AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੈਨੇਡਾ: ਵਸੂਲੀ ਤੇ ਗੋਲੀਬਾਰੀ ਮਾਮਲੇ ‘ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ; ਜ਼ਿਆਦਾਤਰ ਪੰਜਾਬੀ

ਕੈਲਗਰੀ ਪੁਲਿਸ ਸਰਵਿਸ (CPS) ਦੀ "ਸੰਗਠਿਤ ਅਪਰਾਧ ਯੂਨਿਟ" ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ 'ਚੋਂ ਇੱਕ ਵਿਅਕਤੀ ਹਿਰਾਸਤ 'ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾ ਚੁੱਕਾ ਹੈ। ਪੁਲਿਸ ਮੁਤਾਬਕ ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ 'ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ।

ਕੈਨੇਡਾ: ਵਸੂਲੀ ਤੇ ਗੋਲੀਬਾਰੀ ਮਾਮਲੇ 'ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ; ਜ਼ਿਆਦਾਤਰ ਪੰਜਾਬੀ
ਵਸੂਲੀ ਤੇ ਗੋਲੀਬਾਰੀ ਮਾਮਲੇ ‘ਚ ਕੈਲਗਰੀ ਪੁਲਿਸ ਦੀ ਕਾਰਵਾਈ, 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ (Image Source: calgarypolice)
tv9-punjabi
| Updated On: 08 Sep 2026 13:03 PM IST
Share

ਕੈਨੇਡਾ ਦੇ ਕੈਲਗਰੀ ਸ਼ਹਿਰ ‘ਚ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਵਸੂਲੀ ਤੇ ਹਿੰਸਾ ਦੀਆਂ ਘਟਨਾਵਾਂ ਦੇ ਮਾਮਲੇ ‘ਚ ਪੁਲਿਸ ਨੇ 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਲਜ਼ਮਾਂ ਤੇ ਉਨ੍ਹਾਂ ਦੇ ਸੰਪਰਕਾਂ ਬਾਰੇ ਕੋਈ ਵੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ।

ਕੈਲਗਰੀ ਪੁਲਿਸ ਸਰਵਿਸ (CPS) ਦੀ “ਸੰਗਠਿਤ ਅਪਰਾਧ ਯੂਨਿਟ” ਮੁਤਾਬਕ ਇਸ ਜਾਂਚ ਤਹਿਤ 16 ਵਿਅਕਤੀਆਂ ਖ਼ਿਲਾਫ਼ ਕੁੱਲ 56 ਚਾਰਜ ਲਗਾਏ ਗਏ ਹਨ। ਇਨ੍ਹਾਂ ‘ਚੋਂ ਇੱਕ ਵਿਅਕਤੀ ਹਿਰਾਸਤ ‘ਚ ਹੈ, ਜਦਕਿ ਬਾਕੀ 15 ਨੂੰ ਜ਼ਮਾਨਤ ‘ਤੇ ਰਿਹਾਅ ਹਨ। ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਕਈ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ‘ਤੇ ਰਹਿ ਰਹੇ ਹਨ ਤੇ ਕਿਸੇ ਵੀ ਮੁਲਜ਼ਮ ਕੋਲ ਕੈਨੇਡਾ ਦੀ ਨਾਗਰਿਕਤਾ ਨਹੀਂ ਹੈ।

