AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਐਕਸੀਡੈਂਟ ਤੋਂ ਬਾਅਦ ਕੈਨੇਡਾ ਤੋਂ ਫ਼ਰਾਰ, ਭਾਰਤ ਤੋਂ ਪਹੁੰਚਿਆ ਕੈਲੀਫ਼ੋਰਨੀਆ; ਹੁਣ ਅਦਾਲਤ ਸੁਣਾਏਗੀ ਸਜ਼ਾ

ਹਾਲ ਹੀ 'ਚ ਇੱਕ ਅਦਾਲਤੀ ਸੁਣਵਾਈ ਦੌਰਾਨ, ਬਲਜੀਤ ਨੇ ਮੰਨਿਆ ਕਿ ਉਹ ਟਰੱਕ ਚਲਾਉਂਦੇ ਸਮੇਂ ਇੱਕ ਮੋਬਾਈਲ ਗੇਮ ਖੇਡ ਰਿਹਾ ਸੀ, ਜਿਸ ਕਾਰਨ ਇਹ ਘਾਤਕ ਟੱਕਰ ਹੋਈ। ਵਕੀਲਾਂ ਦੇ ਅਨੁਸਾਰ, ਉਸ ਦੇ ਧਿਆਨ ਭਟਕਣ ਕਾਰਨ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ 42 ਸਾਲਾ ਨੈਨਸੀ ਲੈਫ੍ਰਾਂਕੋਇਸ ਤੇ ਉਸਦੇ 11 ਸਾਲਾ ਪੁੱਤਰ, ਲੋਇਕ ਸ਼ੈਵਲੀਅਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪਤੀ ਦੀ ਹੱਡੀਆਂ ਫ੍ਰੈਕਚਰ ਹੋ ਗਈਆਂ ਸਨ।

ਐਕਸੀਡੈਂਟ ਤੋਂ ਬਾਅਦ ਕੈਨੇਡਾ ਤੋਂ ਫ਼ਰਾਰ, ਭਾਰਤ ਤੋਂ ਪਹੁੰਚਿਆ ਕੈਲੀਫ਼ੋਰਨੀਆ; ਹੁਣ ਅਦਾਲਤ ਸੁਣਾਏਗੀ ਸਜ਼ਾ
ਐਕਸੀਡੈਂਟ ਤੋਂ ਬਾਅਦ ਕੈਨੇਡਾ ਤੋਂ ਫ਼ਰਾਰ, ਭਾਰਤ ਤੋਂ ਪਹੁੰਚਿਆ ਕੈਲੀਫ਼ੋਰਨੀਆ; ਹੁਣ ਅਦਾਲਤ ਸੁਣਾਏਗੀ ਸਜ਼ਾ
davinder-kumar-jalandhar
| Published: 22 Apr 2026 15:29 PM IST

ਕੈਨੇਡਾ ‘ਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਬਲਜੀਤ ਸਿੰਘ (29) ਨੇ ਸੜਕ ਹਾਦਸੇ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਕਿਊਬਕ ‘ਚ ਹੋਏ ਹਾਦਸੇ ‘ਚ ਇੱਕ ਮਾਂ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ ਸੀ, ਜਦਕਿ ਇਸ ਹਾਦਸੇ ‘ਚ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਕਿਊਬਕ ਦੇ ਬ੍ਰੋਸਾਰਡ ਹਾਈਵੇਅ ‘ਤੇ 19 ਜੁਲਾਈ, 2022 ਨੂੰ ਵਾਪਰੀ ਸੀ। ਬਲਜੀਤ ਸਿੰਘ 53 ਫੁੱਟ ਲੰਬਾ ਟਰੈਕਟਰ-ਟ੍ਰੇਲਰ ਚਲਾ ਰਿਹਾ ਸੀ।

ਹਾਲ ਹੀ ‘ਚ ਇੱਕ ਅਦਾਲਤੀ ਸੁਣਵਾਈ ਦੌਰਾਨ, ਬਲਜੀਤ ਨੇ ਮੰਨਿਆ ਕਿ ਉਹ ਟਰੱਕ ਚਲਾਉਂਦੇ ਸਮੇਂ ਇੱਕ ਮੋਬਾਈਲ ਗੇਮ ਖੇਡ ਰਿਹਾ ਸੀ, ਜਿਸ ਕਾਰਨ ਇਹ ਘਾਤਕ ਟੱਕਰ ਹੋਈ। ਵਕੀਲਾਂ ਦੇ ਅਨੁਸਾਰ, ਉਸ ਦੇ ਧਿਆਨ ਭਟਕਣ ਕਾਰਨ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਹਾਦਸੇ ‘ਚ 42 ਸਾਲਾ ਨੈਨਸੀ ਲੈਫ੍ਰਾਂਕੋਇਸ ਤੇ ਉਸਦੇ 11 ਸਾਲਾ ਪੁੱਤਰ, ਲੋਇਕ ਸ਼ੈਵਲੀਅਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਪਤੀ ਦੀ ਹੱਡੀਆਂ ਫ੍ਰੈਕਚਰ ਹੋ ਗਈਆਂ ਸਨ। ਇਸ ਹਾਦਸੇ ‘ਚ ਲਗਭਗ 10 ਹੋਰ ਗੰਭੀਰ ਜ਼ਖਮੀ ਹੋ ਗਏ।

