Funny Video: ਹਰਕਤਾਂ ਤੋਂ ਪਰੇਸ਼ਾਨ ਸ਼ੇਰ ਨੇ ਬੱਚੇ ਨੂੰ ਮਾਰਿਆ ਥੱਪੜ ਤਾਂ ਭੜਕੀ ਸ਼ੇਰਨੀ ਨੇ ਇੰਝ ਸਿਖਾਇਆ ਸਬਕ, ਲੋਕਾਂ ਨੇ ਦਿੱਤੇ ਮਜੇਦਾਰ ਕੁਮੈਂਟਸ
Wildlife Funny Video: ਕਿਹਾ ਜਾਂਦਾ ਹੈ ਕਿ ਮਾਂ ਹਰ ਹਾਲ ਵਿੱਚ ਆਪਣੇ ਬੱਚੇ ਦੀ ਰੱਖਿਆ ਕਰਦੀ ਹੈ। ਫਿਰ ਭਾਵੇ ਉਹ ਇਨਸਾਨ ਹੋਵੇ ਜਾਂ ਜਾਨਵਰ। ਹਰ ਮਾਂ ਆਪਣੇ ਬੱਚੇ ਲਈ ਕੁਝ ਵੀ ਕਰ ਜਾਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਕਈ ਵਾਰ ਅਜਿਹੇ ਵੀਡੀਓ ਦਿਖਾਈ ਦਿੰਦੇ ਹਨ, ਜਿਨ੍ਹਾਂ ਵਿੱਚ ਜਾਨਵਰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਜਾਨ ਤੱਕ ਦਾਅ ਤੇ ਲਗਾ ਦਿੰਦੇ ਹਨ।
ਇੱਕ ਮਸ਼ਹੂਰ ਕਹਾਵਤ ਹੈ ਰੱਬ ਹਰ ਥਾਂ ਨਹੀਂ ਪਹੁੰਚ ਪਾਉਂਦਾ, ਇਸ ਲਈ ਉਸਨੇ ਮਾਂ ਨੂੰ ਬਣਾਇਆ ਤਾਂ ਜੋਂ ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗੀ ਤਰ੍ਹਾਂ ਨਾਲ ਖਿਆਲ ਰੱਖ ਸਕੇ। ਬੱਚੇ ਨੂੰ ਤੱਤੀ ਹਵਾ ਨਾ ਲੱਗੇ, ਇਸ ਲਈ ਉਹ ਆਪਣੀ ਜਾਨ ਨੂੰ ਵੀ ਦਾਅ ਤੇ ਲਗਾ ਦਿੰਦੀ ਹੈ। ਬੱਚੇ ਦੀ ਸੁਰੱਖਿਆ ਲਈ ਉਹ ਉਸਦੇ ਪਿਤਾ ਨਾਲ ਹੀ ਝਗੜਾ ਕਰ ਲੈਂਦੀ ਹੈ। ਬੱਚੇ ਦੀ ਸ਼ਰਾਰਤਾਂ ਤੋਂ ਤੰਗ ਆ ਕੇ ਜੇਕਰ ਪਿਤਾ ਬੱਚੇ ਨੂੰ ਝਾੜ ਦਿੰਦਾ ਹੈ ਜਾਂ ਫੇਰ ਥੱਪੜ ਲਗਾ ਦਿੰਦਾ ਹੈ ਤਾਂ ਮਾਂ ਨੂੰ ਇਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਲਈ ਉਹ ਉਸ ਨਾਲ ਵੀ ਲੜ ਜਾਂਦੀ ਹੈ। ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਹੀ ਹੈ।
ਇਹ ਵਾਇਰਲ ਵੀਡੀਓ ਇੱਕ ਜੰਗਲ ਦੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਸ਼ੇਰ ਦਾ ਬੱਚਾ ਆਪਣੇ ਪਿਤਾ ਨੂੰ ਵਾਰ-ਵਾਰ ਤੰਗ ਕਰ ਰਿਹਾ ਹੈ। ਉਹ ਉਸਨੂੰ ਉਸ ਨਾਲ ਖੇਡਣ ਲਈ ਕਹਿ ਰਿਹਾ ਹੈ, ਪਰ ਪਿਤਾ ਦਾ ਉਸ ਨਾਲ ਖੇਡਣ ਦਾ ਜਰਾ ਵੀ ਮੂਡ ਨਹੀਂ ਹੈ। ਉਹ ਪਹਿਲਾਂ ਤਾਂ ਉਸ ਦੀਆਂ ਹਰਕਤਾਂ ਬਰਦਾਸ਼ਤ ਕਰਦਾ ਹੈ, ਪਰ ਬੱਚੇ ਦੇ ਵਾਰ-ਵਾਰ ਤੰਗ ਕਰਨ ਤੇ ਉਹ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਉਸਨੂੰ ਥੱਪੜ ਮਾਰ ਦਿੰਦਾ ਹੈ।
