ਕਪਲ ਕਰ ਰਹੇ ਸੀ ਪਾਰਟੀ, ਉਪਰੋਂ ਉੱਡਦਾ ਜਹਾਜ਼ ਹੋਇਆ ਕਰੈਸ਼, ਦੇਖੋ ਵੀਡੀਓ
Flight Crash Video:ਤੁਸੀਂ ਨੇ ਕਦੇ ਜਹਾਜ਼ ਨੂੰ ਕ੍ਰੈਸ਼ ਹੁੰਦਿਆਂ ਵੇਖਿਆ ਜੇ ਨਹੀਂ ਤਾਂ ਇਸ ਵੀਡੀਓ ਨੂੰ ਦੇਖ ਲਓ... ਪਤਾ ਨਹੀਂ ਲੱਗਦਾ ਕਿਵੇਂ ਕੁੱਝ ਕੁ ਸੈਂਕਿੰਡਾਂ ਵਿੱਚ ਸਭ ਕੁੱਝ ਬਦਲ ਜਾਂਦਾ ਹੈ। ਜਹਾਜ਼ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ, ਕੁਝ ਹੀ ਦੇਰ 'ਚ ਖੁਸ਼ੀ ਦਾ ਮਾਹੌਲ ਚੀਕਾਂ 'ਚ ਬਦਲ ਗਿਆ।
Flight Crash Viral video: ਜਹਾਜ਼ ਕ੍ਰੈਸ਼ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਸਮਾਗਮ ਦੌਰਾਨ ਉੱਥੇ ਇਕ ਜਹਾਜ਼ ਕਰੈਸ਼ ਹੋ ਗਿਆ ਅਤੇ ਕਿਵੇਂ ਥੋੜ੍ਹੇ ਸਮੇਂ ਵਿੱਚ ਹੀ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਜਾਂਦਾ ਹੈ। ਜਿਸ ਤੋਂ ਬਾਅਦ ਚੀਕਾਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ।
ਅਮਰੀਕਾ ਦੇ ਮੈਕਸੀਕੋ ਸਿਟੀ ਵਿੱਚ, ਇੱਕ ਜੋੜੇ ਨੇ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਇੱਕ ਜੈਂਡਰ ਰਿਵੀਲ ਸਮਾਰੋਹ ਦਾ ਆਯੋਜਨ ਕਰਵਾਇਆ। ਇਸ ਪ੍ਰੋਗਰਾਮ ‘ਚ ਸੈਂਕੜੇ ਲੋਕ ਬੱਚੇ ਦਾ ਜੈਂਡਰ ਜਾਣਨ ਲਈ ਪਹੁੰਚੇ ਹੋਏ ਸਨ। ਇਸ ਸਮਾਰੋਹ ‘ਚ ਉਡਾਣ ਭਰਨ ਵਾਲੇ ਜਹਾਜ਼ ਨੇ ਸਮਾਰੋਹ ਵਾਲੀ ਜਗ੍ਹਾ ‘ਤੇ ਰੰਗ ਬਰੰਗੇ ਫੁੱਲਾਂ ਦੀ ਵਰਖਾ ਕਰਨੀ ਸੀ ਪਰ ਇਸ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜਹਾਜ਼ ਕਿਸ ਤਰ੍ਹਾਂ ਫੁੱਲਾਂ ਦੀ ਵਰਖਾ ਕਰਦਾ ਹੋਇਆ ਪ੍ਰੋਗਰਾਮ ਵਾਲੀ ਥਾਂ ‘ਤੇ ਪਹੁੰਚਦਾ ਹੈ। ਉਥੇ ਮੌਜੂਦ ਲੋਕ ਰੰਗਾਂ ਦੀ ਬਰਸਾਤ ਦੇਖ ਕੇ ਖੁਸ਼ ਹਨ।
ਪਰ ਅਗਲੇ ਹੀ ਪਲ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਦਰਅਸਲ, ਜਿਵੇਂ ਹੀ ਜਹਾਜ਼ ਘਟਨਾ ਸਥਾਨ ਦੇ ਉੱਪਰ ਉੱਡ ਰਿਹਾ ਹੁੰਦਾ ਹੈ। ਠੀਕ ਉਸ ਹੀ ਸਮੇਂ ਜਹਾਜ਼ ਦਾ ਇਕ ਪਾਸਾ ਖਰਾਬ ਹੋ ਜਾਂਦਾ ਹੈ ਅਤੇ ਜਹਾਜ਼ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਹੀ ਕਰੈਸ਼ ਹੋ ਜਾਂਦਾ ਹੈ। ਇਸ ਜਹਾਜ਼ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਦੇਖੋ ਵਾਇਰਲ ਵੀਡੀਓ
Gender reveal party turns deadly as plane nosedives and crashes pic.twitter.com/ZW1PjleSfT
— non aesthetic things (@PicturesFoIder) January 21, 2024
ਇਹ ਵੀ ਪੜ੍ਹੋ
ਲੋਕਾਂ ਨੂੰ ਬਹੁਤ ਗੁੱਸਾ ਆਇਆ
ਦੱਸਿਆ ਜਾ ਰਿਹਾ ਹੈ ਕਿ ਜਦੋਂ ਜਹਾਜ਼ ਕਰੈਸ਼ ਹੋਇਆ ਤਾਂ ਪਾਰਟੀ ਕਰ ਰਹੇ ਲੋਕ ਮੌਕੇ ‘ਤੇ ਨਹੀਂ ਗਏ। ਲੋਕਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਅਜਿਹੇ ਲੋਕ ਅਜੇ ਵੀ ਸਮਾਜ ਵਿੱਚ ਮੌਜੂਦ ਹਨ। ਇਹ ਘਟਨਾ ਸਤੰਬਰ 2023 ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਨੂੰ ਮਾਇਕ੍ਰੋਗਲੋਬਲ ਪਲੇਟਫਾਰਮ x ਤੇ @PicturesFoIder ਨਾਮ ਦੇ ਯੂਜ਼ਰ ਵੱਲੋਂ ਸ਼ੇਅਰ ਕੀਤਾ ਗਿਆ ਹੈ। ਮ੍ਰਿਤਕ ਪਾਇਲਟ ਦਾ ਨਾਂ ਲੁਈਸ ਏਂਜਲ ਲੋਪੇਜ਼ ਹੇਰਾਸ ਦੱਸਿਆ ਜਾ ਰਿਹਾ ਹੈ ਜਿਸਦੀ ਉਮਰ 38 ਸਾਲ ਸੀ। ਸਟੰਟ ਕਰਦੇ ਸਮੇਂ ਇਹ ਕੋਈ ਪਹਿਲਾ ਜਹਾਜ਼ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਾਲ 2021 ‘ਚ ਸਟੰਟ ਕਰਦੇ ਹੋਏ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ।