PM Modi US Visit: ਨੈਸ਼ਨਲ ਸਾਇੰਸ ਫਾਊਂਡੇਸ਼ਨ ਪਹੁੰਚੇ ਪੀਐਮ ਮੋਦੀ, ਬੋਲੇ ਕ੍ਰਿਏਟਿਵ ਨੌਜਵਾਨਾਂ ਨੂੰ ਮਿਲ ਕੇ ਖੁਸ਼ੀ ਹੋਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਿਡੇਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਲੈਗਜ਼ੈਂਡਰੀਆ, ਵਰਜੀਨੀਆ ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਦੌਰਾ ਕੀਤਾ।

(Photo Credit: Twitter-@narendramodi)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਤੋਂ ਵਾਸ਼ਿੰਗਟਨ ਡੀਸੀ ਪਹੁੰਚ ਗਏ ਹਨ। ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਪ੍ਰਧਾਨ ਮੰਤਰੀ ਵਾਸ਼ਿੰਗਟਨ ਡੀਸੀ (Washington Dc) ਦੇ ਜੁਆਇੰਟ ਬੇਸ ਐਂਡਰਿਊਜ਼ ਏਅਰਪੋਰਟ ‘ਤੇ ਉਤਰੇ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵੱਜਾਏ ਗਏ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਠਹਿਰੇ ਹੋਏ ਹੋਟਲ ਦੇ ਬਾਹਰ ਇਕੱਠੇ ਹੋਏ ਪਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪੀਐਮ ਮੋਦੀ ਨੇ ਇੱਥੇ ਇੱਕ ਬੱਚੇ ਨੂੰ ਆਟੋਗ੍ਰਾਫ ਵੀ ਦਿੱਤਾ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਿਡੇਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਲੈਗਜ਼ੈਂਡਰੀਆ, ਵਰਜੀਨੀਆ ਵਿੱਚ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਦੌਰਾ ਕੀਤਾ। ਇੱਥੇ ਪ੍ਰਧਾਨ ਮੰਤਰੀ ਨੇ ਅਮਰੀਕਾ ਅਤੇ ਭਾਰਤ ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਜੋ ਆਪਣੀਆਂ ਦੋਹਾਂ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਉਦਯੋਗਾਂ ਵਿੱਚ ਕਾਮਯਾਬ ਹੋਣ ਲਈ ਹੁਨਰ ਸਿੱਖ ਰਹੇ ਹਨ।
0 seconds of 7 minutes, 32 secondsVolume 0%
Press shift question mark to access a list of keyboard shortcuts
Keyboard Shortcuts
Shortcuts Open/Close/ or ?
Play/PauseSPACE
Increase Volume↑
Decrease Volume↓
Seek Forward→
Seek Backward←
Captions On/Offc
Fullscreen/Exit Fullscreenf
Mute/Unmutem
Decrease Caption Size-
Increase Caption Size+ or =
Seek %0-9
ਅਮਰੀਕਾ ‘ਚ ਪੀਐਮ ਮੋਦੀ ਦਾ ਸੁਆਗਤ
ਇਸ ਦੌਰਾਨ ਜਿਲ ਬਿਡੇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ (America) ‘ਚ ਸਵਾਗਤ ਹੈ। ਇਸ ਅਧਿਕਾਰਤ ਦੌਰੇ ਨਾਲ, ਅਸੀਂ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਨੂੰ ਇਕੱਠੇ ਲਿਆ ਰਹੇ ਹਾਂ। ਪਰ ਸਾਡਾ ਰਿਸ਼ਤਾ ਸਿਰਫ਼ ਸਰਕਾਰਾਂ ਵਿਚਕਾਰ ਨਹੀਂ ਹੈ, ਅਸੀਂ ਪਰਿਵਾਰਾਂ ਅਤੇ ਆਪਣੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਜਸ਼ਨ ਮਨਾ ਰਹੇ ਹਾਂ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋਇਹ ਵੀ ਪੜ੍ਹੋ

PM Modi in America: ਵ੍ਹਾਇਟ ਹਾਊਸ ‘ਚ ਪੀਐਮ ਮੋਦੀ ਲਈ ਸਟੇਟ ਡਿਨਰ, PM ਨੇ ਸ਼ਾਨਦਾਰ ਡਿਨਰ ਲਈ ਕੀਤਾ ਧੰਨਵਾਦ

PM Modi US Visit: ਪੀਐਮ ਮੋਦੀ ਨੇ ਜੋਅ ਬਿਡੇਨ ਨੂੰ ਦਿੱਤਾ ਖਾਸ ਤੋਹਫਾ, ਜਾਣੋ ਤੋਹਫੇ ਦਾ ਧਾਰਮਿਕ ਮਹੱਤਤਾ

PM Modi Meets Elon Musk: ‘ਮੈਂ ਉਨ੍ਹਾਂ ਦਾ ਫੈਨ, ਮੋਦੀ ਸੱਚਮੁੱਚ ਆਪਣੇ ਦੇਸ਼ ਦੀ ਪਰਵਾਹ ਕਰਦੇ ਹਨ’; PM ਨਾਲ ਮੁਲਾਕਾਤ ਕਰ ਬੋਲੇ ਐਲੋਨ ਮਸਕ