ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਦੇ ਮੌਸਮ ‘ਚ ਬਦਲਾਅ: ਅੱਜ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ; 25 ਤੋਂ 30 ਜੂਨ ਵਿਚਕਾਰ ਮੌਨਸੂਨ ਦੇਵੇਗਾ ਦਸਤਕ

Punjab Weather Alert: ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਜਿਸ ਨੇ ਪੰਜਾਬ ਦੇ 8 ਜ਼ਿਲ੍ਹਿਆਂ, ਪਟਿਆਲਾ, ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਦੇ ਮੌਸਮ ‘ਚ ਬਦਲਾਅ: ਅੱਜ 8 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ; 25 ਤੋਂ 30 ਜੂਨ ਵਿਚਕਾਰ ਮੌਨਸੂਨ ਦੇਵੇਗਾ ਦਸਤਕ
ਸੰਕੇਤਕ ਤਸਵੀਰ
Follow Us
tv9-punjabi
| Published: 17 Jun 2025 07:18 AM

ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਗਰਜ-ਤੂਫਾਨ ਅਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। 20 ਜੂਨ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਮਾਨਸੂਨ ਦੀ ਗਤੀ ਚੰਗੀ ਹੈ, ਜਿਸ ਕਾਰਨ ਅਨੁਮਾਨ ਹੈ ਕਿ 25 ਤੋਂ 30 ਜੂਨ ਦੇ ਵਿਚਕਾਰ ਪੰਜਾਬ ਵਿੱਚ ਮਾਨਸੂਨ ਦਸਤਕ ਦੇਵੇਗਾ।

ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਵਿਦਰਭ, ਛੱਤੀਸਗੜ੍ਹ, ਓਡੀਸ਼ਾ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਬਣ ਰਹੇ ਹਨ ਅਤੇ ਫਿਰ ਅਗਲੇ ਦੋ ਦਿਨਾਂ ਵਿੱਚ ਪੱਛਮੀ ਬੰਗਾਲ, ਝਾਰਖੰਡ, ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ। ਮੌਨਸੂਨ ਇਸ ਸਮੇਂ ਨਿਰਧਾਰਤ ਸਮੇਂ ਤੋਂ ਇੱਕ ਹਫ਼ਤਾ ਪਹਿਲਾਂ ਅੱਗੇ ਵਧ ਰਿਹਾ ਹੈ। ਜੇਕਰ ਮੌਨਸੂਨ ਇਸੇ ਰਫ਼ਤਾਰ ਨਾਲ ਜਾਰੀ ਰਿਹਾ, ਤਾਂ ਇਹ ਇਸ ਮਹੀਨੇ ਦੇ ਅੰਤ ਤੱਕ ਪੰਜਾਬ ਪਹੁੰਚ ਜਾਵੇਗਾ।

ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਜਿਸ ਨੇ ਪੰਜਾਬ ਦੇ 8 ਜ਼ਿਲ੍ਹਿਆਂ, ਪਟਿਆਲਾ, ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇੱਥੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਅਨੁਸਾਰ, ਹੌਲੀ-ਹੌਲੀ ਹੁਸ਼ਿਆਰਪੁਰ, ਮੋਹਾਲੀ, ਪਠਾਨਕੋਟ, ਨਵਾਂਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਫਿਰ ਤੋਂ ਸਰਗਰਮ ਹੋ ਸਕਦਾ ਹੈ।

ਵੱਧ ਤੋਂ ਵੱਧ ਤਾਪਮਾਨ ਵਿੱਚ ਤਬਦੀਲੀ ਜਾਰੀ

ਅੱਜ, ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ, ਜ਼ਿਆਦਾਤਰ ਥਾਵਾਂ ‘ਤੇ ਤਾਪਮਾਨ ਵਿੱਚ 2-5 ਡਿਗਰੀ ਦੀ ਗਿਰਾਵਟ ਆਈ ਹੈ।

ਹੁਣ ਤੱਕ, ਸੂਬੇ ਵਿੱਚ ਜ਼ਿਆਦਾਤਰ ਥਾਵਾਂ ‘ਤੇ ਮੀਂਹ ਨਹੀਂ ਪਿਆ ਹੈ, ਹਾਲਾਂਕਿ ਸਲੋਆਣਾ (ਹੁਸ਼ਿਆਰਪੁਰ) ਵਿੱਚ 36.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ

  • ਅੰਮ੍ਰਿਤਸਰ – ਅੱਜ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 29 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
  • ਜਲੰਧਰ- ਅੱਜ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 29 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
  • ਲੁਧਿਆਣਾ- ਅੱਜ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 27 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
  • ਪਟਿਆਲਾ- ਅੱਜ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
  • ਮੋਹਾਲੀ- ਅੱਜ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?
Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?...
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?
ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?...
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ...
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?
ਇਸ ਸਾਲ ਦੀ Amarnath Yatra 2024 ਤੋਂ ਕਿਉਂ ਹੈ ਵੱਖਰੀ ?...
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ
ਮੁਹਾਲੀ ਕੋਰਟ ਚ ਹੋਈ ਬਿਕਰਮ ਮਜੀਠਿਆ ਦੀ ਪੇਸ਼ੀ, ਚਾਰ ਦਿਨ ਹੋਰ ਵਧੀ ਰਿਮਾਂਡ...
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !
Indian Railway New Rule Update: ਨਵੇਂ ਨਿਯਮਾਂ ਨਾਲ ਆਸਾਨੀ ਨਾਲ ਬੁੱਕ ਕਰੋ ਤਤਕਾਲ ਟਿਕਟ !...
Amarnath Yatra 2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report
Amarnath Yatra  2025 ਲਈ ਜੰਮੂ ਵਿੱਚ ਕੀ ਹਨ ਤਿਆਰੀਆਂ , ਦੇਖੋ Ground Report...
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!
Gold Price Hike: ਸੋਨੇ 'ਤੇ ਸਭ ਤੋਂ ਵੱਡਾ ਦਾਅਵਾ, ਇੱਕ ਸਾਲ ਵਿੱਚ ਇੰਨੇ ਪ੍ਰਤੀਸ਼ਤ ਵਧੇਗੀ ਕੀਮਤ!...
Himachal Landslide: ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!
Himachal Landslide:  ਸ਼ਿਮਲਾ 'ਤੇ ਕੁਦਰਤ ਦਾ ਕਹਿਰ, ਤਿੰਨ ਸਕਿੰਟਾਂ 'ਚ ਢਹਿ ਗਈ 5 ਮੰਜ਼ਿਲਾ ਇਮਾਰਤ, ਦੇਖੋ ਵੀਡੀਓ!...