ਪੰਜਾਬ ‘ਚ ਅਗਲੇ ਤਿੰਨ ਦਿਨਾਂ ਲਈ ਮੀਂਹ ਦੀ ਸੰਭਾਵਨਾ, ਡੈਮਾਂ ਦੇ ਪਾਣੀ ਦਾ ਪੱਧਰ 75 ਫੀਸਦ ਤੋਂ ਪਾਰ
Punjab Weather Update: ਪੰਜਾਬ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਵੇਗੀ। ਕੱਲ੍ਹ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ, ਜਿਸ ਤੋਂ ਬਾਅਦ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਅੰਮ੍ਰਿਤਸਰ ਅਤੇ ਨੇੜਲੇ ਇਲਾਕਿਆਂ ਵਿੱਚ ਸਵੇਰੇ ਹਲਕੀ ਬਾਰਿਸ਼ ਨਾਲ ਗਰਮੀ ਤੋਂ ਰਾਹਤ ਮਿਲੀ। ਅੱਜ ਤੋਂ ਬਾਅਦ ਅਗਲੇ ਤਿੰਨ ਦਿਨਾਂ ਵਿੱਚ ਸੂਬੇ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸੰਭਾਵਨਾ ਹੈ ਕਿ ਅਗਲੇ ਤਿੰਨ ਦਿਨਾਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਵੇਗੀ। ਕੱਲ੍ਹ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ, ਜਿਸ ਤੋਂ ਬਾਅਦ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ ਹੈ।
ਪੰਜਾਬ ਦੇ ਮੌਸਮ ਵਿੱਚ ਗਿਰਾਵਟ ਦਰਜ
ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦਾ ਵੱਧ ਤੋਂ ਵੱਧ ਔਸਤ ਤਾਪਮਾਨ 2.7 ਡਿਗਰੀ ਸੈਲਸੀਅਸ ਘਟ ਗਿਆ ਹੈ। ਹਾਲਾਂਕਿ, ਇਹ ਸੂਬੇ ਵਿੱਚ ਆਮ ਦੇ ਨੇੜੇ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਤਾਪਮਾਨ 36.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਨਾਲੋਂ 2.2 ਡਿਗਰੀ ਵੱਧ ਸੀ। ਪਰ ਸਵੇਰੇ ਹੋਈ ਬਾਰਿਸ਼ ਨੇ ਰਾਹਤ ਦਿੱਤੀ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਲੁਧਿਆਣਾ ਵਿੱਚ ਤਾਪਮਾਨ 32.9°C, ਪਟਿਆਲਾ ਵਿੱਚ 31.5°C ਅਤੇ ਬਠਿੰਡਾ ਵਿੱਚ 35.0°C ਰਿਹਾ। ਮੀਂਹ ਦੇ ਮਾਮਲੇ ਵਿੱਚ ਲੁਧਿਆਣਾ ਵਿੱਚ 0.2 ਮਿਲੀਮੀਟਰ, ਪਟਿਆਲਾ ਵਿੱਚ 1.4 ਮਿਲੀਮੀਟਰ, ਮੋਹਾਲੀ ਵਿੱਚ 3 ਮਿਲੀਮੀਟਰ, ਰੂਪਨਗਰ ਵਿੱਚ 10 ਮਿਲੀਮੀਟਰ ਮੀਂਹ ਪਿਆ।
ਪੰਜਾਬ ਵਿੱਚ 13 ਤੋਂ 15 ਤੱਕ ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ, 12 ਅਗਸਤ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਈ ਚੇਤਾਵਨੀ ਨਹੀਂ ਹੈ। ਮੌਸਮ ਆਮ ਰਹੇਗਾ। ਪਰ, ਆਉਣ ਵਾਲੇ ਦਿਨਾਂ (13 ਤੋਂ 15 ਅਗਸਤ) ਵਿੱਚ, ਮੌਸਮ ਵਿੱਚ ਬਦਲਾਅ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਡੈਮਾਂ ਵਿੱਚ ਪਾਣੀ ਦਾ ਪੱਧਰ 75 ਫੀਸਦ ਤੋਂ ਵੱਧ
