ਅੱਧੀ ਰਾਤ ਨੂੰ ਸਮੁੰਦਰ ਦੇ ਉੱਤੇ ਸੀ ਜਹਾਜ਼, ਫੇਰ ਕੁਝ ਅਜਿਹਾ ਹੋਇਆ ਕਿ ਅਟਕ ਗਈ 200 ਯਾਤਰੀਆਂ ਦੀ ਜਾਨ!
ਅਜ਼ਰਬਾਈਜਾਨ ਤੋਂ ਦਿੱਲੀ ਆ ਰਹੀ ਫਲਾਈਟ ਜਦੋਂ ਕੈਸਪੀਅਨ ਸਾਗਰ ਦੇ ਉੱਪਰ ਪਹੁੰਚੀ ਤਾਂ ਯਾਤਰੀਆਂ ਨੂੰ ਖ਼ਤਰਨਾਕ ਆਵਾਜ਼ ਸੁਣਾਈ ਦਿੱਤੀ। ਅਜ਼ਰਬਾਈਜਾਨ ਏਅਰਲਾਈਨਜ਼ ਦੀ ਫਲਾਈਟ ਨੂੰ ਬਾਅਦ ਵਿਚ ਉਸੇ ਹਵਾਈ ਅੱਡੇ 'ਤੇ ਉਤਰਨਾ ਪਿਆ ਜਿੱਥੋਂ ਇਸ ਨੇ ਉਡਾਣ ਭਰੀ ਸੀ।

ਅਜ਼ਰਬਾਈਜਾਨ ਤੋਂ ਦਿੱਲੀ ਆ ਰਹੀ ਫਲਾਈਟ ‘ਚ 6000 ਫੁੱਟ ਦੀ ਉਚਾਈ ‘ਤੇ ਅਜਿਹਾ ਕੁਝ ਵਾਪਰਿਆ ਕਿ ਕਰੀਬ 200 ਯਾਤਰੀਆਂ ਦੇ ਹੋਸ਼ ਉੱਡ ਗਏ। ਫਲਾਈਟ ਕੈਸਪੀਅਨ ਸਾਗਰ ਦੇ ਉੱਪਰ ਸੀ। ਅਚਾਨਕ ਯਾਤਰੀਆਂ ਨੇ ਇੱਕ ਭਿਆਨਕ ਆਵਾਜ਼ ਸੁਣੀ। ਜਹਾਜ਼ ‘ਚ ਸਵਾਰ 190 ਯਾਤਰੀਆਂ ਦੀ ਜਾਨ ਘੰਟਿਆਂ ਤੱਕ ਅਟਕ ਗਈ ਸੀ। ਅਜ਼ਰਬਾਈਜਾਨ ਏਅਰਲਾਈਨਜ਼ ਦੀ ਉਡਾਣ J2 5001 ਨੇ ਬਾਕੂ ਤੋਂ ਦਿੱਲੀ ਆਉਣਾ ਸੀ ਪਰ ਜਹਾਜ਼ ਨੂੰ ਵਾਪਸ ਬਾਕੂ ਹਵਾਈ ਅੱਡੇ ‘ਤੇ ਉਤਾਰਨਾ ਪਿਆ।
ਫਲਾਈਟ ਨੇ 12 ਅਗਸਤ ਦੀ ਰਾਤ ਨੂੰ ਬਾਕੂ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜਹਾਜ਼ ਵਿੱਚ ਜ਼ਿਆਦਾਤਰ ਭਾਰਤੀ ਯਾਤਰੀ ਸਵਾਰ ਸਨ। TV9 ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਜਹਾਜ਼ ਕੈਸਪੀਅਨ ਸਾਗਰ ਦੇ ਉੱਪਰ ਪਹੁੰਚਿਆ ਤਾਂ ਖਤਰਨਾਕ ਆਵਾਜ਼ ਆਉਣ ਲੱਗੀ। ਯਾਤਰੀਆਂ ਨੇ ਦੇਖਿਆ ਕਿ ਅਚਾਨਕ ਫਲਾਈਟ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਹੀ ਸੀ। ਇਹ ਖੌਫਨਾਕ ਦ੍ਰਿਸ਼ ਦੇਖ ਕੇ ਯਾਤਰੀ ਹੈਰਾਨ ਰਹਿ ਗਏ। ਕਿਉਂਕਿ ਜਹਾਜ਼ 6000 ਫੁੱਟ ਦੀ ਉਚਾਈ ‘ਤੇ ਸੀ ਅਤੇ ਕੈਸਪੀਅਨ ਸਾਗਰ ਦੇ ਉੱਪਰ ਉੱਡ ਰਿਹਾ ਸੀ, ਇਸ ਲਈ ਐਮਰਜੈਂਸੀ ਲੈਂਡਿੰਗ ਦਾ ਕੋਈ ਵਿਕਲਪ ਨਹੀਂ ਸੀ।
