AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬੀਆਂ ਲਈ ਸਪਾਉਜ਼ ਵੀਜਾ ‘ਤੇ ਕੈਨੇਡਾ ਜਾਣਾ ਮੁਸ਼ਕਲ, ਹੁਣ IELTS ਲਾਜ਼ਮੀ, ਕੰਟਰੈਕਟ ਮੈਰਿਜ ਵਾਲਿਆਂ ਨੂੰ ਝਟਕਾ

ਇਹ ਨਵਾਂ ਨਿਯਮ ਅਜੇ ਲਾਗੂ ਨਹੀਂ ਹੋਇਆ ਹੈ। ਇਹ ਸਿਰਫ਼ ਇੱਕ ਪ੍ਰਸਤਾਵ ਹੈ। IRCC ਇਸ ਪ੍ਰਸਤਾਵ ਨੂੰ ਕੈਨੇਡਾ ਗਜ਼ਟ ਵਿੱਚ ਪੂਰਵ-ਪ੍ਰਕਾਸ਼ਨ ਲਈ ਰਸਮੀ ਤੌਰ 'ਤੇ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਪ੍ਰਕਾਸ਼ਨ ਤੋਂ ਬਾਅਦ, ਸੁਝਾਵਾਂ ਲਈ 30-ਦਿਨਾਂ ਦੀ ਵਿੰਡੋ ਹੋਵੇਗੀ। ਦਸੰਬਰ 2026 ਜਾਂ ਜਨਵਰੀ 2027 ਤੱਕ ਇਸ ਦੇ ਲਾਗੂ ਹੋਣ ਦੀ ਉਮੀਦ ਹੈ। ਉਦੋਂ ਤੱਕ, ਪੁਰਾਣੇ ਨਿਯਮਾਂ ਅਨੁਸਾਰ ਪਤੀ ਜਾਂ ਪਤਨੀ ਵੀਜ਼ਾ ਲਈ ਅਰਜ਼ੀਆਂ ਜਾਰੀ ਰਹਿਣਗੀਆਂ। ਉਸ ਤੋਂ ਬਾਅਦ ਹੀ ਅੰਗਰੇਜ਼ੀ ਟੈਸਟ ਦੀ ਲੋੜ ਹੋਵੇਗੀ।

ਪੰਜਾਬੀਆਂ ਲਈ ਸਪਾਉਜ਼ ਵੀਜਾ 'ਤੇ ਕੈਨੇਡਾ ਜਾਣਾ ਮੁਸ਼ਕਲ, ਹੁਣ IELTS ਲਾਜ਼ਮੀ, ਕੰਟਰੈਕਟ ਮੈਰਿਜ ਵਾਲਿਆਂ ਨੂੰ ਝਟਕਾ
Photo Credit: Chatgpt
kusum-chopra
| Updated On: 21 May 2026 13:45 PM IST
Share

ਕੰਟਰੈਕਟ ਮੈਰਿਜ ਕਰਕੇ ਸਪਾਉਜ ਵੀਜਾ ਤੇ ਕੈਨੇਡਾ ਜਾਣ ਦਾ ਹਥਕੰਡਾ ਅਪਣਾਉਣ ਵਾਲਿਆਂ ਲਈ ਬੁਰੀ ਖਬਰ ਹੈ। ਕੈਨੇਡੀਅਨ ਸਰਕਾਰ ਨੇ ਸਪਾਉਜ ਵੀਜ਼ਾ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਕੈਨੇਡਾ ਇਮੀਗ੍ਰੇਸ਼ਨ ਵਿਭਾਗ (IRCC) ਦੇ ਫਾਰਵਰਡ ਰੈਗੂਲੇਟਰੀ ਪਲਾਨ ਦੇ ਅਨੁਸਾਰ, ਕੈਨੇਡਾ ਆਉਣ ਵਾਲੇ ਜੀਵਨ ਸਾਥੀ ਨੂੰ ਹੁਣ ਲੈਂਗਵੇਜ (IELTS) ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ।ਸਿਰਫ਼ ਹਾਈ ਸਕਿਲਡ, ਮਾਸਟਰ ਜਾਂ ਪੀਐਚਡੀ ਡਿਗਰੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਜੀਵਨ ਸਾਥੀ ਹੀ ਕੈਨੇਡੀਅਨ ਸਪਾਉਜ ਓਪਨ ਵਰਕ ਪਰਮਿਟ ਮਿਲ ਸਕੇਗਾ। ਇਸ ਨਵੇਂ ਕੈਨੇਡੀਅਨ ਨਿਯਮ ਦਾ ਪੰਜਾਬੀਆਂ ‘ਤੇ ਸਭ ਤੋਂ ਵੱਧ ਅਸਰ ਪਵੇਗਾ।