ਜ਼ਮਾਨਤ ‘ਤੇ 15 ਮੁਲਜ਼ਮ , ਪੁਲਿਸ ਨੇ ਦੱਸਿਆ ਚਿੰਤਾਜਨਕ

ਕੈਲਗਰੀ ਪੁਲਿਸ ਸਰਵਿਸ ਦੇ ਸੁਪਰਡੈਂਟ ਜੈਫ ਬੈੱਲ ਨੇ 16 ‘ਚੋਂ 15 ਮੁਲਜ਼ਮਾਂ ਦੇ ਜ਼ਮਾਨਤ ‘ਤੇ ਬਾਹਰ ਹੋਣ ਨੂੰ ਚਿੰਤਾਜਨਕ ਦੱਸਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਮਾਨਤ ਦੇ ਫ਼ੈਸਲੇ ਪੁਲਿਸ ਨਹੀਂ, ਸਗੋਂ ਅਦਾਲਤਾਂ ਵੱਲੋਂ ਪੱਖ ਸਮੇਤ ਕਾਨੂੰਨੀ ਦਲੀਲਾਂ ਸੁਣਨ ਤੋਂ ਬਾਅਦ ਕੀਤੇ ਜਾਂਦੇ ਹਨ। ਅਧਿਕਾਰੀਆਂ ਮੁਤਾਬਕ ਜਾਂਚ ਅਜੇ ਜਾਰੀ ਹੈ ਤੇ ਇਸ ਮਾਮਲੇ ‘ਚ ਹੋਰ ਮੁਲਜ਼ਮ ਵੀ ਸਾਹਮਣੇ ਆ ਸਕਦੇ ਹਨ।

ਜ਼ਿਆਦਾਤਰ ਮੁਲਜ਼ਮ ਪੰਜਾਬੀ ਮੂਲ ਦੇ ਭਾਰਤੀ

ਪੁਲਿਸ ਬ੍ਰੀਫਿੰਗ ਤੇ ਮੀਡੀਆ ਰਿਪੋਰਟਾਂ ਮੁਤਾਬਕ ਜ਼ਿਆਦਾਤਰ ਮੁਲਜ਼ਮ ਭਾਰਤੀ ਨਾਗਰਿਕ ਹਨ ਤੇ ਉਨ੍ਹਾਂ ‘ਚੋਂ ਕਈ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ। ਕਈ ਮੁਲਜ਼ਮ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ਤੇ ਰਹਿ ਰਹੇ ਹਨ। ਪੁਲਿਸ ਵੱਲੋਂ ਤਸਵੀਰਾਂ ਜਾਰੀ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਕੁਝ ਮੁਲਜ਼ਮ ਆਪਣੇ ਕਾਨੂੰਨੀ ਨਾਂ ਤੋਂ ਇਲਾਵਾ ਹੋਰ ਨਾਂ ਜਾਂ ਉਪਨਾਮਾਂ ਨਾਲ ਜਾਣੇ ਜਾਂਦੇ ਹਨ।

15 ਮੁਲਜ਼ਮਾਂ ਦੇ ਨਾਮ ਤੇ ਉਮਰ

  1. ਰਵਜੋਤ ਤੂਰ-20 ਸਾਲ
  2. ਜਰਮਨਜੀਤ ਸਿੰਘ-22 ਸਾਲ
  3. ਜਸਕਰਨ ਸਿੰਘ-21 ਸਾਲ
  4. ਕਰਨਬੀਰ ਸਿੰਘ-21 ਸਾਲ
  5. ਅਮਨਦੀਪ ਸਿੰਘ-21 ਸਾਲ
  6. ਅਨੁਰਾਗ ਸਿੱਧੂ-21 ਸਾਲ
  7. ਇਸ਼ਾਨਦੀਪ ਸਿੰਘ -19 ਸਾਲ
  8. ਅਮਨਦੀਪ ਮੱਲ੍ਹੀ -39 ਸਾਲ
  9. ਸੰਦੀਪ ਸਿੰਘ-32 ਸਾਲ
  10. ਦਕਸ਼ ਗੌਤਮ-25 ਸਾਲ
  11. ਆਕਾਸ਼ਦੀਪ ਸਿੰਘ-19 ਸਾਲ
  12. ਗਗਨਦੀਪ ਸਿੰਘ-29 ਸਾਲ
  13. ਪ੍ਰਦੀਪ ਸਿੰਘ-24 ਸਾਲ
  14. ਤਰਨਵੀਰ ਸਿੰਘ-24 ਸਾਲ
  15. ਗੁਰਕਰਨ ਧਾਲੀਵਾਲ-21 ਸਾਲ

