AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

3 ਵੈਨਾਂ, ਨਕਾਬਪੋਸ਼ ਅਤੇ ਮਹਿਲਾ ਦੀ 999 ਕਾਲ ਬ੍ਰਿਟੇਨ ‘ਚ ਕਿਵੇਂ ਫੜੇ ਗਏ 5 ਸ਼ੱਕੀ ਅੱਤਵਾਦੀ?

Britain Terror Plot: ਬ੍ਰਿਟੇਨ ਦੇ RAF ਫੇਅਰਫੋਰਡ ਏਅਰਬੇਸ ਦੇ ਬਾਹਰ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਿੰਨ ਵੈਨਾਂ ਅਤੇ ਨਕਾਬਪੋਸ਼ ਲੋਕਾਂ ਦੀ ਸੂਚਨਾ ਇੱਕ ਮਹਿਲਾ ਦੀ 999 ਕਾਲ ਰਾਹੀਂ ਮਿਲੀ। ਜਾਂਚ ਦੌਰਾਨ ਬੈਰਲ ਮਿਲੇ ਹਨ ਅਤੇ ਹੁਣ ਈਰਾਨ ਨਾਲ ਕਨੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ।

3 ਵੈਨਾਂ, ਨਕਾਬਪੋਸ਼ ਅਤੇ ਮਹਿਲਾ ਦੀ 999 ਕਾਲ ਬ੍ਰਿਟੇਨ 'ਚ ਕਿਵੇਂ ਫੜੇ ਗਏ 5 ਸ਼ੱਕੀ ਅੱਤਵਾਦੀ?
Britain: 5 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
tv9-punjabi
| Updated On: 28 Sep 2026 12:05 PM IST
Share

ਬ੍ਰਿਟੇਨ ਦੇ RAF ਫੇਅਰਫੋਰਡ ਏਅਰਬੇਸ ਦੇ ਬਾਹਰ 5 ਸ਼ੱਕੀ ਵਿਅਕਤੀਆਂ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਏਅਰਬੇਸ ਅਮਰੀਕੀ ਏਅਰਫੋਰਸ ਦੇ ਕੰਟਰੋਲ ਹੇਠ ਹੈ ਅਤੇ ਇੱਥੋਂ ਈਰਾਨ ‘ਤੇ ਹਮਲੇ ਕੀਤੇ ਗਏ ਹਨ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਸਾਜ਼ਿਸ਼ ਦਾ ਈਰਾਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਈਰਾਨ ਪਹਿਲਾਂ ਇਸ ਏਅਰਬੇਸ ‘ਤੇ ਹਮਲਾ ਕਰਨ ਦੀ ਧਮਕੀ ਦੇ ਚੁੱਕਾ ਹੈ। ਆਰੋਪੀਆਂ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਪੁਲਿਸ ਨੂੰ ਸੂਚਨਾ ਦੇਣ ਵਾਲੀ ਮਹਿਲਾ ਕਿਸਾਨ ਦੇ ਮੁਤਾਬਕ, ਉਹ ਲੋਕ ਮੱਧ-ਪੂਰਬੀ ਮੂਲ ਦੇ ਲੱਗ ਰਹੇ ਸਨ।