ਵੇਖਣ ਵਾਲੀ ਸੀ ਸ਼ੇਰ ਦੀ ਹਾਲਤ
ਬੱਸ ਫਿਰ ਕੀ ਸੀ। ਕੋਲ ਬੈਠੀ ਸ਼ੇਰਨੀ ਮਾਂ ਨੂੰ ਸ਼ੇਰ ਦੀ ਇਹ ਹਰਕਤ ਨਾਗਵਾਰ ਗੁਜਰਦੀ ਹੈ। ਬੱਚੇ ਨੂੰ ਵੱਜੇ ਥੱਪੜ ਤੋਂ ਭੜਕੀ ਸ਼ੇਰਨੀ ਸ਼ੇਰ ਕੋਲ ਆਉਂਦੀ ਹੈ। ਪਹਿਲਾਂ ਤਾਂ ਉਹ ਉਸਨੂੰ ਆਪਣੇ ਗੁੱਸੇ ਵਾਲੇ ਤੇਵਰ ਦਿਖਾਉਂਦੀ ਹੈ ਅਤੇ ਫਿਰ ਉਵੇਂ ਹੀ ਜੋਰਦਾਰ ਥੱਪੜ ਲਗਾ ਦਿੰਦੀ ਹੈ, ਜਿਵੇਂ ਕਿ ਸ਼ੇਰ ਨੇ ਬੱਚੇ ਨੂੰ ਲਗਾਇਆ ਸੀ। ਇਸ ਤੋਂ ਬਾਅਦ ਸ਼ੇਰ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ।
ਸ਼ੇਰਨੀ ਤੋਂ ਡਰਿਆ ਸ਼ੇਰ ਚੁੱਪਚਾਪ ਸਹਿਮ ਕੇ ਬਹਿ ਜਾਂਦਾ ਹੈ ਤੇ ਉਹੀ ਬੱਚਾ ਮੁੜ ਤੋਂ ਉਸਦੀ ਗਰਦਨ ਹੇਠ ਆ ਕੇ ਖੇਡਣ ਲੱਗ ਪੈਂਦਾ ਹੈ। ਪਰ ਇਸ ਵਾਰ ਸ਼ੇਰ ਉਸ ਦੀਆਂ ਹਰਕਤਾਂ ਤੋਂ ਜਰਾ ਵੀ ਪਰੇਸ਼ਾਨ ਨਹੀਂ ਹੁੰਦਾ।
ਲੋਕਾਂ ਨੇ ਦਿੱਤੇ ਫਨੀ ਕੁਮੈਂਟਸ
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਹੰਸੀ ਕੇ ਗੋਲਗੱਪੇ ਵੱਲੋਂ ਸ਼ੇਅਰ ਕੀਤਾ ਗਿਆ ਸੀ, ਜਿਸਨੂੰ ਕੁਸੁਮ ਚੋਪੜਾ ਨਾਂ ਦੇ ਐਕਸ ਅਕਾਉਂਟ ਤੇ ਪਾਇਆ ਗਿਆ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਬੜੇ ਹੀ ਮਜਾਕੀਆ ਕੁਮੈਂਟ ਕੀਤੇ ਹਨ। ਇੱਕ ਯੂਜਰ ਨੇ ਲਿਖਿਆ – ਭਾਈ ਅਸਲੀ ਸ਼ੇਰ ਦਾ ਵੀ ਉਹੀ ਹਾਲ ਹੈ। ਇੱਕ ਨੇ ਲਿੱਖਿਆ – ਪਤਨੀ ਤਾਂ ਪਤਨੀ ਹੀ ਹੁੰਦੀ ਹੈ ਫਿਰ ਭਾਵੇਂ ਉਹ ਇਨਸਾਨ ਦੀ ਹੋਵੇ ਜਾਂ ਸ਼ੇਰ ਦੀ।
ਇਹ ਵੀ ਪੜ੍ਹੋ
ਇੱਥੇ ਵੇਖੋ ਵੀਡੀਓ
Hahahaha pic.twitter.com/90KrVYX8kA
— KUSUM CHOPRA (@kusumchopra2001) December 3, 2025


