ਪਾਕਿਸਤਾਨ ਚ ਬੱਚਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ, ਘੱਟੋ ਘੱਟ 10 ਦੀ ਮੌਤ
ਇੱਕ ਮਦਰਸੇ ਤੋਂ ਵਿਦਿਆਰਥੀਆਂ ਨੂੰ ਘੁਮਾਉਣ ਨਿਕੜੀ ਕਿਸ਼ਤੀ ਪਾਣੀ ਵਿੱਚ ਉਲਟ ਜਾਣ ਕਰਕੇ ਵਾਪਰਿਆ ਜਾਨਲੇਵਾ ਹਾਦਸਾ
ਪਾਕਿਸਤਾਨ ਦੇ ਜ਼ਿਆਦਾਤਰ ਬਾਸ਼ਿੰਦਿਆਂ ਨੂੰ ਤੈਰਨਾ ਵੀ ਨਹੀਂ ਆਉਂਦਾ, ਖਾਸ ਕਰਕੇ ਮਹਿਲਾਵਾਂ ਨੂੰ, ਜਿਨ੍ਹਾਂ ਨੂੰ ਪਾਕਿਸਤਾਨ ਦੀਆਂ ਸਖ਼ਤ ਪਾਬੰਦੀਆਂ ਕਰਕੇ ਘਰ ਤੋਂ ਬਾਹਰ ਨਿੱਕਲ ਕੇ ਅਜਿਹਾ ਕੁਝ ਵੀ ਸਿੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਸਿਰੋਂ ਲੈ ਕੇ ਪੈਰਾਂ ਤੱਕ ਬੁਰਕੇ ਵਰਗੇ ਪਹਿਰਾਵੇ ਵਿੱਚ ਹਰਦਮ ਕੈਦ ਰਹਿਣ ਵਾਲੀਆਂ ਇਹ ਔਰਤਾਂ ਪਾਕਿਸਤਾਨ ਵਿੱਚ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ
ਉੱਤਰ-ਪੱਛਮ ਪਾਕਿਸਤਾਨ ਵਿੱਚ ਐਤਵਾਰ ਨੂੰ 10 ਬੱਚਿਆਂ ਦੀ ਉਦੋਂ ਮੌਤ ਹੋ ਗਈ ਜਦ ਉਨ੍ਹਾਂ ਨੂੰ ਘੁਮਾਉਣ ਵਾਸਤੇ ਲੈ ਕੇ ਜਾ ਰਹੀ ਇਕ ਕਿਸ਼ਤੀ ਪਾਣੀ ਵਿੱਚ ਡੁੱਬ ਗਈ। ਇਸ ਗੱਲ ਦੀ ਜਾਣਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਆਹਲਾ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਦੇ ਖ਼ੈਬਰ ਪਖਤੂਨਵਾ ਸੂਬੇ ਵਿੱਚ ਪੈਂਦੇ ਕੋਹਾਟ ਦੇ ਨੇੜੇ ਟਾਂਡਾ ਡੈਮ ਝੀਲ ਵਿੱਚੋਂ ਹੁਣ ਤਕ ਮਾਰੇ ਗਏ ਇਹਨਾਂ ਬੱਚਿਆਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਝੀਲ ਦੇ ਪਾਣੀ ਵਿੱਚੋਂ 11 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ ਛੇ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਅਕਸਰ ਹੁੰਦੇ ਰਹਿੰਦੇ ਹਨ ਅਜਿਹੇ ਹਾਦਸੇ