ਪੂਰੀ ਘਟਨਾ ਦੀ ਸ਼ੁਰੂਆਤ ਇੱਕ ਸਥਾਨਕ ਮਹਿਲਾ ਦੀ 999 ਕਾਲ ਨਾਲ ਹੋਈ, ਜਿਸ ਨੇ ਅੱਧੀ ਰਾਤ ਤੋਂ ਬਾਅਦ ਤਿੰਨ ਸ਼ੱਕੀ ਵੈਨਾਂ ਅਤੇ ਨਕਾਬ ਪਾਏ 5 ਲੋਕਾਂ ਨੂੰ ਦੇਖਿਆ ਸੀ। ਐਤਵਾਰ 27 ਸਤੰਬਰ ਦੀ ਰਾਤ ਕਰੀਬ 12:45 ਵਜੇ ਪੁਲਿਸ ਨੂੰ ਤਿੰਨ ਸ਼ੱਕੀ ਵੈਨਾਂ ਬਾਰੇ ਸੂਚਨਾ ਮਿਲੀ। ਇਹ ਵਾਹਨ ਗਲੌਸਟਰਸ਼ਾਇਰ ਦੇ ਵੈਲਫੋਰਡ ਪਿੰਡ ਤੋਂ RAF ਫੇਅਰਫੋਰਡ ਵੱਲ ਜਾਂਦੇ ਦਿਖਾਈ ਦਿੱਤੇ ਸਨ। ਮਹਿਲਾ ਨੇ ਦੱਸਿਆ ਕਿ ਉਹ ਇੱਕ ਪਾਰਟੀ ਤੋਂ ਘਰ ਵਾਪਸ ਆ ਰਹੀ ਸੀ। ਰਸਤੇ ਵਿੱਚ ਉਸ ਨੂੰ ਸੜਕ ਦੇ ਵਿਚਕਾਰ ਤਿੰਨ ਵੈਨਾਂ ਖੜ੍ਹੀਆਂ ਦਿਖਾਈ ਦਿੱਤੀਆਂ। ਵੈਨਾਂ ‘ਤੇ ਇੱਕ ਫਿਊਲ ਕੰਪਨੀ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਇਆ ਸੀ, ਪਰ ਨੰਬਰ ਵਿੱਚ ਇੱਕ ਅੰਕ ਗਾਇਬ ਸੀ।

Suspects

ਫੇਅਰਫੋਰਡ ਨੇੜੇ ਵੈਨ ਵਿੱਚ ਵਿਸਫੋਟਕ ਅਤੇ ਕੈਮੀਕਲ ਮਿਲਣ ਤੋਂ ਬਾਅਦ 5 ਸ਼ੱਕੀ ਗ੍ਰਿਫ਼ਤਾਰ

ਨਕਾਬਪੋਸ਼ ਏਅਰਬੇਸ ਵੱਲ ਭੱਜਦੇ ਦਿਖੇ

ਵੈਨਾਂ ਨੂੰ ਦੇਖਦੇ ਹੀ ਮਹਿਲਾ ਨੇ ਕਨਫਿਊਜ਼ਨ ਵਿੱਚ ਆਪਣੀ ਕਾਰ ਵਾਪਸ ਮੋੜ ਲਈ। ਇਸ ਦੌਰਾਨ ਕੁਝ ਹੀ ਮੀਟਰ ਦੀ ਦੂਰੀ ‘ਤੇ ਉਸ ਨੇ ਹੁੱਡ ਅਤੇ ਬਾਲਾਕਲਾਵਾ (ਸਿਰ ਅਤੇ ਚਿਹਰੇ ਨੂੰ ਢੱਕਣ ਵਾਲਾ ਕੱਪੜਾ) ਪਾਏ ਹੋਏ ਲੋਕਾਂ ਨੂੰ ਦੇਖਿਆ। ਕੁਝ ਲੋਕ ਦਰੱਖਤਾਂ ਅਤੇ ਖੇਤਾਂ ਵੱਲ ਭੱਜ ਗਏ, ਜਦਕਿ ਕੁਝ ਏਅਰਬੇਸ ਦੀ ਦਿਸ਼ਾ ਵਿੱਚ ਜਾਂਦੇ ਦਿਖਾਈ ਦਿੱਤੇ।

ਮਹਿਲਾ ਨੇ ਤੁਰੰਤ ਉੱਥੋਂ ਕਾਰ ਕੱਢੀ ਅਤੇ 999 ‘ਤੇ ਫੋਨ ਕੀਤਾ। ਉਸ ਦੇ ਮੁਤਾਬਕ ਕਰੀਬ 15 ਮਿੰਟ ਵਿੱਚ ਪੁਲਿਸ ਮੌਕੇ ‘ਤੇ ਪਹੁੰਚ ਗਈ। ਮਹਿਲਾ ਨੇ ਲੋਕਲ ਵਟਸਐਪ ਗਰੁੱਪ ਵਿੱਚ ਵੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ ਲਈ ਕਿਹਾ।

