Assault on Student: ਕੈਲੀਫੋਰਨੀਆ ‘ਚ ਚਾਕੂ ਦੇ ਹਮਲੇ ‘ਚ ਵਿਦਿਆਰਥੀ ਦੀ ਮੌਤ, ਇੱਕ ਜ਼ਖਮੀ
Murder in Classroom: ਮੋਂਟਗੁੰਮਰੀ ਹਾਈ ਸਕੂਲ ਵਿੱਚ ਪੜ੍ਹਣ ਵਾਲੇ ਦੋਵੇਂ ਜੂਨੀਅਰ ਵਿਦਿਆਰਥੀ ਆਪਣੇ ਕਲਾਸਰੂਮ ਵਿੱਚ ਜਿਵੇਂ ਹੀ ਵੜੇ ਤਾਂ ਉੱਥੇ ਮੌਜੂਦ ਹੋਰਨਾਂ ਨੇ ਦੋਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਇੱਕ ਦੀ ਮੌਤ ਅਤੇ ਇੱਕ ਜਖਮੀ ਹੋ ਗਿਆ।

ਕੈਲੀਫੋਰਨੀਆ :ਨਾਰਦਰਨ ਕੈਲੀਫੋਰਨੀਆ ਹਾਈ ਸਕੂਲ ਦੀ ਇੱਕ ਕਲਾਸ ਵਿੱਚ ਹੋਈ ਮਾਰਕੁਟਾਈ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਚਾਕੂ ਮਾਰ ਕੇ ਫੱਟੜ ਕਰ ਦਿੱਤਾ ਗਿਆ। ਚਾਕੂ ਦੇ ਇਸ ਹਮਲੇ ਵਿੱਚ ਕਲਾਸ ਦਾ ਹੀ ਇੱਕ ਹੋਰ ਵਿਦਿਆਰਥੀ ਵੀ ਫੱਟੜ ਹੋਇਆ ਹੈ,,ਸੈਂਟਾ ਰੋਜ਼ਾ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਦੱਸਿਆ ਗਿਆ 15 ਸਾਲ ਦੇ ਇੱਕ ਸਕੂਲੀ ਵਿਦਿਆਰਥੀ ਨੂੰ ਇਸ ਵਾਰਦਾਤ ਦੇ ਇਲਜ਼ਾਮ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਕਲਾਸਰੂਮ ਵਿੱਚ ਹੋਈ ਇਸ ਮਾਰਕੁਟਾਈ ਦੀ ਵਾਰਦਾਤ ਵਿੱਚ ਤਿੰਨ ਮੇਲ ਸਟੂਡੈਂਟਸ ਸ਼ਾਮਿਲ ਹਨ।