ਮਾਸਕ ਹੋ ਗਿਆ ਫੇਲ, ਜਹਾਜ਼ ‘ਚ ਆਕਸੀਜਨ ਦੀ ਕਮੀ
ਬਾਕੂ ਤੋਂ ਜਹਾਜ਼ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਯਾਤਰੀਆਂ ਨੂੰ ਖਤਰਨਾਕ ਆਵਾਜ਼ ਸੁਣਾਈ ਦੇਣ ਲੱਗੀ। ਯਾਤਰੀ ਸਮਝ ਨਹੀਂ ਸਕੇ। ਜਹਾਜ਼ ਅਚਾਨਕ ਹੇਠਾਂ ਵੱਲ ਜਾਣ ਲੱਗਾ। ਜਹਾਜ਼ ਦੇ ਅੰਦਰ ਯਾਤਰੀਆਂ ਦੇ ਸਾਹਮਣੇ ਆਕਸੀਜਨ ਮਾਸਕ ਡਿੱਗ ਗਏ। ਕੁਝ ਯਾਤਰੀਆਂ ਦੇ ਮਾਸਕ ਦੇ ਡੱਬੇ ਬਿਲਕੁਲ ਨਹੀਂ ਖੁੱਲ੍ਹੇ। ਕਈਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ। ਕੁਝ ਲੋਕਾਂ ਨੇ ਮਾਸਕ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮਾਸਕ ਟੁੱਟ ਕੇ ਉਨ੍ਹਾਂ ਦੇ ਹੱਥਾਂ ‘ਚ ਆ ਗਿਆ। ਜਹਾਜ਼ ਵਿੱਚ ਆਕਸੀਜਨ ਦੀ ਵੀ ਕਮੀ ਸੀ। ਕਈ ਯਾਤਰੀ ਸਾਹ ਠੀਕ ਤਰ੍ਹਾਂ ਨਾਲ ਨਹੀਂ ਲੈ ਪੈ ਰਹੇ ਸਨ।
ਚਾਲਕ ਦਲ ਨੂੰ ਭੱਜਦਾ ਦੇਖ ਕੇ ਡਰ ਗਏ ਯਾਤਰੀ
ਚਾਲਕ ਦਲ ਦੇ ਮੈਂਬਰ ਵੀ ਘਬਰਾ ਗਏ ਅਤੇ ਉਨ੍ਹਾਂ ਨੂੰਦੌੜਦਾ ਦੇਖ ਕੇ ਕੁਝ ਪਲਾਂ ਲਈ ਸਾਰੇ ਯਾਤਰੀ ਡਰ ਵੀ ਗਏ। ਜਦੋਂ ਯਾਤਰੀਆਂ ਨੇ ਚਾਲਕ ਦਲ ਨੂੰ ਸਥਿਤੀ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਡੀ-ਪ੍ਰੇਸ਼ਰਾਇਜ਼ੇਸ਼ਨ ਦਾ ਹਵਾਲਾ ਦਿੰਦੇ ਹੋਏ ਇਸ ਤੋਂ ਪੱਲਾ ਝਾੜ ਲਿਆ। ਯਾਤਰੀਆਂ ਨੂੰ ਲੱਗਾ ਕਿ ਫਲਾਈਟ ਦਾ ਇੰਜਣ ਫੇਲ ਹੋ ਗਿਆ ਹੈ। ਜਹਾਜ਼ ਹਵਾ ਵਿਚ ਹੀ 8-10 ਵਾਰ ਗੋਲ-ਗੋਲ ਘੁੰਮਣ ਲੱਗਾ। ਯਾਤਰੀਆਂ ਨੂੰ ਲੱਗਾ ਕਿ ਜਹਾਜ਼ ਸਮੁੰਦਰ ਵਿੱਚ ਉਤਰ ਸਕਦਾ ਹੈ। ਆਖਰਕਾਰ ਜਹਾਜ਼ ਢਾਈ ਘੰਟੇ ਬਾਅਦ ਉਸੇ ਬਾਕੂ ਹਵਾਈ ਅੱਡੇ ‘ਤੇ ਪਰਤਿਆ ਅਤੇ ਲੋਕਾਂ ਦੀ ਜਾਨ ‘ਚ ਜਾਨ ਆ ਗਈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