Mann Ki Baat: ਸਾਵਰਕਰ ਤੋਂ ਲੈ ਕੇ NTR ਤੱਕ, ਪੀਐਮ ਮੋਦੀ ਨੇ ‘ਮਨ ਕੀ ਬਾਤ’ ‘ਚ ਇਨ੍ਹਾਂ ਹਸਤੀਆਂ ਦਾ ਕੀਤਾ ਜ਼ਿਕਰ
ਵੀਰ ਸਾਵਰਕਰ ਬਾਰੇ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਨਿਡਰ ਅਤੇ ਸਵੈਮਾਣ ਵਾਲਾ ਸੁਭਾਅ ਗੁਲਾਮੀ ਦੀ ਮਾਨਸਿਕਤਾ ਦੇ ਬਿਲਕੁਲ ਵੀ ਅਨੁਕੂਲ ਨਹੀਂ ਹੈ।

Mann Ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 101ਵੀਂ ਵਾਰ ਦੇਸ਼ ਦੇ ਲੋਕਾਂ ਨਾਲ ਆਪਣੇ ਮਨ ਕੀ ਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵੀਰ ਸਾਵਰਕਰ ਤੋਂ ਲੈ ਕੇ ਐਨਟੀ ਰਾਮਾ ਰਾਓ ਤੱਕ ਕਈ ਵੱਡੀਆਂ ਹਸਤੀਆਂ ਦਾ ਜ਼ਿਕਰ ਕੀਤਾ। ਵੀਰ ਸਾਵਰਕਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੀਰ ਸਾਵਰਕਰ (Veer Savarkar) ਦੀ ਸ਼ਖ਼ਸੀਅਤ ਵਿਚ ਦ੍ਰਿੜਤਾ ਅਤੇ ਵਿਸ਼ਾਲਤਾ ਸੀ। ਉਨ੍ਹਾਂ ਦੇ ਨਿਡਰ ਅਤੇ ਸਵੈਮਾਣ ਵਾਲੇ ਸੁਭਾਅ ਨੂੰ ਗੁਲਾਮੀ ਦੀ ਮਾਨਸਿਕਤਾ ਬਿਲਕੁਲ ਵੀ ਪਸੰਦ ਨਹੀਂ ਸੀ।
ਦਰਅਸਲ ਅੱਜ ਯਾਨੀ 28 ਮਈ ਨੂੰ ਵੀਰ ਸਾਵਰਕਰ ਅਤੇ ਐਨਟੀ ਰਾਮਾ ਰਾਓ ਦਾ ਜਨਮ ਦਿਨ ਹੈ। ‘ਮਨ ਕੀ ਬਾਤ’ ‘ਚ ਇਨ੍ਹਾਂ ਬਜ਼ੁਰਗਾਂ ਨੂੰ ਯਾਦ ਕਰਦੇ ਹੋਏ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਵੀਰ ਸਾਵਰਕਰ ਨੂੰ ਯਾਦ ਕਰਦੇ ਹੋਏ ਪੀਐਮ ਨਰੇਂਦਰ ਮੋਦੀ (PM Narendra Modi) ਨੇ ਕਿਹਾ ਕਿ ਵੀਰ ਸਾਵਰਕਰ ਨੇ ਸਮਾਜਿਕ ਬਰਾਬਰੀ ਅਤੇ ਸਮਾਜਿਕ ਨਿਆਂ ਲਈ ਜੋ ਕੀਤਾ ਉਸ ਨੂੰ ਕੋਈ ਨਹੀਂ ਭੁੱਲਿਆ ਹੈ। ਪੀਐਮ ਮੋਦੀ ਨੇ ‘ਮਨ ਕੀ ਬਾਤ’ ‘ਚ ਕਿਹਾ ਕਿ ਉਨ੍ਹਾਂ ਦੇ ਬਲਿਦਾਨ, ਸਾਹਸ ਅਤੇ ਦ੍ਰਿੜ ਇਰਾਦੇ ਨਾਲ ਜੁੜੀਆਂ ਕਹਾਣੀਆਂ ਅੱਜ ਵੀ ਸਾਰਿਆਂ ਨੂੰ ਪ੍ਰੇਰਿਤ ਕਰਦੀਆਂ ਹਨ।