PM ਮੋਦੀ ਦਾ ਨਿਊਯਾਰਕ ‘ਚ ਸ਼ਾਨਦਾਰ ਸਵਾਗਤ, ਹਵਾਈ ਅੱਡੇ ‘ਤੇ ਭਾਰਤੀਆਂ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਪਹੁੰਚ ਚੁੱਕੇ ਹਨ, ਉਹ ਇੱਥੇ ਕਈ ਸ਼ਾਨਦਾਰ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਦੌਰਾਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਵੇਗੀ।
ਅਮਰੀਕਾ ਨਿਊਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦਾ ਜਹਾਜ਼ ਭਾਰਤੀ ਸਮੇਂ ਮੁਤਾਬਕ ਰਾਤ 10 ਵਜੇ ਦੇ ਕਰੀਬ ਨਿਊਯਾਰਕ ਪਹੁੰਚਿਆ। ਪੀਐਮ ਨਰੇਂਦਰ ਮੋਦੀ (PM Narendra Modi) ਇਸ ਦੌਰੇ ਦੌਰਾਨ ਅਮਰੀਕਾ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।
ਇਸ ਦੇ ਨਾਲ ਹੀ ਉਹ ਸਟੇਟ ਗੈਸਟ ਦੇ ਤੌਰ ‘ਤੇ ਵ੍ਹਾਈਟ ਹਾਊਸ (White House) ‘ਚ ਡਿਨਰ ‘ਚ ਵੀ ਸ਼ਿਰਕਤ ਕਰਨਗੇ। ਪੀਐਮ ਮੋਦੀ ਦੀ ਇਸ ਫੇਰੀ ਨੂੰ ਭਾਰਤੀ ਸੰਦਰਭ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੀਐਮ ਮੋਦੀ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਅਮਰੀਕਾ ਵਿੱਚ ਯੋਗਾ ਵੀ ਕਰਨਗੇ।
ਦੱਸਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਦੇ ਬਾਅਦ 8ਵੀਂ ਬਾਰ ਅਮਰੀਕਾ ਦੇ ਦੌਰੇ ‘ਤੇ ਪਹੁੰਚਦੇ ਹਨ। ਇਸ ਦੌਰਾਨ ਉਹ ਅਮਰੀਕਾ ਦੀ ਕਾਂਗਰਸ ਨੂੰ ਵੀ ਸੰਬੋਧਿਤ ਕਰਨਗੇ। ਪੀਐਮ ਮੋਦੀ ਦੇ 21 ਜੂਨ ਦਾ ਪ੍ਰੋਗਰਾਮ ਪੂਰੀ ਦੁਨੀਆ ਦੀ ਨਜ਼ਰ ਰਹੇਗੀ। ਇਹ ਪਹਿਲੀ ਵਾਰ ਹੈ ਕਿ ਪੀਐਮ ਮੋਦੀ ਪੂਰੀ ਦੁਨੀਆ ਦੇ ਕਰੀਬ 180 ਦੇਸ਼ਾਂ ਦੇ ਲੋਕਾਂ ਨਾਲ ਯੋਗ ਕਰਨਗੇ। ਇਸ ਨਾਲ ਕੌਮਾਂਤਰੀ ਪੱਧਰ ਤੇ ਯੋਗਾ ਦੀ ਸਥਿਤੀ ਹੋਰ ਮਜ਼ਬੂਤ ਹੋਵੇਗਾ।
ਇਸ ਯਾਤਰਾ ਦੌਰਾਨ ਅਮਰੀਕਾ ਵੀ ਪੀਐਮ ਮੋਦੀ ਦੇ ਸਵਾਗਤ ਲਈ ਉਡੀਕ ਕਰ ਰਿਹਾ ਹੈ। ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਦੇ ਵਿਚਕਾਰ ਇੱਕ ਵੱਖਰੀ ਹੀ ਉਮੰਗ ਹੈ। ਵਾਈਟ ਹਾਊਸ ਦੇ ਬਾਹਰ ਤਿਰੰਗੇ ਲਗਾਏ ਗਏ ਹਨ, ਅਤੇ ਅਜੇ ਵੀ ਇੱਥੇ ਕੁਝ ਸੈਂਕੜੇ ਭਾਰਤੀ ਦਿਖਾਈ ਦੇ ਰਹੇ ਹਨ ਜੋ ਕਿ ਪੀਐਮ ਮੋਦੀ ਦੇ ਸਵਾਗਤ ਲਈ ਮੌਜੂਦ ਹਨ।
ਇਹ ਵੀ ਪੜ੍ਹੋ
Landed in New York City. Looking forward to the programmes here including interaction with thought leaders and the Yoga Day programme tomorrow, 21st June. pic.twitter.com/6V5gHglLCg
— Narendra Modi (@narendramodi) June 20, 2023
ਪੀਐਮ ਮੋਦੀ ਨੇ ਅਮਰੀਕਾ ਪਹੁੰਚ ਕੇ ਪਹਿਲਾਂ ਯੂਐਸ ਦੇ ਪ੍ਰੋਟੋਕੋਲ ਪ੍ਰਮੁੱਖ ਰੂਫਸ ਗਿਫੋਰਡ ਨੇ ਕਿਹਾ ਹੈ ਕਿ ਭਾਰਤੀ ਪੀਐਮ ਦਾ ਯੂਐਸ ਆਉਣਾ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਦਾ ਇੱਕ ਦ੍ਰਿਸ਼ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