ਬੰਗਲਾਦੇਸ਼ ‘ਚ ਤਖ਼ਤਾਪਲਟ ਤੋਂ ਬਾਅਦ ਵੀ ਹਿੰਸਾ ਜਾਰੀ, ਸਾਬਕਾ ਲੈਫਟੀਨੈਂਟ ਦੀ ਕਲੱਬ ਦੇ ਕਮਰੇ ਚੋਂ ਮਿਲੀ ਲਾਸ਼
Bangladesh Former Lieutenant General Death: ਕੋਤਵਾਲੀ ਥਾਣੇ ਦੇ ਇੰਚਾਰਜ (ਓਸੀ) ਅਬਦੁਲ ਕਰੀਮ ਨੇ ਪੁਸ਼ਟੀ ਕੀਤੀ ਕਿ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਓਸੀ ਅਨੁਸਾਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ।
ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦੇ ਤਖ਼ਤਾਪਲਟ ਨੂੰ ਇੱਕ ਸਾਲ ਬੀਤ ਗਿਆ ਹੈ, ਪਰ ਦੇਸ਼ ਵਿੱਚ ਹਿੰਸਾ ਅਤੇ ਅਸਥਿਰਤਾ ਅਜੇ ਵੀ ਜਾਰੀ ਹੈ। ਤਾਜ਼ਾ ਮਾਮਲਾ ਸਾਬਕਾ ਫੌਜ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਐਮ. ਹਾਰੂਨ-ਅਰ-ਰਸ਼ੀਦ ਦੀ ਰਹੱਸਮਈ ਮੌਤ ਦਾ ਹੈ, ਜਿਸਦੀ ਲਾਸ਼ ਚਟਗਾਂਵ ਕਲੱਬ ਦੇ ਇੱਕ ਕਮਰੇ ਵਿੱਚੋਂ ਮਿਲੀ ।
ਕੋਤਵਾਲੀ ਥਾਣੇ ਦੇ ਇੰਚਾਰਜ (ਓਸੀ) ਅਬਦੁਲ ਕਰੀਮ ਨੇ ਪੁਸ਼ਟੀ ਕੀਤੀ ਕਿ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਓਸੀ ਅਨੁਸਾਰ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਈ ਪੁਲਿਸ ਬਿਊਰੋ ਆਫ਼ ਇਨਵੈਸਟੀਗੇਸ਼ਨ (ਪੀਬੀਆਈ) ਅਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।
ਕਿਵੇਂ ਹੋਈ ਮੌਤ ਦੀ ਪੁਸ਼ਟੀ ?
ਢਾਕਾ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, 77 ਸਾਲਾ ਸਾਬਕਾ ਫੌਜ ਮੁਖੀ ਐਤਵਾਰ ਨੂੰ ਅਦਾਲਤ ਦੀ ਸੁਣਵਾਈ ਲਈ ਢਾਕਾ ਤੋਂ ਚਟਗਾਓਂ ਪਹੁੰਚੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਸਾਬਕਾ ਫੌਜ ਮੁਖੀ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਫੌਜ ਮੁਖੀ ਸਮੇਂ ਸਿਰ ਸੁਣਵਾਈ ਲਈ ਅਦਾਲਤ ਨਹੀਂ ਪਹੁੰਚੇ ਅਤੇ ਫ਼ੋਨ ਕਾਲਾਂ ਦਾ ਜਵਾਬ ਵੀ ਨਹੀਂ ਦਿੱਤਾ, ਤਾਂ ਕਲੱਬ ਦੇ ਅਧਿਕਾਰੀ ਉਨ੍ਹਾਂ ਦੇ ਕਮਰੇ ਵਿੱਚ ਗਏ ਅਤੇ ਉੱਥੇ ਉਨ੍ਹਾਂ ਦੀ ਲਾਸ਼ ਦੇਖੀ। ਫਿਲਹਾਲ, ਸਾਬਕਾ ਫੌਜ ਮੁਖੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੌਤ ਦਿਮਾਗੀ ਹੈਮਰੇਜ ਨਾਲ ਹੋਈ ਹੈ।
ਕੌਣ ਹਨ ਸਾਬਕਾ ਫੌਜ ਮੁਖੀ ਹਾਰੂਨ ?
ਦ ਟੈਲੀਗ੍ਰਾਫ ਦੇ ਅਨੁਸਾਰ, ਹਾਰੂਨ-ਅਰ-ਰਸ਼ੀਦ ਨੇ 2000 ਤੋਂ 16 ਜੂਨ 2002 ਤੱਕ ਫੌਜ ਮੁਖੀ ਵਜੋਂ ਸੇਵਾ ਨਿਭਾਈ। 1948 ਵਿੱਚ ਜਨਮੇ, ਰਾਸ਼ਿਦ ਚਟਗਾਓਂ ਦੇ ਹਥਜ਼ਾਰੀ ਖੇਤਰ ਦੇ ਨਿਵਾਸੀ ਸਨ। ਉਨ੍ਹਾਂ ਨੂੰ ਆਜ਼ਾਦੀ ਦੀ ਲੜਾਈ ਚ ਯੋਗਦਾਨ ਲਈ ਬਹਾਦਰੀ ਪੁਰਸਕਾਰ ਬੀਰ ਪ੍ਰੋਤਿਕ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, ਇੱਕ ਪੁੱਤਰ, ਇੱਕ ਧੀ ਅਤੇ ਬਹੁਤ ਸਾਰੇ ਰਿਸ਼ਤੇਦਾਰ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਡੈਸਟਿਨੀ ਗਰੁੱਪ ਨਾਮਕ ਕੰਪਨੀ ਨਾਲ ਜੁੜੇ ਘੁਟਾਲੇ ਨਾਲ ਸਬੰਧਤ ਇੱਕ ਅਦਾਲਤੀ ਕੇਸ ਦੀ ਸੁਣਵਾਈ ਲਈ ਚਟਗਾਓਂ ਆਏ ਸਨ। ਉਹ ਡੈਸਟਿਨੀ ਗਰੁੱਪ ਦੇ ਚੇਅਰਮੈਨ ਵੀ ਸਨ। ਉਨ੍ਹਾਂ ਦੀ ਲਾਸ਼ ਨੂੰ ਕੰਬਾਈਨਡ ਮਿਲਟਰੀ ਹਸਪਤਾਲ ਭੇਜ ਦਿੱਤਾ ਗਿਆ।