ਵੈਨ ਦੇ ਨੇੜੇ ਵੱਡੇ ਬੈਰਲ ਦਿਖਾਈ ਦਿੱਤੇ

ਇਸ ਤੋਂ ਬਾਅਦ ਫੌਜ ਦੀ ਬੰਬ ਡਿਫਿਊਜ਼ਲ ਟੀਮ ਨੇ ਤਿੰਨਾਂ ਵੈਨਾਂ ਦੀ ਜਾਂਚ ਸ਼ੁਰੂ ਕੀਤੀ। ਵੈਨਾਂ ਦੇ ਆਲੇ-ਦੁਆਲੇ ਕਰੀਬ 400 ਮੀਟਰ ਦਾ ਘੇਰਾ ਬਣਾਇਆ ਗਿਆ। ਵੈਲਫੋਰਡ ਦੇ 85 ਘਰਾਂ ਨੂੰ ਖਾਲੀ ਕਰਵਾਇਆ ਗਿਆ। ਬੰਬ ਨਿਰੋਧਕ ਰੋਬੋਟ ਦੀ ਮਦਦ ਨਾਲ ਵੀ ਵੈਨਾਂ ਦੀ ਜਾਂਚ ਕੀਤੀ ਗਈ। ਦੋ ਵੈਨਾਂ ਦੇ ਪਿਛਲੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਜ਼ਮੀਨ ‘ਤੇ ਵੱਡੇ ਕਾਲੇ ਬੈਰਲ ਪਏ ਸਨ। ਬ੍ਰਿਟਿਸ਼ ਫੌਜ ਦੀ ਸਾਬਕਾ ਬੰਬ ਨਿਰੋਧਕ ਅਧਿਕਾਰੀ ਲੂਸੀ ਲੂਈਸ ਨੇ ਕਿਹਾ ਕਿ ਵੈਨਾਂ ਵਿੱਚ ਵੱਡੀ ਮਾਤਰਾ ਵਿੱਚ ਵਿਸਫੋਟਕ ਹੋ ਸਕਦਾ ਹੈ। ਉਨ੍ਹਾਂ ਮੁਤਾਬਕ ਬੈਰਲ ਪਾਣੀ ਜਾਂ ਤੇਲ ਦੇ ਡਰੰਮ ਵਰਗੇ ਦਿਖਾਈ ਦਿੰਦੇ ਹਨ। ਲੂਈਸ ਨੇ ਖਦਸ਼ਾ ਜਤਾਇਆ ਕਿ ਇਨ੍ਹਾਂ ਵਿੱਚ ਰੱਖੇ ਵਿਸਫੋਟਕ ਅਮੋਨੀਅਮ ਨਾਈਟ੍ਰੇਟ ਤੋਂ ਬਣੇ ਹੋ ਸਕਦੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪੰਜੋਂ ਵਿਅਕਤੀ ਅੱਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ। ਪੰਜੋਂ ਮੁਲਜ਼ਮਾਂ ਨੂੰ ਪਹਿਲਾਂ Explosives Act ਤਹਿਤ ਅਪਰਾਧ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ‘ਤੇ Terrorism Act ਦੀ ਧਾਰਾ 5 ਤਹਿਤ ਅੱਤਵਾਦੀ ਵਾਰਦਾਤ ਦੀ ਤਿਆਰੀ ਦਾ ਸ਼ੱਕ ਵੀ ਜਤਾਇਆ ਗਿਆ। ਪੰਜੋਂ ਪੁਲਿਸ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RAF ਫੇਅਰਫੋਰਡ ਕਿਉਂ ਹੈ ਅਹਿਮ?

RAF ਫੇਅਰਫੋਰਡ ਬ੍ਰਿਟੇਨ ਦੇ ਕੋਟਸਵੋਲਡਜ਼ ਇਲਾਕੇ ਵਿੱਚ ਸਥਿਤ ਇੱਕ ਮਹੱਤਵਪੂਰਨ ਅਮਰੀਕੀ ਫੌਜੀ ਅੱਡਾ ਹੈ। ਅਮਰੀਕੀ ਏਅਰਫੋਰਸ 1950 ਦੇ ਦਹਾਕੇ ਤੋਂ ਇਸ ਦੀ ਵਰਤੋਂ ਕਰ ਰਹੀ ਹੈ। ਇਸ ਏਅਰਬੇਸ ਦੀ ਵਰਤੋਂ ਕਈ ਜੰਗਾਂ ਅਤੇ ਫੌਜੀ ਮੁਹਿੰਮਾਂ ਵਿੱਚ ਹੋਈ ਹੈ। ਇਨ੍ਹਾਂ ਵਿੱਚ ਖਾੜੀ ਯੁੱਧ, 2003 ਦੀ ਇਰਾਕ ਜੰਗ ਅਤੇ ਇਸ ਸਾਲ ਈਰਾਨ ਖ਼ਿਲਾਫ਼ ਅਮਰੀਕਾ-ਇਜ਼ਰਾਈਲ ਦੀ ਜੰਗ ਸ਼ਾਮਲ ਹੈ। ਈਰਾਨ ਖ਼ਿਲਾਫ਼ ਮੁਹਿੰਮ ਦੌਰਾਨ ਅਮਰੀਕੀ B-1 ਅਤੇ B-52 ਬੰਬਾਰ ਜਹਾਜ਼ਾਂ ਨੇ RAF ਫੇਅਰਫੋਰਡ ਤੋਂ ਉਡਾਣ ਭਰੀ ਸੀ।

ਜੁਲਾਈ ਵਿੱਚ ਈਰਾਨ ਦੇ ਰਿਵੋਲਿਊਸ਼ਨਰੀ ਗਾਰਡ ਨੇ ਚੇਤਾਵਨੀ ਦਿੱਤੀ ਸੀ ਕਿ ਈਰਾਨ ‘ਤੇ ਹਮਲਿਆਂ ਲਈ ਵਰਤਿਆ ਜਾਣ ਵਾਲਾ ਕੋਈ ਵੀ ਅੱਡਾ ਉਸ ਲਈ ਜਾਇਜ਼ ਨਿਸ਼ਾਨਾ ਹੋਵੇਗਾ। ਹਾਲਾਂਕਿ, ਗ੍ਰਿਫ਼ਤਾਰੀਆਂ ਦਾ ਈਰਾਨ ਨਾਲ ਸਬੰਧ ਅਜੇ ਸਾਬਤ ਨਹੀਂ ਹੋਇਆ ਹੈ। ਜਾਂਚ ਵਿੱਚ ਹੋਰ ਸੰਭਾਵਿਤ ਕਾਰਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ। ਬ੍ਰਿਟੇਨ ਦੀ ਕਾਊਂਟਰ-ਟੈਰਰ ਪੁਲਿਸ ਨੇ ਕਿਹਾ ਹੈ ਕਿ ਜਾਂਚ ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੁਲਿਸ ਨੇ ਕਿਹਾ ਕਿ ਇਹ ਕਾਰਵਾਈ ਪਹਿਲਾਂ ਤੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਨਹੀਂ ਕੀਤੀ ਗਈ ਸੀ। ਯਾਨੀ ਸ਼ੱਕੀਆਂ ਤੱਕ ਪਹੁੰਚਣ ਵਿੱਚ ਸਥਾਨਕ ਮਹਿਲਾ ਦੀ ਸੂਚਨਾ ਦੀ ਅਹਿਮ ਭੂਮਿਕਾ ਰਹੀ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...