ਉੱਡਦੇ ਜਹਾਜ਼ ‘ਚ ਫੱਟਿਆ ਮੋਬਾਈਲ, ਏਅਰ ਇੰਡੀਆ ਦੇ ਜਹਾਜ਼ ਨੇ ਉਦੈਪੁਰ ‘ਚ ਕੀਤੀ ਐਮਰਜੈਂਸੀ ਲੈਂਡਿੰਗ
Flight Emergency Landing: ਉਦੈਪੁਰ ਵਿੱਚ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਐਮਰਜੈਂਸੀ ਲੈਂਡਿੰਗ ਦੌਰਾਨ ਫਲਾਈਟ ਦੇ ਅੰਦਰ ਮੌਜੂਦ ਸਾਰੇ ਯਾਤਰੀ ਕਾਫੀ ਡਰੇ ਹੋਏ ਸਨ।

ਸੰਕੇਤਕ ਤਸਵੀਰ
ਰਾਜਸਥਾਨ ਦੇ ਉਦੈਪੁਰ ‘ਚ ਸੋਮਵਾਰ ਨੂੰ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਏਅਰ ਇੰਡੀਆ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਯਾਤਰੀ ਦੇ ਮੋਬਾਈਲ ਫੋਨ ਦੀ ਬੈਟਰੀ ‘ਚ ਧਮਾਕਾ ਹੋਣ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਜਾਂਚ ਤੋਂ ਬਾਅਦ ਫਲਾਈਟ ਨੂੰ ਦਿੱਲੀ ਭੇਜ ਦਿੱਤਾ ਗਿਆ। ਉਡਾਣ ਦੌਰਾਨ ਹੀ ਫਲਾਈਟ ਦੇ ਅੰਦਰ ਮੌਜੂਦ ਮੋਬਾਇਲ ਫੋਨ ਦੀ ਬੈਟਰੀ ਫਟਣ ਕਾਰਨ ਯਾਤਰੀਆਂ ‘ਚ ਭਾਜੜ ਮਚ ਗਈ।
ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕੁਝ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਫਲਾਈਟ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ। ਸਭ ਕੁਝ ਸਹੀ ਪਾਏ ਜਾਣ ਤੋਂ ਬਾਅਦ, ਫਲਾਈਟ ਨੇ ਦਿੱਲੀ ਲਈ ਰਵਾਨਾ ਕੀਤਾ।