18 ਵਾਰ ਫ਼ੋਨ ਦੀ ਵਰਤੋਂ

ਜਾਂਚ ‘ਚ ਪਤਾ ਚਲਿਆ ਕਿ ਟਰੱਕ ਡਰਾਈਵਰ ਬਲਜੀਤ ਸਿੰਘ ਨੇ ਹਾਦਸੇ ਤੋਂ ਪਹਿਲਾਂ ਦੇ ਘੰਟੇ ‘ਚ ਘੱਟੋ-ਘੱਟ 18 ਵਾਰ ਆਪਣੇ ਫ਼ੋਨ ਦੀ ਵਰਤੋਂ ਕੀਤੀ ਸੀ। ਟਰੱਕ ਦੇ ਡੈਸ਼ਕੈਮ ਫੁਟੇਜ ‘ਚ ਉਹ ਟੱਕਰ ਦੇ ਸਮੇਂ ਵੀ ਗੇਮ ਖੇਡ ਰਿਹਾ ਸੀ, ਹਾਲਾਂਕਿ ਪੁਲਿਸ ਨੇ ਇਹ ਵੀਡੀਓ ਡਾਰੀ ਨਹੀਂ ਕੀਤੀ ਹੈ। ਸੜਕ ‘ਤੇ ਚੱਲ ਰਹੇ ਕੰਮ ਕਾਰਨ, ਆਵਾਜਾਈ ਹੌਲੀ ਚੱਲ ਰਹੀ ਸੀ। ਬਲਜੀਤ ਇਸ ਦੌਰਾਨ ਸਮੇਂ ਸਿਰ ਬ੍ਰੇਕ ਲਗਾਉਣ ‘ਚ ਅਸਫਲ ਰਿਹਾ। ਇੱਕ ਫੋਰੈਂਸਿਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਟੱਕਰ ਤੋਂ ਪਹਿਲਾਂ ਉਸ ਕੋਲ ਪ੍ਰਤੀਕਿਰਿਆ ਕਰਨ ਲਈ ਸਿਰਫ 0.35 ਸਕਿੰਟ ਸਨ, ਜਿਸ ‘ਚ ਉਹ ਪੂਰੀ ਤਰ੍ਹਾਂ ਅਸਫ਼ਲ ਰਿਹਾ।

ਬਲਜੀਤ ਮਾਂਟਰੀਅਲ ਦੀ ਲੌਂਗੂਇਲ ‘ਚ ਇੱਕ ਅਦਾਲਤ ਵਿੱਚ ਪੇਸ਼ ਹੋਇਆ, ਜਿੱਥੇ ਉ ਸਨੇ ਖਤਰਨਾਕ ਡਰਾਈਵਿੰਗ ਕਰਨ ਦੀ ਗੱਲ ਕਬੂਲ ਕੀਤੀ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋਈ ਤੇ ਕਈ ਗੰਭੀਰ ਜ਼ਖ਼ਮੀ ਹੋਏ ਸਨ। ਇਸ ਮਾਮਲੇ ‘ਚ ਉਸ ਨੂੰ ਸਜ਼ਾ 4 ਜੂਨ, 2026 ਨੂੰ ਸੁਣਾਈ ਜਾਵੇਗੀ।

ਹਾਦਸੇ ਤੋਂ ਬਾਅਦ ਕੈਨੇਡਾ ਤੋਂ ਫ਼ਰਾਰ

ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਬਲਜੀਤ ਹਾਦਸੇ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਛੱਡ ਗਿਆ ਸੀ। ਉਸ ਨੂੰ ਹਾਦਸੇ ਦੀ ਅਗਲੀ ਸਵੇਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਤੇ ਉਸੇ ਦਿਨ ਬਾਅਦ ‘ਚ ਇੱਕ ਫਲਾਈਟ ਬੁੱਕ ਕੀਤੀ ਤੇ ਭਾਰਤ ਭੱਜ ਗਿਆ। ਭਾਰਤ ‘ਚ ਲੰਬਾ ਸਮਾਂ ਰਹਿਣ ਤੋਂ ਬਾਅਦ ਉਹ ਕੈਲੀਫੋਰਨੀਆ ਗਿਆ। ਜੁਲਾਈ 2023 ‘ਚ ਉਸਦੇ ਵਿਰੁੱਧ ਇੱਕ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਗਿਆ।

ਉਸ ਨੂੰ ਆਖਰਕਾਰ 21 ਅਗਸਤ, 2025 ਨੂੰ ਕੈਲੀਫੋਰਨੀਆ ‘ਚ ਅਮਰੀਕੀ ਸਟੇਟ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੂੰ ਸਤੰਬਰ 2025 ‘ਚ ਕੈਨੇਡਾ ਲਿਆਂਦਾ ਗਿਆ। ਬਲਜੀਤ ਸਿੰਘ ਕੋਲ ਕੈਨੇਡੀਅਨ ਨਾਗਰਿਕਤਾ ਵੀ ਹੈ ਤੇ ਘਟਨਾ ਦੇ ਸਮੇਂ ਉਹ ਓਨਟਾਰੀਓ ‘ਚ ਰਹਿ ਰਿਹਾ ਸੀ।

Follow Us
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ...
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ...
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...