PM Modi Grand Welcome: 3 ਦੇਸ਼ਾਂ ਦੇ ਦੌਰੇ ਤੋਂ ਭਾਰਤ ਪਰਤੇ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ, ਮੋਦੀ ਮੋਦੀ ਦੇ ਨਾਆਰਿਆਂ ਨਾਲ ਗੂੰਜਿਆ ਪਾਲਮ ਏਅਰਪੋਰਟ
ਪੀਐਮ ਮੋਦੀ ਨੇ ਕਿਹਾ ਕਿ ਇਸ ਦੌਰੇ ਦੌਰਾਨ ਮੇਰੇ ਕੋਲ ਮਿਲੇ ਸਮੇਂ ਦੇ ਹਰ ਪਲ ਦਾ ਮੈਂ ਦੇਸ਼ ਬਾਰੇ ਗੱਲ ਕਰਨ ਅਤੇ ਦੇਸ਼ ਦੀ ਬਿਹਤਰੀ ਲਈ ਫੈਸਲੇ ਲੈਣ ਵਿੱਚ ਆਪਣੇ ਸਮੇਂ ਦੀ ਪੂਰੀ ਵਰਤੋਂ ਕੀਤੀ।
PM Modi Grand Welcome: ਪੀਐਮ ਨਰੇਂਦਰ ਮੋਦੀ ਤਿੰਨ ਦੇਸ਼ਾਂ ਦਾ ਦੌਰਾ ਕਰਨ ਤੋਂ ਬਾਅਦ ਭਾਰਤ ਆਏ ਹਨ। ਦਿੱਲੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਮੇਤ ਕਈ ਨੇਤਾਵਾਂ ਨੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਮੈਂ ਦੁਨੀਆ ਵਿੱਚ ਜਾ ਕੇ ਭਾਰਤ ਦੇ ਨੌਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦਾ ਹਾਂ। ਜਦੋਂ ਭਾਰਤ ਦੀ ਤਾਰੀਫ਼ ਹੁੰਦੀ ਹੈ ਤਾਂ ਭਾਰਤੀ ਖੁਸ਼ ਹੁੰਦੇ ਹਨ। ਪੀਐਮ ਨਰੇਂਦਰ ਮੋਦੀ (PM Narendra Modi) ਨੇ ਕਿਹਾ ਕਿ ਮੈਂ ਦੁਨੀਆ ਵਿੱਚ ਤੁਹਾਡੀ ਤਾਕਤ ਦੇ ਗੀਤ ਗਾਉਂਦਾ ਹਾਂ।
ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ਵਿਦੇਸ਼ ਜਾਂਦਾ ਹਾਂ ਅਤੇ ਕੁਝ ਬੋਲਦਾ ਹਾਂ ਤਾਂ ਦੁਨੀਆ ਯਕੀਨ ਕਰਦੀ ਹੈ। ਵਿਸ਼ਵਾਸ ਕਰਦੀ ਹੈ। ਇਹ ਵਿਸ਼ਵਾਸ ਹੀ ਭਾਰਤੀਆਂ ਦੀ ਤਾਕਤ ਹੈ। ਪੀਐਮ ਨੇ ਕਿਹਾ ਕਿ ਇਹ ਸਮਰੱਥਾ ਤੁਹਾਡੀ ਪੂਰੀ ਬਹੁਮਤ ਵਾਲੀ ਸਰਕਾਰ ਦੇ ਕਾਰਨ ਹੈ। ਦਿੱਲੀ ਹਵਾਈ ਅੱਡੇ ‘ਤੇ ਉਤਰਦੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਇਸ ਪਵਿੱਤਰ ਧਰਤੀ ‘ਤੇ ਪ੍ਰਣਾਮ ਕਰਦਾ ਹਾਂ, ਆਪਣੇ ਪੁਰਖਿਆਂ ਨੂੰ ਪ੍ਰਣਾਮ ਕਰਦਾ ਹਾਂ ਅਤੇ ਇੱਥੇ ਮੌਜੂਦ ਲੋਕਾਂ ਦੇ ਜ਼ਰੀਏ ਦੇਸ਼ ਵਾਸੀਆਂ ਨੂੰ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ। ਇਹ ਤੁਹਾਡੀ ਕੋਸ਼ਿਸ਼ ਹੈ, ਇਹ ਤੁਹਾਡੀ ਪਰੰਪਰਾ ਹੈ ਮੈਂ ਦੁਨੀਆਂ ਵਿੱਚ ਜਾ ਕੇ ਸਿਰਫ਼ ਤੁਹਾਡੀ ਸ਼ਕਤੀ ਦੇ ਗੀਤ ਗਾਉਂਦਾ ਹਾਂ।


