PU Student Death: ਪੰਜਾਬੀ ਯੂਨੀਵਰਿਸਟੀ ਪਟਿਆਲਾ ਅੰਦਰ ਖੂਨੀ ਝੜਪ, ਇਕ ਵਿਦਿਆਰਥੀ ਦੀ ਮੌਤ
Crime in Punjab : ਮ੍ਰਿਤਕ ਨੌਜਵਾਨ ਦਾ ਨਾਮ ਨਵਜੋਤ ਸਿੰਘ ਪੁੱਤਰ ਗੰਜੂਰ ਸਿੰਘ ਪਿੰਡ ਸੰਗਤਪੁਰਾ ਜਿਲ੍ਹਾ ਪਟਿਆਲਾ ਦੱਸਿਆ ਜਾ ਰਿਹਾ ਹੈ। ਨਵਜੋਤ ਪਟਿਆਲਾ ਯੂਨੀਵਰਸਿਟੀ ਵਿੱਚ ਕੰਪਿਉਟਰ ਸਾਇੰਸ ਇੰਜੀਨੀਅਰਿੰਗ ਦੀ ਪੜਾਈ ਕਰ ਰਿਹਾ ਸੀ।

ਪੀਜੀ ਦਾ ਬਿੱਲ ਨਹੀਂ ਭਰਨ ‘ਤੇ ਹੋਇਆ ਕਤਲ, ਚਾਰ ਗ੍ਰਿਫ਼ਤਾਰ। Four arrested in Punjabi University student murder case
ਪਟਿਆਲਾ ਨਿਊਜ: ਪੰਜਾਬੀ ਯੂਨੀਵਰਸਿਟੀ (Punjabi University) ਵਿੱਚ ਅੱਜ ਸਵੇਰੇ ਦੋ ਨੌਜਵਾਨਾਂ ਵਿਚ ਖੂਨੀ ਲੜਾਈ ਹੋ ਗਈ, ਜਿਸ ਵਿਚ ਇਕ 20 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਾਲਾਂਕਿ ਤਿੰਨ ਤੋਂ ਚਾਰ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।