ਉਪਨਾਮਾਂ ਨਾਲ ਜਾਣੇ ਜਾਂਦੇ ਕੁਝ ਮੁਲਜ਼ਮ

ਕੈਲਗਰੀ ਪੁਲਿਸ ਸਰਵਿਸ ਦੇ ਸੁਪਰਡੈਂਟ ਜੈਫ ਬੈੱਲ ਨੇ ਦੱਸਿਆ ਕਿ ਕੁਝ ਮੁਲਜ਼ਮ ਆਪਣੇ ਸਥਾਨਕ ਭਾਈਚਾਰੇ ‘ਚ ਵੱਖਰੇ ਨਾਂ ਨਾਲ ਜਾਣੇ ਜਾਂਦੇ ਸਨ। ਉਨ੍ਹਾਂ ਇੱਕ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਮੁਲਜ਼ਮ ਦੇ ਰੂਮਮੇਟ ਨੂੰ ਵੀ ਉਸ ਦਾ ਅਸਲ ਨਾਂ ਨਹੀਂ ਪਤਾ ਸੀ। ਪੁਲਿਸ ਵੱਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਹੀ ਉਸ ਨੂੰ ਮੁਲਜ਼ਮ ਦੀ ਅਸਲੀ ਪਛਾਣ ਬਾਰੇ ਪਤਾ ਲੱਗਾ। ਬੈੱਲ ਨੇ ਕਿਹਾ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਲੋਕ ਕਿਨ੍ਹਾਂ ਨਾਲ ਸੰਪਰਕ ‘ਚ ਹਨ, ਕਿੱਥੇ ਸਮਾਂ ਬਿਤਾਉਂਦੇ ਹਨ, ਕਿੱਥੇ ਕੰਮ ਕਰਦੇ ਹਨ ਤੇ ਉਨ੍ਹਾਂ ਨਾਲ ਜੁੜੇ ਹੋਰ ਲੋਕ ਕੌਣ ਹਨ।

49 ਵਸੂਲੀ ਦੀਆਂ ਘਟਨਾਵਾਂ, 19 ਗੋਲੀਬਾਰੀ

ਕੈਲਗਰੀ ਪੁਲਿਸ ਮੁਤਾਬਕ ਅਪ੍ਰੈਲ 2025 ਤੋਂ ਹੁਣ ਤੱਕ ਵਸੂਲੀ ਨਾਲ ਸਬੰਧਤ 49 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ 19 ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ। ਪੁਲਿਸ ਅਨੁਸਾਰ 18 ਗੋਲੀਬਾਰੀ ਦੀਆਂ ਘਟਨਾਵਾਂ ਸਿੱਧੇ ਤੌਰ ‘ਤੇ ਪੀੜਤਾਂ ਜਾਂ ਉਨ੍ਹਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ, ਜਦਕਿ ਇੱਕ ਘਟਨਾ ‘ਚ ਕਥਿਤ ਮੁਲਜ਼ਮਾਂ ਨੇ ਆਪਸ ‘ਚ ਗੋਲੀਬਾਰੀ ਕੀਤੀ।

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ‘ਚ ਕਥਿਤ ਅਪਰਾਧਿਕ ਨੈੱਟਵਰਕ ਲੋਕਾਂ ਨੂੰ ਪੈਸੇ ਦੇਣ ਲਈ ਧਮਕਾਉਣ ਜਾਂ ਹਿੰਸਾ ਦੀ ਵਰਤੋਂ ਕਰਨ ਲਈ ਵਿਅਕਤੀਆਂ ਨੂੰ ਸ਼ਾਮਲ ਕਰ ਸਕਦੇ ਹਨ। ਘਰਾਂ ਤੇ ਵਾਹਨਾਂ ‘ਤੇ ਗੋਲੀਬਾਰੀ ਵੀ ਇਸ ਤਰੀਕੇ ਦਾ ਹਿੱਸਾ ਦੱਸੀ ਗਈ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...