ਦੱਸਿਆ ਜਾਂਦਾ ਹੈ ਕਿ ਇੱਕ ਸਥਾਨਕ ਮਦਰਸੇ ਵਿੱਚ ਪੜ੍ਹਨ ਵਾਲੇ 25 ਤੋਂ ਲੈ ਕੇ 30 ਵਿਦਿਆਰਥੀਆਂ ਦਾ ਸਮੂਹ ਉਥੇ ਝੀਲ ਵਿੱਚ ਘੁੰਮਣ ਲਈ ਨਿਕਲਿਆ ਸੀ ਕਿ ਅਚਾਨਕ ਝੀਲ ਦੇ ਵਿਚਕਾਰ ਜਾ ਕੇ ਉਨ੍ਹਾਂ ਦੀ ਕਿਸ਼ਤੀ ਉਲਟ ਗਈ ਅਤੇ ਇਹ ਜਾਨਲੇਵਾ ਹਾਦਸਾ ਹੋ ਗਿਆ। ਪੁਲਿਸ ਨੇ ਮੌਕੇ ਤੇ ਜਾ ਕੇ ਬੱਚਿਆਂ ਨੂੰ ਪਾਣੀ ਤੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਦੱਸ ਦਈਏ ਕਿ ਪਾਕਿਸਤਾਨ ਵਿੱਚ ਇਸ ਤਰ੍ਹਾਂ ਕਿਸ਼ਤੀਆਂ ਦੇ ਪਾਣੀ ਵਿਚ ਡੁੱਬਣ ਦੇ ਹਾਦਸੇ ਹਰ ਰੋਜ਼ ਹੁੰਦੇ ਰਹਿੰਦੇ ਹਨ ਜਦੋਂ ਪੁਰਾਣੀਆਂ ਅਤੇ ਜ਼ਰੂਰਤ ਤੋਂ ਜ਼ਿਆਦਾ ਸਵਾਰੀਆਂ ਨੂੰ ਭਰ ਕੇ ਪਾਣੀ ਵਿੱਚ ਤੁਰਿਆਂ ਇਹ ਕਿਸ਼ਤੀਆਂ ਉਲਟ ਜਾਂਦਿਆਂ ਹਨ ਅਤੇ ਉਨ੍ਹਾਂ ਵਿੱਚ ਸਵਾਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਜਾਂਦੀ ਹੈ।
ਔਰਤਾਂ ਤੇ ਸਖਤ ਪਾਬੰਦੀ
ਪਾਕਿਸਤਾਨ ਦੇ ਜ਼ਿਆਦਾਤਰ ਬਾਸ਼ਿੰਦਿਆਂ ਨੂੰ ਤੈਰਨਾ ਵੀ ਨਹੀਂ ਆਉਂਦਾ, ਖਾਸ ਕਰਕੇ ਮਹਿਲਾਵਾਂ ਨੂੰ, ਜਿਨ੍ਹਾਂ ਨੂੰ ਪਾਕਿਸਤਾਨ ਦੀਆਂ ਸਖ਼ਤ ਪਾਬੰਦੀਆਂ ਕਰਕੇ ਘਰ ਤੋਂ ਬਾਹਰ ਨਿੱਕਲ ਕੇ ਅਜਿਹਾ ਕੁਝ ਵੀ ਸਿੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਸਿਰੋਂ ਲੈ ਕੇ ਪੈਰਾਂ ਤੱਕ ਬੁਰਕੇ ਵਰਗੇ ਪਹਿਰਾਵੇ ਵਿੱਚ ਹਰਦਮ ਕੈਦ ਰਹਿਣ ਵਾਲੀਆਂ ਇਹ ਔਰਤਾਂ ਪਾਕਿਸਤਾਨ ਵਿੱਚ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ।
ਪਿਛਲੀ ਜੁਲਾਈ ਵਿੱਚ ਵੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਿੰਧ ਦਰਿਆ ਵਿੱਚ ਉਥੇ ਬਰਾਤ ਦੀਆ ਮਹਿਲਾਵਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਇਸੇ ਤਰ੍ਹਾਂ ਦਰਿਆ ਦੇ ਪਾਣੀ ਵਿੱਚ ਡੁੱਬ ਗਈ ਸੀ, ਅਤੇ ਉਹਨਾਂ ਵਿਚੋਂ 18 ਪਾਕਿਸਤਾਨੀ ਮਹਿਲਾਵਾਂ ਦੀ ਮੌਤ ਹੋ ਗਈ ਸੀ।