਾ ਹੀ ਅਮਰੀਕਾ (America) ਨੇ ਖੁਦ ਇਸ ‘ਤੇ ਕੋਈ ਟਿੱਪਣੀ ਕੀਤੀ ਹੈ।
ਇਜ਼ਰਾਈਲੀ ਨੀਤੀਆਂ ਨੂੰ ਕੀਤਾ ਜਾਵੇਗਾ ਲਾਗੂ
ਇਜ਼ਰਾਈਲ ਸਰਕਾਰ ਦੇ ਲੀਕ ਹੋਏ ਦਸਤਾਵੇਜ਼ ਵਿੱਚ ਪਹਿਲਾ ਸੁਝਾਅ ਦਿੱਤਾ ਗਿਆ ਹੈ ਕਿ ਗਾਜ਼ਾ ਦੀ ਜ਼ਿੰਮੇਵਾਰੀ ਫਿਰ ਤੋਂ ਫਲਸਤੀਨ (Palestine) ਅਥਾਰਟੀ ਨੂੰ ਦਿੱਤੀ ਜਾ ਸਕਦੀ ਹੈ, ਜਿਸ ਨੂੰ 2007 ਦੀਆਂ ਚੋਣਾਂ ਵਿੱਚ ਹਮਾਸ ਨੂੰ ਹਰਾ ਕੇ ਗਾਜ਼ਾ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਸਥਿਤੀ ਵਿੱਚ ਸਾਰੀ ਆਬਾਦੀ ਗਾਜ਼ਾ ਵਿੱਚ ਹੀ ਰਹਿ ਸਕਦੀ ਹੈ। ਗਾਜ਼ਾ ਵਿੱਚ ਇੱਕ ਸਥਾਨਕ ਅਰਬ ਗੈਰ-ਇਸਲਾਮਿਕ ਸਿਆਸੀ ਲੀਡਰਸ਼ਿਪ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਜੋ ਗਾਜ਼ਾ ਦੀ ਆਬਾਦੀ ਲਈ ਕੰਮ ਕਰੇਗਾ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਸੰਭਾਵੀ ਨਵੀਂ ਲੀਡਰਸ਼ਿਪ ਫਲਸਤੀਨ ਅਥਾਰਟੀ ਦੀਆਂ ਨੀਤੀਆਂ ਦੇ ਅਨੁਸਾਰ ਕੰਮ ਕਰੇਗੀ ਜਾਂ ਕੀ ਇਜ਼ਰਾਈਲੀ ਨੀਤੀਆਂ ਨੂੰ ਲਾਗੂ ਕੀਤਾ ਜਾਵੇਗਾ।
22 ਲੱਖ ਹੈ ਗਾਜ਼ਾ ਦੀ 22 ਆਬਾਦੀ
ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਤੀਜਾ ਵਿਕਲਪ ਇਹ ਹੋ ਸਕਦਾ ਹੈ ਕਿ ਗਾਜ਼ਾ ਦੀ ਸਾਰੀ 22 ਲੱਖ ਆਬਾਦੀ ਨੂੰ ਮਿਸਰ ਤੋਂ ਕਬਜ਼ੇ ਵਿੱਚ ਲਏ ਸਿਨਾਈ ਸੂਬੇ ਵਿੱਚ ਤਬਦੀਲ ਕੀਤਾ ਜਾਵੇ। ਇਸ ਨਾਲ ਇਜ਼ਰਾਈਲ ਨੂੰ ਕਾਫੀ ਫਾਇਦਾ ਹੋਵੇਗਾ। ਸ਼ਹਿਰ ਨੂੰ ਇੱਕ ਫੌਜੀ ਅੱਡੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਦੇ ਲੰਬੇ ਸਮੇਂ ਦੇ ਨਤੀਜੇ ਹੋਣਗੇ।
ਅਮਰੀਕਾ ਇਜ਼ਰਾਈਲ ਹਮਾਸ ਨੂੰ ਖਤਨ ਕਰਨਗੇ
ਗਾਜ਼ਾ ‘ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ, ਅਮਰੀਕਾ ਅਤੇ ਇਜ਼ਰਾਈਲ ਦੋਵਾਂ ਨੇ ਇਹ ਕਿਹਾ ਹੈ
ਇਜ਼ਰਾਈਲੀ ਬਲ ਇਸ ਇਰਾਦੇ ਨਾਲ ਗਾਜ਼ਾ ਵਿੱਚ ਦਾਖਲ ਹੋਏ ਹਨ ਕਿ ਉਹ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਵਾਪਸ ਪਰਤਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਸ਼ਬਦਾਂ ਵਿਚ ਕਿਹਾ ਹੈ ਕਿ ਇਜ਼ਰਾਈਲ ਦੀ ਗਾਜ਼ਾ ਪੱਟੀ ‘ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਹ ਵੀ ਕਿਹਾ ਗਿਆ ਸੀ ਕਿ “ਗਾਜ਼ਾ ਉੱਤੇ ਮੁੜ ਕਬਜ਼ਾ ਕਰਨਾ ਇਜ਼ਰਾਈਲ ਲਈ ਇੱਕ ਵੱਡੀ ਗਲਤੀ ਹੋਵੇਗੀ।”