ਪੰਜਾਬ ਦੇ ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਹਰ ਸਾਲ ਪੰਜਾਬ ਤੋਂ ਔਸਤਨ 35,000 ਸਪਾਉਜ ਵੀਜ਼ਾ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਵੇਲੇ, ਸਪਾਉਜ ਵੀਜ਼ਾ ਲਈ ਦੂਤਾਵਾਸ ਵਿੱਚ ਲਗਭਗ 22,000 ਫਾਈਲਾਂ ਪ੍ਰਕਿਰਿਆ ਅਧੀਨ ਹਨ। ਜਾਣੋ ਕਿ ਨਵੇਂ ਕੈਨੇਡੀਅਨ ਨਿਯਮ ਕੀ ਹਨ, ਇਹ ਬਦਲਾਅ ਕਿਉਂ ਕੀਤਾ ਗਿਆ ਹੈ ਅਤੇ ਇਸਨੂੰ ਕਦੋਂ ਲਾਗੂ ਕੀਤਾ ਜਾਵੇਗਾ।

ਪਹਿਲਾਂ ਸਪਾਉਜ ਨੂੰ ਕੈਨੇਡਾ ਬੁਲਾਉਣ ਦੀ ਇਹ ਸੀ ਪ੍ਰਕ੍ਰਿਰਿਆ

ਪਹਿਲਾਂ ਕੈਨੇਡਾ ਸਰਕਾਰ ਵੱਲੋਂ ਬਣਾਏ ਗਏ ਨਿਯਮ ਬਹੁਤ ਸਰਲ ਸਨ। ਜੇਕਰ ਮੁੱਖ ਬਿਨੈਕਾਰ ਕੈਨੇਡਾ ਵਿੱਚ ਪੜ੍ਹ ਰਿਹਾ ਸੀ ਜਾਂ ਕੰਮ ਕਰ ਰਿਹਾ ਹੈ, ਤਾਂ ਉਸ ਦੇ ਸਾਥੀ ਨੂੰ ਭਾਰਤ ਤੋਂ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕੋਈ ਲੈਂਗਵੇਜ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਸੀ। ਉਸ ਦਾ ਵੀਜ਼ਾ ਲੱਗ ਜਾਂਦਾ ਸੀ। ਇਸੇ ਕਰਕੇ ਲੋਕ ਕੰਟਰੈਕਟ ਮੈਰਿਜ ਜਾਂ ਪੇਡ ਮੈਰਿਜ ਰਾਹੀਂ ਕੀਤੇ ਗਏ ਜਾਅਲੀ ਵਿਆਹਾਂ ਰਾਹੀਂ ਕੈਨੇਡਾ ਜਾ ਰਹੇ ਸਨ।

ਕਿਸਨੂੰ ਦੇਣਾ IELTS ਟੈਸਟ?

ਵਰਤਮਾਨ ਵਿੱਚ, ਕੋਈ ਵੀ ਆਪਣੇ ਪਾਰਟਨਰ ਨੂੰ ਆਪਣੀ ਸਿੱਖਿਆ ਦੇ ਆਧਾਰ ‘ਤੇ ਕੈਨੇਡਾ ਲਿਆਉਣ ਲਈ ਵੀਜ਼ਾ ਲਈ ਅਰਜ਼ੀ ਦੇ ਸਕਦਾ ਹੈ, ਪਰ ਹੁਣ ਉਨ੍ਹਾਂ ਨੂੰ ਕੈਨੇਡਾ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਵਰਗੇ ਮਾਸਟਰ, ਪੀਐਚਡੀ, ਜਾਂ ਪੇਸ਼ੇਵਰ ਕੋਰਸ ਵਿੱਚ ਪੜ੍ਹਾਈ ਕਰਨਾ ਜਰੂਰੀ ਹੋਵੇਗਾ। ਇਹ ਟੈਸਟ ਸਿਰਫ਼ ਭਾਰਤ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਪਾਰਟਨਰ ਲਈ ਹੀ ਲੋੜੀਂਦਾ ਹੋਵੇਗਾ। ਕੈਨੇਡਾ ਵਿੱਚ ਰਹਿਣ ਵਾਲੇ ਸਾਥੀ ਨੂੰ ਕੋਈ ਟੈਸਟ ਦੇਣ ਦੀ ਲੋੜ ਨਹੀਂ ਹੋਵੇਗੀ। ਬਿਨੈਕਾਰ ਆਪਣੇ ਦੇਸ਼ ਵਿੱਚ ਰਹਿੰਦਿਆਂ IELTS ਜਾਂ ਸੈਲਪਿਪ ਦਾ ਟੈਸਟ ਦੇ ਸਕਦੇ ਹਨ।