11 ਅਗਸਤ, 2025 ਨੂੰ ਸਵੇਰੇ 6 ਵਜੇ ਤੱਕ, ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ‘ਤੇ ਬਣੇ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਆਪਣੀ ਕੁੱਲ ਸਮਰੱਥਾ ਦੇ 75 ਫੀਸਦ ਤੋਂ ਵੱਧ ਪਹੁੰਚ ਗਿਆ ਹੈ। ਸਤਲੁਜ ਦਰਿਆ ‘ਤੇ ਸਥਿਤ ਭਾਖੜਾ ਡੈਮ ਦਾ ਪੂਰਾ ਭਰਨ ਦਾ ਪੱਧਰ 1685 ਫੁੱਟ ਹੈ ਅਤੇ ਸਮਰੱਥਾ 5.918 ਐਮਏਐਫ ਹੈ। ਇਸ ਵੇਲੇ ਇਸ ਦਾ ਪਾਣੀ ਦਾ ਪੱਧਰ 1646.55 ਫੁੱਟ ਹੈ, ਜਿਸ ਵਿੱਚ 4.462 ਐਮਏਐਫ ਪਾਣੀ ਮੌਜੂਦ ਹੈ, ਜੋ ਕਿ ਕੁੱਲ ਸਮਰੱਥਾ ਦਾ 75.40 ਫੀਸਦ ਹੈ। ਪਿਛਲੇ ਸਾਲ ਇਸੇ ਦਿਨ, ਪਾਣੀ ਦਾ ਪੱਧਰ 1620.06 ਫੁੱਟ ਸੀ ਅਤੇ ਸਮਰੱਥਾ 3.601 ਐਮਏਐਫ ਸੀ।
ਬਿਆਸ ਦਰਿਆ ‘ਤੇ ਬਣੇ ਪੌਂਗ ਡੈਮ ਦਾ ਪੂਰਾ ਭਰਨ ਦਾ ਪੱਧਰ 1400 ਫੁੱਟ ਹੈ ਅਤੇ ਇਸ ਦੀ ਸਮਰੱਥਾ 6.127 ਐਮ.ਏ.ਐਫ. ਹੈ। ਅੱਜ ਸਵੇਰੇ ਇਸ ਦਾ ਪੱਧਰ 1376.05 ਫੁੱਟ ਸੀ ਅਤੇ ਪਾਣੀ ਦੀ ਮਾਤਰਾ 4.703 ਐਮ.ਏ.ਐਫ. ਸੀ, ਜੋ ਕਿ ਕੁੱਲ ਸਮਰੱਥਾ ਦਾ 76.76 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਦਿਨ, ਪਾਣੀ ਦਾ ਪੱਧਰ 1341.43 ਫੁੱਟ ਸੀ ਅਤੇ ਸਮਰੱਥਾ 3.016 ਐਮ.ਏ.ਐਫ. ਸੀ।
ਰਾਵੀ ਦਰਿਆ ‘ਤੇ ਬਣੇ ਥੀਨ ਡੈਮ ਦਾ ਪੂਰਾ ਭਰਨ ਦਾ ਪੱਧਰ 1731.98 ਫੁੱਟ ਹੈ ਅਤੇ ਇਸ ਦੀ ਸਮਰੱਥਾ 2.663 ਐਮਏਐਫ ਹੈ। ਇਸ ਵੇਲੇ ਡੈਮ ਦਾ ਪੱਧਰ 1699.09 ਫੁੱਟ ਹੈ ਅਤੇ ਪਾਣੀ ਦੀ ਮਾਤਰਾ 2.048 ਐਮਏਐਫ ਹੈ, ਜੋ ਕਿ ਕੁੱਲ ਸਮਰੱਥਾ ਦਾ 76.91 ਫੀਸਦ ਹੈ। ਪਿਛਲੇ ਸਾਲ ਇਸੇ ਦਿਨ, ਇਹ ਪੱਧਰ 1629.08 ਫੁੱਟ ਸੀ ਅਤੇ ਸਮਰੱਥਾ 1.156 ਐਮਏਐਫ ਸੀ।
ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਮੌਸਮ
- ਗੁਰੂ ਨਗਰੀ ਅੰਮ੍ਰਿਤਸਰ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 29 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
- ਜਲੰਧਰ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਤਾਪਮਾਨ 29 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
- ਲੁਧਿਆਣਾ ਵਿੱਚ ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 29 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
- ਪਟਿਆਲਾ ਵਿੱਚ ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 28 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
- ਮੋਹਾਲੀ ਵਿੱਚ ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 28 ਤੋਂ 32 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।