ਇਹ ਵੀ ਪੜ੍ਹੋ
ਇਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਖੁਦ ਸਪੱਸ਼ਟ ਕਿਹਾ ਸੀ ਕਿ ਫੌਜ ਗਾਜ਼ਾ ‘ਤੇ ਕਬਜ਼ਾ ਨਹੀਂ ਕਰੇਗੀ। ਉਨ੍ਹਾਂ ਦੀ ਯੋਜਨਾ ਸਿਰਫ ਹਮਾਸ ਨੂੰ ਤਬਾਹ ਕਰਨ ਦੀ ਹੈ। ਉਂਜ ਹੁਣ ਜਦੋਂ ਇਜ਼ਰਾਈਲ ਦੇ ਇਰਾਦਿਆਂ ਦਾ ਪਰਦਾਫਾਸ਼ ਹੋ ਗਿਆ ਹੈ ਤਾਂ ਅਮਰੀਕਾ ਅਤੇ ਇਜ਼ਰਾਈਲ ਦੇ ਕਥਿਤ ਝੂਠ ਦਾ ਵੀ ਪਰਦਾਫਾਸ਼ ਹੋ ਗਿਆ ਹੈ।
ਗਾਜਾ ਦੀ ਆਬਾਦੀ ਨੂੰ ਕੱਢਣਾ ਹੋਵੇਗਾ ਆਸਾਨ
ਇਹ ਯਕੀਨੀ ਬਣਾਉਣ ਲਈ ਯੋਜਨਾ ਤਿਆਰ ਹੈ ਕਿ ਫਲਸਤੀਨੀ ਲੋਕ ਦੁਬਾਰਾ ਗਾਜ਼ਾ ਵਾਪਸ ਨਾ ਆਉਣ
ਇਜ਼ਰਾਈਲੀ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਯੁੱਧ ਦੇ ਵਿਚਕਾਰ ਗਾਜ਼ਾ ਦੀ ਆਬਾਦੀ ਨੂੰ ਕੱਢਣਾ ਆਸਾਨ ਹੋ ਸਕਦਾ ਹੈ। ਇਸਦੇ ਲਈ ਸਿਨਾਈ ਵਿੱਚ ਇੱਕ ਅਸਥਾਈ ਕੈਂਪ ਬਣਾਇਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਇੱਥੇ ਇੱਕ ਪੱਕਾ ਘਰ ਬਣਾਇਆ ਜਾ ਸਕਦਾ ਹੈ ਅਤੇ ਇਸਨੂੰ ਇੱਕ ਸ਼ਹਿਰ ਵਿੱਚ ਬਦਲਿਆ ਜਾ ਸਕਦਾ ਹੈ। ਗਾਜ਼ਾ ਦੀ ਆਬਾਦੀ ਨੂੰ ਸਿਨਾਈ ਵਿੱਚ ਤਬਦੀਲ ਕਰਨ ਤੋਂ ਬਾਅਦ, ਇੱਕ ਨਿਰਜੀਵ ਜ਼ੋਨ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ, ਤਾਂ ਜੋ ਫਲਸਤੀਨੀ ਆਬਾਦੀ ਦੁਬਾਰਾ ਗਾਜ਼ਾ ਵਿੱਚ ਵਾਪਸ ਨਾ ਆ ਸਕੇ। ਇਹ ਸੁਝਾਅ ਦਿੱਤਾ ਗਿਆ ਹੈ ਕਿ ਇਸ ਲਈ ਅੰਤਰਰਾਸ਼ਟਰੀ ਸਹਾਇਤਾ ਦੀ ਲੋੜ ਹੋਵੇਗੀ।
ਕਿਵੇਂ ਕੀਤਾ ਜਾਵੇਗਾ ਗਾਜ਼ਾ ਤੇ ਕਬਜ਼ਾ ?
ਹਾਲਾਂਕਿ ਇਸ ਲੀਕ ਹੋਏ ਦਸਤਾਵੇਜ਼ ‘ਤੇ ਇਜ਼ਰਾਈਲ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ, ਪਰ ਇਜ਼ਰਾਈਲ ਦਾ ਯੁੱਧ ਪੈਟਰਨ ਬਿਲਕੁੱਲ ਇਸ ਦਸਤਾਵੇਜ਼ ‘ਤੇ ਅਧਾਰਤ ਹੈ। ਉਦਾਹਰਣ ਵਜੋਂ, ਤਿੰਨ ਪੜਾਵਾਂ ਵਿੱਚ ਗਾਜ਼ਾ ਤੋਂ ਫਲਸਤੀਨੀਆਂ ਨੂੰ ਕੱਢਣ ਦੀ ਯੋਜਨਾ ਹੈ। ਪਹਿਲਾਂ, ਇਜ਼ਰਾਈਲ ਨੂੰ ਗਾਜ਼ਾ ‘ਤੇ ਤੇਜ਼ੀ ਨਾਲ ਬੰਬਾਰੀ ਕਰਨੀ ਚਾਹੀਦੀ ਹੈ। ਦੂਜਾ, ਉੱਤਰ ਵਿੱਚ ਰਹਿਣ ਵਾਲੀ ਆਬਾਦੀ ਨੂੰ ਦੱਖਣ ਵਿੱਚ ਤਬਦੀਲ ਕਰੋ ਤਾਂ ਜੋ ਉਹ ਗਾਜ਼ਾ ਛੱਡ ਕੇ ਖੁਦ ਮਿਸਰ ਜਾਣ ਲੱਗ ਪੈਣ। ਤੀਜਾ, ਗਾਜ਼ਾ ਵਿੱਚ ਜ਼ਮੀਨੀ ਹਮਲੇ ਕੀਤੇ ਜਾਣ ਅਤੇ ਹਮਾਸ ਦੇ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਾਵੇ, ਤਾਂ ਜੋ ਪੂਰੀ ਗਾਜ਼ਾ ਪੱਟੀ ਉੱਤੇ ਕਬਜ਼ਾ ਕੀਤਾ ਜਾ ਸਕੇ।