Photo Credit: Chatgpt

ਮੰਨਿਆ ਜਾਂਦਾ ਹੈ ਕਿ ਜਨਰਲ ਨੌਕਰੀਆਂ ਲਈ CLB 5 ਸਕੋਰ ਅਤੇ ਸਕਿਲਡ ਲੇਬਰ ਲਈ CLB 7 ਸਕੋਰ ਦੀ ਲੋੜ ਹੋ ਸਕਦੀ ਹੈ। ਜੀਵਨ ਸਾਥੀ ਵੀਜ਼ਾ ਦੇ ਨਾਲ ਇੱਕ ਸਰਟੀਫਿਕੇਟ ਦੀ ਲੋੜ ਹੋਵੇਗੀ। ਅੰਗਰੇਜ਼ੀ ਟੈਸਟ ਪਾਸ ਦਾ ਸਰਟੀਫਿਕੇਟ ਅਤੇ ਉੱਥੇ ਨੌਕਰੀ ਲਈ ਤੈਅ ਬੈਂਡ ‘ਤੇ ਅਧਾਰ ਤੈ ਹੀ ਵੀਜਾ ਲੱਗੇਗਾ। ਕੈਨੇਡੀਅਨ ਕਾਲਜਾਂ ਤੋਂ ਜਨਰਲ ਡਿਪਲੋਮਾ, ਸਰਟੀਫਿਕੇਟ, ਜਾਂ ਬੈਚਲਰ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਦੇ ਸਾਥੀ ਹੁਣ ਜੀਵਨ ਸਾਥੀ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਹਨ। ਭਾਵੇਂ ਉਨ੍ਹਾਂ ਨੇ IELTS ਹੀ ਕਿਉਂ ਨਾ ਪਾਸ ਕਰ ਲਿਆ ਹੋਵੇ, ਉਹ ਆਪਣੇ ਸਾਥੀ ਨੂੰ ਲਿਆਉਣ ਲਈ ਅਰਜ਼ੀ ਨਹੀਂ ਦੇ ਸਕਦੇ।

ਕੈਨੇਡਾ ਵਿੱਚ ਨੌਕਰੀ ਕਰਨ ਵਾਲੇ ਪਾਰਟਨਰ ਨੂੰ ਬੁਲਾ ਸਕਣਗੇ?

ਕੈਨੇਡਾ ਵਿੱਚ ਨੌਕਰੀ ਕਰਨ ਵਾਲੇ ਆਪਣੇ ਸਾਥੀ ਨੂੰ ਬੁਲਾ ਸਕਦੇ ਹਨ, ਪਰ ਸ਼ਰਤਾਂ ਇਹ ਹਨ ਕਿ ਉਸ ਦੀ ਨੌਕਰੀ ਸਿਹਤ ਸੰਭਾਲ, IT, ਜਾਂ ਹੋਰ ਸਕਿਲਡ ਕੈਟੇਗਰੀ ਵਿੱਚ ਹੋਣੀ ਚਾਹੀਦੀ ਹੈ, ਅਤੇ ਉਨ੍ਹਾਂ ਦੇ ਵਰਕ ਪਰਮਿਟ ਵਿੱਚ ਘੱਟੋ-ਘੱਟ 16 ਮਹੀਨੇ ਬਾਕੀ ਹੋਣੇ ਚਾਹੀਦੇ ਹਨ।ਨਵਾਂ ਨਿਯਮ ਲਾਗੂ ਹੋਣ ਤੋਂ ਪਹਿਲਾਂ, ਕੈਨੇਡਾ ਵਿੱਚ ਰਹਿਣ ਵਾਲੀਆਂ ਪਤਨੀਆਂ ਆਪਣੇ ਪਤੀਆਂ ਨੂੰ ਮਿਲਣ ਜਾ ਸਕਦੀਆਂ ਸਨ, ਅਤੇ ਪਤੀ ਆਪਣੀਆਂ ਪਤਨੀਆਂ ਨੂੰ ਜੀਵਨ ਸਾਥੀ ਵੀਜ਼ੇ ‘ਤੇ ਮਿਲ ਸਕਦੇ ਸਨ। ਅੰਗਰੇਜ਼ੀ ਟੈਸਟ ਦੀ ਲੋੜ ਨਹੀਂ ਸੀ, ਪਰ ਸਾਥੀ ਕੋਲ ਨਰਸਿੰਗ ਜਾਂ ਆਈਟੀ ਸੈਕਟਰ ਵਰਗ੍ਹੀ ਮਾਸਟਰ ਡਿਗਰੀ ਜਾਂ ਉੱਚ-ਹੁਨਰਮੰਦ ਨੌਕਰੀ ਹੋਣੀ ਚਾਹੀਦੀ ਹੈ ।

Photo Credit: Chatgpt

ਕੀ ਪੁਰਾਣੇ ਵੀਜ਼ੇ ਰੱਦ ਹੋ ਜਾਣਗੇ?

ਇੱਕ ਵਾਰ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ, ਪੁਰਾਣੇ ਵੀਜ਼ੇ ਜਿਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਰੱਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਨਵੇਂ ਵੀਜ਼ੇ ਹਾਸਿਲ ਕਰਨਾ ਵੀ ਹੋਰ ਮੁਸ਼ਕਲ ਹੋ ਜਾਵੇਗਾ। ਸ਼ੁਰੂ ਵਿੱਚ, ਉਨ੍ਹਾਂ ਲਈ ਮੁਸ਼ਕਲਾਂ ਵਧਣਗੀਆਂ ਜੋ ਅੰਗਰੇਜ਼ੀ ਨਹੀਂ ਸਿੱਖ ਸਕਦੇ, ਪਰ ਜੋ ਟੈਸਟ ਪਾਸ ਕਰ ਲੈਂਦੇ ਹਨ ਉਨ੍ਹਾਂ ਕੋਲ ਵੀਜ਼ਾ ਪ੍ਰਵਾਨਗੀ ਦੀ ਬਹੁਤ ਜ਼ਿਆਦਾ ਸੰਭਾਵਨਾ ਹੋਵੇਗੀ।

ਕੈਨੇਡਾ ਨੇ ਕਿਉਂ ਕੀਤੇ ਅਜਿਹੇ ਬਦਲਾਅ ?

ਜਵਾਬ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ, ਮਾਰਕ ਮਿਲਰ, ਦਾ ਮੰਨਣਾ ਹੈ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ (IMP) ਅਤੇ ਪਤੀ ਜਾਂ ਪਤਨੀ ਓਪਨ ਵਰਕ ਪਰਮਿਟ (SOWP) ਦੇ ਅਧੀਨ ਆਉਣ ਵਾਲੇ ਲੋਕਾਂ ਨੂੰ ਕੈਨੇਡੀਅਨ ਸਮਾਜ ਅਤੇ ਕਿਰਤ ਬਾਜ਼ਾਰ ਦੇ ਅਨੁਕੂਲ ਹੋਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ। ਬੁਨਿਆਦੀ ਭਾਸ਼ਾ ਹੁਨਰ ਦੀ ਘਾਟ ਕਾਰਨ, ਬਹੁਤ ਸਾਰੇ ਚੰਗੀਆਂ ਨੌਕਰੀਆਂ ਨਹੀਂ ਲੱਭ ਪਾਉਂਦੇ ਅਤੇ ਉਨ੍ਹਾਂ ਦੇ ਸ਼ੋਸ਼ਣ ਦਾ ਜੋਖਮ ਵੱਧ ਜਾਂਦਾ ਹੈਨ। ਇਹ ਨਿਯਮ ਕੰਮ ਵਾਲੀ ਥਾਂ ਦੀ ਸੁਰੱਖਿਆ ਵਿੱਚ ਸੁਧਾਰ ਕਰੇਗਾ ਅਤੇ ਕੰਟਰੈਕਟ ਮੈਰਿਜ ਤੇ ਠੱਲ ਪਾਵੇਗਾ।

ਪੰਜਾਬੀਆਂ ਤੇ ਹੋਵੇਗਾ ਵੱਡਾ ਅਸਰ?

ਜਵਾਬ: ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਨ੍ਹਾਂ ਨੌਜਵਾਨਾਂ ‘ਤੇ ਪਵੇਗਾ ਜੋ ਅੰਗਰੇਜ਼ੀ ਵਿੱਚ ਕਮਜ਼ੋਰ ਹਨ ਪਰ ਪੜ੍ਹੀ-ਲਿਖੀ ਕੁੜੀ ਦੇ ਦਮ ‘ਤੇ ਕੈਨੇਡਾ ਚਲੇ ਜਾਂਦੇ ਸਨ। ਹੁਣ ਜੇਕਰ ਕਿਸੇ ਨੂੰ ਟੈਸਟ ਦੇਣਾ ਹੋਵੇਗਾ, ਤਾਂ ਇੱਕ ਪਾਸੇ ਫਾਈਲ ਪ੍ਰੋਸੈਸਿੰਗ ਦਾ ਸਮਾਂ ਅਤੇ ਪੜ੍ਹਾਈ ਦੀ ਲਾਗਤ ਵਧ ਜਾਵੇਗੀ, ਜਦੋਂ ਕਿ ਦੂਜੇ ਪਾਸੇ ਸਿਰਫ਼ ਕੈਨੇਡਾ ਜਾਣ ਲਈ ਕੀਤੇ ਜਾਣ ਵਾਲੇ ਦਿਖਾਵੇ ਵਾਲੇ ਵਿਆਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।

Follow Us
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼...
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ, "ਅਸੀਂ ਡੱਟ ਕੇ ਲੜਾਂਗੇ।"
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ,
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...